ਹੇ ਮਨ! ਪਰਮਾਤਮਾ ਦਾ ਇਕ ਨਾਮ ਹੀ ਸਾਰੀਆਂ ਦਵਾਈਆਂ ਦਾ ਮੂਲ ਹੈ, ਸਾਰੇ ਮੰਤ੍ਰਾਂ ਦਾ ਮੂਲ ਹੈ
The Mul Mantra, the Root Mantra, is the only cure for the mind; I have installed faith in God in my mind.
ਜਿਸ ਮਨੁੱਖ ਨੇ ਆਪਣੇ ਮਨ ਵਿਚ ਪਰਮਾਤਮਾ ਵਾਸਤੇ ਸਰਧਾ ਧਾਰ ਲਈ ਹੈ, ਨਾਨਕ ਉਸ ਮਨੁੱਖ ਦੇ ਚਰਨਾਂ ਦੀ ਧੂੜ ਸਦਾ ਮੰਗਦਾ ਹੈ, ਨਾਨਕ ਉਸ ਮਨੁੱਖ ਤੋਂ ਸਦਾ ਸਦਕੇ ਜਾਂਦਾ ਹੈ ।੨
Nanak ever longs for the dust of the Lord's feet; again and again, he is a sacrifice to the Lord. ||2||16||
Dhanaasaree, Fifth Mehl:
ਤੇ, ਉਸ ਦੀ ਕਿਰਪਾ ਨਾਲ) ਮੇਰਾ ਪਰਮਾਤਮਾ ਨਾਲ ਪਿਆਰ ਬਣ ਗਿਆ ਹੈ ।੧।ਰਹਾਉ।
I have fallen in love with the Lord.
ਹੇ ਭਾਈ! ਜਿਸ ਗੁਰੂ ਨੇ (ਸਰਨ ਆਏ ਹਰੇਕ ਮਨੁੱਖ ਦਾ) ਬੋਦੀ ਵਾਲਾ ਤਾਰਾ ਹੀ ਸਦਾ ਕੱਟ ਦਿੱਤਾ ਹੈ (ਜੇਹੜਾ ਗੁਰੂ ਹਰੇਕ ਸਰਨ ਆਏ ਮਨੁੱਖ ਦੇ ਦੁੱਖਾਂ ਦੀ ਜੜ੍ਹ ਹੀ ਕੱਟ ਦੇਂਦਾ ਹੈ), ਉਹ ਗੁਰੂ ਮੇਰਾ ਭੀ ਸਦਾ ਲਈ ਮਦਦਗਾਰ ਬਣ ਗਿਆ ਹੈ
My True Guru is always my help and support; He has torn down the banner of pain. ||1||Pause||
ਹੇ ਭਾਈ! ਉਹ ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ) ਹੱਥ ਦੇ ਕੇ (ਦੁੱਖਾਂ ਤੋਂ) ਬਚਾਂਦਾ ਹੈ, (ਸੇਵਕਾਂ ਨੂੰ) ਆਪਣੇ ਬਣਾ ਕੇ ਉਹਨਾਂ ਦਾ ਸਾਰਾ ਦੁੱਖ-ਦਰਦ ਮਿਟਾ ਦੇਂਦਾ ਹੈ ।
Giving me His hand, He has protected me as His own, and removed all my troubles.
ਪਰਮਾਤਮਾ ਆਪਣੇ ਸੇਵਕਾਂ ਦਾ ਆਪ ਮਦਦਗਾਰ ਬਣਦਾ ਹੈ, ਤੇ, ਉਹਨਾਂ ਦੀ ਨਿੰਦਾ ਕਰਨ ਵਾਲਿਆਂ ਦੇ ਮੂੰਹ ਕਾਲੇ ਕਰਦਾ ਹੈ ।
He has blackened the faces of the slanderers, and He Himself has become the help and support of His humble servant. ||1||
ਹੇ ਨਾਨਕ! ਸਦਾ ਕਾਇਮ ਰਹਿਣ ਵਾਲਾ ਮਾਲਕ (ਆਪਣੇ ਸੇਵਕਾਂ ਦਾ ਆਪ) ਰਾਖਾ ਬਣਦਾ ਹੈ, ਉਹਨਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ
The True Lord and Master has become my Saviour; hugging me close in His embrace, He has saved me.
ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਗੁਣ ਗਾ ਗਾ ਕੇ, ਤੇ, ਸਦਾ ਆਤਮਕ ਆਨੰਦ ਮਾਣ ਕੇ (ਦੁੱਖਾਂ ਕਲੇਸ਼ਾਂ ਵਲੋਂ) ਨਿਡਰ ਹੋ ਜਾਂਦੇ ਹਨ ।੨
Nanak has become fearless, and he enjoys eternal peace, singing the Glorious Praises of the Lord. ||2||17||
Dhanaasaree, Fifth Mehl:
ਦਇਆ ਦੇ ਘਰ ਪ੍ਰਭੂ! ਤੇਰਾ ਨਾਮ (ਮੇਰੇ ਹਰੇਕ ਰੋਗ ਦੀ) ਦਵਾਈ ਹੈ
Your Name is the medicine, O Merciful Lord.
ਪਰ ਮੈਂ ਦੁੱਖੀਏ ਨੇ ਸਮਝਿਆ ਹੀ ਨਹੀਂ ਸੀ ਕਿ ਤੂੰ ਕਿਤਨੀ ਉੱਚੀ ਆਤਮਕ ਅਵਸਥਾ ਵਾਲਾ ਹੈਂ, (ਫਿਰ ਭੀ) ਤੂੰ ਆਪ ਮੇਰੀ ਪਾਲਣਾ ਕਰਦਾ ਹੈਂ ।੧।ਰਹਾਉ।
I am so miserable, I do not know Your state; You Yourself cherish me, Lord. ||1||Pause||
ਹੇ ਮੇਰੇ ਮਾਲਕ! ਮੇਰੇ ਉੱਤੇ ਮੇਹਰ ਕਰ (ਮੇਰੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ
Take pity on me, O my Lord and Master, and remove the love of duality from within me.
ਹੇ ਪ੍ਰਭੂ! ਸਾਡੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਕੇ ਸਾਨੂੰ ਆਪਣੇ ਬਣਾ ਲਵੋ, ਅਸੀ ਕਦੇ (ਮਨੁੱਖ ਜਨਮ ਦੀ ਬਾਜ਼ੀ) ਹਾਰ ਕੇ ਨਾਹ ਆਵੀਏ ।੧।
Break my bonds, and take me as Your own, so that I may never come to lose. ||1||
ਹੇ ਨਾਨਕ! (ਆਖ—ਹੇ ਪ੍ਰਭੂ!) ਤੇਰੀ ਸਰਨ ਪੈ ਕੇ ਮੈਂ ਆਤਮਕ ਜੀਵਨ ਵਾਲਾ ਬਣਿਆ ਰਹਿੰਦਾ ਹਾਂ (ਮੈਨੂੰ ਆਪਣੀ ਸਰਨ ਵਿਚ ਰੱਖ) ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ (ਸਭ ਉਤੇ) ਦਇਆ ਕਰਨ ਵਾਲਾ ਹੈਂ
Seeking Your Sanctuary, I live, almighty and merciful Lord and Master.
(ਹੇ ਭਾਈ! ਮੇਰੀ ਇਹੀ ਅਰਦਾਸ ਹੈ ਕਿ) ਮੈਂ ਅੱਠੇ ਪਹਰ ਪਰਮਾਤਮਾ ਦਾ ਆਰਾਧਨ ਕਰਦਾ ਰਹਾਂ, ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ ।੨।੧੮।
Twenty-four hours a day, I worship God; Nanak is forever a sacrifice to Him. ||2||18||
Raag Dhanaasaree, Fifth Mehl:
One Universal Creator God. By The Grace Of The True Guru:
ਹੇ ਪ੍ਰਭੂ! ਸਾਨੂੰ ਬਚਾ ਲੈ, ਸਾਨੂੰ ਬਚਾ ਲੈ
O God, please save me!
ਹੇ ਮੇਰੇ ਮਾਲਕ! (ਇਹਨਾਂ ਵਿਕਾਰਾਂ ਤੋਂ ਬਚਣ ਲਈ) ਅਸਾਂ ਜੀਵਾਂ ਪਾਸੋਂ ਕੁਝ ਨਹੀਂ ਹੋ ਸਕਦਾ! ਮੇਹਰ ਕਰ, ਆਪਣਾ ਨਾਮ ਬਖ਼ਸ਼ ।੧।ਰਹਾਉ।
By myself, I cannot do anything, O my Lord and Master; by Your Grace, please bless me with Your Name. ||1||Pause||
ਹੇ ਪ੍ਰਭੂ! ਇਹ ਸੰਸਾਰ-ਸਮੁੰਦਰ ਪਰਵਾਰ (ਦੇ ਮੋਹ) ਦੀ ਅੱਗ (ਨਾਲ ਭਰਿਆ ਹੋਇਆ) ਹੈ
Family and worldly affairs are an ocean of fire.
ਭਟਕਣਾ, ਮਾਇਆ ਦਾ ਮੋਹ, ਆਤਮਕ ਜੀਵਨ ਵਲੋਂ ਬੇ-ਸਮਝੀ—ਇਹ ਸਾਰੇ ਘੱੁਪ ਹਨੇਰੇ ਪਏ ਹੋਏ ਹਨ ।੧।
Through doubt, emotional attachment and ignorance, we are enveloped in darkness. ||1||
ਹੇ ਪ੍ਰਭੂ! ਦੁਨੀਆ ਦੇ ਸੁਖ ਮਿਲਣ ਤੇ ਜੀਵ ਨੂੰ ਅਹੰਕਾਰ ਪੈਦਾ ਹੋ ਜਾਂਦਾ ਹੈ, ਦੁੱਖ ਮਿਲਣ ਤੇ ਨਿੱਘਰੀ ਹੋਈ ਹਾਲਤ ਬਣ ਜਾਂਦੀ ਹੈ ।
High and low, pleasure and pain.
ਜੀਵ (ਮਾਇਆ ਵਲੋਂ ਕਿਸੇ ਵੇਲੇ) ਰੱਜਦਾ ਨਹੀਂ, ਇਸ ਨੂੰ ਮਾਇਆ ਦੀ ਤ੍ਰੇਹ ਮਾਇਆ ਦੀ ਭੱੁਖ ਚੰਬੜੀ ਰਹਿੰਦੀ ਹੈ ।੨।
Hunger and thirst are not satisfied. ||2||
ਹੇ ਪ੍ਰਭੂ! ਜੀਵ ਆਪਣੇ ਮਨ ਵਿਚ ਵਾਸਨਾ ਖੜੀਆਂ ਕਰ ਕੇ ਵਿਸ਼ੇ-ਵਿਕਾਰਾਂ ਦੇ ਕਾਰਨ ਰੋਗ ਸਹੇੜ ਲੈਂਦਾ ਹੈ
The mind is engrossed in passion, and the disease of corruption.
ਇਹ ਵੱਡੇ ਆਕੀ (ਕਾਮਾਦਿਕ) ਪੰਜ ਵੈਰੀ ਇਸ ਦੇ ਨਾਲ ਚੰਬੜੇ ਰਹਿੰਦੇ ਹਨ ।੩।
The five thieves, the companions, are totally incorrigible. ||3||
ਇਹ ਸਾਰੇ ਜੀਵ, ਇਹ ਜਗਤ, ਇਹ ਧਨ, ਜੀਵਾਂ ਦੇ ਪ੍ਰਾਣ—ਇਹ ਸਭ ਕੁਝ ਤੇਰਾ ਹੀ ਰਚਿਆ ਹੋਇਆ ਹੈ (ਤੂੰ ਹੀ ਵਿਕਾਰਾਂ ਤੋਂ ਬਚਾਣ ਦੇ ਸਮਰਥ ਹੈਂ) ।੪।੧।੧੯।
The beings and souls and wealth of the world are all Yours.
ਹੇ ਨਾਨਕ! (ਜੇ ਇਹਨਾਂ ਵੈਰੀਆਂ ਤੋਂ ਬਚਣਾ ਹੈ, ਤਾਂ) ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਸਮਝ (ਉਸ ਦੇ ਅੱਗੇ ਅਰਦਾਸ ਕਰਿਆ ਕਰ—ਹੇ ਪ੍ਰਭੂ!)
O Nanak, know that the Lord is always near at hand. ||4||1||19||
Dhanaasaree, Fifth Mehl:
ਹੇ ਭਾਈ! ਪਰਮਾਤਮਾ ਅਨਾਥਾਂ ਦੇ ਦੱੁਖ ਦੂਰ ਕਰ ਕੇ ਆਪਣੇ ਸੇਵਕਾਂ ਦੀ ਲਾਜ ਆਪ ਰੱਖਦਾ ਹੈ
The Lord and Master destroys the pain of the poor; He preserves and protects the honor of His servants.
ਉਹ ਪ੍ਰਭੂ (ਸੰਸਾਰ-ਸਮੁੰਦਰ ਤੋਂ ਪਾਰ) ਲੰਘਾਣ ਵਾਸਤੇ (ਮਾਨੋ) ਜਹਾਜ਼ ਹੈ, ਉਹ ਹਰੀ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, (ਉਸ ਦੀ ਸਰਨ ਪਿਆਂ ਕੋਈ) ਦੁੱਖ ਪੋਹ ਨਹੀਂ ਸਕਦਾ ।੧
The Lord is the ship to carry us across; He is the treasure of virtue - pain cannot touch Him. ||1||
ਹੇ ਭਾਈ! ਗੁਰੂ ਦੀ ਸੰਗਤਿ ਵਿਚ (ਰਹਿ ਕੇ) ਪਰਮਾਤਮਾ ਦਾ ਨਾਮ ਜਪਿਆ ਕਰ
In the Saadh Sangat, the Company of the Holy, meditate, vibrate upon the Lord of the world.
ਇਹਨਾਂ ਜਤਨਾਂ ਨਾਲ ਹੀ ਸੰਸਾਰ ਦੇ ਝੰਬੇਲਿਆਂ ਦੀ ਫਾਹੀ ਕੱਟ । (ਮੈਨੂੰ ਇਸ ਤੋਂ ਬਿਨਾ) ਹੋਰ ਕੋਈ ਜੁਗਤਿ ਨਹੀਂ ਸੁੱਝਦੀ ।ਰਹਾਉ।
I cannot think of any other way; make this effort, and make it in this Dark Age of Kali Yuga. ||Pause||
ਹੇ ਭਾਈ! ਜੇਹੜਾ ਦਇਆ-ਦਾ-ਘਰ ਸਰਬ-ਵਿਆਪਕ ਪ੍ਰਭੂ ਸਦਾ ਹੀ (ਜੀਵਾਂ ਦੇ ਸਿਰ ਉਤੇ ਰਾਖਾ) ਹੈ ਤੇ ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ
In the beginning, and in the end, there is none other than the perfect, merciful Lord.
ਉਸੇ ਮਾਲਕ ਦਾ ਨਾਮ ਸਦਾ ਸਿਮਰਿਆ ਕਰ, ਉਸੇ ਹਰੀ ਦਾ ਨਾਮ ਜਪ ਕੇ ਆਪਣਾ ਜਨਮ-ਮਰਨ ਦਾ ਗੇੜ ਦੂਰ ਕਰ ।
The cycle of birth and death is ended, chanting the Lord's Name, and remembering the Lord Master in meditation. ||2||
ਹੇ ਭਾਈ! ਵੇਦ ਸਿੰਮ੍ਰਿਤੀ ਸ਼ਾਸਤਰ (ਹਰੇਕ ਧਰਮ ਪੁਸਤਕ ਜਿਸ ਪਰਮਾਤਮਾ ਦਾ) ਜ਼ਿਕਰ ਕਰਦਾ ਹੈ, ਭਗਤ ਜਨ (ਭੀ ਜਿਸ ਪਰਮਾਤਮਾ ਦੇ ਗੁਣਾਂ ਦਾ) ਵਿਚਾਰ ਕਰਦੇ ਹਨ,
The Vedas, the Simritees, the Shaastras and the Lord's devotees contemplate Him;
ਸਾਧ ਸੰਗਤਿ ਵਿਚ (ਉਸ ਦਾ ਨਾਮ ਸਿਮਰ ਕੇ ਜਗਤ ਦੇ ਝੰਬੇਲਿਆਂ ਤੋਂ) ਖ਼ਲਾਸੀ ਮਿਲਦੀ ਹੈ, (ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਜਾਂਦਾ ਹੈ ।੩।
liberation is attained in the Saadh Sangat, the Company of the Holy, and the darkness of ignorance is dispelled. ||3||
ਹੇ ਨਾਨਕ! (ਆਖ—ਹੇ ਭਾਈ!) ਪਰਮਾਤਮਾ ਦੇ ਸੋਹਣੇ ਚਰਨ ਹੀ ਭਗਤਾਂ (ਦੇ ਆਤਮਕ ਜੀਵਨ) ਦਾ ਸਰਮਾਇਆ ਹੈ,
The lotus feet of the Lord are the support of His humble servants. They are his only capital and investment.