(ਪ੍ਰਭੂ-ਦਰ ਤੇ ਅਰਦਾਸ ਕਰੋ—) ਹੇ ਪ੍ਰਭੂ! ਮੇਹਰ ਕਰ, (ਸਾਨੂੰ) ਗੁਰੂ ਮਿਲਾ । ਹੇ ਸਤ ਸੰਗੀਓ! ਜੇ ਗੁਰੂ ਮਿਲ ਪਏ, ਤਾਂ (ਹਿਰਦੇ ਵਿਚ) ਆਨੰਦ ਪੈਦਾ ਹੋ ਜਾਂਦਾ ਹੈ ।੩।
O Lord, Har, Har, be merciful to me, and lead me to meet the Guru; meeting the Guru, a sincere yearning for the Lord wells up in me. ||3||
ਹੇ ਭਾਈ! ਉਸ ਅਪਹੰੁਚ ਅਤੇ ਡੂੰਘੇ ਜਿਗਰੇ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕ
Praise Him, the unfathomable and inaccessible Lord.
ਜਸ ਕਰ ਕੇ, ਹਰ ਵੇਲੇ ਉਸ ਦਾ ਨਾਮ ਜਪਿਆ ਕਰੋ
Each and every moment, sing the Lord's Name.
ਹੇ ਨਾਨਕ! (ਆਖ—) ਹੇ ਨਾਮ ਦੀ ਦਾਤਿ ਦੇਣ ਵਾਲੇ ਗੁਰੂ! ਮੇਰੇ ਉਤੇ ਮੇਹਰ ਕਰ, ਮੈਨੂੰ ਮਿਲ, (ਤੇਰੇ ਮਿਲਾਪ ਦੀ ਬਰਕਤਿ ਨਾਲ ਮੇਰੇ ਅੰਦਰ) ਭਗਤੀ ਕਰਨ ਦਾ ਚਾਉ ਪੈਦਾ ਹੋਵੇ ।੪।੨।੮।
Be merciful, and meet me, O Guru, Great Giver; Nanak yearns for the Lord's devotional worship. ||4||2||8||
Jaitsree, Fourth Mehl:
ਹੇ ਭਾਈ! ਅਸੀ ਬੜੇ ਆਨੰਦ ਨਾਲ ਰਸੀਲੇ ਰਾਮ ਦੀ ਸਿਫ਼ਤਿ-ਸਾਲਾਹ ਕਰਦੇ ਹਾਂ
With love and energetic affection, praise the Lord, the storehouse of Nectar.
ਸਾਡਾ ਮਨ ਰਾਮ ਦੇ ਨਾਮ-ਰਸ ਵਿਚ ਭਿੱਜ ਰਿਹਾ ਹੈ, ਅਸੀ (ਹਰਿ-ਨਾਮ ਦੀ) ਖੱਟੀ ਖੱਟ ਰਹੇ ਹਾਂ ।
My mind is drenched with the Lord's Name, and so it earns this profit.
ਅਸੀ ਹਰ ਵੇਲੇ ਦਿਨ ਰਾਤ ਪਰਮਾਤਮਾ ਦੀ ਭਗਤੀ ਕਰਦੇ ਹਾਂ । ਗੁਰੂ ਦੀ ਮਤਿ ਦੀ ਬਰਕਤਿ ਨਾਲ (ਸਾਡੇ ਅੰਦਰ ਪ੍ਰਭੂ ਦੀ) ਭਗਤੀ ਦਾ ਚਾਉ ਬਣ ਰਿਹਾ ਹੈ ।੧।
Each and every moment, worship Him in devotion, day and night; through the Guru's Teachings, sincere love and devotion well up. ||1||
ਹੇ ਭਾਈ! ਅਸੀ ਗੋਬਿੰਦ ਹਰੀ ਦੇ ਗੁਣ ਗਾ ਰਹੇ ਹਾਂ
Chant the Glorious Praises of the Lord of the Universe, Har, Har.
ਇਸੇ ਤਰ੍ਹਾਂ ਆਪਣੇ) ਮਨ ਨੂੰ ਸਰੀਰ ਨੂੰ ਵੱਸ ਵਿਚ ਕਰ ਕੇ ਗੁਰੂ-ਸ਼ਬਦ (ਦਾ) ਲਾਭ ਪ੍ਰਾਪਤ ਕਰ ਰਹੇ ਹਾਂ ।
Conquering mind and body, I have earned the profit of the Shabad.
ਹੇ ਭਾਈ! ਗੁਰੂ ਦੀ ਮਤਿ ਲਿਆਂ (ਕਾਮਾਦਿਕ) ਪੰਜੇ ਵੈਰੀ ਵੱਸ ਵਿਚ ਆ ਜਾਂਦੇ ਹਨ, ਮਨ ਵਿਚ ਹਿਰਦੇ ਵਿਚ ਹਰਿ-ਨਾਮ ਜਪਣ ਦਾ ਉਤਸ਼ਾਹ ਬਣ ਜਾਂਦਾ ਹੈ ।੨।
Through the Guru's Teachings, the five demons are over-powered, and the mind and body are filled with a sincere yearning for the Lord. ||2||
ਹੇ ਭਾਈ! ਹਰਿ-ਨਾਮ ਰਤਨ (ਵਰਗਾ ਕੀਮਤੀ ਪਦਾਰਥ ਹੈ, ਅਸੀ ਇਹ) ਹਰਿ-ਨਾਮ ਜਪ ਰਹੇ ਹਾਂ
The Name is a jewel - chant the Lord's Name.
ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਗਾ ਕੇ ਸਦਾ ਕਾਇਮ ਰਹਿਣ ਵਾਲੀ ਖੱਟੀ ਖੱਟ ਰਹੇ ਹਾਂ
Sing the Glorious Praises of the Lord, and forever earn this profit.
ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! ਮੇਹਰ ਕਰ, ਸਾਡੇ ਮਨ ਵਿਚ ਤੇਰਾ ਨਾਮ ਜਪਣ ਦਾ ਚਾਉ ਬਣਿਆ ਰਹੇ ।੩।
O Lord, merciful to the meek, be kind to me, and bless me with sincere longing for the Name of the Lord, Har, Har. ||3||
ਹੇ ਨਾਨਕ! (ਆਖ—) ਹੇ ਸਲਾਹੁਣ-ਜੋਗ ਪ੍ਰਭੂ! ਹੇ ਮੇਰੇ ਸਭ ਤੋਂ ਵੱਡੇ ਮਾਲਕ! ਮੈਂ ਤੈਨੂੰ ਜਗਤ ਦੇ ਮਾਲਕ ਨੂੰ ਆਪਣੇ ਮਨ ਵਿਚ ਸਦਾ ਜਪਦਾ ਰਹਾਂ
Meditate on the Lord of the world - meditate within your mind.
ਕਿਉਂਕਿ) ਹੇ ਹਰੀ! ਤੈਨੂੰ ਜਗਤ ਦੇ ਨਾਥ ਨੂੰ ਸਦਾ ਜਪਣਾ ਹੀ ਜਗਤ ਵਿਚ (ਅਸਲ) ਲਾਭ ਹੈ,
The Lord of the Universe, Har, Har, is the only real profit in this world.
(ਮੇਹਰ ਕਰ, ਤੇਰਾ ਨਾਮ) ਜਪ ਕੇ (ਮੇਰੇ ਅੰਦਰ ਤੇਰੀ) ਭਗਤੀ ਦਾ ਉਤਸ਼ਾਹ ਬਣਿਆ ਰਹੇ ।੪।੨।੯।
Blessed, blessed, is my Great Lord and Master God; O Nanak, meditate on Him, worship Him with sincere love and devotion. ||4||3||9||
Jaitsree, Fourth Mehl:
ਹੇ ਭਾਈ! ਪਰਮਾਤਮਾ ਆਪ ਹੀ ਜੋਗੀ ਹੈ, ਆਪ ਹੀ ਸਭ ਜੁਗਾਂ ਵਿਚ ਜੋਗ ਦੀ ਜੁਗਤਿ ਹੈ,
He Himself is the Yogi, and the way throughout the ages.
ਆਪ ਹੀ ਨਿਡਰ ਹੋ ਕੇ ਸਮਾਧੀ ਲਾਂਦਾ ਹੈ
The Fearless Lord Himself is absorbed in Samaadhi.
ਸਭ ਥਾਂ ਆਪ ਹੀ ਆਪ ਕੰਮ ਕਰ ਰਿਹਾ ਹੈ, ਆਪ ਹੀ ਨਾਮ ਵਿਚ ਜੋੜ ਕੇ ਸਿਮਰਨ ਦਾ ਉਤਸ਼ਾਹ ਦੇ ਰਿਹਾ ਹੈ ।੧।
He Himself, all by Himself, is all-pervading; He Himself blesses us with sincere love for the Naam, the Name of the Lord. ||1||
ਹੇ ਭਾਈ! ਪ੍ਰਭੂ ਆਪ ਹੀ ਜਜ਼ੀਰੇ ਹੈ, ਆਪ ਹੀ ਸਾਰੇ ਭਵਨ ਹੈ, ਆਪ ਹੀ (ਸਾਰੇ ਭਵਨਾਂ ਵਿਚ) ਚਾਨਣ ਹੈ ।
He Himself is the lamp, and the Light pervading all the worlds.
ਪ੍ਰਭੂ ਆਪ ਹੀ ਗੁਰੂ ਹੈ, ਆਪ ਹੀ (ਬਾਣੀ ਦਾ) ਸਮੁੰਦਰ ਹੈ, ਆਪ ਹੀ (ਇਸ ਸਮੁੰਦਰ ਨੂੰ) ਰਿੜਕਣ ਵਾਲਾ (ਵਿਚਾਰਨ ਵਾਲਾ) ਹੈ ।
He Himself is the True Guru; He Himself churns the ocean.
ਆਪ ਹੀ (ਬਾਣੀ ਦੇ ਸਮੁੰਦਰ ਨੂੰ) ਰਿੜਕ ਰਿੜਕ (ਵਿਚਾਰ-ਵਿਚਾਰ) ਕੇ (ਇਸ ਵਿਚੋਂ) ਮੱਖਣ (ਅਸਲੀਅਤ) ਲਭਾਂਦਾ ਹੈ, ਆਪ ਹੀ (ਆਪਣਾ) ਰਤਨ ਵਰਗਾ ਕੀਮਤੀ ਨਾਮ ਜਪ ਕੇ (ਜੀਵਾਂ ਦੇ ਅੰਦਰ ਜਪਣ ਦਾ) ਚਾਉ ਪੈਦਾ ਕਰਦਾ ਹੈ ।੨।
He Himself churns it, churning up the essence; meditating on the jewel of the Naam, sincere love comes to the surface. ||2||
ਹੇ ਸਤਸੰਗੀਓ! ਇਕੱਠੇ ਹੋਵੇ, ਆਓ, ਇਕੱਠੇ ਹੋ ਕੇ ਪ੍ਰਭੂ ਦੇ ਗੁਣ ਗਾਵੀਏ
O my companions, let us meet and join together, and sing His Glorious Praises.
ਹੇ ਸਤਸੰਗੀਓ! ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਜਪੋ, (ਇਹੀ ਹੈ ਜੀਵਨ ਦਾ) ਲਾਭ
As Gurmukh, chant the Naam, and earn the profit of the Lord's Name.
ਜਿਸ ਮਨੁੱਖ ਨੇ ਪ੍ਰਭੂ ਦੀ ਭਗਤੀ ਆਪਣੇ ਹਿਰਦੇ ਵਿਚ ਪੱਕੀ ਬਿਠਾ ਲਈ, ਜਿਸ ਨੂੰ ਪ੍ਰਭੂ ਦੀ ਭਗਤੀ ਮਨ ਵਿਚ ਪਿਆਰੀ ਲੱਗੀ, ਪ੍ਰਭੂ ਦਾ ਨਾਮ ਉਸ ਦੇ ਅੰਦਰ (ਸਿਮਰਨ ਦਾ) ਉਤਸ਼ਾਹ ਪੈਦਾ ਕਰਦਾ ਹੈ ।
Devotional worship of the Lord, Har, Har, has been implanted within me; it is pleasing to my mind. The Name of the Lord, Har, Har, brings a sincere love. ||3||
ਹੇ ਭਾਈ! ਪ੍ਰਭੂ ਆਪ ਹੀ ਬੜਾ ਸਿਆਣਾ ਵੱਡਾ ਸ਼ਾਹ ਹੈ
He Himself is supremely wise, the greatest King.
ਹੇ ਭਾਈ! ਗੁਰੂ ਦੀ ਸਰਨ ਪੈ ਕੇ ਉਸ ਦਾ ਨਾਮ-ਸਰਮਾਇਆ ਇਕੱਠਾ ਕਰੋ
As Gurmukh, purchase the merchandise of the Naam.
ਹੇ ਨਾਨਕ! (ਆਖ—) ਹੇ ਹਰੀ! ਹੇ ਪ੍ਰਭੂ! (ਮੈਨੂੰ ਆਪਣੇ ਨਾਮ ਦੀ) ਦਾਤਿ ਬਖ਼ਸ਼, ਜੇ ਤੈਨੂੰ ਚੰਗਾ ਲੱਗੇ, ਤਾਂ ਮੇਰੇ ਅੰਦਰ ਤੇਰਾ ਨਾਮ ਵੱਸੇ, ਤੇਰੇ ਗੁਣਾਂ ਨੂੰ ਯਾਦ ਕਰਨ ਦਾ ਚਾਉ ਪੈਦਾ ਹੋਵੇ ।੪।੪।੧੦।
O Lord God, Har, Har, bless me with such a gift, that Your Glorious Virtues seem pleasing to me; Nanak is filled with sincere love and yearning for the Lord. ||4||4||10||
Jaitsree, Fourth Mehl:
ਹੇ ਵੈਰੀਆਂ ਦੇ ਨਾਸ ਕਰਨ ਵਾਲੇ ਹਰੀ! (ਅਸਾਂ ਜੀਵਾਂ ਉਤੇ) ਕਿਰਪਾ ਕਰ (ਕਿ) ਸਾਧ ਸੰਗਤਿ ਵਿਚ ਮਿਲ ਕੇ (ਸਾਡੇ ਅੰਦਰ ਤੇਰੇ ਨਾਮ ਦਾ) ਚਾਉ ਪੈਦਾ ਹੋਵੇ,
Joining the Sat Sangat, the True Congregation, and associating with the Guru,
ਗੁਰੂ ਦੀ ਸਰਨ ਪੈ ਕੇ, ਤੇਰੇ ਨਾਮ ਦਾ ਸਰਮਾਇਆ ਇਕੱਠਾ ਕਰੀਏ ।੧।
the Gurmukh gathers in the merchandise of the Naam.
ਅਸਾਂ ਜੀਵਾਂ ਉਤੇ) ਕਿਰਪਾ ਕਰ (ਕਿ) ਸਾਧ ਸੰਗਤਿ ਵਿਚ ਮਿਲ ਕੇ (ਸਾਡੇ ਅੰਦਰ ਤੇਰੇ ਨਾਮ ਦਾ) ਚਾਉ ਪੈਦਾ ਹੋਵੇ, ਸਾਧ ਸੰਗਤਿ ਵਿਚ ਮਿਲ ਕੇ, ਗੁਰੂ ਦੀ ਸੰਗਤਿ ਵਿਚ ਮਿਲ ਕ
O Lord, Har, Har, Destroyer of demons, have mercy upon me; bless me with a sincere yearning to join the Sat Sangat. ||1||
ਹੇ ਹਰੀ! ਕਿਰਪਾ ਕਰ ਕੇ (ਮੈਨੂੰ) ਗੁਰੂ ਮਿਲਾ (ਤਾਂ ਕਿ) ਤੇਰੇ ਗੁਣਾਂ ਵਾਲੀ ਬਾਣੀ ਅਸੀ ਕੰਨ ਨਾਲ ਸੁਣੀਏ,
Let me hear with my ears the Banis, the Hymns, in praise of the Lord;
ਗੁਰੂ ਦੀ ਬਾਣੀ ਦੀ ਰਾਹੀਂ ਅਸੀ ਤੇਰੇ ਗੁਣ ਗਾਵੀਏ, ਤੇਰੇ ਗੁਣ ਉਚਾਰੀਏ ।
be merciful, and let me meet the True Guru.
ਤੇਰੇ ਗੁਣ ਯਾਦ ਕਰ ਕਰ ਕੇ (ਸਾਡੇ ਅੰਦਰ ਤੇਰੀ ਭਗਤੀ ਦਾ) ਚਾਉ ਪੈਦਾ ਹੋਵੇ ।
I sing His Glorious Praises, I speak the Bani of His Word; chanting His Glorious Praises, a sincere yearning for the Lord wells up. ||2||
ਹੇ ਭਾਈ! ਜੇ ਸਾਰੇ ਤੀਰਥ (-ਇਸ਼ਨਾਨ), ਵਰਤ, ਜੱਗ ਅਤੇ ਪੁੰਨ (ਮਿਥੇ ਹੋਏ ਨੇਕ ਕੰਮ) (ਇਕੱਠੇ ਰਲਾ ਕੇ) ਤੋਲੀਏ
I have tried visiting all the sacred shrines of pilgrimage, fasting, ceremonial feasts and giving to charities.
ਇਹ ਪਰਮਾਤਮਾ ਦੇ ਨਾਮ ਤਕ ਨਹੀਂ ਅੱਪੜ ਸਕਦੇ ।
They do not measure up to the Name of the Lord, Har, Har.
ਪਰਮਾਤਮਾ (ਦਾ ਨਾਮ) ਤੋਲਿਆ ਨਹੀਂ ਜਾ ਸਕਦਾ, ਉਸ ਦਾ ਬਹੁਤ ਭਾਰਾ ਤੋਲ ਹੈ । ਗੁਰੂ ਦੀ ਮਤਿ ਦੀ ਰਾਹੀਂ ਜਪ ਕੇ (ਮਨ ਵਿਚ ਹੋਰ ਜਪਣ ਦਾ) ਉਤਸ਼ਾਹ ਪੈਦਾ ਹੁੰਦਾ ਹੈ ।
The Lord's Name is unweighable, utterly heavy in weight; through the Guru's Teachings, a sincere yearning to chant the Name has welled up in me. ||3||
ਤੇਰਾ ਨਾਮ ਹੀ ਸਾਰੇ (ਮਿੱਥੇ ਹੋਏ) ਧਾਰਮਿਕ ਕੰਮ ਹੈ
All good karma and righteous living are found in meditation on the Lord's Name.
ਤੇਰੇ ਨਾਮ ਦੀ ਬਰਕਤਿ ਨਾਲ) ਸਾਰੇ ਪਾਪਾਂ ਵਿਕਾਰਾਂ ਦੀ ਮੈਲ ਧੁਪ ਜਾਂਦੀ ਹੈ ।੪।੫।੧੧।
It washes away the stains of sins and mistakes.
ਹੇ ਨਾਨਕ! (ਆਖ—) ਹੇ ਹਰੀ! ਆਪਣੇ ਨਿਮਾਣੇ ਦਾਸਾਂ ਉੱਤੇ ਦਇਆਵਾਨ ਹੋ, ਦਾਸਾਂ ਨੂੰ ਆਪਣਾ ਨਾਮ ਬਖ਼ਸ਼, (ਨਾਮ ਜਪਣ ਦਾ) ਉਤਸ਼ਾਹ ਦੇਹ, ਅਸੀ ਤੇਰਾ ਨਾਮ ਜਪੀਏ
Be merciful to meek, humble Nanak; bless him with sincere love and yearning for the Lord. ||4||5||11||