ਉਹ ਪਰਮਾਤਮਾ ਕਦੇ ਮਰਦਾ ਨਹੀਂ (ਸਾਡੇ ਅੰਦਰ ਭੀ ਉਹ ਆਪ ਹੀ ਹੈ) ਸਾਨੂੰ ਭੀ ਮੌਤ ਤੋਂ ਡਰ ਨਹੀਂ ਹੋਣਾ ਚਾਹੀਦਾ ।
He does not die, so I do not fear.
 
ਉਹ ਪਰਮਾਤਮਾ ਕਦੇ ਨਾਸ ਨਹੀਂ ਹੰੁਦਾ, ਸਾਨੂੰ ਭੀ (ਵਿਨਾਸ਼ ਦੀ) ਕੋਈ ਚਿੰਤਾ ਨਹੀਂ ਹੋਣੀ ਚਾਹੀਦੀ ।
He does not perish, so I do not grieve.
 
ਉਹ ਪ੍ਰਭੂ ਕੰਗਾਲ ਨਹੀਂ ਹੈ, ਅਸੀ ਭੀ ਆਪਣੇ ਆਪ ਨੂੰ ਭੁੱਖੇ-ਗਰੀਬ ਨਾਹ ਸਮਝੀਏ ।
He is not poor, so I do not hunger.
 
ਉਸ ਨੂੰ ਕੋਈ ਦੁੱਖ ਨਹੀਂ ਪੋਂਹਦਾ, ਸਾਨੂੰ ਭੀ ਕੋਈ ਦੁੱਖ ਨਹੀਂ ਪੋਹਣਾ ਚਾਹੀਦਾ ।੧।
He is not in pain, so I do not suffer. ||1||
 
ਉਸ ਤੋਂ ਬਿਨਾ ਕੋਈ ਹੋਰ ਸਾਨੂੰ ਮਾਰਨ ਦੀ ਤਾਕਤ ਨਹੀਂ ਰੱਖਦਾ
There is no other Destroyer than Him.
 
(ਹੇ ਭਾਈ!) ਜੀਊਂਦਾ ਰਹੇ ਸਾਨੂੰ ਜਿੰਦ ਦੇਣ ਵਾਲਾ ਪਰਮਾਤਮਾ (ਪਰਮਾਤਮਾ ਆਪ ਸਦਾ ਕਾਇਮ ਰਹਿਣ ਵਾਲਾ ਹੈ, ਉਹੀ ਸਾਨੂੰ ਜੀਵਾਂ ਨੂੰ ਜਿੰਦ ਦੇਣ ਵਾਲਾ ਹੈ)।੧।ਰਹਾਉ।
He is my very life, the Giver of life. ||1||Pause||
 
ਉਸ ਪਰਮਾਤਮਾ ਨੂੰ ਮਾਇਆ ਦੇ ਬੰਧਨ ਜਕੜ ਨਹੀਂ ਸਕਦੇ (ਇਸ ਵਾਸਤੇ ਅਸਲ ਵਿਚ) ਅਸੀ ਭੀ ਮਾਇਆ ਦੇ ਮੋਹ ਵਿਚ ਬੱਝੇ ਹੋਏ ਨਹੀਂ ਹਾਂ ।
He is not bound, so I am not in bondage.
 
ਉਸ ਨੂੰ ਕੋਈ ਮਾਇਕ ਦੌੜ-ਭੱਜ ਗ੍ਰਸ ਨਹੀਂ ਸਕਦੀ, ਅਸੀ ਭੀ ਧੰਧਿਆਂ ਵਿਚ ਗ੍ਰਸੇ ਹੋਏ ਨਹੀਂ ਹਾਂ ।
He has no occupation, so I have no entanglements.
 
(ਸਾਡੇ ਅਸਲੇ) ਉਸ ਪਰਮਾਤਮਾ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗ ਸਕਦੀ, ਸਾਨੂੰ ਭੀ ਮੈਲ ਨਹੀਂ ਲੱਗਣੀ ਚਾਹੀਦੀ ।
He has no impurities, so I have no impurities.
 
ਉਸ ਨੂੰ ਸਦਾ ਆਨੰਦ ਹੀ ਆਨੰਦ ਹੈ, ਅਸੀ ਭੀ ਸਦਾ ਖਿੜੇ ਹੀ ਰਹੀਏ ।੨।
He is in ecstasy, so I am always happy. ||2||
 
(ਹੇ ਭਾਈ!) ਉਸ ਪਰਮਾਤਮਾ ਨੂੰ ਕੋਈ ਚਿੰਤਾ-ਫ਼ਿਕਰ ਨਹੀਂ ਵਿਆਪਦਾ (ਸਾਡੇ ਅੰਦਰ ਉਹ ਆਪ ਹੀ ਹੈ) ਸਾਨੂੰ ਭੀ ਕੋਈ ਫ਼ਿਕਰ ਨਹੀਂ ਪੋਹਣਾ ਚਾਹੀਦਾ ।
He has no anxiety, so I have no cares.
 
ਉਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਸਾਡੇ ਉੱਤੇ ਭੀ ਕਿਉਂ ਪਏ?
He has no stain, so I have no pollution.
 
ਉਸ ਪਰਮਾਤਮਾ ਨੂੰ ਮਾਇਆ ਦਾ ਮਾਲਕ ਨਹੀਂ ਦਬਾ ਸਕਦਾ, ਸਾਨੂੰ ਭੀ ਮਾਇਆ ਦੀ ਤ੍ਰਿਸ਼ਨਾ ਨਹੀਂ ਵਿਆਪਣੀ ਚਾਹੀਦੀ ।
He has no hunger, so I have no thirst.
 
ਜਦੋਂ ਉਹ ਪਰਮਾਤਮਾ ਪਵਿਤ੍ਰ-ਸਰੂਪ ਹੈ (ਉਹੀ ਸਾਡੇ ਅੰਦਰ ਮੌਜੂਦ ਹੈ) ਤਾਂ ਅਸੀ ਭੀ ਸੁੱਧ-ਸਰੂਪ ਹੀ ਰਹਿਣੇ ਚਾਹੀਦੇ ਹਾਂ ।੩।
Since He is immaculately pure, I correspond to Him. ||3||
 
(ਹੇ ਭਾਈ!) ਸਾਡੀ ਕੋਈ ਵੱਖਰੀ ਹੋਂਦ ਨਹੀਂ ਹੈ (ਸਭਨਾਂ ਵਿਚ) ਉਹ ਪਰਮਾਤਮਾ ਆਪ ਹੀ ਆਪ ਹੈ ।
I am nothing; He is the One and only.
 
ਇਸ ਲੋਕ ਵਿਚ ਤੇ ਪਰਲੋਕ ਵਿਚ ਹਰ ਥਾਂ ਉਹ ਪਰਮਾਤਮਾ ਆਪ ਹੀ ਆਪ ਹੈ ।
Before and after, He alone exists.
 
ਹੇ ਨਾਨਕ! ਜਦੋਂ ਗੁਰੂ ਨੇ (ਸਾਡੇ ਅੰਦਰੋਂ ਸਾਡੀ ਮਿਥੀ ਹੋਈ ਵੱਖਰੀ ਹਸਤੀ ਦੇ) ਭਰਮ ਦੂਰ ਕਰ ਦਿੱਤੇ ਜੋ (ਸਾਡੇ ਉਸ ਨਾਲ ਇੱਕ-ਰੂਪ ਹੋਣ ਦੇ ਰਾਹ ਵਿਚ) ਵਿਘਨ (ਪਾ ਰਹੇ ਸਨ),
O Nanak, the Guru has taken away my doubts and mistakes;
 
ਤਦੋਂ ਅਸੀ ਉਸ (ਪਰਮਾਤਮਾ) ਨੂੰ ਮਿਲ ਕੇ ਉਸ ਨਾਲ ਇੱਕ-ਮਿਕ ਹੋ ਜਾਂਦੇ ਹਾਂ ।੪।੩੨।੮੩।
He and I, joining together, are of the same color. ||4||32||83||
 
Aasaa, Fifth Mehl:
 
ਹੇ ਮਾਂ! (ਪ੍ਰਭੂ ਨੂੰ ਪਿਆਰੀ ਹੋ ਚੁਕੀ ਸਤ-ਸੰਗਣ ਜੀਵ-ਇਸਤ੍ਰੀ ਦੀ) ਸੇਵਾ ਅਨੇਕਾਂ ਤਰੀਕਿਆਂ ਨਾਲ ਕਰਨੀ ਚਾਹੀਦੀ ਹੈ
Serve Him in many different ways;
 
ਹੈ ਇਹ ਜਿੰਦ ਇਹ ਪ੍ਰਾਣ ਤੇ (ਆਪਣਾ) ਧਨ (ਸਭ ਕੁਝ) ਉਸ ਦੇ ਅੱਗੇ ਰੱਖ ਦੇਣਾ ਚਾਹੀਦਾ ਹੈ
Dedicate your soul, your breath of life and your wealth to Him.
 
(ਹੇ! ਮਾਂ ਜੇ ਮੇਰੇ ਉਤੇ ਕਿਰਪਾ ਹੋਵੇ ਤਾਂ) ਮੈਂ ਭੀ ਅਹੰਕਾਰ ਤਿਆਗ ਕੇ ਉਸ ਦਾ ਪਾਣੀ ਢੋਣ ਤੇ ਉਸ ਨੂੰ ਪੱਖਾ ਝੱਲਣ ਦੀ ਸੇਵਾ ਕਰਾਂ
Carry water for Him, and wave the fan over Him - renounce your ego.
 
(ਉਸ ਜੀਵ-ਇਸਤ੍ਰੀ ਤੋਂ) ਅਨੇਕਾਂ ਵਾਰੀ ਸਦਕੇ ਹੋਣਾ ਚਾਹੀਦਾ ਹੈ।੧।
Make yourself a sacrifice to Him, time and time again. ||1||
 
ਹੇ ਮੇਰੀ ਮਾਂ! ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਲੱਗ ਪੈਂਦੀ ਹੈ ਉਹੀ ਸੁਹਾਗ-ਭਾਗ ਵਾਲੀ ਹੋ ਜਾਂਦੀ ਹੈ ।
She alone is the happy soul-bride, who is pleasing to God.
 
(ਜੇ ਮੇਰੇ ਉਤੇ ਮੇਹਰ ਹੋਵੇ, ਜੇ ਮੇਰੇ ਭਾਗ ਜਾਗਣ ਤਾਂ) ਮੈਂ ਭੀ ਉਸ ਸੁਹਾਗਣ ਦੀ ਸੰਗਤਿ ਵਿਚ ਮਿਲ ਬੈਠਾਂ ।੧।ਰਹਾਉ।
In her company, I may meet Him, O my mother. ||1||Pause||
 
ਉਹਨਾਂ ਦੀਆਂ ਦਾਸੀਆਂ ਦੀ ਪਾਣੀ ਢੋਣ ਵਾਲੀ ਬਣਾਂ,
I am the water-carrier of the slaves of His slaves.
 
ਉਹਨਾਂ ਸੁਹਾਗਣਾਂ ਦੀ ਚਰਨ-ਧੂੜ ਮੇਰੀ ਜਿੰਦ ਦੇ ਨਾਲ ਟਿਕੀ ਰਹੇ ।
I treasure in my soul the dust of their feet.
 
ਹੇ ਮਾਂ! ਮੇਰੇ ਮੱਥੇ ਉੱਤੇ (ਪੂਰਬਲੇ ਕਰਮਾਂ ਦਾ) ਭਾਗ ਜਾਗ ਪਏ ਤਾਂ ਮੈਂ ਉਹਨਾਂ ਸੁਹਾਗਣਾਂ ਦੀ ਸੰਗਤਿ ਹਾਸਲ ਕਰਾਂ,
By that good destiny inscribed upon my forehead, I obtain their society.
 
(ਹੇ ਮਾਂ! ਸੁਹਾਗਣਾਂ ਦੀ ਸੰਗਤਿ ਦਾ ਸਦਕਾ ਹੀ) ਖਸਮ-ਪ੍ਰਭੂ ਆਪਣੇ ਪ੍ਰੇਮ-ਰੰਗ ਵਿਚ ਆ ਕੇ ਮਿਲ ਪੈਂਦਾ ਹੈ ।੨।
Through His Love, the Lord Master meets me. ||2||
 
ਹੇ ਮਾਂ! ਉਹਨਾਂ ਸੁਹਾਗਣਾਂ ਦੀ ਸੰਗਤਿ ਦੇ ਵੱਟੇ ਵਿਚ) ਮੈਂ ਸਾਰੇ ਜਾਪ ਸਾਰੇ ਤਪ ਹੋਰ ਸਾਰੇ ਸਾਧਨ ਦੇਣ ਨੂੰ ਤਿਆਰ ਹਾਂ,
I dedicate all to Him - chanting and meditation, austerity and religious observances.
 
ਸਾਰੇ (ਮਿਥੇ ਹੋਏ) ਧਾਰਮਿਕ ਕਰਮ ਸਾਰੇ ਜੱਗ-ਹੋਮ ਭੇਟਾ ਕਰਨ ਨੂੰ ਤਿਆਰ ਹਾਂ ।
I offer all to Him - good actions, righteous conduct and incense burning.
 
(ਮੇਰੀ ਇਹ ਤਾਂਘ ਹੈ ਕਿ) ਅਹੰਕਾਰ ਛੱਡ ਕੇ ਮੋਹ ਤਿਆਗ ਕੇ ਮੈਂ ਉਹਨਾਂ ਸੁਹਾਗਣਾਂ ਦੇ ਚਰਨਾਂ ਦੀ ਧੂੜ ਬਣ ਜਾਵਾਂ
Renouncing pride and attachment, I become the dust of the feet of the Saints.
 
(ਕਿਉਂਕਿ, ਹੇ ਮਾਂ!) ਉਹਨਾਂ ਸੁਹਾਗਣਾਂ ਦੀ ਸੰਗਤਿ ਵਿਚ ਰਹਿ ਕੇ ਹੀ ਮੈਂ ਪ੍ਰਭੂ-ਪਤੀ ਨੂੰ ਇਹਨਾਂ ਅੱਖਾਂ ਨਾਲ ਵੇਖ ਸਕਾਂਗੀ ।੩।
In their society, I behold God with my eyes. ||3||
 
(ਹੇ ਮਾਂ!) ਮੈਂ ਪਲ ਪਲ ਇਹੀ ਸੁੱਖਣਾ ਸੁੱਖਦੀ ਹਾਂ (ਕਿ ਮੈਨੂੰ ਉਹਨਾਂ ਸੁਹਾਗਣਾਂ ਦੀ ਸੰਗਤਿ ਮਿਲੇ ਤੇ)
Each and every moment, I contemplate and adore Him.
 
ਮੈਂ ਦਿਨ ਰਾਤ ਉਹਨਾਂ ਦੀ ਸੇਵਾ ਦਾ ਸਾਧਨ ਕਰਦੀ ਰਹਾਂ ।
Day and night, I serve Him like this.
 
ਜੇਹੜੀ ਜੀਵ-ਇਸਤ੍ਰੀ ਉਪਰ ਬਖ਼ਸ਼ਣਹਾਰ ਗੁਪਾਲ ਗੋਬਿੰਦ-ਪ੍ਰਭੂ ਜੀ ਉਸ ਉਤੇ ਦਇਆਵਾਨ ਹੋ ਜਾਂਦੇ ਹਨ
The Lord of the Universe, the Cherisher of the World, has become merciful;
 
ਉਹ ਜੀਵ-ਇਸਤ੍ਰੀ ਸਾਧ ਸੰਗਤਿ ਵਿਚ ਜਾ ਪਹੰੁਚਦੀ ਹੈ ਬਖ਼ਸ਼ਣਹਾਰ ਗੁਪਾਲ ਗੋਬਿੰਦ-ਪ੍ਰਭੂ ਜੀ ਉਸ ਉਤੇ ਦਇਆਵਾਨ ਹੋ ਜਾਂਦੇ ਹਨ ।੪।੩੩।੮੪।
in the Saadh Sangat, the Company of the Holy, O Nanak, He forgives us. ||4||33||84||
 
Aasaa, Fifth Mehl:
 
ਹੇ ਮਿੱਤਰ! (ਜੇਹੜਾ ਮਨੁੱਖ) ਪਰਮਾਤਮਾ ਦੀ ਪ੍ਰੀਤਿ (ਆਪਣੇ ਹਿਰਦੇ ਵਿਚ ਵਸਾਂਦਾ ਹੈ ਉਸ ਨੂੰ) ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ,
In the Love of God, eternal peace is obtained.
 
(ਉਸ ਨੂੰ) ਕੋਈ ਦੁੱਖ ਪੋਹ ਨਹੀਂ ਸਕਦਾ,
In the Love of God, one is not touched by pain.
 
(ਉਹ ਮਨੁੱਖ ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਲੈਂਦਾ ਹੈ,
In the Love of God, the filth of ego is washed away.
 
(ਇਹ ਪ੍ਰੀਤਿ ਉਸ ਨੂੰ) ਸਦਾ ਪਵਿਤ੍ਰ ਜੀਵਨ ਵਾਲਾ ਬਣਾਈ ਰੱਖਦੀ ਹੈ ।੧।
In the Love of God, one becomes forever immaculate. ||1||
 
ਹੇ ਮਿੱਤਰ! ਸੁਣੋ, (ਪਰਮਾਤਮਾ ਨਾਲ ਪਾਇਆ ਹੋਇਆ) ਪ੍ਰੇਮ-ਪਿਆਰ ਐਸੀ ਦਾਤਿ ਹੈ
Listen, O friend: show such love and affection to God,
 
ਕਿ ਇਹ ਹਰੇਕ ਜੀਵ ਦੀ ਜਿੰਦ ਦਾ ਹਰੇਕ ਜੀਵ ਦੇ ਪ੍ਰਾਣਾਂ ਦਾ ਆਸਰਾ ਬਣ ਜਾਂਦਾ ਹੈ ।੧।ਰਹਾਉ।
the Support of the soul, the breath of life, of each and every heart. ||1||Pause||
 
ਹੇ ਮਿੱਤਰ! (ਜਿਸ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਪ੍ਰੀਤਿ (ਆ ਵੱਸੀ ਉਸ ਨੂੰ, ਮਾਨੋ) ਸਾਰੇ ਖ਼ਜ਼ਾਨੇ (ਪ੍ਰਾਪਤ) ਹੋ ਗਏ
In the Love of God, all treasures are obtained.
 
ਉਸ ਦੇ ਹਿਰਦੇ ਵਿਚ (ਜੀਵਨ ਨੂੰ) ਪਵਿਤ੍ਰ ਕਰਨ ਵਾਲਾ ਹਰਿ-ਨਾਮ (ਆ ਵੱਸਦਾ ਹੈ),
In the Love of God, the Immaculate Naam fills the heart.
 
(ਉਹ ਲੋਕ ਪਰਲੋਕ ਵਿਚ) ਸਦਾ ਸੋਭਾ-ਵਡਿਆਈ ਵਾਲਾ ਬਣਿਆ ਰਹਿੰਦਾ ਹੈ
In the Love of God, one is eternally embellished.
 
ਉਸ ਦੀ ਹਰੇਕ ਕਿਸਮ ਦੀ ਚਿੰਤਾ ਮਿਟ ਜਾਂਦੀ ਹੈ ।੨।
In the Love of God, all anxiety is ended. ||2||
 
ਹੇ ਮਿੱਤਰ! (ਜਿਸ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਪ੍ਰੀਤਿ (ਆ ਵੱਸਦੀ ਹੈ) ਉਹ ਇਸ ਸੰਸਾਰ-ਸਮੰੁਦਰ ਤੋਂ ਪਾਰ ਲੰਘ ਜਾਂਦਾ ਹੈ,
In the Love of God, one crosses over this terrible world-ocean.
 
ਉਹ ਜਮ-ਦੂਤਾਂ ਤੋਂ ਭੈ ਨਹੀਂ ਖਾਂਦਾ (ਉਸ ਨੂੰ ਆਤਮਕ ਮੌਤ ਪੋਹ ਨਹੀਂ ਸਕਦੀ ।
In the Love of God, one does not fear death.
 
ਉਹ ਆਪ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਤੇ) ਹੋਰ ਸਭਨਾਂ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ ।
In the Love of God, all are saved.
 
(ਹੇ ਮਿੱਤਰ!) ਪਰਮਾਤਮਾ ਦੀ ਪ੍ਰੀਤਿ (ਹੀ ਇਕ ਐਸੀ ਰਾਸਿ-ਪੂੰਜੀ ਹੈ ਜੋ) ਸਦਾ ਮਨੁੱਖ ਦੇ ਨਾਲ ਸਾਥ ਕਰਦੀ ਹੈ ।੩।
The Love of God shall go along with you. ||3||
 
(ਪਰ, ਹੇ ਮਿੱਤਰ! ਪਰਮਾਤਮਾ ਨਾਲ ਪ੍ਰੀਤਿ ਜੋੜਨੀ ਕਿਸੇ ਮਨੁੱਖ ਦੇ ਆਪਣੇ ਵੱਸ ਦੀ ਗੱਲ ਨਹੀਂ) ਆਪਣੇ ਉੱਦਮ ਨਾਲ ਨਾਹ ਕੋਈ ਮਨੁੱਖ (ਪਰਮਾਤਮਾ ਦੇ ਚਰਨਾਂ ਵਿਚ) ਜੁੜਿਆ ਰਹਿ ਸਕਦਾ ਹੈ ਤੇ ਨਾਹ ਕੋਈ (ਵਿਛੁੜ ਕੇ) ਕੁਰਾਹੇ ਪੈਂਦਾ ਹੈ ।
By himself, no one is united, and no one goes astray.
 
ਜਿਸ ਮਨੁੱਖ ਉੱਤੇ ਪ੍ਰਭੂ ਦਇਆਵਾਨ ਹੰੁਦਾ ਹੈ ਉਸ ਨੂੰ ਸਾਧ ਸੰਗਤਿ ਵਿਚ ਮਿਲਾਂਦਾ ਹੈ (ਤੇ, ਸਾਧ ਸੰਗਤਿ ਵਿਚ ਟਿਕ ਕੇ ਉਹ ਪਰਮਾਤਮਾ ਨਾਲ ਪਿਆਰ ਪਾਣਾ ਸਿੱਖ ਲੈਂਦਾ ਹੈ) ।
One who is blessed by God's Mercy, joins the Saadh Sangat, the Company of the Holy.
 
ਹੇ ਨਾਨਕ! ਆਖ—ਹੇ ਪ੍ਰਭੂ! ਮੈਂ ਤੈਥੋਂ ਕੁਰਬਾਨ ਜਾਂਦਾ ਹਾਂ
Says Nanak, I am a sacrifice to You.
 
ਤੂੰ ਹੀ ਸੰਤਾਂ ਦੀ ਓਟ ਹੈਂ ਤੂੰ ਹੀ ਸੰਤਾਂ ਦਾ ਤਾਣ-ਬਲ ਹੈਂ ।੪।੩੪।੮੫।
O God, You are the Support and the Strength of the Saints. ||4||34||85||
 
Aasaa, Fifth Mehl:
 
(ਹੇ ਭਾਈ! ਜੇ ਕਿਸੇ ਨੇ) ਰਾਜਾ ਬਣ ਕੇ ਰਾਜ (ਦਾ ਅਨੰਦ ਭੀ) ਮਾਣ ਲਿਆ
Becoming a king, the mortal wields his royal authority;
 
(ਲੋਕਾਂ ਉਤੇ) ਵਧੀਕੀਆਂ ਕਰ ਕਰ ਕੇ ਮਾਲ-ਧਨ ਭੀ ਜੋੜ ਲਿਆ,
oppressing the people, he gathers wealth.
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by