ਸਿਰੀਰਾਗੁ ਮਹਲਾ ੫ ॥
Siree Raag, Fifth Mehl:
ਦੁਕ੍ਰਿਤ ਸੁਕ੍ਰਿਤ ਮੰਧੇ ਸੰਸਾਰੁ ਸਗਲਾਣਾ ॥
(ਹੇ ਭਾਈ !) ਸਾਰਾ ਜਗਤ (ਸ਼ਾਸਤ੍ਰਾਂ ਅਨੁਸਾਰ ਮਿਥੇ ਹੋਏ) ਮੰਦੇ ਕਰਮਾਂ ਤੇ ਚੰਗੇ ਕਰਮਾਂ (ਦੀ ਵਿਚਾਰ) ਵਿਚ ਹੀ ਰੱੁਝਾ ਹੋਇਆ ਹੈ
The whole world is engrossed in bad deeds and good deeds.
ਦੁਹਹੂੰ ਤੇ ਰਹਤ ਭਗਤੁ ਹੈ ਕੋਈ ਵਿਰਲਾ ਜਾਣਾ ॥੧॥
ਪਰਮਾਤਮਾ ਦੀ ਭਗਤੀ ਕਰਨ ਵਾਲਾ ਮਨੁੱਖ ਇਹਨਾਂ ਦੋਹਾਂ ਵਿਚਾਰਾਂ ਤੋਂ ਹੀ ਲਾਂਭੇ ਰਹਿੰਦਾ ਹੈ (ਕਿ ਸ਼ਾਸਤ੍ਰ ਅਨੁਸਾਰ ‘ਦੁਕ੍ਰਿਤ’ ਕੇਹੜੇ ਹਨ ਤੇ ‘ਸੁਕ੍ਰਿਤ’ ਕੇਹੜੇ ਹਨ), ਪਰ ਅਜੇਹਾ ਬੰਦਾ ਕੋਈ ਵਿਰਲਾ ਹੀ ਲੱਭਦਾ ਹੈ ।੧।
God's devotee is above both, but those who understand this are very rare. ||1||
ਠਾਕੁਰੁ ਸਰਬੇ ਸਮਾਣਾ ॥
ਹੇ ਸੁਆਮੀ ! ਤੂੰ ਸਭ ਜੀਵਾਂ ਵਿਚ ਸਮਾਇਆ ਹੋਇਆ ਹੈਂ
Our Lord and Master is all-pervading everywhere.
ਕਿਆ ਕਹਉ ਸੁਣਉ ਸੁਆਮੀ ਤੂੰ ਵਡ ਪੁਰਖੁ ਸੁਜਾਣਾ ॥੧॥ ਰਹਾਉ ॥
ਸਭ ਦਾ ਪਾਲਣ ਵਾਲਾ ਹੈਂ । ਤੂੰ ਸਭ ਤੋਂ ਵੱਡਾ ਹੈਂ, ਸਭ ਵਿਚ ਵਿਆਪਕ ਹੈਂ, ਸਭ ਦੇ ਦਿਲ ਦੀ ਜਾਣਨ ਵਾਲਾ ਹੈਂ, (ਹੇ ਸੁਆਮੀ ! ਇਸ ਤੋਂ ਵੱਧ ਤੇਰੀ ਬਾਬਤ) ਮੈਂ (ਹੋਰ ਕੀਹ ਆਖਾਂ ਤੇ ਕੀਹ ਸੁਣਾਂ ? ।੧।ਰਹਾਉ।
What should I say, and what should I hear? O my Lord and Master, You are Great, All-powerful and All-knowing. ||1||Pause||
ਮਾਨ ਅਭਿਮਾਨ ਮੰਧੇ ਸੋ ਸੇਵਕੁ ਨਾਹੀ ॥
ਜੇਹੜਾ ਬੰਦਾ (ਜਗਤ ਵਲੋਂ ਮਿਲਦੇ) ਆਦਰ ਜਾਂ ਨਿਰਾਦਰੀ (ਦੇ ਅਹਿਸਾਸ) ਵਿਚ ਫਸਿਆ ਰਹਿੰਦਾ ਹੈ, ਉਹ ਪਰਮਾਤਮਾ ਦਾ ਅਸਲ ਸੇਵਕ ਨਹੀਂ (ਅਖਵਾ ਸਕਦਾ)
One who is influenced by praise and blame is not God's servant.
ਤਤ ਸਮਦਰਸੀ ਸੰਤਹੁ ਕੋਈ ਕੋਟਿ ਮੰਧਾਹੀ ॥੨॥
ਹੇ ਸੰਤ ਜਨੋ ! ਸਭ ਥਾਂ ਜਗਤ ਦੇ ਮੂਲ-ਪ੍ਰਭੂ ਨੂੰ ਵੇਖਣ ਵਾਲਾ ਤੇ ਸਭ ਨੂੰ ਇਕੋ ਜਿਹੀ ਪ੍ਰੇਮ ਦੀ ਨਿਗਾਹ ਨਾਲ ਵੇਖਣ ਵਾਲਾ ਬੰਦਾ ਕ੍ਰੋੜਾਂ ਵਿਚੋਂ ਕੋਈ ਇੱਕ ਹੰੁਦਾ ਹੈ ।੨
One who sees the essence of reality with impartial vision, O Saints, is very rare-one among millions. ||2||
ਕਹਨ ਕਹਾਵਨ ਇਹੁ ਕੀਰਤਿ ਕਰਲਾ ॥
(ਗਿਆਨ ਆਦਿਕ ਦੀਆਂ ਗੱਲਾਂ ਨਿਰੀਆਂ) ਆਖਣੀਆਂ ਜਾਂ ਅਖਵਾਣੀਆਂ—ਇਹ ਰਸਤਾ ਹੈ ਦੁਨੀਆ ਤੋਂ ਸੋਭਾ ਖੱਟਣ ਦਾ
People talk on and on about Him; they consider this to be praise of God.
ਕਥਨ ਕਹਨ ਤੇ ਮੁਕਤਾ ਗੁਰਮੁਖਿ ਕੋਈ ਵਿਰਲਾ ॥੩॥
ਗੁਰੂ ਦੀ ਸਰਨ ਪਿਆ ਹੋਇਆ ਕੋਈ ਵਿਰਲਾ ਮਨੁੱਖ ਹੁੰਦਾ ਹੈ ਜੋ (ਗਿਆਨ ਦੀਆਂ ਇਹ ਜ਼ਬਾਨੀ ਜ਼ਬਾਨੀ ਗੱਲਾਂ) ਆਖਣ ਤੋਂ ਆਜ਼ਾਦ ਰਹਿੰਦਾ ਹੈ ।੩।
But rare indeed is the Gurmukh, who is above this mere talk. ||3||
ਗਤਿ ਅਵਿਗਤਿ ਕਛੁ ਨਦਰਿ ਨ ਆਇਆ ॥
ਇਸ ਗੱਲ ਵਲ ਧਿਆਨ ਹੀ ਨਹੀਂ ਹੰੁਦਾ ਕਿ ਮੁਕਤੀ ਕੀਹ ਹੈ ਤੇ ਨਾ-ਮੁਕਤੀ ਕੀਹ ਹੈ
He is not concerned with deliverance or bondage.
ਸੰਤਨ ਕੀ ਰੇਣੁ ਨਾਨਕ ਦਾਨੁ ਪਾਇਆ ॥੪॥੨੬॥੯੬॥
ਹੇ ਨਾਨਕ ! ਜਿਸ ਮਨੁੱਖ ਨੇ ਸੰਤ ਜਨਾਂ ਦੇ ਚਰਨਾਂ ਦੀ ਧੂੜ (ਦਾ) ਦਾਨ ਪ੍ਰਾਪਤ ਕਰ ਲਿਆ ਹੈ, ਪ੍ਰਭੂ ਹੀ ਹਰ ਥਾਂ ਦਿੱਸਦਾ ਹੈ, ਪ੍ਰਭੂ ਦੀ ਯਾਦ ਹੀ ਉਸ ਦਾ ਨਿਸ਼ਾਨਾ ਹੈ) ।੪।੨੬।੯੬।
Nanak has obtained the gift of the dust of the feet of the Saints. ||4||26||96||