Aasaavaree, Fifth Mehl, Third House:
 
One Universal Creator God. By The Grace Of The True Guru:
 
ਹੇ ਮੇਰੇ ਮਨ! ਜਿਸ ਮਨੁੱਖ ਦੀ ਪ੍ਰੀਤਿ ਪਰਮਾਤਮਾ ਨਾਲ ਬਣ ਜਾਂਦੀ ਹੈ
My mind is in love with the Lord.
 
ਗੁਰੂ ਦੀ ਸੰਗਤਿ ਵਿਚ ਪਰਮਾਤਮਾ ਦਾ ਨਾਮ ਜਪਦਿਆਂ ਉਸ ਦੀ ਇਹੋ ਰੋਜ਼ਾਨਾ ਪਵਿਤ੍ਰ ਕਾਰ ਬਣ ਜਾਂਦੀ ਹੈ ਕਿ ਸਦਾ-ਥਿਰ ਪ੍ਰਭੂ ਦਾ ਨਾਮ ਜਪਦਾ ਰਹਿੰਦਾ ਹੈ ।੧।ਰਹਾਉ।
In the Saadh Sangat, the Company of the Holy, I meditate on the Lord, Har, Har; my lifestyle is pure and true. ||1||Pause||
 
ਹੇ ਪ੍ਰਭੂ! ਤੇਰੇ ਅਨੇਕਾਂ ਕਿਸਮਾਂ ਦੇ ਗੁਣਾਂ ਨੂੰ ਯਾਦ ਕਰਦਿਆਂ (ਮੇਰੇ ਅੰਦਰ) ਤੇਰੇ ਦਰਸਨ ਦੀ ਤਾਂਘ ਬਹੁਤ ਬਣ ਗਈ ਹੈ
I have such a great thirst for the Blessed Vision of His Darshan; I think of him in so many ways.
 
ਹੇ ਪਾਰਬ੍ਰਹਮ! ਹੇ ਮੁਰਾਰੀ! ਮੇਹਰ ਕਰ, ਕਿਰਪਾ ਕਰ (ਦੀਦਾਰ ਬਖ਼ਸ਼) ।੧।
So be Merciful, O Supreme Lord; shower Your Mercy upon me, O Lord, Destroyer of pride. ||1||
 
ਅਨੇਕਾਂ ਜੂਨਾਂ ਵਿਚ ਭਟਕਦਾ ਜਦੋਂ ਕੋਈ ਮਨ ਗੁਰੂ ਦੀ ਸੰਗਤਿ ਵਿਚ ਆ ਮਿਲਦਾ ਹੈ ਜਿਸ (ਉੱਚੇ ਆਤਮਕ ਜੀਵਨ ਦੇ) ਸੌਦੇ ਨੂੰ ਉਹ ਸਦਾ ਤਰਸਦਾ ਆ ਰਿਹਾ ਸੀ
My stranger soul has come to join the Saadh Sangat.
 
ਉਹ ਉਸ ਨੂੰ ਪਰਮਾਤਮਾ ਦੇ ਨਾਮ ਦੇ ਪਿਆਰ ਵਿਚ ਜੁੜਿਆਂ ਮਿਲ ਜਾਂਦਾ ਹੈ ।੨।
That commodity, which I longed for, I have found in the Love of the Naam, the Name of the Lord. ||2||
 
ਮਾਇਆ ਦੇ ਜਿਤਨੇ ਭੀ ਕੌਤਕ ਤੇ ਸੁਆਦਲੇ ਪਦਾਰਥ ਦਿੱਸ ਰਹੇ ਹਨ ਇਕ ਖਿਨ ਵਿਚ ਨਾਸ ਹੋ ਜਾਂਦੇ ਹਨ
There are so many pleasures and delights of Maya, but they pass away in an instant.
 
(ਇਹਨਾਂ ਵਿਚ ਪ੍ਰਵਿਰਤ ਹੋਣ ਵਾਲੇ ਆਖ਼ਰ ਪਛੁਤਾਂਦੇ ਹਨ, ਪਰ, ਹੇ ਪ੍ਰਭੂ!) ਤੇਰੇ ਭਗਤ ਤੇਰੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਹਰ ਥਾਂ ਅਨੰਦ ਮਾਣਦੇ ਹਨ ।੩।
Your devotees are imbued with Your Name; they enjoy peace everywhere. ||3||
 
ਹੇ ਭਾਈ! ਸਾਰਾ ਸੰਸਾਰ ਨਾਸਵੰਤ ਦਿੱਸ ਰਿਹਾ ਹੈ, ਸਦਾ ਕਾਇਮ ਰਹਿਣ ਵਾਲਾ ਸਿਰਫ਼ ਪਰਮਾਤਮਾ ਦਾ ਨਾਮ ਹੀ ਹੈ ।
The entire world is seen to be passing away; only the Lord's Name is lasting and stable.
 
ਗੁਰੂ ਨਾਲ ਪਿਆਰ ਪਾ (ਉਸ ਪਾਸੋਂ ਇਹ ਹਰਿ-ਨਾਮ ਮਿਲੇਗਾ, ਤੇ) ਤੂੰ ਉਹ ਟਿਕਾਣਾ ਲੱਭ ਲਏਂਗਾ ਜੇਹੜਾ ਕਦੀ ਭੀ ਨਾਸ ਹੋਣ ਵਾਲਾ ਨਹੀਂ ।੪।
So make friends with the Holy Saints, so that you may obtain a lasting place of rest. ||4||
 
ਹੇ ਭਾਈ! ਮਿੱਤਰ, ਸੱਜਣ, ਪੁੱਤਰ, ਰਿਸ਼ਤੇਦਾਰ—ਕੋਈ ਭੀ ਸਦਾ ਦੇ ਸਾਥੀ ਨਹੀਂ ਬਣ ਸਕਦੇ ।
Friends, acquaintances, children and relatives - none of these shall be your companion.
 
ਸਦਾ ਸਾਥ ਨਿਬਾਹੁਣ ਵਾਲਾ ਸਿਰਫ਼ ਉਸ ਪਰਮਾਤਮਾ ਦਾ ਨਾਮ ਹੀ ਹੈ ਜੇਹੜਾ ਗਰੀਬਾਂ ਦਾ ਰਾਖਾ ਹੈ ।੫।
The Lord's Name alone shall go with you; God is the Master of the meek. ||5||
 
ਹੇ ਭਾਈ! ਜਿਸ ਮਨੁੱਖ ਦੇ ਵਾਸਤੇ ਗੁਰੂ ਦੇ ਸੋਹਣੇ ਕੋਮਲ ਚਰਨ ਜਹਾਜ਼ ਬਣ ਗਏ ਉਹ ਇਹਨਾਂ ਚਰਨਾਂ ਵਿਚ ਜੁੜ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ
The Lord's Lotus Feet are the Boat; attached to Them, you shall cross over the world-ocean.
 
ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦਾ ਪਰਮਾਤਮਾ ਨਾਲ ਸਦਾ ਲਈ ਪੱਕਾ ਪਿਆਰ ਬਣ ਗਿਆ ।੬।
Meeting with the Perfect True Guru, I embrace True Love for God. ||6||
 
ਹੇ ਪ੍ਰਭੂ! ਤੇਰੇ ਸੇਵਕ ਦੀ (ਤੇਰੇ ਪਾਸੋਂ ਸਦਾ ਇਹੀ) ਮੰਗ ਹੈ ਕਿ ਸਾਹ ਲੈਂਦਿਆਂ ਰੋਟੀ ਖਾਂਦਿਆਂ ਕਦੇ ਭੀ ਨਾਹ ਵਿੱਸਰ ।
The prayer of Your Holy Saints is, "May I never forget You, for even one breath or morsel of food."
 
ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਤੇਰੇ ਸੇਵਕ ਨੂੰ ਭੀ ਉਹੀ ਚੰਗਾ ਲੱਗਦਾ ਹੈ, ਤੇਰੀ ਰਜ਼ਾ ਵਿਚ ਤੁਰਿਆਂ ਤੇਰੇ ਸੇਵਕ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ।੭।
Whatever is pleasing to Your Will is good; by Your Sweet Will, my affairs are adjusted. ||7||
 
ਸਭ ਤੋਂ ਸ੍ਰੇਸ਼ਟ ਆਨੰਦ ਦੇ ਮਾਲਕ ਪ੍ਰਭੂ ਜੀ ਜਿਸ ਨੂੰ ਮਿਲਦੇ ਹਨ ਉਸ ਦੇ ਸਾਰੇ ਦੁੱਖ-ਕਲੇਸ਼ ਦੂਰ ਹੋ ਜਾਂਦੇ ਹਨ
I have met my Beloved, the Ocean of Peace, and Supreme Bliss has welled up within me.
 
ਹੇ ਨਾਨਕ! ਆਖ—ਸੁਖਾਂ ਦਾ ਸਮੁੰਦਰ ਪ੍ਰੀਤਮ-ਪ੍ਰਭੂ ਜੀ ਜਿਸ ਮਨੁੱਖ ਨੂੰ ਮਿਲ ਪੈਂਦੇ ਹਨ ਉਸ ਦੇ ਅੰਦਰ ਬੜਾ ਆਨੰਦ ਪੈਦਾ ਹੋ ਜਾਂਦਾ ਹੈ
Says Nanak, all my pains have been eradicated, meeting with God, the Lord of Supreme Bliss. ||8||1||2||
 
Aasaa, Fifth Mehl, Birharray ~ Songs Of Separation, To Be Sung In The Tune Of The Chhants. Fourth House:
 
One Universal Creator God. By The Grace Of The True Guru:
 
ਹੇ ਪਿਆਰੇ! ਸਦਾ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, ਮੈਂ ਉਸ ਪਰਮਾਤਮਾ ਦੇ ਦਰਸਨ ਤੋਂ ਸਦਕੇ ਜਾਂਦਾ ਹਾਂ ।੧।
Remember the Supreme Lord God, O Beloved, and make yourself a sacrifice to the Blessed Vision of His Darshan. ||1||
 
ਹੇ ਪਿਆਰੇ! ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਦੁੱਖ ਭੁੱਲ ਜਾਂਦੇ ਹਨ, ਉਸ ਨੂੰ ਛੱਡਣਾ ਨਹੀਂ ਚਾਹੀਦਾ ।੨।
Remembering Him, sorrows are forgotten, O Beloved; how can one forsake Him? ||2||
 
ਹੇ ਪਿਆਰੇ! ਮੈਂ ਤਾਂ ਆਪਣਾ ਇਹ ਸਰੀਰ ਉਸ ਗੁਰੂ ਦੇ ਪਾਸ ਵੇਚਣ ਨੂੰ ਤਿਆਰ ਹਾਂ ਜਿਹੜਾ ਪ੍ਰੀਤਮ-ਪ੍ਰਭੂ ਨਾਲ ਮਿਲਾ ਦੇਂਦਾ ਹੈ ।੩।
I would sell this body to the Saint, O Beloved, if he would lead me to my Dear Lord. ||3||
 
ਹੇ ਮੇਰੀ ਮਾਂ! ਮੈਂ ਮਾਇਆ ਦੇ ਸੁਖ ਮਾਇਆ ਦੇ ਸੁਹਜ ਸਭ ਛੱਡ ਦਿੱਤੇ ਹਨ (ਨਾਮ-ਰਸ ਦੇ ਟਾਕਰੇ ਤੇ ਇਹ ਸਾਰੇ) ਬੇ-ਸੁਆਦੇ ਹਨ ।੪।
The pleasures and adornments of corruption are insipid and useless; I have forsaken and abandoned them, O my Mother. ||4||
 
ਹੇ ਪਿਆਰੇ! ਜਦੋਂ ਦਾ ਮੈਂ ਗੁਰੂ ਦੀ ਚਰਨੀਂ ਜਾ ਪਿਆ ਹਾਂ, ਕਾਮ ਕ੍ਰੋਧ ਲੋਭ ਆਦਿਕ ਸਾਰੇ ਮੇਰਾ ਖਹਿੜਾ ਛੱਡ ਗਏ ਹਨ ।੫।
Lust, anger and greed left me, O Beloved, when I fell at the Feet of the True Guru. ||5||
 
ਹੇ ਪਿਆਰੇ! ਜੇਹੜੇ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਰੰਗੇ ਜਾਂਦੇ ਹਨ (ਪਰਮਾਤਮਾ ਨੂੰ ਛੱਡ ਕੇ ਉਹਨਾਂ ਵਿਚੋਂ ਕੋਈ ਭੀ) ਕਿਸੇ ਹੋਰ ਥਾਂ ਨਹੀਂ ਜਾਂਦਾ
Those humble beings who are imbued with the Lord, O Beloved, do not go anywhere else. ||6||
 
ਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਲੈਂਦੇ ਹਨ ਉਹ (ਮਾਇਕ ਪਦਾਰਥਾਂ ਵਲੋਂ) ਤ੍ਰਿਪਤ ਹੋ ਜਾਂਦੇ ਹਨ, ਰੱਜ ਜਾਂਦੇ ਹਨ
Those who have tasted the Lord's sublime essence, O Beloved, remain satisfied and satiated. ||7||
 
ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦਾ ਪੱਲਾ ਫੜ ਲਿਆ ਉਹ ਇਸ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ।੮।੧।੩।
One who grasps the Hem of the Gown of the Holy Saint, O Nanak, crosses over the terrible world-ocean. ||8||1||3||
 
ਹੇ ਪਿਆਰੇ! ਜਦੋਂ ਪ੍ਰਭੂ-ਪਾਤਿਸ਼ਾਹ ਮਿਲ ਪੈਂਦਾ ਹੈ ਤਦੋਂ ਜਨਮ ਮਰਨ ਦੇ ਗੇੜ ਦਾ ਦੁੱਖ ਕੱਟਿਆ ਜਾਂਦਾ ਹੈ ।੧।
The pains of birth and death are removed, O Beloved, when the mortal meets with the Lord, the King. ||1||
 
ਹੇ ਭਾਈ! (ਮੇਰਾ) ਪ੍ਰਭੂ (-ਪਾਤਿਸ਼ਾਹ) ਸੋਹਣਾ ਹੈ ਸੁਚੱਜਾ ਹੈ ਸਿਆਣਾ ਹੈ, ਜਦੋਂ ਉਹ ਮੈਨੂੰ ਦੀਦਾਰ ਦੇਂਦਾ ਹੈ ਮੇਰੇ ਅੰਦਰ ਜਾਨ ਪੈ ਜਾਂਦੀ ਹੈ (ਪ੍ਰਭੂ ਦਾ ਦੀਦਾਰ ਹੀ ਮੇਰੀ ਜ਼ਿੰਦਗੀ ਹੈ) ।੨।
God is so Beautiful, so Refined, so Wise - He is my very life! Reveal to me Your Darshan! ||2||
 
ਹੇ ਪਿਆਰੇ ਪ੍ਰਭੂ! ਜੇਹੜੇ ਜੀਵ ਤੈਥੋਂ ਵਿਛੁੜ ਜਾਂਦੇ ਹਨ ਉਹ (ਮਾਇਆ ਦੇ ਮੋਹ ਦਾ) ਜ਼ਹਰ ਖਾ ਕੇ ਮਨੁੱਖਾ ਜਨਮ ਵਿਚ ਆਏ ਹੋਏ ਭੀ ਆਤਮਕ ਮੌਤੇ ਮਰ ਜਾਂਦੇ ਹਨ ।੩।
Those beings who are separated from You, O Beloved, are born only to die; they eat the poison of corruption. ||3||
 
(ਪਰ,) ਹੇ ਪਿਆਰੇ ਜੀਵ! (ਜੀਵਾਂ ਦੇ ਕੀਹ ਵੱਸ?) ਜਿਸ ਜੀਵ ਨੂੰ ਤੂੰ ਆਪ (ਆਪਣੇ ਨਾਲ) ਮਿਲਾਂਦਾ ਹੈਂ ਉਹੀ ਤੈਨੂੰ ਮਿਲਦਾ ਹੈ । ਮੈਂ ਉਸ (ਵਡ-ਭਾਗੀ) ਦੇ ਚਰਨੀਂ ਲੱਗਦਾ ਹਾਂ ।੪।
He alone meets You, whom You cause to meet, O Beloved; I fall at his feet. ||4||
 
ਹੇ ਪਿਆਰੇ (ਪ੍ਰਭੂ)! ਤੇਰਾ ਦਰਸਨ ਕੀਤਿਆਂ ਜੇਹੜਾ ਆਨੰਦ (ਅਨੁਭਵ ਹੁੰਦਾ ਹੈ) ਉਹ ਮੂੰਹੋਂ ਦੱਸਿਆ ਨਹੀਂ ਜਾ ਸਕਦਾ ।੫।
That happiness which one receives by beholding Your Darshan, O Beloved, cannot be described in words. ||5||
 
ਹੇ ਪਿਆਰੇ! ਜਿਸ ਨੇ ਸਦਾ-ਥਿਰ ਪ੍ਰਭੂ ਨਾਲ ਪੱਕਾ ਪਿਆਰ ਪਾ ਲਿਆ, ਉਸ ਦਾ ਉਹ ਪਿਆਰ ਕਦੇ ਟੱੁਟ ਨਹੀਂ ਸਕਦਾ, ਉਹ ਪਿਆਰ ਤਾਂ ਜੁਗਾਂ ਪ੍ਰਯੰਤ ਉਸ ਦੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ ।੬।
True Love cannot be broken, O Beloved; throughout the ages, it remains. ||6||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by