ਜੈਤਸਰੀ ਮਹਲਾ ੪ ॥
Jaitsree, Fourth Mehl:
 
ਮਿਲਿ ਸਤਸੰਗਤਿ ਸੰਗਿ ਗੁਰਾਹਾ ॥
ਹੇ ਵੈਰੀਆਂ ਦੇ ਨਾਸ ਕਰਨ ਵਾਲੇ ਹਰੀ! (ਅਸਾਂ ਜੀਵਾਂ ਉਤੇ) ਕਿਰਪਾ ਕਰ (ਕਿ) ਸਾਧ ਸੰਗਤਿ ਵਿਚ ਮਿਲ ਕੇ (ਸਾਡੇ ਅੰਦਰ ਤੇਰੇ ਨਾਮ ਦਾ) ਚਾਉ ਪੈਦਾ ਹੋਵੇ,
Joining the Sat Sangat, the True Congregation, and associating with the Guru,
 
ਪੂੰਜੀ ਨਾਮੁ ਗੁਰਮੁਖਿ ਵੇਸਾਹਾ ॥
ਗੁਰੂ ਦੀ ਸਰਨ ਪੈ ਕੇ, ਤੇਰੇ ਨਾਮ ਦਾ ਸਰਮਾਇਆ ਇਕੱਠਾ ਕਰੀਏ ।੧।
the Gurmukh gathers in the merchandise of the Naam.
 
ਹਰਿ ਹਰਿ ਕ੍ਰਿਪਾ ਧਾਰਿ ਮਧੁਸੂਦਨ ਮਿਲਿ ਸਤਸੰਗਿ ਓੁਮਾਹਾ ਰਾਮ ॥੧॥
ਅਸਾਂ ਜੀਵਾਂ ਉਤੇ) ਕਿਰਪਾ ਕਰ (ਕਿ) ਸਾਧ ਸੰਗਤਿ ਵਿਚ ਮਿਲ ਕੇ (ਸਾਡੇ ਅੰਦਰ ਤੇਰੇ ਨਾਮ ਦਾ) ਚਾਉ ਪੈਦਾ ਹੋਵੇ, ਸਾਧ ਸੰਗਤਿ ਵਿਚ ਮਿਲ ਕੇ, ਗੁਰੂ ਦੀ ਸੰਗਤਿ ਵਿਚ ਮਿਲ ਕ
O Lord, Har, Har, Destroyer of demons, have mercy upon me; bless me with a sincere yearning to join the Sat Sangat. ||1||
 
ਹਰਿ ਗੁਣ ਬਾਣੀ ਸ੍ਰਵਣਿ ਸੁਣਾਹਾ ॥
ਹੇ ਹਰੀ! ਕਿਰਪਾ ਕਰ ਕੇ (ਮੈਨੂੰ) ਗੁਰੂ ਮਿਲਾ (ਤਾਂ ਕਿ) ਤੇਰੇ ਗੁਣਾਂ ਵਾਲੀ ਬਾਣੀ ਅਸੀ ਕੰਨ ਨਾਲ ਸੁਣੀਏ,
Let me hear with my ears the Banis, the Hymns, in praise of the Lord;
 
ਕਰਿ ਕਿਰਪਾ ਸਤਿਗੁਰੂ ਮਿਲਾਹਾ ॥
ਗੁਰੂ ਦੀ ਬਾਣੀ ਦੀ ਰਾਹੀਂ ਅਸੀ ਤੇਰੇ ਗੁਣ ਗਾਵੀਏ, ਤੇਰੇ ਗੁਣ ਉਚਾਰੀਏ ।
be merciful, and let me meet the True Guru.
 
ਗੁਣ ਗਾਵਹ ਗੁਣ ਬੋਲਹ ਬਾਣੀ ਹਰਿ ਗੁਣ ਜਪਿ ਓੁਮਾਹਾ ਰਾਮ ॥੨॥
ਤੇਰੇ ਗੁਣ ਯਾਦ ਕਰ ਕਰ ਕੇ (ਸਾਡੇ ਅੰਦਰ ਤੇਰੀ ਭਗਤੀ ਦਾ) ਚਾਉ ਪੈਦਾ ਹੋਵੇ ।
I sing His Glorious Praises, I speak the Bani of His Word; chanting His Glorious Praises, a sincere yearning for the Lord wells up. ||2||
 
ਸਭਿ ਤੀਰਥ ਵਰਤ ਜਗ ਪੁੰਨ ਤੋੁਲਾਹਾ ॥
ਹੇ ਭਾਈ! ਜੇ ਸਾਰੇ ਤੀਰਥ (-ਇਸ਼ਨਾਨ), ਵਰਤ, ਜੱਗ ਅਤੇ ਪੁੰਨ (ਮਿਥੇ ਹੋਏ ਨੇਕ ਕੰਮ) (ਇਕੱਠੇ ਰਲਾ ਕੇ) ਤੋਲੀਏ
I have tried visiting all the sacred shrines of pilgrimage, fasting, ceremonial feasts and giving to charities.
 
ਹਰਿ ਹਰਿ ਨਾਮ ਨ ਪੁਜਹਿ ਪੁਜਾਹਾ ॥
ਇਹ ਪਰਮਾਤਮਾ ਦੇ ਨਾਮ ਤਕ ਨਹੀਂ ਅੱਪੜ ਸਕਦੇ ।
They do not measure up to the Name of the Lord, Har, Har.
 
ਹਰਿ ਹਰਿ ਅਤੁਲੁ ਤੋਲੁ ਅਤਿ ਭਾਰੀ ਗੁਰਮਤਿ ਜਪਿ ਓੁਮਾਹਾ ਰਾਮ ॥੩॥
ਪਰਮਾਤਮਾ (ਦਾ ਨਾਮ) ਤੋਲਿਆ ਨਹੀਂ ਜਾ ਸਕਦਾ, ਉਸ ਦਾ ਬਹੁਤ ਭਾਰਾ ਤੋਲ ਹੈ । ਗੁਰੂ ਦੀ ਮਤਿ ਦੀ ਰਾਹੀਂ ਜਪ ਕੇ (ਮਨ ਵਿਚ ਹੋਰ ਜਪਣ ਦਾ) ਉਤਸ਼ਾਹ ਪੈਦਾ ਹੁੰਦਾ ਹੈ ।
The Lord's Name is unweighable, utterly heavy in weight; through the Guru's Teachings, a sincere yearning to chant the Name has welled up in me. ||3||
 
ਸਭਿ ਕਰਮ ਧਰਮ ਹਰਿ ਨਾਮੁ ਜਪਾਹਾ ॥
ਤੇਰਾ ਨਾਮ ਹੀ ਸਾਰੇ (ਮਿੱਥੇ ਹੋਏ) ਧਾਰਮਿਕ ਕੰਮ ਹੈ
All good karma and righteous living are found in meditation on the Lord's Name.
 
ਕਿਲਵਿਖ ਮੈਲੁ ਪਾਪ ਧੋਵਾਹਾ ॥
ਤੇਰੇ ਨਾਮ ਦੀ ਬਰਕਤਿ ਨਾਲ) ਸਾਰੇ ਪਾਪਾਂ ਵਿਕਾਰਾਂ ਦੀ ਮੈਲ ਧੁਪ ਜਾਂਦੀ ਹੈ ।੪।੫।੧੧।
It washes away the stains of sins and mistakes.
 
ਦੀਨ ਦਇਆਲ ਹੋਹੁ ਜਨ ਊਪਰਿ ਦੇਹੁ ਨਾਨਕ ਨਾਮੁ ਓਮਾਹਾ ਰਾਮ ॥੪॥੫॥੧੧॥
ਹੇ ਨਾਨਕ! (ਆਖ—) ਹੇ ਹਰੀ! ਆਪਣੇ ਨਿਮਾਣੇ ਦਾਸਾਂ ਉੱਤੇ ਦਇਆਵਾਨ ਹੋ, ਦਾਸਾਂ ਨੂੰ ਆਪਣਾ ਨਾਮ ਬਖ਼ਸ਼, (ਨਾਮ ਜਪਣ ਦਾ) ਉਤਸ਼ਾਹ ਦੇਹ, ਅਸੀ ਤੇਰਾ ਨਾਮ ਜਪੀਏ
Be merciful to meek, humble Nanak; bless him with sincere love and yearning for the Lord. ||4||5||11||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by