(ਹੇ ਪ੍ਰਭੂ! ਜੀਵ ਭੀ ਕੀਹ ਕਰੇ? ਤੇਰੀ ਹੀ ਪੈਦਾ ਕੀਤੀ ਹੋਈ) ਅਵਿੱਦਿਆ ਸਭ ਜੀਵਾਂ ਦੇ ਅੰਦਰ ਪ੍ਰਬਲ ਹੋ ਰਹੀ ਹੈ, (ਜੀਵਾਂ ਦੇ ਮਨ ਦੀ) ਭਟਕਣਾ ਤੇਰੀ ਹੀ ਬਣਾਈ ਹੋਈ ਹੈ ।
Chhachha: Ignorance exists within everyone; doubt is Your doing, O Lord.
 
(ਹੇ ਮਨ!) ਪ੍ਰਭੂ ਨੇ ਆਪ ਹੀ ਭਟਕਣਾ ਪੈਦਾ ਕਰ ਕੇ ਸ੍ਰਿਸ਼ਟੀ ਨੂੰ ਕੁਰਾਹੇ ਪਾਇਆ ਹੋਇਆ ਹੈ (ਜੇ ਤੂੰ ਬਚਣਾ ਹੈ ਤਾਂ ਆਪਣੀ ਵਿੱਦਿਆ ਦਾ ਮਾਣ ਛੱਡ ਤੇ ਆਖ—) ਹੇ ਪ੍ਰਭੂ! ਜਿਨ੍ਹਾਂ ਉਤੇ ਤੇਰੀ ਬਖ਼ਸ਼ਸ਼ ਹੰੁਦੀ ਹੈ ਉਹਨਾਂ ਨੂੰ ਗੁਰੂ ਮਿਲ ਪੈਂਦਾ ਹੈ (ਮੇਰੇ ਉਤੇ ਭੀ ਮੇਹਰ ਕਰ ਕੇ ਗੁਰੂ ਮਿਲਾ) ।੧੦।
Having created doubt, You Yourself cause them to wander in delusion; those whom You bless with Your Mercy meet with the Guru. ||10||
 
(ਹੇ ਮਨ! ਆਪਣੇ ਪੰਡਿਤ ਹੋਣ ਦਾ ਮਾਣ ਛੱਡ ਕੇ) ਉਸ ਪ੍ਰਭੂ ਨਾਲ ਸਾਂਝ ਪਾ (ਜਿਸ ਦੇ ਦਰ ਤੋਂ) ਹਰੇਕ ਜੀਵ ਮੰਗਤਾ ਬਣ ਕੇ ਦਾਨ ਮੰਗਦਾ ਹੈ । ਉਹ ਪ੍ਰਭੂ ਚੌਰਾਸੀ ਲੱਖ ਜੂਨਾਂ ਵਿਚ ਆਪ ਹੀ ਮੌਜੂਦ ਹੈ,
Jajja: That humble being who begs for wisdom has wandered begging through 8.4 million incarnations.
 
(ਸਭ ਜੀਵਾਂ ਵਿਚ ਵਿਆਪਕ ਹੋ ਕੇ) ਉਹ ਆਪ ਹੀ ਭਿਛਿਆ ਲੈਣ ਵਾਲਾ ਹੈ, ਤੇ ਉਹ ਆਪ ਹੀ ਦੇਂਦਾ ਹੈ । ਮੈਂ ਅਜੇ ਤਕ ਨਹੀਂ ਸੁਣਿਆ ਕਿ ਉਸ ਤੋਂ ਬਿਨਾ ਕੋਈ ਹੋਰ ਭੀ ਦਾਤਾਂ ਦੇਣ ਜੋਗਾ ਹੈ ।੧੧।
The One Lord takes away, and the One Lord gives; I have not heard of any other. ||11||
 
ਹੇ ਪ੍ਰਾਣੀ! (ਰੋਜ਼ੀ ਦੀ ਖ਼ਾਤਰ) ਚਿੰਤਾ ਕਰ ਕਰ ਕੇ ਕਿਉਂ ਆਤਮਕ ਮੌਤ ਸਹੇੜਦਾ ਹੈਂ? ਜੋ ਕੁਝ ਪ੍ਰਭੂ ਨੇ ਤੈਨੂੰ ਦੇਣ ਦਾ ਫ਼ੈਸਲਾ ਕੀਤਾ ਹੋਇਆ ਹੈ, ਉਹ (ਤੇਰੇ ਚਿੰਤਾ-ਫ਼ਿਕਰ ਤੋਂ ਬਿਨਾ ਭੀ) ਆਪ ਹੀ ਦੇ ਰਿਹਾ ਹੈ ।
Jhajha: O mortal being, why are you dying of anxiety? Whatever the Lord is to give, He shall keep on giving.
 
ਤੇ (ਰਿਜ਼ਕ ਵੰਡਣ ਵਾਲਾ ਆਪਣਾ) ਹੁਕਮ ਵਰਤੋਂ ਵਿਚ ਲਿਆ ਰਿਹਾ ਹੈ (ਹੇ ਮਨ! ਤੇਰਾ ਪੰਡਿਤ ਹੋਣਾ ਕਿਸ ਅਰਥ, ਜੇ ਤੈਨੂੰ ਇਤਨੀ ਭੀ ਸਮਝ ਨਹੀਂ?) ।੧੨।
He gives, and gives, and watches over us; according to the Orders which He issues, His beings receive nourishment. ||12||
 
(ਹੇ ਮਨ! ਚਿੰਤਾ ਫ਼ਿਕਰ ਛੱਡ, ਕਿਉਂਕਿ) ਮੈਂ ਜਦੋਂ ਭੀ ਗਹੁ ਨਾਲ ਵੇਖਦਾ ਹਾਂ, ਮੈਨੂੰ ਪ੍ਰਭੂ ਤੋਂ ਬਿਨਾ ਕੋਈ ਹੋਰ (ਕਿਤੇ ਭੀ) ਨਹੀਂ ਦਿੱਸਦਾ
Nyanya: When the Lord bestows His Glance of Grace, then I do not behold any other.
 
ਪ੍ਰਭੂ ਆਪ ਹੀ ਹਰ ਥਾਂ ਮੌਜੂਦ ਹੈ, ਹਰੇਕ ਦੇ ਮਨ ਵਿਚ ਪ੍ਰਭੂ ਆਪ ਹੀ ਵੱਸ ਰਿਹਾ ਹੈ ।੧੩।
The One Lord is totally pervading everywhere; the One Lord abides within the mind. ||13||
 
(ਪ੍ਰਭੂ ਦੀ ਯਾਦ ਭੁਲਾ ਕੇ ਨਿਰੇ ਦੁਨੀਆ ਦੇ ਕੰਮ ਹੀ ਕਰਨੇ ਵਿਅਰਥ ਧੰਧੇ ਹਨ, ਕਿਉਂਕਿ ਮੌਤ ਆਉਣ ਤੇ ਇਹਨਾਂ ਨਾਲੋਂ ਸਾਥ ਮੁੱਕ ਜਾਇਗਾ) ਹੇ ਪ੍ਰਾਣੀ! ਵਿਅਰਥ ਧੰਧੇ ਕਰਨ ਦਾ ਕੋਈ ਲਾਭ ਨਹੀਂ ਹੈ, (ਕਿਉਂਕਿ ਇਸ ਜਗਤ ਤੋਂ) ਥੋੜੇ ਹੀ ਸਮੇ ਵਿਚ ਉਠ ਕੇ ਚਲੇ ਜਾਣਾ ਹੈ ।
Tatta: Why do you practice hypocrisy, O mortal? In a moment, in an instant, you shall have to get up and depart.
 
ਹੇ ਪ੍ਰਾਣੀ! (ਪ੍ਰਭੂ ਦੀ ਯਾਦ ਭੁਲਾ ਕੇ) ਆਪਣਾ ਮਨੁੱਖਾ ਜਨਮ ਜੂਏ ਵਿਚ ਕਿਉਂ ਹਾਰਦੇ ਹੋ? ਹੇ ਭਾਈ! ਤੂੰ ਛੇਤੀ ਪਰਮਾਤਮਾ ਦੀ ਸਰਨ ਪੈ ਜਾ ।੧੪।
Don't lose your life in the gamble - hurry to the Lord's Sanctuary. ||14||
 
ਜਿਨ੍ਹਾਂ ਮਨੁੱਖਾਂ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ ਉਹਨਾਂ ਦੇ ਮਨ ਵਿਚ ਠੰਡ-ਸ਼ਾਂਤੀ ਬਣੀ ਰਹਿੰਦੀ ਹੈ ।
T'hat'ha: Peace pervades within those who link their consciousness to the Lord's Lotus Feet.
 
ਹੇ ਪ੍ਰਭੂ! ਦੁਨੀਆ ਦੇ ਖਲਜਗਨਾਂ ਵਿਚ ਸ਼ਾਂਤ-ਚਿੱਤ ਰਹਿ ਕੇ ਉਹੀ ਪਾਰ ਲੰਘਦੇ ਹਨ ਜਿਨ੍ਹਾਂ ਦਾ ਮਨ (ਤੇਰੇ ਚਰਨਾਂ ਵਿਚ) ਜੁੜਿਆ ਰਹਿੰਦਾ ਹੈ । ਤੇਰੀ ਮਿਹਰ ਨਾਲ ਉਹਨਾਂ ਨੂੰ ਆਤਮਕ ਸੁਖ ਪ੍ਰਾਪਤ ਹੋਇਆ ਰਹਿੰਦਾ ਹੈ ।੧੫।
Those humble beings, whose consciousness is so linked, are saved; by Your Grace, they obtain peace. ||15||
 
ਹੇ ਜੀਵ! ਜਗਤ ਵਿਚ ਜੋ ਕੁਝ ਪੈਦਾ ਹੋਇਆ ਹੈ ਸਭ ਇਥੋਂ ਚਲੇ ਜਾਣ ਵਾਲਾ ਹੈ (ਨਾਸਵੰਤ ਹੈ) । ਕਿਸੇ ਤਰ੍ਹਾਂ ਦਾ ਕੋਈ ਵਿਖਾਵਾ ਕਰਨ ਦਾ ਕੋਈ ਲਾਭ ਨਹੀਂ ਹੋਵੇਗਾ (ਆਤਮਕ ਸੁਖ ਵਿੱਦਿਆ ਆਦਿਕ ਦੇ ਵਿਖਾਵੇ ਵਿਚ ਨਹੀਂ ਹੈ) ।
Dadda: Why do you make such ostentatious shows, O mortal? Whatever exists, shall all pass away.
 
ਆਤਮਕ ਆਨੰਦ ਤਦੋਂ ਹੀ ਮਿਲੇਗਾ ਜੇ ਉਸ ਪਰਮਾਤਮਾ ਦਾ ਸਿਮਰਨ ਕਰੋਗੇ ਜੋ ਸਭ ਜੀਵਾਂ ਦੇ ਅੰਦਰ ਇਕ-ਰਸ ਵਿਆਪਕ ਹੈ ।੧੬।
So serve Him, who is contained and pervading among everyone, and you shall obtain peace. ||16||
 
ਪਰਮਾਤਮਾ ਆਪ ਹੀ ਜਗਤ-ਰਚਨਾ ਨੂੰ ਨਾਸ ਕਰਦਾ ਹੈ, ਆਪ ਹੀ ਬਣਾਂਦਾ ਹੈ, ਜਿਵੇਂ ਉਸ ਨੂੰ ਚੰਗਾ ਲੱਗਦਾ ਹੈ ਤਿਵੇਂ ਕਰਦਾ ਹੈ ।
Dhadha: He Himself establishes and disestablishes; as it pleases His Will, so does He act.
 
ਪ੍ਰਭੂ ਜੀਵ ਪੈਦਾ ਕਰ ਕੇ (ਸਭ ਦੀ) ਸੰਭਾਲ ਕਰਦਾ ਹੈ, (ਹਰ ਥਾਂ) ਆਪਣਾ ਹੁਕਮ ਵਰਤੋਂ ਵਿਚ ਲਿਆ ਰਿਹਾ ਹੈ । (ਜੀਵ ਸਿਰਜਣਹਾਰ ਨੂੰ ਭੁਲਾ ਕੇ ਨਾਸਵੰਤ ਸੰਸਾਰ ਵਿਚ ਮਗਨ ਰਹਿੰਦਾ ਹੈ, ਪਰ) ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਨੂੰ (ਨਾਸਵੰਤ ਸੰਸਾਰ ਦੇ ਮੋਹ ਵਿਚੋਂ) ਪਾਰ ਲੰਘਾ ਲੈਂਦਾ ਹੈ ।੧੭।
Having created the creation, He watches over it; He issues His Commands, and emancipates those, upon whom He casts His Glance of Grace. ||17||
 
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆਪਣਾ ਆਪ ਪਰਗਟ ਕਰ ਦੇਵੇ, ਉਹ ਮਨੁੱਖ ਉਸ ਦੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦਾ ਹ ੈ ।
Nanna: One whose heart is filled with the Lord, sings His Glorious Praises.
 
(ਉਸ ਦੀ ਪ੍ਰੀਤ ਤੇ ਰੀਝ ਕੇ) ਕਰਤਾਰ ਆਪ ਹੀ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ (ਉਸ ਦੀ ਸੁਰਤਿ ਆਪਣੀ ਯਾਦ ਵਿਚ ਜੋੜੀ ਰੱਖਦਾ ਹੈ) ਉਸ ਮਨੁੱਖ ਨੂੰ ਮੁੜ ਮੁੜ ਜਨਮ ਨਹੀਂ ਮਿਲਦਾ (ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ । ਪਰ ਹੇ ਮਨ! ਨਿਰੇ ਪੜ੍ਹ ਜਾਣ ਨਾਲ ਪੰਡਿਤ ਬਣ ਜਾਣ ਨਾਲ ਇਹ ਦਾਤਿ ਨਸੀਬ ਨਹੀਂ ਹੰੁਦੀ) ।੧੮।
One whom the Creator Lord unites with Himself, is not consigned to reincarnation. ||18||
 
ਇਹ ਸੰਸਾਰ-ਸਮੰੁਦਰ (ਜਿਸ ਵਿਚ ਵਿਕਾਰਾਂ ਦਾ ਹੜ੍ਹ ਠਾਠਾਂ ਮਾਰ ਰਿਹਾ ਹੈ) ਬਹੁਤ ਹੀ ਡੂੰਘਾ ਹੈ, ਇਸ ਦਾ ਪਾਰਲਾ ਬੰਨਾ ਭੀ ਨਹੀਂ ਲੱਭਦਾ ।
Tatta: The terrible world-ocean is so very deep; its limits cannot be found.
 
(ਇਸ ਵਿਚੋਂ ਪਾਰ ਲੰਘਣ ਲਈ) ਸਾਡੇ ਪਾਸ ਨਾਹ ਕੋਈ ਬੇੜੀ ਹੈ ਨਾ ਕੋਈ ਤੁਲਹਾ ਹੈ, (ਬੇੜੀ ਤੁਲਹੇ ਤੋਂ ਬਿਨਾ) ਅਸੀਂ ਡੁੱਬ ਜਾਵਾਂਗੇ । ਹੇ ਤਾਰਣ ਦੇ ਸਮਰੱਥ ਪ੍ਰਭੂ । ਸਾਨੂੰ ਪਾਰ ਲੰਘਾ ਲੈ ।੧੯।
I do not have a boat, or even a raft; I am drowning - save me, O Savior King! ||19||
 
ਜਿਸ ਪਰਮਾਤਮਾ ਦਾ ਬਣਾਇਆ ਹੋਇਆ ਇਹ ਸਾਰਾ ਜਗਤ ਹੈ, ਉਹੀ (ਇਸ ਜਗਤ ਦੇ) ਹਰੇਕ ਥਾਂ ਵਿਚ ਮੌਜੂਦ ਹੈ ।
T'hat'ha: In all places and interspaces, He is; everything which exists, is by His doing.
 
(ਜੀਵਾਂ ਨੂੰ ਮੋਹਣ ਵਾਲੀ ਇਹ) ਮਾਇਆ ਅਤੇ (ਮਾਇਆ ਦਾ ਖਿਲਾਰਿਆ ਹੋਇਆ) ਮੋਹ ਭੀ ਸਰਬ-ਵਿਆਪਕ ਪ੍ਰਭੂ ਨਾਲੋਂ ਵੱਖਰੇ ਨਹੀਂ ਹਨ । ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ (ਜਗਤ ਵਿਚ ਹੋ ਰਿਹਾ ਹੈ, ਤੇ ਜੀਵਾਂ ਵਾਸਤੇ) ਚੰਗਾ ਹੋ ਰਿਹਾ ਹੈ (ਸੋ, ਹੇ ਮਨ! ਵਿਦਿਆ ਦਾ ਮਾਣ ਕਰਨ ਦੇ ਥਾਂ ਉਸ ਦੀ ਰਜ਼ਾ ਨੂੰ ਸਮਝ) ।੨੦।
What is doubt? What is called Maya? Whatever pleases Him is good. ||20||
 
(ਹੇ ਮਨ! ਜੇ ਤੂੰ ਪੜ੍ਹ ਕੇ ਸਚ ਮੁਚ ਪੰਡਿਤ ਹੋ ਗਿਆ ਹੈਂ, ਤਾਂ ਇਹ ਚੇਤੇ ਰੱਖ ਕਿ) ਜਿਹੋ ਜਿਹੇ ਕੰਮ ਮੈਂ ਕਰਦਾ ਹਾਂ, ਉਹੋ ਜਿਹਾ ਫਲ ਮੈਂ ਪਾ ਲੈਂਦਾ ਹਾਂ, (ਆਪਣੇ ਕੀਤੇ ਕਰਮਾਂ ਅਨੁਸਾਰ ਆਪਣੇ ਉਤੇ ਆਏ ਦੁੱਖ ਕਲੇਸ਼ਾਂ ਬਾਰੇ) ਹੋਰ ਲੋਕਾਂ ਨੂੰ ਦੋਸ਼ ਨਹੀਂ ਦੇਣਾ ਚਾਹੀਦਾ । ਭੈੜ ਆਪਣੇ ਕਰਮਾਂ ਵਿਚ ਹੀ ਹੰੁਦਾ ਹੈ; (ਇਸ ਵਾਸਤੇ ਹੇ ਮਨ! ਇਹ ਚੇਤਾ ਰੱਖ ਕਿ) ਮੈਂ ਕਿਸੇ ਹੋਰ ਦੇ ਮੱਥੇ ਦੋਸ਼ ਨ ਮੜ੍ਹਾਂ (ਆਪਣੀ ਵਿੱਦਿਆ ਦੇ ਬਲ ਆਸਰੇ ਕਿਸੇ ਹੋਰ ਨੂੰ ਦੋਸ਼ੀ ਠਹਰਾਣ ਦੇ ਥਾਂ, ਹੇ ਮਨ! ਆਪਣੀ ਹੀ ਕਰਣੀ ਨੂੰ ਸੁਧਾਰਨ ਦੀ ਲੋੜ ਹੈ) ।੨੧।
Dadda: Do not blame anyone else; blame instead your own actions.
 
(ਹੇ ਮਨ! ਜੇ ਤੂੰ ਪੜ੍ਹ ਕੇ ਸਚ ਮੁਚ ਪੰਡਿਤ ਹੋ ਗਿਆ ਹੈਂ, ਤਾਂ ਇਹ ਚੇਤੇ ਰੱਖ ਕਿ) ਜਿਹੋ ਜਿਹੇ ਕੰਮ ਮੈਂ ਕਰਦਾ ਹਾਂ, ਉਹੋ ਜਿਹਾ ਫਲ ਮੈਂ ਪਾ ਲੈਂਦਾ ਹਾਂ, (ਆਪਣੇ ਕੀਤੇ ਕਰਮਾਂ ਅਨੁਸਾਰ ਆਪਣੇ ਉਤੇ ਆਏ ਦੁੱਖ ਕਲੇਸ਼ਾਂ ਬਾਰੇ) ਹੋਰ ਲੋਕਾਂ ਨੂੰ ਦੋਸ਼ ਨਹੀਂ ਦੇਣਾ ਚਾਹੀਦਾ । ਭੈੜ ਆਪਣੇ ਕਰਮਾਂ ਵਿਚ ਹੀ ਹੰੁਦਾ ਹੈ; (ਇਸ ਵਾਸਤੇ ਹੇ ਮਨ! ਇਹ ਚੇਤਾ ਰੱਖ ਕਿ) ਮੈਂ ਕਿਸੇ ਹੋਰ ਦੇ ਮੱਥੇ ਦੋਸ਼ ਨ ਮੜ੍ਹਾਂ (ਆਪਣੀ ਵਿੱਦਿਆ ਦੇ ਬਲ ਆਸਰੇ ਕਿਸੇ ਹੋਰ ਨੂੰ ਦੋਸ਼ੀ ਠਹਰਾਣ ਦੇ ਥਾਂ, ਹੇ ਮਨ! ਆਪਣੀ ਹੀ ਕਰਣੀ ਨੂੰ ਸੁਧਾਰਨ ਦੀ ਲੋੜ ਹੈ) ।੨੧।
Whatever I did, for that I have suffered; I do not blame anyone else. ||21||
 
ਜਿਸ ਹਰੀ ਨੇ (ਸਾਰੀ ਸ੍ਰਿਸ਼ਟੀ ਵਿਚ) ਆਪਣੀ ਸੱਤਿਆ ਟਿਕਾ ਰੱਖੀ ਹੈ ਜਿਸ ਕੌਤਕੀ ਪ੍ਰਭੂ ਨੇ ਇਹ ਰੰਗਾ ਰੰਗ ਦੀ ਰਚਨਾ ਰੱਚ ਦਿੱਤੀ ਹੈ,
Dhadha: His power established and upholds the earth; the Lord has imparted His color to everything.
 
ਸਾਰੇ ਜੀਵ ਉਸੇ ਦੀਆਂ ਬਖ਼ਸ਼ੀਆਂ ਦਾਤਾਂ ਵਰਤ ਰਹੇ ਹਨ, ਪਰ (ਇਹਨਾਂ ਦਾਤਾਂ ਦੇ ਬਖ਼ਸ਼ਣ ਵਿਚ) ਹਰੇਕ ਜੀਵ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਹੀ ਪ੍ਰਭੂ ਦਾ ਹੁਕਮ ਵਰਤ ਰਿਹਾ ਹੈ (ਇਸ ਵਾਸਤੇ ਹੇ ਮਨ! ਨਿਰੀ ਵਿੱਦਿਆ ਵਾਲੀ ਚੰੁਚ-ਗਿਆਨਤਾ ਕੁਝ ਨਹੀਂ ਸੰਵਾਰਦੀ, ਆਪਣੀ ਕਰਣੀ ਠੀਕ ਕਰਨ ਦੀ ਲੋੜ ਹੈ) ।੨੨।
His gifts are received by everyone; all act according to His Command. ||22||
 
ਹੇ ਸਤ ਸੰਗਣ ਸਹੇਲੀਏ! (ਵੇਖ! ਨਿਰੀ ਵਿੱਦਿਆ ਨੂੰ ਹੀ ਅਸਲ ਮਨੁੱਖਤਾ ਸਮਝੀ ਰੱਖਣ ਦਾ ਨਤੀਜਾ!) ਜਿਸ ਪਰਮਾਤਮਾ ਦੇ ਦਿੱਤੇ ਹੋਏ ਪਦਾਰਥ ਹਰੇਕ ਜੀਵ ਵਰਤ ਰਿਹਾ ਹੈ, ਉਸ ਦਾ ਅਜੇ ਤਕ ਮੈਂ ਕਦੇ ਦਰਸਨ ਨਹੀਂ ਕੀਤਾ, ਉਸ ਨੂੰ ਕਦੇ ਹਿਰਦੇ ਵਿਚ ਨਹੀਂ ਟਿਕਾਇਆ ।
Nanna: The Husband Lord enjoys eternal pleasures, but He is not seen or understood.
 
(ਵਿੱਦਿਆ ਦੇ ਆਸਰੇ) ਮੈਂ ਨਿਰੀਆਂ ਗੱਲਾਂ ਨਾਲ ਹੀ ਆਪਣੇ ਆਪ ਨੂੰ ਸੋਹਾਗਣਿ ਆਖਦੀ ਰਹੀ, ਪਰ ਕੰਤ-ਪ੍ਰਭੂ ਮੈਨੂੰ ਅਜੇ ਤਕ ਕਦੇ ਨਹੀਂ ਮਿਲਿਆ ।੨੩।
I am called the happy soul-bride, O sister, but my Husband Lord has never met me. ||23||
 
ਪਰਮੇਸਰ (ਇਸ ਬਾਰੇ ਸੰਸਾਰ ਦਾ) ਪਾਤਿਸ਼ਾਹ ਹੈ, ਉਸ ਨੇ ਆਪ ਇਹ ਸੰਸਾਰ ਰਚਿਆ ਹੈ, ਕਿ ਜੀਵ ਇਸ ਵਿਚ ਉਸ ਦਾ ਦੀਦਾਰ ਕਰਨ ।
Pappa: The Supreme King, the Transcendent Lord, created the world, and watches over it.
 
ਰਚਨਹਾਰ ਪ੍ਰਭੂ ਹਰੇਕ ਜੀਵ ਦੀ ਸੰਭਾਲ ਕਰਦਾ ਹੈ, ਹਰੇਕ ਦੇ ਦਿਲ ਦੀ ਸਮਝਦਾ ਜਾਣਦਾ ਹੈ, ਉਹ ਸਾਰੇ ਸੰਸਾਰ ਵਿਚ ਅੰਦਰ ਬਾਹਰ ਹਰ ਥਾਂ ਵਿਆਪਕ ਹੈ । (ਪਰ ਹੇ ਮਨ! ਤੂੰ ਉਸ ਪ੍ਰਭੂ ਦਾ ਦਰਸਨ ਕਰਨ ਦੇ ਥਾਂ ਆਪਣੀ ਵਿੱਦਿਆ ਵਿਚ ਹੀ ਅਹੰਕਾਰੀ ਹੋਇਆ ਬੈਠਾ ਹੈਂ) ।੨੪।
He sees and understands, and knows everything; inwardly and outwardly, he is fully pervading. ||24||
 
(ਹੇ ਮਨ!) ਸਾਰਾ ਸੰਸਾਰ (ਮਾਇਆ ਦੀ ਕਿਸੇ ਨ ਕਿਸੇ) ਫਾਹੀ ਵਿਚ ਫਸਿਆ ਹੋਇਆ ਹੈ, ਜਮ ਦੇ ਫਾਹੇ ਨੇ ਬੰਨ੍ਹ ਰੱਖਿਆ ਹੈ (ਭਾਵ, ਮਾਇਆ ਦੇ ਪ੍ਰਭਾਵ ਵਿਚ ਆ ਕੇ ਸੰਸਾਰ ਐਸੇ ਕਰਮ ਕਰਦਾ ਜਾ ਰਿਹਾ ਹੈ ਕਿ ਜਮ ਦੇ ਕਾਬੂ ਵਿਚ ਆਉਂਦਾ ਜਾਂਦਾ ਹੈ) ।
Faffa: The whole world is caught in the noose of Death, and all are bound by its chains.
 
(ਹੇ ਮਨ! ਪੰਡਿਤ ਹੋਣ ਦਾ ਮਾਣ ਕਰ ਕੇ ਤੂੰ ਭੀ ਉਸੇ ਸੰਗਲ ਨਾਲ ਬੱਝਾ ਹੋਇਆਂ ਹੈਂ) । ਇਸ ਫਾਹੇ ਵਿਚੋਂ ਗੁਰੂ ਦੀ ਕਿਰਪਾ ਨਾਲ ਸਿਰਫ਼ ਉਹੀ ਬੰਦੇ ਬਚੇ ਹਨ, ਜਿਹੜੇ ਦੌੜ ਕੇ ਪਰਮਾਤਮਾ ਦੀ ਸਰਨ ਜਾ ਪਏ ਹਨ ।੨੫।
By Guru's Grace, they alone are saved, who hurry to enter the Lord's Sanctuary. ||25||
 
ਹੇ ਮਨ! (ਜੇ ਤੂੰ ਪੜ੍ਹਿਆ ਲਿਖਿਆ ਪੰਡਿਤ ਹੈਂ ਤਾਂ ਸੰਸਾਰ-ਚੌਪੜ ਦੀ ਖੇਡ ਨੂੰ ਸਮਝ, ਵਿੱਦਿਆ ਉਤੇ ਮਾਣ ਕਰਨ ਦੇ ਥਾਂ ਇਕ ਸੁਚੱਜੀ ਨਰਦ ਬਣ ਕੇ ਪ੍ਰਭੂ ਦੇ ਰਜ਼ਾ-ਰੂਪ ਹੱਥਾਂ ਵਿਚ ਤੁਰ, ਤਾ ਕਿ ਪੁੱਗ ਜਾਏਂ, ਵੇਖ!) ਪਰਮਾਤਮਾ ਆਪ (ਚੌਪੜ ਦੀ) ਖੇਡ ਖੇਡ ਰਿਹਾ ਹੈ, ਚਾਰ ਜੁਗਾਂ ਨੂੰ ਉਸ ਨੇ (ਚੌਪੜ ਦੇ) ਚਾਰ ਪੱਲੇ ਬਣਾਇਆ ਹੈ,
Babba: He set out to play the game, on the chess-board of the four ages.
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by