ਹੇ ਪਿਆਰੇ (ਪ੍ਰਭੂ)! ਤੇਰਾ ਹੁਕਮ ਅਮਿੱਟ ਹੈ, ਜੀਵਾਂ ਵਾਸਤੇ ਉਹੀ ਕੰਮ ਭਲਾਈ ਵਾਲਾ ਹੈ ਜੇਹੜਾ ਤੈਨੂੰ ਚੰਗਾ ਲੱਗਦਾ ਹੈ ।੭।
Whatever pleases You is good, O Beloved; Your Will is Eternal. ||7||
ਹੇ ਨਾਨਕ! (ਆਖ—) ਹੇ ਪਿਆਰੇ! ਜੇਹੜੇ ਮਨੁੱਖ ਨਾਰਾਇਣ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ ਉਹ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ ਉਹ ਉਸ ਪ੍ਰੇਮ ਵਿਚ ਮਸਤ ਰਹਿੰਦੇ ਹਨ ।੮।੨।੪।
Nanak, those who are imbued with the Love of the All-Pervading Lord, O Beloved, remain intoxicated with His Love, in natural ease. ||8||2||4||
ਹੇ ਪਿਆਰੇ ਪ੍ਰਭੂ! (ਆਪਣੇ ਪੈਦਾ ਕੀਤੇ ਜੀਵਾਂ ਨੂੰ ਦਾਤਾਂ ਦੇਣ ਦੇ) ਸਾਰੇ ਤਰੀਕੇ ਤੂੰ ਆਪ ਹੀ ਜਾਣਦਾ ਹੈਂ । ਮੈਂ ਹੋਰ ਕਿਸ ਨੂੰ ਸੁਣਾ ਕੇ ਆਖਾਂ?
You know all about my condition, O Beloved; who can I speak to about it? ||1||
ਹੇ ਪ੍ਰਭੂ! ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਤੂੰ ਆਪ ਹੀ ਹੈਂ । (ਸਾਰੇ ਜੀਵ ਤੇਰੇ ਦਿੱਤੇ ਬਸਤ੍ਰ ਪਹਿਨਦੇ ਹਨ, (ਹਰੇਕ ਜੀਵ ਤੇਰਾ ਦਿੱਤਾ ਅੰਨ) ਖਾਂਦਾ ਹ
You are the Giver of all beings; they eat and wear what You give them. ||2||
ਹੇ ਪਿਆਰੇ ਪ੍ਰਭੂ! ਤੇਰੇ ਹੁਕਮ ਵਿਚ ਹੀ (ਜੀਵ ਨੂੰ) ਕਦੇ ਸੁਖ ਮਿਲਦਾ ਹੈ ਕਦੇ ਦੁੱਖ । (ਤੈਥੋਂ ਬਿਨਾ ਜੀਵ ਵਾਸਤੇ) ਕੋਈ ਹੋਰ (ਆਸਰੇ ਦੀ) ਥਾਂ ਨਹੀਂ ਹੈ
Pleasure and pain come by Your Will, O Beloved; they do not come from any other. ||3||
ਹੇ ਪਿਆਰੇ ਪ੍ਰਭੂ! ਮੈਂ ਉਹੀ ਕੁਝ ਕਰ ਸਕਦਾ ਹਾਂ ਜੋ ਤੂੰ ਮੈਥੋਂ ਕਰਾਂਦਾ ਹੈਂ (ਤੈਥੋਂ ਆਕੀ ਹੋ ਕੇ) ਹੋਰ ਕੁਝ ਭੀ ਕੀਤਾ ਨਹੀਂ ਜਾ ਸਕਦਾ ।੪।
Whatever You cause me to do, that I do, O Beloved; I cannot do anything else. ||4||
ਹੇ ਪਿਆਰੇ ਹਰੀ! ਉਹ ਹਰੇਕ ਦਿਨ ਰਾਤ ਸਾਰੇ ਸੋਹਣੇ ਲੱਗਦੇ ਹਨ ਜਦੋਂ ਤੇਰਾ ਨਾਮ ਸਿਮਰਿਆ ਜਾਂਦਾ ਹੈ ।੫।
All my days and nights are blessed, O Beloved, when I chant and meditate on the Lord's Name. ||5||
ਹੇ ਪਿਆਰੇ ਪ੍ਰਭੂ! ਤੇਰੀ ਧੁਰ ਦਰਗਾਹ ਤੋਂ (ਆਪ ਆਪਣੇ) ਮੱਥੇ (ਕਰਮਾਂ ਦਾ ਜੇਹੜਾ) ਲੇਖਾ ਲਿਖਾ ਕੇ (ਅਸੀ ਜੀਵ ਆਏ ਹਾਂ, ਉਸ ਲੇਖ ਅਨੁਸਾਰ) ਉਹੀ ਕੰਮ (ਅਸੀਂ ਜੀਵ) ਕਰ ਸਕਦੇ ਹਾਂ ।੬।
He does the deeds, O Beloved, which are pre-ordained, and inscribed upon his forehead. ||6||
ਹੇ ਪਿਆਰੇ ਪ੍ਰਭੂ! ਤੂੰ ਇਕ ਆਪ ਹੀ (ਸਾਰੇ ਜਗਤ ਵਿਚ) ਮੌਜੂਦ ਹੈਂ, ਹਰੇਕ ਸਰੀਰ ਵਿਚ ਤੂੰ ਆਪ ਹੀ ਟਿਕਿਆ ਹੋਇਆ ਹੈਂ ।੭।
The One is Himself prevailing everywhere, O Beloved; He is pervading in each and every heart. ||7||
ਹੇ ਨਾਨਕ! (ਆਖ—) ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ ਮੈਨੂੰ (ਮਾਇਆ ਦੇ ਮੋਹ-ਭਰੇ) ਸੰਸਾਰ-ਖੂਹ ਵਿਚੋਂ ਕੱਢ ਲੈ ।੮।੩।੨੨।੧੫।੨।੪੨।
Lift me up out of the deep pit of the world, O Beloved; Nanak has taken to Your Sanctuary. ||8||3||22||15||2||42||
Raag Aasaa, First Mehl, Patee Likhee ~ The Poem Of The Alphabet:
One Universal Creator God. By The Grace Of The True Guru:
ਉਹੀ ਇਕ ਪ੍ਰਭੂ ਸਭ ਜੀਵਾਂ ਦਾ ਮਾਲਕ ਹੈ ਜਿਸ ਨੇ ਇਹ ਜਗਤ-ਰਚਨਾ ਕੀਤੀ ਹੈ ।
Sassa: He who created the world, is the One Lord and Master of all.
ਜੇਹੜੇ ਬੰਦੇ ਉਸ ਪ੍ਰਭੂ ਨੂੰ ਸਦਾ ਸਿਮਰਦੇ ਰਹੇ, ਜਿਨ੍ਹਾਂ ਦਾ ਮਨ (ਉਸ ਦੇ ਚਰਨਾਂ ਵਿਚ) ਜੁੜਿਆ ਰਿਹਾ, ਉਹਨਾਂ ਦਾ ਜਗਤ ਵਿਚ ਆਉਣਾ ਸਫਲ ਹੋ ਗਿਆ (ਭਾਵ, ਉਹਨਾਂ ਜਗਤ ਵਿਚ ਜਨਮ ਲੈ ਕੇ ਮਨੁੱਖਾ ਜਨਮ ਦਾ ਅਸਲ ਮਨੋਰਥ ਹਾਸਲ ਕਰ ਲਿਆ) ।੧।
Those whose consciousness remains committed to His Service - blessed is their birth and their coming into the world. ||1||
(ਮੇਰੇ) ਮਨ! ਹੇ ਮੂਰਖ ਮਨ! ਅਸਲ ਜੀਵਨ-ਰਾਹ ਤੋਂ ਕਿਉਂ, ਲਾਂਭੇ ਜਾ ਰਿਹਾ ਹੈਂ?
O mind, why forget Him? You foolish mind!
ਜਦੋਂ ਤੂੰ ਆਪਣੇ ਕੀਤੇ ਕਰਮਾਂ ਦਾ ਹਿਸਾਬ ਦੇਵੇਂਗਾ (ਤੇ ਹਿਸਾਬ ਵਿਚ ਸੁਰਖ਼ਰੂ ਮੰਨਿਆ ਜਾਵੇਂਗਾ) ਤਦੋਂ ਹੀ ਤੂੰ ਪੜ੍ਹਿਆ ਹੋਇਆ (ਵਿਦਵਾਨ) ਸਮਝਿਆ ਜਾ ਸਕੇਂਗਾ ।੧।ਰਹਾਉ।
When your account is adjusted, O brother, only then shall you be judged wise. ||1||Pause||
ਜੇਹੜਾ ਵਿਆਪਕ ਪ੍ਰਭੂ ਸਾਰੀ ਰਚਨਾ ਦਾ ਮੂਲ ਹੈ ਜੋ ਸਭ ਜੀਵਾਂ ਨੂੰ ਰਿਜ਼ਕ ਦੇਣ ਵਾਲਾ ਹੈ, ਉਹ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ ।
Eevree: The Primal Lord is the Giver; He alone is True.
(ਵਿਦਵਾਨ ਉਹੀ ਮਨੁੱਖ ਹੈ) ਜੋ ਗੁਰੂ ਦੀ ਸਰਨ ਪੈ ਕੇ ਆਪਣੀ ਵਿੱਦਿਆ ਦੀ ਰਾਹੀਂ ਉਸ (ਪ੍ਰਭੂ ਦੇ ਅਸਲੇ) ਨੂੰ ਸਮਝ ਲੈਂਦਾ ਹੈ (ਤੇ ਫਿਰ ਜੀਵਨ-ਰਾਹ ਤੋਂ ਲਾਂਭੇ ਨਹੀਂ ਜਾਂਦਾ) । ਉਸ ਮਨੁੱਖ ਦੇ ਸਿਰ ਉਤੇ (ਵਿਕਾਰਾਂ ਦਾ ਕੋਈ) ਕਰਜ਼ਾ ਇਕੱਠਾ ਨਹੀਂ ਹੰੁਦਾ ।੨।
No accounting is due from the Gurmukh who understands the Lord through these letters. ||2||
ਜਿਸ ਪਰਮਾਤਮਾ ਦੇ ਗੁਣਾਂ ਦਾ ਅਖ਼ੀਰਲਾ ਬੰਨਾ ਲੱਭ ਨਹੀਂ ਸਕੀਦਾ, (ਮਨੁੱਖਾ ਜਨਮ ਪਾ ਕੇ) ਉਸ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ (ਇਹ ਇਕ ਕਮਾਈ ਹੈ ਜੋ ਮਨੁੱਖ ਦੇ ਸਦਾ ਨਾਲ ਨਿਭ ਸਕਦੀ ਹੈ) ।
Ooraa: Sing the Praises of the One whose limit cannot be found.
ਜਿਨ੍ਹਾਂ ਬੰਦਿਆਂ ਨੇ ਇਹ ਸਦਾ ਨਾਲ ਨਿਭਣ ਵਾਲੀ ਕਮਾਈ ਕੀਤੀ ਹੈ, ਜੋ (ਸਦਾ ਪ੍ਰਭੂ ਦਾ) ਸਿਮਰਨ ਕਰਦੇ ਹਨ, ਉਹੀ ਮਨੁੱਖਾ ਜੀਵਨ ਦਾ ਮਨੋਰਥ ਹਾਸਲ ਕਰਦੇ ਹਨ ।੩।
Those who perform service and practice truth, obtain the fruits of their rewards. ||3||
ਉਹੀ ਬੰਦਾ ਪੜ੍ਹਿਆ ਹੋਇਆ ਹੈ ਉਹੀ ਪੰਡਿਤ ਹੈ, ਜੋ ਪਰਮਾਤਮਾ ਨਾਲ ਜਾਣ-ਪਛਾਣ (ਪਾਉਣੀ) ਸਮਝ ਲਏ, ਜੋ ਇਹ ਸਮਝ ਲਏ ਕਿ ਸਿਰਫ਼ ਪਰਮਾਤਮਾ ਹੀ ਸਾਰੇ ਜੀਵਾਂ ਵਿਚ ਮੌਜੂਦ ਹੈ ।
Nganga: One who understands spiritual wisdom becomes a Pandit, a religious scholar.
(ਜੇਹੜਾ ਬੰਦਾ ਇਹ ਭੇਦ ਸਮਝ ਲੈਂਦਾ ਹੈ, ਉਸ ਦੀ ਪਛਾਣ ਇਹ ਹੈ ਕਿ) ਉਹ ਫਿਰ ਇਹ ਨਹੀਂ ਆਖਦਾ ਕਿ ਮੈਂ ਹੀ ਹੋਵਾਂ (ਭਾਵ, ਉਹ ਬੰਦਾ ਸੁਆਰਥੀ ਨਹੀਂ ਰਹਿ ਸਕਦਾ) ।੪।
One who recognizes the One Lord among all beings does not talk of ego. ||4||
(ਪਰ ਇਹ ਕਾਹਦੀ ਪੰਡਿਤਾਈ ਹੈ ਕਿ) ਜਦੋਂ (ਉਧਰ ਤਾਂ) ਸਿਰ ਦੇ ਕੇਸ ਚਿੱਟੇ ਕੌਲ ਫੁੱਲ ਵਰਗੇ ਹੋ ਜਾਣ, ਸਾਬਣ ਵਰਤਣ ਤੋਂ ਬਿਨਾ ਹੀ ਸੁਫ਼ੈਦ ਹੋ ਜਾਣ, (ਸਿਰ ਉਤੇ ਇਹ ਚਿੱਟੇ ਕੇਸ)
Kakka: When the hair grows grey, then it shines without shampoo.
ਜਮਰਾਜ ਦੇ ਭੇਜੇ ਹੋਏ (ਮੌਤ ਦਾ ਵੇਲਾ) ਤੱਕਣ ਵਾਲੇ (ਦੂਤ) ਆ ਖਲੋਣ, ਤੇ ਇਧਰ ਅਜੇ ਭੀ ਇਸ ਨੂੰ ਮਾਇਆ ਦੇ (ਮੋਹ ਦੇ) ਸੰਗਲ ਨੇ ਬੰਨ੍ਹ ਰੱਖਿਆ ਹੋਵੇ? (ਇਹ ਪੜੇ੍ਹ ਹੋਏ ਦਾ ਰਵਈਆ ਨਹੀਂ, ਇਹ ਤਾਂ ਮੂਰਖ ਦਾ ਰਵਈਆ ਹੈ) ।੫।
The hunters of the King of Death come, and bind him in the chains of Maya. ||5||
ਜੋ ਖ਼ੁਦਾ ਸਾਰੀ ਦੁਨੀਆ ਦਾ ਪਾਤਿਸ਼ਾਹ ਹੈ; ਜਿਸ ਦੇ ਹੁਕਮ ਵਿਚ ਸਾਰਾ ਜਗਤ ਨੱਥਿਆ ਹੋਇਆ ਹੈ
Khakha: The Creator is the King of the world; He enslaves by giving nourishment.
ਤੇ (ਜਿਸ ਤੋਂ ਬਿਨਾ) ਕਿਸੇ ਹੋਰ ਦਾ ਹੁਕਮ ਨਹੀਂ ਚੱਲ ਸਕਦਾ, ਤੇ (ਸਾਰੇ ਜਗਤ ਨੂੰ) ਰੋਜ਼ੀ ਅਪੜਾਈ ਹੋਈ ਹੈ, (ਹੇ ਭਾਈ! ਜੇ ਤੂੰ ਸਚਮੁੱਚ ਪੰਡਿਤ ਹੈਂ, ਤਾਂ) ਉਸੇ ਦੀ ਸਿਫ਼ਤਿ-ਸਾਲਾਹ ਦਾ ਸੌਦਾ ਵਿਹਾਝ ।੬।
By His Binding, all the world is bound; no other Command prevails. ||6||
ਜਿਸ (ਗੋਬਿੰਦ) ਨੇ (ਇਹ ਸਾਰੀ) ਕੁਦਰਤਿ (ਆਪ ਹੀ) ਰਚੀ ਹੈ, (ਕੁਦਰਤਿ ਰਚ ਕੇ) ਜਿਸ (ਗੋਬਿੰਦ) ਨੇ ਜੀਵ-ਭਾਂਡੇ ਬਣਾ ਕੇ ਸੰਸਾਰ-ਰੂਪੀ ਆਵੀ ਤਿਆਰ ਕੀਤੀ ਹੈ, ਉਸ ਗੋਬਿੰਦ ਨੂੰ ਜਿਹੜਾ (ਆਪਣੇ ਆਪ ਨੂੰ ਪੜ੍ਹਿਆ ਹੋਇਆ ਪੰਡਿਤ ਸਮਝਣ ਵਾਲਾ) ਮਨੁੱਖ ਨਿਰੀਆਂ (ਵਿਦਵਤਾ ਦੀਆਂ) ਗੱਲਾਂ ਨਾਲ (ਸਮਝ ਚੁਕਿਆ ਫ਼ਰਜ਼ ਕਰ ਕੇ) ਅਹੰਕਾਰੀ ਬਣਦਾ ਹੈ ਉਸ (ਅਖੌਤੀ ਪੰਡਿਤ) ਵਾਸਤੇ ਉਸ ਗੋਬਿੰਦ ਨੇ ਜਨਮ ਮਰਨ (ਦਾ ਗੇੜ) ਤਿਆਰ ਕੀਤਾ ਹੋਇਆ ਹੈ ।੭।
Gagga: One who renounces the singing of the songs of the Lord of the Universe, becomes arrogant in his speech.
ਜਿਸ (ਗੋਬਿੰਦ) ਨੇ (ਇਹ ਸਾਰੀ) ਕੁਦਰਤਿ (ਆਪ ਹੀ) ਰਚੀ ਹੈ, (ਕੁਦਰਤਿ ਰਚ ਕੇ) ਜਿਸ (ਗੋਬਿੰਦ) ਨੇ ਜੀਵ-ਭਾਂਡੇ ਬਣਾ ਕੇ ਸੰਸਾਰ-ਰੂਪੀ ਆਵੀ ਤਿਆਰ ਕੀਤੀ ਹੈ, ਉਸ ਗੋਬਿੰਦ ਨੂੰ ਜਿਹੜਾ (ਆਪਣੇ ਆਪ ਨੂੰ ਪੜ੍ਹਿਆ ਹੋਇਆ ਪੰਡਿਤ ਸਮਝਣ ਵਾਲਾ) ਮਨੁੱਖ ਨਿਰੀਆਂ (ਵਿਦਵਤਾ ਦੀਆਂ) ਗੱਲਾਂ ਨਾਲ (ਸਮਝ ਚੁਕਿਆ ਫ਼ਰਜ਼ ਕਰ ਕੇ) ਅਹੰਕਾਰੀ ਬਣਦਾ ਹੈ ਉਸ (ਅਖੌਤੀ ਪੰਡਿਤ) ਵਾਸਤੇ ਉਸ ਗੋਬਿੰਦ ਨੇ ਜਨਮ ਮਰਨ (ਦਾ ਗੇੜ) ਤਿਆਰ ਕੀਤਾ ਹੋਇਆ ਹੈ ।੭।
One who has shaped the pots, and made the world the kiln, decides when to put them in it. ||7||
(ਹੇ ਮਨ! ਵਿੱਦਿਆ ਦਾ ਮਾਣ ਕਰਨ ਦੇ ਥਾਂ) ਜੇ ਮਨੁੱਖ ਸੇਵਕ (-ਸੁਭਾਉ) ਬਣ ਕੇ (ਸੇਵਕਾਂ ਵਾਲੀ) ਕਰੜੀ ਮੇਹਨਤ ਕਰੇ, ਜੇ ਆਪਣੀ ਸੁਰਤਿ ਗੁਰੂ ਦੇ ਸ਼ਬਦ ਵਿਚ ਜੋੜੀ ਰੱਖੇ (ਆਪਣੀ ਵਿੱਦਿਆ ਦਾ ਆਸਰਾ ਲੈਣ ਦੇ ਥਾਂ ਗੁਰੂ ਦੇ ਸ਼ਬਦ ਵਿਚ ਭਰੋਸਾ ਬਣਾਏ),
Ghagha: The servant who performs service, remains attached to the Word of the Guru's Shabad.
ਜੇ (ਵਾਪਰਦੇ) ਦੁਖ ਸੁਖ ਨੂੰ ਇਕੋ ਜੇਹਾ ਜਾਣੇ, (ਬੱਸ!) ਇਹੀ ਤਰੀਕਾ ਹੈ ਜਿਸ ਨਾਲ ਪ੍ਰਭੂ ਨੂੰ (ਸਹੀ ਸ਼ਕਲ ਵਿਚ) ਸਿਮਰ ਸਕਦਾ ਹੈ ।੮।
One who recognizes bad and good as one and the same - in this way he is absorbed into the Lord and Master. ||8||
ਜਿਸ ਪਰਮਾਤਮਾ ਨੇ (ਅੰਡਜ ਜੇਰਜ ਸੇਤਜ ਉਤਭੁਜ) ਚੌਹਾਂ ਹੀ ਖਾਣੀਆਂ ਦੇ ਜੀਵ ਆਪ ਹੀ ਪੈਦਾ ਕੀਤੇ ਹਨ ਜਿਸ ਪ੍ਰਭੂ ਨੇ (ਜਗਤ-ਰਚਨਾ ਕਰ ਕੇ, ਸੂਰਜ ਚੰਦ ਆਦਿਕ ਬਣਾ ਕੇ, ਸਮੇ ਦੀ ਹੋਂਦ ਕਰ ਕੇ) ਚਾਰੇ ਜੁਗ ਆਪ ਹੀ ਬਣਾਏ ਹਨ, ਜਿਸ ਪ੍ਰਭੂ ਨੇ (ਆਪਣੇ ਪੈਦਾ ਕੀਤੇ ਰਿਸ਼ੀਆਂ ਦੀ ਰਾਹੀਂ) ਚਾਰ ਵੇਦ ਰਚੇ ਹਨ, ਜੋ ਹਰੇਕ ਜੁਗ ਵਿਚ ਮੌਜੂਦ ਹੈ,
Chacha: He created the four Vedas, the four sources of creation, and the four ages
ਜੋ ਚੌਹਾਂ ਖਾਣੀਆਂ ਦੇ ਜੀਵਾਂ ਵਿਚ ਵਿਆਪਕ ਹੋ ਕੇ ਆਪੇ ਰਚੇ ਸਾਰੇ ਪਦਾਰਥ ਆਪ ਹੀ ਭੋਗ ਰਿਹਾ ਹੈ, ਫਿਰ ਨਿਰਲੇਪ ਭੀ ਹੈ, ਉਹ ਆਪ ਹੀ (ਵਿੱਦਿਆ ਦੀ ਉਤਪੱਤੀ ਦਾ ਮੂਲ ਹੈ, ਤੇ) ਪੜ੍ਹਿਆ ਹੋਇਆ ਹੈ, ਆਪ ਹੀ ਪੰਡਿਤ ਹੈ (ਹੇ ਮਨ! ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਭੀ ਪ੍ਰਭੂ ਆਪ ਹੀ ਹੈ, ਵਿੱਦਿਆ ਦਾ ਗੁਣ ਭੀ ਪੈਦਾ ਕਰਨ ਵਾਲਾ ਉਹ ਆਪ ਹੀ ਹੈ, ਫਿਰ ਜੇ ਤੂੰ ਪੜ੍ਹ ਗਿਆ ਹੈਂ, ਤਾਂ ਇਸ ਵਿਚ ਭੀ ਮਾਣ ਕਾਹਦਾ? ਇਹ ਵਿੱਦਿਆ ਉਸੇ ਦੀ ਦਾਤਿ ਹੈ, ਨਿਮ੍ਰਤਾ-ਭਾਵ ਵਿਚ ਰਹਿ ਕੇ ਉਸ ਨੂੰ ਚੇਤੇ ਰੱਖ) ।੯।
- through each and every age, He Himself has been the Yogi, the enjoyer, the Pandit and the scholar. ||9||