(ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੇ ਨਾਮ ਦਾ ਖ਼ਜ਼ਾਨਾ ਲੱਭ ਲਿਆ
Nanak has obtained the treasure of the Naam, the Name of the Lord. ||4||27||78||
 
Aasaa, Fifth Mehl:
 
(ਹੇ ਭਾਈ!) ਜਿਸ ਮਨੁੱਖ ਦੀ ਪ੍ਰੀਤਿ ਮਾਲਕ-ਪ੍ਰਭੂ ਨਾਲ ਪੱਕੀ ਬਣ ਜਾਂਦੀ ਹੈ
Those who are attuned to their Lord and Master
 
ਅਮੁੱਕ ਨਾਮ-ਭੋਜਨ ਦੀ ਬਰਕਤਿ ਨਾਲ ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ ਸਦਾ) ਰੱਜਿਆ ਰਹਿੰਦਾ ਹੈ ।੧।
are satisfied and fulfilled with the perfect food. ||1||
 
(ਹੇ ਭਾਈ! ਹਰੀ ਦੇ ਭਗਤਾਂ ਪਾਸ ਇਤਨਾ ਅਮੁੱਕ ਨਾਮ-ਖ਼ਜ਼ਾਨਾ ਹੰੁਦਾ ਹੈ ਕਿ) ਭਗਤ ਜਨਾਂ ਨੂੰ ਕਿਸੇ ਚੀਜ਼ ਦੀ ਥੁੜ ਨਹੀਂ ਹੰੁਦੀ,
The Lord's devotees never run short of anything.
 
ਉਹ ਉਸ ਖ਼ਜ਼ਾਨੇ ਨੂੰ ਆਪ ਵਰਤਦੇ ਹਨ ਹੋਰਨਾਂ ਨੂੰ ਵੰਡਦੇ ਹਨ, ਆਪ ਆਨੰਦ ਮਾਣਦੇ ਹਨ, ਤੇ ਹੋਰਨਾਂ ਨੂੰ ਭੀ ਆਨੰਦ ਦੇਣ-ਜੋਗੇ ਹੰੁਦੇ ਹਨ ।੧।ਰਹਾਉ।
They have plenty to eat, spend, enjoy and give. ||1||Pause||
 
ਜਗਤ ਦਾ ਖਸਮ ਅਪਹੰੁਚ ਮਾਲਕ ਜਿਸ ਮਨੁੱਖ ਦਾ (ਰਾਖਾ) ਬਣ ਜਾਂਦਾ ਹੈ
One who has the Unfathomable Lord of the Universe as his Master
 
(ਹੇ ਭਾਈ!) ਦੱਸ, ਕਿਸੇ ਮਨੁੱਖ ਦਾ ਉਸ ਉੱਤੇ ਕੀਹ ਜ਼ੋਰ ਚੜ੍ਹ ਸਕਦਾ ਹੈ ।੨।
- how can any mere mortal stand up to him? ||2||
 
(ਹੇ ਭਾਈ!) ਜਿਸ ਦੀ ਸੇਵਾ-ਭਗਤੀ ਕੀਤਿਆਂ ਤੇ ਜਿਸ ਦੀ ਮੇਹਰ ਦੀ ਨਿਗਾਹ ਨਾਲ ਅਠਾਰਾਂ (ਹੀ) ਕਰਾਮਾਤੀ ਤਾਕਤਾਂ ਮਿਲ ਜਾਂਦੀਆਂ ਹਨ
One who is served by the eighteen supernatural powers of the Siddhas
 
ਸਦਾ ਉਸ ਦੀ ਚਰਨੀਂ ਲੱਗੇ ਰਹੋ ।੩।
- grasp his feet, even for an instant. ||3||
 
ਹੇ ਨਾਨਕ! ਆਖ—ਹੇ ਮੇਰੇ ਸੁਆਮੀ! ਜਿਨ੍ਹਾਂ ਮਨੁੱਖਾਂ ਉਤੇ ਤੂੰ ਮੇਹਰ ਕਰਦਾ ਹੈਂ
That one, upon whom You have showered Your Mercy, O my Lord Master
 
ਉਹਨਾਂ ਨੂੰ ਕਿਸੇ ਗੱਲੇ ਕੋਈ ਥੁੜ ਨਹੀਂ ਰਹਿੰਦੀ ।੪।੨੮।੭੯।
- says Nanak, he does not lack anything. ||4||28||79||
 
Aasaa, Fifth Mehl:
 
(ਹੇ ਭਾਈ!) ਜਦੋਂ ਦਾ ਮੈਂ ਆਪਣੇ ਗੁਰੂ ਨੂੰ ਆਪਣੇ ਮਨ ਵਿਚ ਵਸਾ ਲਿਆ ਹੈ
When I meditate on my True Guru,
 
ਤਦੋਂ ਤੋਂ ਮੇਰੇ ਮਨ ਨੇ ਬੜਾ ਆਨੰਦ ਪ੍ਰਾਪਤ ਕੀਤਾ ਹੈ ।੧।
my mind becomes supremely peaceful. ||1||
 
(ਹੇ ਭਾਈ!) ਉਹਨਾਂ ਦੀ ਹਰੇਕ ਚਿੰਤਾ ਮਿਟ ਜਾਂਦੀ ਹੈ ਉਹਨਾਂ ਦਾ ਹਰੇਕ ਸਹਮ ਦੂਰ ਹੋ ਜਾਂਦਾ ਹੈ
The record of my account is erased, and my doubts are dispelled.
 
ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ ਉਹ ਭਾਗਾਂ ਵਾਲੇ ਹੋ ਜਾਂਦੇ ਹਨ।੧।ਰਹਾਉ।
Imbued with the Naam, the Name of the Lord, His humble servant is blessed with good fortune. ||1||Pause||
 
ਹੇ ਮੇਰੇ ਮਿੱਤਰ! ਜਦੋਂ ਦਾ ਮੈਂ ਆਪਣੇ ਮਾਲਕ ਨੂੰ ਆਪਣੇ ਚਿੱਤ ਵਿਚ (ਵਸਾਇਆ ਹੈ)
When I remember my Lord and Master,
 
ਤਦੋਂ ਤੋਂ ਮੇਰਾ ਹਰੇਕ ਕਿਸਮ ਦਾ ਡਰ ਦੂਰ ਹੋ ਗਿਆ ਹੈ ।੨।
my fears are dispelled, O my friend. ||2||
 
ਹੇ ਪ੍ਰਭੂ! ਜਦੋਂ ਤੋਂ ਮੈਂ ਤੇਰੀ ਓਟ ਪਕੜੀ ਹ
When I took to Your Protection, O God,
 
ਤਦੋਂ ਤੋਂ ਮੇਰੀ ਹਰੇਕ ਮਨੋ-ਕਾਮਨਾ ਪੂਰੀ ਹੋ ਰਹੀ ਹੈ ।੩।
my desires were fulfilled. ||3||
 
ਤੇਰੇ ਚਰਿਤ੍ਰ ਵੇਖ ਵੇਖ ਕੇ ਮੇਰੇ ਮਨ ਵਿਚ ਸਹਾਰਾ ਬਣਦਾ ਜਾਂਦਾ ਹੈ
Gazing upon the wonder of Your play, my mind has become encouraged.
 
ਹੇ ਨਾਨਕ! (ਆਖ—ਹੇ ਪ੍ਰਭੂ! ਮੈਨੂੰ ਤੇਰੇ) ਦਾਸ ਨੂੰ ਤੇਰਾ ਹੀ ਭਰਵਾਸਾ ਹੈ (ਕਿ ਸਰਨ ਪਿਆਂ ਦੀ ਤੂੰ ਸਹਾਇਤਾ ਕਰਦਾ ਹੈਂ) ।੪।੨੯।੮੦।
Servant Nanak relies on You alone. ||4||29||80||
 
Aasaa, Fifth Mehl:
 
(ਹੇ ਭਾਈ! ਤੂੰ ਮਾਇਆ ਦੇ ਮੋਹ ਦੇ ਖੂਹ ਵਿਚ ਲਮਕਿਆ ਪਿਆ ਹੈਂ, ਜਿਸ ਲੱਜ ਦੇ ਆਸਰੇ ਤੂੰ ਲਮਕਿਆ ਹੋਇਆ ਹੈਂ ਉਸ) ਲੱਜ ਨੂੰ ਹਰ ਰੋਜ਼ ਚੂਹਾ ਟੁੱਕ ਰਿਹਾ ਹੈ ਉਮਰ ਦੀ ਲੱਜ ਨੂੰ ਜਮ-ਚੂਹਾ ਟੱੁਕਦਾ ਜਾ ਰਿਹਾ ਹੈ,
Night and day, the mouse of time gnaws away at the rope of life.
 
ਪਰ ਤੂੰ ਖੂਹ ਵਿਚ ਡਿੱਗਾ ਹੋਇਆ ਭੀ ਮਠਿਆਈ ਖਾਈ ਜਾ ਰਿਹਾ ਹੈਂ (ਦੁਨੀਆ ਦੇ ਪਦਾਰਥ ਮਾਣਨ ਵਿਚ ਰੁੱਝਾ ਪਿਆ ਹੈਂ) ।੧।
Falling into the well, the mortal eats the sweet treats of Maya. ||1||
 
ਮਾਇਆ ਦੀਆਂ ਸੋਚਾਂ ਸੋਚਦਿਆਂ ਹੀ ਮਨੁੱਖ ਦੀ (ਜ਼ਿੰਦਗੀ ਦੀ ਸਾਰੀ) ਰਾਤ ਬੀਤ ਜਾਂਦੀ ਹੈ,
Thinking and planning, the night of the life is passing away.
 
ਮਨੁੱਖ ਮਾਇਆ ਦੇ ਹੀ ਅਨੇਕਾਂ ਰੰਗ ਤਮਾਸ਼ੇ ਸੋਚਦਾ ਰਹਿੰਦਾ ਹੈ ਤੇ ਪਰਮਾਤਮਾ ਨੂੰ ਕਦੇ ਭੀ ਨਹੀਂ ਸਿਮਰਦਾ ।੧।ਰਹਾਉ।
Thinking of the many pleasures of Maya, the mortal never remembers the Lord, the Sustainer of the earth. ||1||Pause||
 
(ਮਾਇਆ ਦੇ ਮੋਹ ਵਿਚ ਫਸ ਕੇ ਮਨੁੱਖ ਇਤਨਾ ਮੂਰਖ ਹੋ ਜਾਂਦਾ ਹੈ ਕਿ) ਰੱੁਖ ਦੀ ਛਾਂ ਨੂੰ ਪੱਕਾ ਘਰ ਮੰਨ ਬੈਠਦਾ ਹੈ,
Believing the shade of the tree to be permanent, he builds his house beneath it.
 
ਮਨੁੱਖ ਕਾਲ (ਆਤਮਕ ਮੌਤ) ਦੀ ਫਾਹੀ ਵਿਚ ਫਸਿਆ ਹੋਇਆ ਹੈ ਉਤੋਂ ਮਾਇਆ ਨੇ ਤ੍ਰਿੱਖਾ (ਮੋਹ ਦਾ) ਤੀਰ ਕੱਸਿਆ ਹੋਇਆ ਹੈ ।੨।
But the noose of death is around his neck, and Shakti, the power of Maya, has aimed her arrows at him. ||2||
 
(ਇਹ ਜਗਤ-ਵਾਸਾ, ਮਾਨੋ,) ਰੇਤ ਦਾ ਕੰਢਾ (ਦਰਿਆ ਦੀਆਂ) ਲਹਰਾਂ ਦੇ ਮੂੰਹ ਵਿਚ ਆਇਆ ਹੋਇਆ ਹੈ
The sandy shore is being washed away by the waves,
 
(ਪਰ ਮਾਇਆ ਦੇ ਮੋਹ ਵਿਚ ਫਸੇ ਹੋਏ) ਮੂਰਖ ਨੇ ਇਸ ਥਾਂ ਨੂੰ ਪੱਕਾ ਸਮਝਿਆ ਹੋਇਆ ਹੈ ।੩।
but the fool still believes that place to be permanent. ||3||
 
ਹੇ ਨਾਨਕ! ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਟਿਕ ਕੇ ਪ੍ਰਭੂ-ਪਾਤਿਸ਼ਾਹ ਦਾ ਜਾਪ ਜਪਿਆ ਹੈ
In the Saadh Sangat, the Company of the Holy, chant the Name of the Lord, the King.
 
ਉਹ ਪਰਮਾਤਮਾ ਦੇ ਗੁਣ ਗਾ ਗਾ ਕੇ ਆਤਮਕ ਜੀਵਨ ਹਾਸਲ ਕਰਦਾ ਹੈ ।੪।੩੦।੮੧।
Nanak lives by singing the Glorious Praises of the Lord. ||4||30||81||
 
Aasaa, Fifth Mehl, Du-Tukas 9:
 
ਹੇ ਕਾਂਇਆਂ! ਜੀਵਾਤਮਾ ਦੀ ਸੰਗਤਿ ਵਿਚ ਰਹਿ ਕੇ ਤੂੰ (ਕਈ ਤਰ੍ਹਾਂ ਦੇ) ਚੋਜ-ਤਮਾਸ਼ੇ ਕਰਦੀ ਰਹਿੰਦੀ ਹੈਂ
With that, you are engaged in playful sport;
 
ਸਭਨਾਂ ਨਾਲ ਤੇਰਾ ਮੇਲ-ਮਿਲਾਪ ਬਣਿਆ ਰਹਿੰਦਾ ਹੈ
with that, I am joined to you.
 
ਹਰ ਕੋਈ ਤੈਨੂੰ ਮਿਲਣਾ ਚਾਹੰੁਦਾ ਹੈ
With that, everyone longs for you;
 
ਪਰ ਉਸ ਜੀਵਾਤਮਾ ਦੇ ਮਿਲਾਪ ਤੋਂ ਬਿਨਾ ਤੈਨੂੰ ਕੋਈ ਮੂੰਹ ਨਹੀਂ ਲਾਂਦਾ ।੧।
without it, no one would even look at your face. ||1||
 
ਪਤਾ ਨਹੀਂ ਲੱਗਦਾ ਉਹ ਜੀਵਾਤਮਾ ਤੈਥੋਂ ਉਪਰਾਮ ਹੋ ਕੇ ਕਿੱਥੇ ਚਲਾ ਜਾਂਦਾ ਹੈ
Where is that detached soul now contained?
 
ਹੇ ਕਾਂਇਆਂ! ਉਸ (ਜੀਵਾਤਮਾ) ਤੋਂ ਬਿਨਾ ਤੂੰ ਦੁੱਖੀ ਹੋ ਜਾਂਦੀ ਹੈਂ।੧।ਰਹਾਉ।
Without it, you are miserable. ||1||Pause||
 
ਹੇ ਕਾਂਇਆਂ! ਜਿਤਨਾ ਚਿਰ ਤੂੰ ਜੀਵਾਤਮਾ ਦੇ ਨਾਲ ਸੈਂ ਤੂੰ ਸਿਆਣੀ ਸਮਝੀ ਜਾਂਦੀ ਹੈ,
With that, you are the woman of the house;
 
ਹਰ ਥਾਂ ਤੂੰ ਉਜਾਗਰ ਹੰੁਦੀ ਹੈਂ
with that, you are respected.
 
ਤੈਨੂੰ ਪਾਲ-ਪੋਸ ਕੇ ਰੱਖੀਦਾ ਹੈ ।
With that, you are caressed;
 
ਪਰ ਜਦੋਂ ਉਹ ਜੀਵਾਤਮਾ ਚਲਾ ਜਾਂਦਾ ਹੈ ਤਾਂ ਤੂੰ ਛੁੱਟੜ ਹੋ ਜਾਂਦੀ ਹੈਂ ਰੁਲ ਜਾਂਦੀ ਹੈਂ ।੨।
without it, you are reduced to dust. ||2||
 
ਹੇ ਕਾਂਇਆਂ! ਜੀਵਾਤਮਾ ਦੇ ਨਾਲ ਹੰੁਦਿਆਂ ਤੇਰਾ ਆਦਰ-ਮਾਣ ਹੰੁਦਾ ਹੈ ਤੈਨੂੰ ਵਡਿਆਈ ਮਿਲਦੀ ਹੈ,
With that, you have honor and respect;
 
ਸਾਰਾ ਜਗਤ ਤੇਰਾ ਸਾਕ-ਸਨਬੰਧੀ ਜਾਪਦਾ ਹੈ
with that, you have relatives in the world.
 
ਤੇਰੀ ਹਰ ਤਰ੍ਹਾਂ ਪਾਲਣਾ ਕੀਤੀ ਜਾਂਦੀ ਹੈ ।
With that, you are adorned in every way;
 
ਪਰ ਜਦੋਂ ਉਸ ਜੀਵਾਤਮਾ ਤੋਂ ਤੂੰ ਵਿਛੁੜ ਜਾਂਦੀ ਹੈਂ ਤਦੋਂ ਤੂੰ ਮਿੱਟੀ ਵਿਚ ਰੁਲ ਜਾਂਦੀ ਹੈਂ ।੩।
without it, you are reduced to dust. ||3||
 
ਕਾਂਇਆਂ ਵਿਚੋਂ ਉਪਰਾਮ ਹੋ ਕੇ ਤੁਰ ਜਾਣ ਵਾਲਾ ਜੀਵਾਤਮਾ (ਆਪਣੇ ਆਪ) ਨਾਹ ਮਰਦਾ ਹੈ ਨਾਹ ਜੰਮਦਾ
That detached soul is neither born, nor dies.
 
(ਉਹ ਤਾਂ ਪਰਮਾਤਮਾ ਦੇ) ਹੁਕਮ ਵਿਚ ਬੱਝਾ ਹੋਇਆ (ਕਾਂਇਆਂ ਵਿਚ ਆਉਣ ਤੇ ਫਿਰ ਇਸ ਵਿਚੋਂ ਚਲੇ ਜਾਣ ਦੀ) ਕਾਰ ਕਰਦਾ ਹੈ ।
It acts according to the Command of the Lord's Will.
 
ਹੇ ਨਾਨਕ! (ਆਖ—ਜੀਵਾਤਮਾ ਦੇ ਕੀਹ ਵੱਸ? ਪਰਮਾਤਮਾ) ਮਨੁੱਖ ਸਰੀਰ ਬਣਾ ਕੇ (ਜੀਵਾਤਮਾ ਤੇ ਕਾਂਇਆਂ ਦਾ ਜੋੜ ਜੋੜਦਾ ਹੈ) ਜੋੜ ਕੇ ਫਿਰ ਵਿਛੋੜ ਵੀ ਦੇਂਦਾ ਹੈ ।
O Nanak, having fashioned the body, the Lord unites the soul with it, and separates them again;
 
(ਜੀਵਾਤਮਾ ਤੇ ਕਾਂਇਆਂ ਨੂੰ ਜੋੜਨ ਵਿਛੋੜਨ ਦੀ) ਆਪਣੀ ਅਜਬ ਖੇਡ ਨੂੰ ਪਰਮਾਤਮਾ ਆਪ ਹੀ ਜਾਣਦਾ ਹੈ ।੪।੩੧।੮੨।
He alone knows His All-powerful creative nature. ||4||31||82||
 
Aasaa, Fifth Mehl:
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by