ਰਾਗੁ ਧਨਾਸਰੀ ਮਹਲਾ ੫
Raag Dhanaasaree, Fifth Mehl:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਹਾ ਹਾ ਪ੍ਰਭ ਰਾਖਿ ਲੇਹੁ ॥
ਹੇ ਪ੍ਰਭੂ! ਸਾਨੂੰ ਬਚਾ ਲੈ, ਸਾਨੂੰ ਬਚਾ ਲੈ
O God, please save me!
ਹਮ ਤੇ ਕਿਛੂ ਨ ਹੋਇ ਮੇਰੇ ਸ੍ਵਾਮੀ ਕਰਿ ਕਿਰਪਾ ਅਪੁਨਾ ਨਾਮੁ ਦੇਹੁ ॥੧॥ ਰਹਾਉ ॥
ਹੇ ਮੇਰੇ ਮਾਲਕ! (ਇਹਨਾਂ ਵਿਕਾਰਾਂ ਤੋਂ ਬਚਣ ਲਈ) ਅਸਾਂ ਜੀਵਾਂ ਪਾਸੋਂ ਕੁਝ ਨਹੀਂ ਹੋ ਸਕਦਾ! ਮੇਹਰ ਕਰ, ਆਪਣਾ ਨਾਮ ਬਖ਼ਸ਼ ।੧।ਰਹਾਉ।
By myself, I cannot do anything, O my Lord and Master; by Your Grace, please bless me with Your Name. ||1||Pause||
ਅਗਨਿ ਕੁਟੰਬ ਸਾਗਰ ਸੰਸਾਰ ॥
ਹੇ ਪ੍ਰਭੂ! ਇਹ ਸੰਸਾਰ-ਸਮੁੰਦਰ ਪਰਵਾਰ (ਦੇ ਮੋਹ) ਦੀ ਅੱਗ (ਨਾਲ ਭਰਿਆ ਹੋਇਆ) ਹੈ
Family and worldly affairs are an ocean of fire.
ਭਰਮ ਮੋਹ ਅਗਿਆਨ ਅੰਧਾਰ ॥੧॥
ਭਟਕਣਾ, ਮਾਇਆ ਦਾ ਮੋਹ, ਆਤਮਕ ਜੀਵਨ ਵਲੋਂ ਬੇ-ਸਮਝੀ—ਇਹ ਸਾਰੇ ਘੱੁਪ ਹਨੇਰੇ ਪਏ ਹੋਏ ਹਨ ।੧।
Through doubt, emotional attachment and ignorance, we are enveloped in darkness. ||1||
ਊਚ ਨੀਚ ਸੂਖ ਦੂਖ ॥
ਹੇ ਪ੍ਰਭੂ! ਦੁਨੀਆ ਦੇ ਸੁਖ ਮਿਲਣ ਤੇ ਜੀਵ ਨੂੰ ਅਹੰਕਾਰ ਪੈਦਾ ਹੋ ਜਾਂਦਾ ਹੈ, ਦੁੱਖ ਮਿਲਣ ਤੇ ਨਿੱਘਰੀ ਹੋਈ ਹਾਲਤ ਬਣ ਜਾਂਦੀ ਹੈ ।
High and low, pleasure and pain.
ਧ੍ਰਾਪਸਿ ਨਾਹੀ ਤ੍ਰਿਸਨਾ ਭੂਖ ॥੨॥
ਜੀਵ (ਮਾਇਆ ਵਲੋਂ ਕਿਸੇ ਵੇਲੇ) ਰੱਜਦਾ ਨਹੀਂ, ਇਸ ਨੂੰ ਮਾਇਆ ਦੀ ਤ੍ਰੇਹ ਮਾਇਆ ਦੀ ਭੱੁਖ ਚੰਬੜੀ ਰਹਿੰਦੀ ਹੈ ।੨।
Hunger and thirst are not satisfied. ||2||
ਮਨਿ ਬਾਸਨਾ ਰਚਿ ਬਿਖੈ ਬਿਆਧਿ ॥
ਹੇ ਪ੍ਰਭੂ! ਜੀਵ ਆਪਣੇ ਮਨ ਵਿਚ ਵਾਸਨਾ ਖੜੀਆਂ ਕਰ ਕੇ ਵਿਸ਼ੇ-ਵਿਕਾਰਾਂ ਦੇ ਕਾਰਨ ਰੋਗ ਸਹੇੜ ਲੈਂਦਾ ਹੈ
The mind is engrossed in passion, and the disease of corruption.
ਪੰਚ ਦੂਤ ਸੰਗਿ ਮਹਾ ਅਸਾਧ ॥੩॥
ਇਹ ਵੱਡੇ ਆਕੀ (ਕਾਮਾਦਿਕ) ਪੰਜ ਵੈਰੀ ਇਸ ਦੇ ਨਾਲ ਚੰਬੜੇ ਰਹਿੰਦੇ ਹਨ ।੩।
The five thieves, the companions, are totally incorrigible. ||3||
ਜੀਅ ਜਹਾਨੁ ਪ੍ਰਾਨ ਧਨੁ ਤੇਰਾ ॥
ਇਹ ਸਾਰੇ ਜੀਵ, ਇਹ ਜਗਤ, ਇਹ ਧਨ, ਜੀਵਾਂ ਦੇ ਪ੍ਰਾਣ—ਇਹ ਸਭ ਕੁਝ ਤੇਰਾ ਹੀ ਰਚਿਆ ਹੋਇਆ ਹੈ (ਤੂੰ ਹੀ ਵਿਕਾਰਾਂ ਤੋਂ ਬਚਾਣ ਦੇ ਸਮਰਥ ਹੈਂ) ।੪।੧।੧੯।
The beings and souls and wealth of the world are all Yours.
ਨਾਨਕ ਜਾਨੁ ਸਦਾ ਹਰਿ ਨੇਰਾ ॥੪॥੧॥੧੯॥
ਹੇ ਨਾਨਕ! (ਜੇ ਇਹਨਾਂ ਵੈਰੀਆਂ ਤੋਂ ਬਚਣਾ ਹੈ, ਤਾਂ) ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਸਮਝ (ਉਸ ਦੇ ਅੱਗੇ ਅਰਦਾਸ ਕਰਿਆ ਕਰ—ਹੇ ਪ੍ਰਭੂ!)
O Nanak, know that the Lord is always near at hand. ||4||1||19||