ਸਾਰੇ ਜੀਵ ਜੰਤੂ ਨਰਦਾਂ ਬਣਾਈਆਂ ਹੋਈਆਂ ਹਨ, ਪ੍ਰਭੂ ਆਪ ਪਾਸੇ ਸੁੱਟਦਾ ਹੈ (ਕਈ ਨਰਦਾਂ ਪੁੱਗਦੀਆਂ ਜਾਂਦੀਆਂ ਹਨ, ਕਈ ਉਹਨਾਂ ਚੌਹਾਂ ਖ਼ਾਨਿਆਂ ਦੇ ਗੇੜ ਵਿਚ ਹੀ ਪਈਆਂ ਰਹਿੰਦੀਆਂ ਹਨ ।
He made all beings and creatures his chessmen, and He Himself threw the dice. ||26||
 
ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਦਾ ਡਰ ਟਿਕ ਜਾਂਦਾ ਹੈ (ਭਾਵ, ਜਿਨ੍ਹਾਂ ਨੂੰ ਇਹ ਸਮਝ ਪੈ ਜਾਂਦੀ ਹੈ ਕਿ ਪਰਮਾਤਮਾ ਸਾਡੇ ਅੰਗ ਸੰਗ ਵੱਸਦਾ ਹੈ ਤੇ ਸਾਡੇ ਹਰੇਕ ਕੰਮ ਨੂੰ ਵੇਖਦਾ ਹੈ) ਉਹ ਮਨੁੱਖ ਉਸ ਦਾ ਦਰਸ਼ਨ ਕਰਨ ਦੇ ਜਤਨ ਕਰਦੇ ਹਨ । ਤੇ (ਆਪਣੇ ਜਤਨਾਂ ਦਾ) ਫਲ ਹਾਸਲ ਕਰ ਲੈਂਦੇ ਹਨ ।
Bhabha: Those who search, find the fruits of their rewards; by Guru's Grace, they live in the Fear of God.
 
ਪਰ (ਪੜ੍ਹੀ ਹੋਈ ਵਿੱਦਿਆ ਦੇ ਆਸਰੇ ਆਪਣੇ ਆਪ ਨੂੰ ਸਿਆਣੇ ਸਮਝਣ ਵਾਲੇ) ਜੇਹੜੇ ਮੂਰਖ ਬੰਦੇ ਆਪਣੇ ਮਨ ਦੇ ਪਿਛੇ ਤੁਰਦੇ ਹਨ, ਉਹ ਹੋਰ ਹੋਰ ਪਾਸੇ ਭਟਕਦੇ ਹਨ, ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਉਹਨਾਂ ਨੂੰ ਚੌਰਾਸੀ ਲੱਖ ਜੂਨਾਂ ਦਾ ਗੇੜ ਨਸੀਬ ਹੰੁਦਾ ਹੈ ।੨੭।
The self-willed manmukhs wander around, and they do not remember the Lord; the fools are consigned to the cycle of 8.4 million incarnations. ||27||
 
ਮਾਇਆ ਦਾ ਮੋਹ ਮਨੁੱਖ ਦੀ ਆਤਮਕ ਮੌਤ (ਦਾ ਮੂਲ ਹੰੁਦਾ) ਹੈ (ਮਨੁੱਖ ਸਾਰੀ ਉਮਰ ਇਸ ਮੋਹ ਵਿਚ ਫਸਿਆ ਰਹਿੰਦਾ ਹੈ) ਜਦੋਂ ਮੌਤ ਸਿਰ ਤੇ ਆਉਂਦੀ ਹੈ, ਤਦੋਂ ਪਰਮਾਤਮਾ ਨੂੰ ਯਾਦ ਕਰਨ ਦਾ ਖ਼ਿਆਲ ਆਉਂਦਾ ਹੈ ।
Mamma: In emotional attachment, he dies; he only thinks of the Lord, the Love of Nectar, when he dies.
 
ਜਿਤਨਾ ਚਿਰ ਜੀਉਂਦਾ ਰਿਹਾ (ਪੜ੍ਹੀ ਹੋਈ ਵਿੱਦਿਆ ਦੇ ਆਸਰੇ) ਹੋਰ ਗੱਲਾਂ ਹੀ ਪੜ੍ਹਦਾ ਰਿਹਾ, ਨਾਹ ਮੌਤ ਚੇਤੇ ਆਈ ਨਾਹ ਮਧੁਸੂਦਨੁ (ਪਰਮਾਤਮਾ) ਚੇਤੇ ਆਇਆ ।੨੮।
As long as the body is alive, he reads other things, and forgets the letter 'm', which stands for marnaa - death. ||28||
 
(ਹੇ ਮਨ! ਆਪਣੀ ਵਿੱਦਿਆ ਦਾ ਆਸਰਾ ਲੈਣ ਦੇ ਥਾਂ) ਜੇ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਹੀ ਹਰ ਥਾਂ ਵੇਖੇ, ਤਾਂ ਉਸ ਨੂੰ ਮੁੜ ਕਦੇ ਜਨਮ-ਮਰਨ ਦਾ ਗੇੜ ਨਹੀਂ ਮਿਲਦਾ
Yaya: He is never reincarnated again, if he recognizes the True Lord.
 
ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੇ, ਪਰਮਾਤਮਾ ਨੂੰ ਸਰਬ-ਵਿਆਪਕ ਸਮਝੇ, ਅਤੇ ਪਰਮਾਤਮਾ ਨਾਲ ਹੀ ਡੂੰਘੀ ਜਾਣ-ਪਛਾਣ ਪਾਏ,
The Gurmukh speaks, the Gurmukh understands, and the Gurmukh knows only the One Lord. ||29||
 
ਜਿਤਨੇ ਭੀ ਜੀਵ (ਸ੍ਰਿਸ਼ਟੀ ਵਿਚ ਪਰਮਾਤਮਾ ਨੇ) ਪੈਦਾ ਕੀਤੇ ਹੋਏ ਹਨ, ਉਹਨਾਂ ਸਭਨਾਂ ਦੇ ਅੰਦਰ ਪ੍ਰਭੂ ਆਪ ਮੌਜੂਦ ਹੈ ।
Rarra: The Lord is contained among all; He created all beings.
 
ਜੀਵ ਪੈਦਾ ਕਰ ਕੇ ਸਭਨਾਂ ਨੂੰ ਪਰਮਾਤਮਾ ਨੇ ਮਾਇਆ ਦੀ ਕਿਰਤ-ਕਾਰ ਵਿਚ ਲਾਇਆ ਹੋਇਆ ਹੈ । ਜਿਨ੍ਹਾਂ ਉਤੇ ਉਸ ਦੀ ਮੇਹਰ ਹੰੁਦੀ ਹੈ, ਉਹੀ ਉਸ ਦਾ ਨਾਮ ਸਿਮਰਦੇ ਹਨ (ਹੇ ਮਨ! ਵਿੱਦਿਆ ਭੀ ਦਾਤਿ ਹੈ, ਪਰ ਪ੍ਰਭੂ ਦਾ ਨਾਮ ਸਭ ਤੋਂ ਉਚੀ ਦਾਤਿ ਹੈ । ਪੜ੍ਹਿਆ ਹੋਣ ਦਾ ਹੀ ਮਾਣ ਨਾ ਕਰੀ ਜਾ) ।੩੦।
Having created His beings, He has put them all to work; they alone remember the Naam, upon whom He bestows His Grace. ||30||
 
ਜਿਸ ਪਰਮਾਤਮਾ ਨੇ (ਆਪਣੀ ਰਚੀ ਸ੍ਰਿਸ਼ਟੀ) ਮਾਇਆ ਦੀ ਕਿਰਤ-ਕਾਰ ਵਿਚ ਲਾਈ ਹੋਈ ਹੈ, ਜਿਸ ਨੇ (ਜੀਵਾਂ ਵਾਸਤੇ) ਮਾਇਆ ਦਾ ਮੋਹ ਮਿੱਠਾ ਬਣਾ ਦਿੱਤਾ ਹੈ,
Lalla: He has assigned people to their tasks, and made the love of Maya seem sweet to them.
 
ਉਸੇ ਦੀ ਹੀ ਰਜ਼ਾ ਵਿਚ ਉਸ ਦਾ ਹੁਕਮ ਵਰਤਦਾ ਹੈ, ਤੇ ਜੀਵਾਂ ਨੂੰ ਖਾਣ ਪੀਣ ਦੇ ਪਦਾਰਥ (ਭਾਵ, ਸੁਖ) ਅਤੇ ਉਸੇ ਤਰ੍ਹਾਂ ਦੁਖ ਭੀ ਸਹਣ ਨੂੰ ਮਿਲਦੇ ਹਨ (ਮਾਲਕ ਦੀ ਰਜ਼ਾ ਨੂੰ ਸਮਝਣਾ ਸਭ ਤੋਂ ਸੁਚੱਜੀ ਵਿੱਦਿਆ ਹੈ) ।੩੧।
We eat and drink; we should endure equally whatever occurs, by His Will, by His Command. ||31||
 
ਪਰਮਾਤਮਾ ਪਰਮੇਸਰ ਆਪ ਹੀ ਹੈ ਜਿਸ ਨੇ ਤਮਾਸ਼ਾ ਵੇਖਣ ਵਾਸਤੇ ਇਹ ਜਗਤ ਰਚਿਆ ਹੈ
Wawa: The all-pervading Transcendent Lord beholds the world; He created the form it wears.
 
ਹਰੇਕ ਜੀਵ ਦੀ ਚੰਗੀ ਸੰਭਾਲ ਕਰਦਾ ਹੈ, (ਹਰੇਕ ਦੇ ਦਿਲ ਦੀ) ਸਭ ਗੱਲ ਜਾਣਦਾ ਹੈ, ਅਤੇ ਅੰਦਰ ਬਾਹਰ ਹਰ ਥਾਂ ਵਿਆਪਕ ਹੈ (ਹੇ ਮਨ! ਜੇ ਤੂੰ ਪੜ੍ਹਿਆ ਹੋਇਆ ਹੈਂ, ਤਾਂ ਇਹ ਭੇਤ ਸਮਝ) ।੩੨।
He beholds, tastes, and knows everything; He is pervading and permeating inwardly and outwardly. ||32||
 
ਹੇ ਪ੍ਰਾਣੀ! (ਜੇ ਤੂੰ ਪੜ੍ਹ ਲਿਖ ਗਿਆ ਹੈਂ, ਤਾਂ ਇਸ ਵਿੱਦਿਆ ਦੇ ਆਸਰੇ) ਝਗੜੇ ਆਦਿਕ ਕਰਨ ਨਾਲ ਕੋਈ (ਆਤਮਕ) ਲਾਭ ਨਹੀਂ ਹੋਵੇਗਾ । ਉਸ ਪਰਮਾਤਮਾ ਨੂੰ ਸਿਮਰੋ ਜੋ ਸਦਾ ਕਾਇਮ ਰਹਿਣ ਵਾਲਾ ਹੈ, ਉਸੇ ਨੂੰ ਸਿਮਰੋ, ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਹੋਏ ਰਹੋ । (ਉਹੀ ਮਨੁੱਖ ਅਸਲੀ ਪੜ੍ਹਿਆ ਪੰਡਿਤ ਹੈ ਜਿਸ ਨੇ) ਉਸ ਪਰਮਾਤਮਾ (ਦੀ ਯਾਦ) ਤੋਂ (ਆਪਣੀ ਹਉਮੈ ਨੂੰ) ਸਦਕੇ ਕਰ ਦਿੱਤਾ ਹੈ ।੩੨।
Rarra: Why do you quarrel, O mortal? Meditate on the Imperishable Lord, and be absorbed into the True One. Become a sacrifice to Him. ||33||
 
ਜਿਸ ਪਰਮਾਤਮਾ ਨੇ (ਸ੍ਰਿਸ਼ਟੀ ਦੇ) ਜੀਵ ਪੈਦਾ ਕਰ ਕੇ ਸਭਨਾਂ ਨੂੰ ਰਿਜ਼ਕ ਅਪੜਾਇਆ ਹੋਇਆ ਹੈ, (ਉਸ ਤੋਂ ਬਿਨਾ) ਕੋਈ ਹੋਰ ਦਾਤਾਂ ਦੇਣ ਵਾਲਾ ਨਹੀਂ ਹੈ ।
Haha: There is no other Giver than Him; having created the creatures, He gives them nourishment.
 
(ਹੇ ਮਨ!) ਉਸੇ ਹਰੀ ਦਾ ਨਾਮ ਸਿਮਰਦੇ ਰਹੋ, ਉਸ ਹਰੀ ਦੇ ਨਾਮ ਵਿਚ ਸਦਾ ਟਿਕੇ ਰਹੋ । (ਉਹੀ ਹੈ ਪੜ੍ਹਿਆ ਪੰਡਿਤ ਜਿਸ ਨੇ) ਹਰ ਵੇਲੇ ਹਰੀ-ਨਾਮ ਸਿਮਰਨ ਦਾ ਲਾਭ ਖੱਟਿਆ ਹੈ ।੩੪।
Meditate on the Lord's Name, be absorbed into the Lord's Name, and night and day, reap the Profit of the Lord's Name. ||34||
 
ਜਿਸ ਪਰਮਾਤਮਾ ਨੇ (ਇਹ ਸਾਰੀ ਸ੍ਰਿਸ਼ਟੀ) ਆਪ ਪੈਦਾ ਕੀਤੀ ਹੋਈ ਹੈ, ਉਹ ਜੋ ਕੁਝ ਕਰਨਾ ਠੀਕ ਸਮਝਦਾ ਹੈ ਉਹੀ ਕੁਝ ਕਰੀ ਜਾ ਰਿਹਾ ਹੈ ।
Airaa: He Himself created the world; whatever He has to do, He continues to do.
 
ਪਰਮਾਤਮਾ ਆਪ ਸਭ ਕੁਝ ਕਰਦਾ ਹੈ, ਆਪ ਹੀ ਸਭ ਕੁਝ ਜੀਵਾਂ ਪਾਸੋਂ ਕਰਾਂਦਾ ਹੈ, (ਹਰੇਕ ਦੇ ਦਿਲ ਦੀ ਭਾਵਨਾ) ਆਪ ਹੀ ਜਾਣਦਾ ਹੈ । ਹੇ ਕਵੀ ਨਾਨਕ! (ਆਖ—ਜੇਹੜਾ ਮਨੁੱਖ ਸਚ ਮੁਚ ਪੜ੍ਹਿਆ ਹੋਇਆ ਹੈ ਜੋ ਸਚ ਮੁਚ ਪੰਡਿਤ ਹੈ, ਉਸ ਨੇ ਪਰਮਾਤਮਾ ਬਾਰੇ ਇਉਂ ਹੀ ਸਮਝਿਆ ਹੈ ਤੇ) ਇਉਂ ਹੀ ਆਖਿਆ ਹੈ (ਉਹ ਆਪਣੀ ਵਿੱਦਿਆ ਦਾ ਅਹੰਕਾਰ ਕਰਨ ਦੇ ਥਾਂ ਇਸ ਨੂੰ ਪਰਮਾਤਮਾ ਵਲੋਂ ਮਿਲੀ ਦਾਤਿ ਸਮਝਦਾ ਹੈ) ।੩੫।੧।
He acts, and causes others to act, and He knows everything; so says Nanak, the poet. ||35||1||
 
Raag Aasaa, Third Mehl, Patee - The Alphabet:
 
One Universal Creator God. By The Grace Of The True Guru:
 
(ਇਹ) ਸਾਰਾ ਜਗਤ (ਜੋ) ਹੋਂਦ ਵਿਚ ਆਇਆ ਹੋਇਆ ਹੈ, (ਇਸ ਦੇ ਸਿਰ ਉਤੇ) ਮੌਤ (ਭੀ) ਮੌਜੂਦ ਹੈ
Ayo, Angai: The whole world which was created - Kaahkai, Ghangai: It shall pass away.
 
(ਪਰ ਜੀਵ ਮੌਤ ਨੂੰ ਭੁਲਾ ਕੇ) ਔਗੁਣ ਪੈਦਾ ਕਰਨ ਵਾਲੀਆਂ ਗੱਲਾਂ ਪੜ੍ਹ ਕੇ ਗੁਣ ਵਿਸਾਰ ਦੇਂਦੇ ਹਨ, ਤੇ ਪਾਪ ਕਮਾਂਦੇ ਰਹਿੰਦੇ ਹਨ ।੧।
Reeree, Laalee: People commit sins, and falling into vice, forget virtue. ||1||
 
ਹੇ ਮਨ! (ਸਿਰਫ਼) ਅਜੇਹਾ ਲੇਖਾ ਪੜ੍ਹਨ ਦਾ ਤੈਨੂੰ ਕੋਈ ਲਾਭ ਨਹੀਂ ਹੋ ਸਕਦਾ (ਜਿਸ ਵਿਚ ਰੁੱਝ ਕੇ ਤੂੰ ਜੀਵਨ ਦਾ ਸਹੀ ਰਸਤਾ ਨਾਹ ਸਿੱਖਿਆ, ਕੁਰਾਹੇ ਹੀ ਪਿਆ ਰਿਹਾ)
O mortal, why have you studied such an account,
 
ਤੇ ਆਪਣੇ ਕੀਤੇ ਅਮਲਾਂ ਦਾ ਹਿਸਾਬ ਦੇਣਾ ਤੇਰੇ ਸਿਰ ਉਤੇ ਟਿਕਿਆ ਹੀ ਰਿਹਾ ।ਰਹਾਉ।
which shall call you to answer for payment? ||1||Pause||
 
(ਹੇ ਮਨ! ਨਿਰੇ ਦੁਨੀਆਵੀ ਲੇਖੇ ਸਿੱਖਣ ਦੇ ਆਹਰੇ ਲੱਗ ਕੇ) ਤੂੰ (ਪਰਮਾਤਮਾ ਨੂੰ) ਚੇਤੇ ਨਹੀਂ ਕਰਦਾ, ਤੂੰ ਪਰਮਾਤਮਾ ਦਾ ਨਾਮ ਯਾਦ ਨਹੀਂ ਕਰਦਾ ।
Sidhan, Ngaayiyai: You do not remember the Lord. Nanna: You do not take the Lord's Name.
 
ਹੇ ਮੂਰਖ! (ਪ੍ਰਭੂ ਨੂੰ ਭੁਲਾ ਕੇ) ਦਿਨ ਰਾਤ ਤੂੰ (ਆਤਮਕ ਜੀਵਨ ਵਿਚ) ਕਮਜ਼ੋਰ ਹੋ ਰਿਹਾ ਹੈਂ, ਜਦੋਂ ਜਮ ਨੇ (ਇਸ ਖੁਨਾਮੀ ਦੇ ਕਾਰਨ) ਫੜ ਲਿਆ, ਤਾਂ ਉਸ ਤੋਂ ਖ਼ਲਾਸੀ ਕਿਵੇਂ ਹੋਵੇਗੀ? ।੨।
Chhachha: You are wearing away, every night and day; you fool, how will you find release? You are held in the grip of death. ||2||
 
ਹੇ ਮੂਰਖ! (ਨਿਰੇ ਦੁਨੀਆਵੀ ਲੇਖੇ ਪੜ੍ਹਨ ਪੜ੍ਹਾਨ ਵਿਚ ਰੁੱਝ ਕੇ) ਤੂੰ (ਜੀਵਨ ਦਾ ਸਹੀ ਰਸਤਾ) ਨਹੀਂ ਸਮਝਦਾ, ਇਸੇ ਭੁਲੇਖੇ ਵਿਚ ਕੁਰਾਹੇ ਪੈ ਕੇ ਤੂੰ ਆਪਣਾ ਮਨੁੱਖਾ ਜੀਵਨ ਵਿਅਰਥ ਗਵਾ ਰਿਹਾ ਹੈਂ ।
Babba: You do not understand, you fool; deluded by doubt, you are wasting your life.
 
(ਆਤਮਕ ਜੀਵਨ ਦਾ ਰਸਤਾ ਦੱਸਣ ਵਾਲੇ ਪਾਂਧੇ ਦੇ) ਗੁਣ ਤੇਰੇ ਵਿਚ ਨਹੀਂ ਹਨ, (ਫਿਰ ਭੀ) ਤੂੰ ਆਪਣਾ ਨਾਮ ਪਾਂਧਾ ਰਖਾਇਆ ਹੋਇਆ ਹੈ । ਤੂੰ ਆਪਣੇ ਚਾਟੜਿਆਂ ਨੂੰ ਜੀਵਨ-ਰਾਹ ਸਿਖਾਣ ਦੀ ਜ਼ਿੰਮੇਵਾਰੀ ਦਾ ਭਾਰ ਆਪਣੇ ਉਤੇ ਚੁੱਕਿਆ ਹੋਇਆ ਹੈ ।੩।
Without justification, you call yourself a teacher; thus you take on the loads of others. ||3||
 
ਹੇ ਮੂਰਖ! (ਨਿਰੇ ਮਾਇਕ ਲੇਖੇ ਪਤ੍ਰੇ ਨੇ ਆਤਮਕ ਜੀਵਨ ਸਿਖਲਾਣ ਵਾਲੀ) ਤੇਰੀ ਅਕਲ ਖੋਹ ਲਈ ਹੈ, ਅਖ਼ੀਰ ਵੇਲੇ ਜਦੋਂ ਇਥੋਂ ਤੁਰਨ ਲਗੋਂ, ਤਾਂ ਅਫ਼ਸੋਸ ਕਰੇਂਗਾ ।
Jajja: You have been robbed of your Light, you fool; in the end, you shall have to depart, and you shall regret and repent.
 
(ਹੁਣ ਇਸ ਵੇਲੇ) ਤੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨਾਲ ਸਾਂਝ ਨਹੀਂ ਪਾਂਦਾ, (ਸਿੱਟਾ ਇਹ ਨਿਕਲੇਗਾ ਕਿ) ਮੁੜ ਮੁੜ ਜੂਨਾਂ ਵਿਚ ਪਿਆ ਰਹੇਂਗਾ ।੪।
You have not remembered the One Word of the Shabad, and so you shall have to enter the womb over and over again. ||4||
 
ਹੇ ਪੰਡਿਤ! ਤੇਰੇ ਆਪਣੇ ਮੱਥੇ ਉਤੇ ਜੋ (ਮਾਇਆ ਵਾਲਾ) ਲੇਖ ਲਿਖਿਆ ਹੋਇਆ ਹੈ, ਪਹਿਲਾਂ ਤੂੰ ਉਸ ਲੇਖ ਨੂੰ ਪੜ੍ਹ (ਭਾਵ, ਪਿਛਲੇ ਕੀਤੇ ਕਰਮਾਂ ਅਨੁਸਾਰ ਜੋ ਸੰਸਕਾਰ ਤੇਰੇ ਅੰਦਰ ਇਕੱਠੇ ਹੋਏ ਪਏ ਹਨ, ਉਹਨਾਂ ਦੇ ਅਧੀਨ ਤੂੰ ਨਿਰੀ ਮਾਇਆ ਦੀ ਖ਼ਾਤਰ ਉਮਰ ਗੁਜ਼ਾਰ ਰਿਹਾ ਹੈਂ, ਪਰ ਆਪਣੇ ਆਪ ਨੂੰ ਪੰਡਿਤ ਸਮਝਦਾ ਤੇ ਪੰਡਿਤ ਅਖਵਾਂਦਾ ਹੈਂ । ਪੰਡਿਤ ਦਾ ਇਹ ਕਰਤੱਬ ਨਹੀਂ ਕਿ ਉਸ ਨੂੰ ਆਪਣੇ ਆਤਮਕ ਜੀਵਨ ਦੀ ਰਤਾ ਭੀ ਸੂਝ ਨ ਹੋਵੇ । ਨਿਰੀ ਮਾਇਆ ਦੀ ਖ਼ਾਤਰ ਦੌੜ-ਭੱਜ ਛੱਡ, ਤੇ) ਹੋਰਨਾਂ (ਚਾਟੜਿਆਂ) ਨੂੰ ਭੀ ਨਿਰੀ ਮਾਇਆ ਦਾ ਲੇਖਾ-ਪਤ੍ਰਾ ਨਾਹ ਸਿਖਾਲ ।
Read that which is written on your forehead, O Pandit, and do not teach wickedness to others.
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by