ਜੇਹੜੀ ਵਿਆਹ ਸ਼ਾਦੀਆਂ ਵਿਚ ਹਰ ਥਾਂ ਸੋਹਣੀ ਲੱਗਦੀ ਹੈ ।੧।ਰਹਾਉ।
In worship, marriage and in the next world, such a soul-bride looks beautiful. ||1||Pause||
 
(ਇਹ ਭਗਤੀ-ਰੂਪ ਇਸਤ੍ਰੀ) ਜਿਤਨਾ ਚਿਰ ਗੁਰੂ ਦੇ ਪਾਸ ਹੀ ਰਹਿੰਦੀ ਹੈ
As long as she lived with her father,
 
ਉਤਨਾ ਚਿਰ ਜੀਵ ਬਹੁਤ ਭਟਕਦਾ ਫਿਰਦਾ ਹੈ ।
her Husband wandered around in sadness.
 
ਜਦੋਂ (ਗੁਰੂ ਦੀ ਰਾਹੀਂ ਜੀਵ ਨੇ) ਸੇਵਾ ਕਰ ਕੇ ਪਰਮਾਤਮਾ ਨੂੰ ਪ੍ਰਸੰਨ ਕੀਤਾ,
I served and surrendered to the Lord, the True Being;
 
ਤਦੋਂ ਗੁਰੂ ਨੇ (ਇਸ ਦੇ ਹਿਰਦੇ-) ਘਰ ਵਿਚ ਲਿਆ ਬਿਠਾਈ ਤੇ ਇਸ ਨੇ ਸਾਰੇ ਸੁਖ ਆਨੰਦ ਪ੍ਰਾਪਤ ਕਰ ਲਏ ।੨।
the Guru brought my bride to my home, and I obtained total happiness. ||2||
 
(ਇਹ ਭਗਤੀ-ਰੂਪ ਇਸਤ੍ਰੀ ਦਇਆ, ਨਿਮ੍ਰਤਾ, ਲੱਜਾ ਆਦਿਕ) ਬੱਤੀ ਸੋਹਣੇ ਲੱਛਣਾਂ ਵਾਲੀ ਹੈ, ਸਦਾ-ਥਿਰ ਪਰਮਾਤਮਾ ਦਾ ਨਾਮ ਇਸ ਦੀ ਸੰਤਾਨ ਹੈ, ਪੁੱਤਰ ਹਨ, (ਇਹ ਇਸਤ੍ਰੀ) ਆਗਿਆ ਵਿਚ ਤੁਰਨ ਵਾਲੀ ਹੈ, ਸੁਚੱਜੀ ਹੈ, ਸੋਹਣੇ ਰੂਪ ਵਾਲੀ ਹੈ
She is blessed with all sublime attributes, and her generations are unblemished.
 
ਜੀਵ-ਕੰਤ ਖਸਮ ਦੀ (ਹਰੇਕ) ਇੱਛਾ ਇਹ ਪੂਰੀ ਕਰਦੀ ਹੈ,
Her Husband, her Lord and Master, fulfills her heart's desires.
 
ਦਿਰਾਣੀ ਜਿਠਾਣੀ (ਆਸਾ ਤ੍ਰਿਸ਼ਨਾ) ਨੂੰ ਇਹ ਹਰ ਤਰ੍ਹਾਂ ਸੰਤੋਖ ਦੇਂਦੀ ਹੈ (ਸ਼ਾਂਤ ਕਰਦੀ ਹੈ) ।੩।
Hope and desire (my younger brother-in-law and sister-in-law) are now totally content. ||3||
 
(ਮਿੱਠਾ ਬੋਲ, ਨਿਮ੍ਰਤਾ, ਸੇਵਾ, ਦਾਨ, ਦਇਆ) ਸਾਰੇ (ਆਤਮਕ) ਪਰਵਾਰ ਵਿਚ (ਭਗਤੀ) ਸਭ ਤੋਂ ਉੱਤਮ ਹੈ,
She is the most noble of all the family.
 
ਸਾਰੇ ਦਿਉਰਾਂ ਜੇਠਾਂ (ਗਿਆਨ-ਇੰਦ੍ਰਿਆਂ) ਨੂੰ ਮੱਤਾਂ ਦੇਣ ਵਾਲੀ ਹੈ (ਚੰਗੇ ਰਾਹੇ ਪਾਣ ਵਾਲੀ ਹੈ) ।
She counsels and advises her hope and desire.
 
ਉਹ ਹਿਰਦਾ-ਘਰ ਭਾਗਾਂ ਵਾਲਾ ਹੈ, ਜਿਸ ਘਰ ਵਿਚ (ਇਹ ਭਗਤੀ-ਇਸਤ੍ਰੀ) ਆ ਦਰਸ਼ਨ ਦੇਂਦੀ ਹੈ,
How blessed is that household, in which she has appeared.
 
। ਹੇ ਦਾਸ ਨਾਨਕ! (ਆਖ—) (ਜਿਸ ਮਨੁੱਖ ਦੇ ਹਿਰਦੇ ਵਿਚ ਪਰਗਟ ਹੁੰਦੀ ਹੈ ਉਸ ਦੀ ਉਮਰ) ਸੁਖ ਆਨੰਦ ਵਿਚ ਬੀਤਦੀ ਹੈ ।੪।੩।
O servant Nanak, she passes her time in perfect peace and comfort. ||4||3||
 
Aasaa, Fifth Mehl:
 
(ਆਤਮਕ ਅਡੋਲਤਾ ਵਾਸਤੇ) ਮੈਂ ਜੇਹੜੀ ਭੀ ਸਲਾਹ ਕਰਦਾ ਹਾਂ ਉਸ ਨੂੰ (ਇਹ ਮਾਇਆ) ਸਿਰੇ ਨਹੀਂ ਚੜ੍ਹਨ ਦੇਂਦੀ,
Whatever I resolve, she does not allow it to come to pass.
 
ਮਿੱਠੇ ਸੁਭਾਉ ਅਤੇ ਸੰਜਮ ਦੇ ਇਹ ਹਰ ਵੇਲੇ ਨੇੜੇ (ਰਾਖੀ ਬਣ ਕੇ) ਖਲੋਤੀ ਰਹਿੰਦੀ ਹੈ (ਇਸ ਵਾਸਤੇ ਮੈਂ ਨਾਹ ਸੀਲ ਹਾਸਲ ਕਰ ਸਕਦਾ ਹਾਂ, ਨਾਹ ਸੰਜਮ) ।
She stands blocking the way of goodness and self-discipline.
 
(ਇਹ ਮਾਇਆ) ਅਨੇਕਾਂ ਵੇਸ ਕਰਦੀ ਹੈ ਅਨੇਕਾਂ ਰੂਪ ਵਿਖਾਂਦੀ ਹੈ,
She wears many disguises, and assumes many forms,
 
ਹਿਰਦੇ-ਘਰ ਵਿਚ ਇਹ ਮੈਨੂੰ ਟਿਕਣ ਨਹੀਂ ਦੇਂਦੀ, ਕਈ ਤਰੀਕਿਆਂ ਨਾਲ ਭਟਕਾਂਦੀ ਫਿਰਦੀ ਹੈ ।੧।
and she does not allow me to dwell in my own home. She forces me to wander around in different directions. ||1||
 
ਇਹ ਮਾਇਆ ਮੇਰੇ) ਹਿਰਦੇ-ਘਰ ਦੀ ਮਾਲਕ ਬਣ ਬੈਠੀ ਹੈ, ਮੈਨੂੰ ਘਰ ਦਾ ਵਸੇਬਾ ਦੇਂਦੀ ਹੀ ਨਹੀਂ (ਮੈਨੂੰ ਆਤਮਕ ਅਡੋਲਤਾ ਨਹੀਂ ਮਿਲਣ ਦੇਂਦੀ) ।
She has become the mistress of my home, and she does not allow me to live in it.
 
ਜੇ ਮੈਂ (ਆਤਮਕ ਅਡੋਲਤਾ ਲਈ) ਜਤਨ ਕਰਦਾ ਹਾਂ, ਤਾਂ ਸਗੋਂ ਵਧੀਕ ਉਲਝਣਾਂ ਪਾ ਦੇਂਦੀ ਹੈ ।੧।ਰਹਾਉ।
If I try, she fights with me. ||1||Pause||
 
(ਇਹ ਮਾਇਆ) ਧੁਰ ਦਰਗਾਹ ਤੋਂ ਤਾਂ ਸੇਵਕਾ ਬਣਾ ਕੇ ਭੇਜੀ ਹੋਈ (ਜਗਤ ਵਿਚ) ਆਈ ਹੈ,
In the beginning, she was sent as a helper,
 
(ਪਰ ਇਥੇ ਆ ਕੇ ਇਸ ਨੇ) ਨੌ ਖੰਡਾਂ ਵਾਲੀ ਸਾਰੀ ਧਰਤੀ ਜਿੱਤ ਲਈ ਹੈ, ਸਾਰੇ ਹੀ ਥਾਂ ਜਿੱਤ ਲਏ ਹਨ,
but she has overwhelmed the nine continents, all places and interspaces.
 
ਨਦੀਆਂ ਦੇ ਕੰਢੇ ਉਤੇ ਹਰੇਕ ਤੀਰਥ ਉਤੇ ਬੈਠੇ ਜੋਗ-ਸਾਧਨ ਕਰਨ ਵਾਲੇ ਤੇ ਸੰਨਿਆਸ ਧਾਰਨ ਵਾਲੇ ਭੀ (ਇਸ ਮਾਇਆ ਨੇ) ਨਹੀਂ ਛੱਡੇ ।
She has not spared even the river banks, the sacred shrines of pilgrimage, the Yogis and Sannyaasees,
 
ਸਿੰਮ੍ਰਿਤੀਆਂ ਪੜ੍ਹ ਪੜ੍ਹ ਕੇ, ਤੇ ਵੇਦਾਂ ਦੇ (ਪਾਠਾਂ ਦੇ) ਅਭਿਆਸ ਕਰ ਕਰ ਕੇ ਪੰਡਿਤ ਲੋਕ ਭੀ (ਇਸ ਦੇ ਸਾਹਮਣੇ) ਹਾਰ ਗਏ ਹਨ ।੧।
or those who tirelessly read the Simritees and study the Vedas. ||2||
 
ਮੈਂ ਜਿਥੇ ਭੀ (ਜਾ ਕੇ) ਬੈਠਦਾ ਹਾਂ (ਇਹ ਮਾਇਆ) ਮੇਰੇ ਨਾਲ ਹੀ ਆ ਬੈਠਦੀ ਹੈ,
Wherever I sit, she sits there with me.
 
ਇਹ ਬੜੇ ਬਲ ਵਾਲੀ ਹੈ, ਸਾਰੇ ਹੀ ਭਵਨਾਂ ਵਿਚ ਜਾ ਪਹੁੰਚਦੀ ਹੈ,
She has imposed her power upon the whole world.
 
ਕਿਸੇ ਕਮਜ਼ੋਰ ਦੀ ਸਰਨ ਪਿਆਂ ਇਹ ਮੈਥੋਂ ਪਰੇ ਨਹੀਂ ਹਟਦੀ ।
Seeking meager protection, I am not protected from her.
 
ਸੋ, ਹੇ ਮਿੱਤਰ! ਦੱਸ, (ਇਸ ਮਾਇਆ ਤੋਂ ਖਹਿੜਾ ਛੁਡਾਣ ਲਈ) ਮੈਂ ਕਿਸ ਦੇ ਜਾਵਾਂ ।੩।
Tell me, O my friend: unto whom should I turn for protection? ||3||
 
(ਸਤਸੰਗੀ ਮਿੱਤਰ ਪਾਸੋਂ) ਉਪਦੇਸ਼ ਸੁਣ ਕੇ ਮੈਂ ਗੁਰੂ ਦੇ ਪਾਸ ਆਇਆ,
I heard of His Teachings, and so I have come to the True Guru.
 
ਗੁਰੂ ਨੇ ਪਰਮਾਤਮਾ ਦਾ ਨਾਮ-ਮੰਤ੍ਰ ਮੈਨੂੰ (ਮੇਰੇ ਹਿਰਦੇ ਵਿਚ) ਪੱਕਾ ਕਰ ਕੇ ਦੇ ਦਿੱਤਾ ।
The Guru has implanted the Mantra of the Lord's Name, Har, Har, within me.
 
(ਉਸ ਨਾਮ-ਮੰਤ੍ਰ ਦੀ ਬਰਕਤਿ ਨਾਲ) ਬੇਅੰਤ ਪਰਮਾਤਮਾ ਦੇ ਗੁਣ ਗਾ ਗਾ ਕੇ ਮੈਂ ਹੁਣ ਆਪਣੇ ਹਿਰਦੇ ਵਿਚ ਆ ਵੱਸਿਆ ਹਾਂ ।
And now, I dwell in the home of my own inner self; I sing the Glorious Praises of the Infinite Lord.
 
ਹੇ ਨਾਨਕ! (ਆਖ—ਹੁਣ ਮੈਨੂੰ) ਪਰਮਾਤਮਾ ਮਿਲ ਪਿਆ ਹੈ, ਤੇ ਮੈਂ (ਮਾਇਆ ਦੇ ਹੱਲਿਆਂ ਵਲੋਂ) ਬੇ-ਫ਼ਿਕਰ ਹੋ ਗਿਆ ਹਾਂ ।੪।
I have met God, O Nanak, and I have become care-free. ||4||
 
(ਹੁਣ ਇਹ ਹਿਰਦਾ-ਘਰ) ਮੇਰਾ ਆਪਣਾ ਘਰ ਬਣ ਗਿਆ ਹੈ (ਇਹ ਮਾਇਆ) ਮਾਲਕਾ ਭੀ ਮੇਰੀ (ਦਾਸੀ) ਬਣ ਗਈ ਹੈ,
My home is now my own, and she is now my mistress.
 
ਗੁਰੂ ਨੇ ਇਸ ਨੂੰ ਮੇਰੀ ਸੇਵਕਾ ਬਣਾ ਦਿੱਤਾ ਹੈ ਤੇ ਮੈਨੂੰ ਪ੍ਰਭੂ ਦੀ ਹਜ਼ੂਰੀ ਵਿਚ ਰਹਿਣ ਵਾਲਾ ਬਣਾ ਦਿੱਤਾ ਹੈ ।੧। ਰਹਾਉ ਦੂਜਾ ।੪।੪।
She is now my servant, and the Guru has made me intimate with the Lord. ||1||Second Pause||4||4||
 
Aasaa, Fifth Mehl:
 
ਪਹਿਲਾਂ ਮੈਨੂੰ ਸਲਾਹ ਦਿੱਤੀ ਗਈ ਕਿ (ਵੈਰੀ ਬਣ ਕੇ ਆ ਰਹੇ ਨੂੰ) ਚਿੱਠੀ ਲਿਖ ਭੇਜਾਂ,
First, they advised me to send a letter.
 
ਫਿਰ ਸਲਾਹ ਮਿਲੀ ਕਿ ਮੈਂ (ਉਸ ਪਾਸ) ਦੋ ਮਨੁੱਖ ਅਪੜਾਵਾਂ,
Second, they advised me to send two men.
 
ਤੀਜੀ ਸਲਾਹ ਮਿਲੀ ਕਿ ਮੈਂ ਕੋਈ ਨ ਕੋਈ ਉਪਾਉ ਜ਼ਰੂਰ ਕਰਾਂ,
Third, they advised me to make the effort and do something.
 
ਪਰ ਹੇ ਪ੍ਰਭੂ! ਹੋਰ ਸਾਰੇ ਜਤਨ ਛੱਡ ਕੇ ਮੈਂ ਸਿਰਫ਼ ਤੈਨੂੰ ਹੀ ਸਿਮਰਿਆ ।੧।
But I have renounced everything, and I meditate only on You, God. ||1||
 
(ਪਰਮਾਤਮਾ ਦਾ ਆਸਰਾ ਲਿਆਂ) ਬੜਾ ਆਤਮਕ ਆਨੰਦ ਮਿਲਦਾ ਹੈ, ਨਿਸਚਿੰਤਤਾ ਹੋ ਜਾਂਦੀ ਹੈ, ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ,
Now, I am totally blissful, carefree and at ease.
 
ਸਾਰੇ ਵੈਰੀ ਦੁਸ਼ਮਨ ਮੁੱਕ ਜਾਂਦੇ ਹਨ (ਕੋਈ ਦੁਸ਼ਮਨ ਨਹੀਂ ਜਾਪਦਾ, ਕੋਈ ਵੈਰੀ ਨਹੀਂ ਜਾਪਦਾ), (ਇਸ ਤਰ੍ਹਾਂ) ਅੰਤਰ ਆਤਮੇ ਸੁਖ ਮਿਲਦਾ ਹੈ ।੧।ਰਹਾਉ।
The enemies and evil-doers have perished, and I have obtained peace. ||1||Pause||
 
ਸਤਿਗੁਰੂ ਨੇ ਮੈਨੂੰ ਸਿੱਖਿਆ ਦਿੱਤੀ ਕਿ
The True Guru has imparted the Teachings to me.
 
ਇਹ ਜਿੰਦ ਤੇ ਇਹ ਸਰੀਰ ਸਭ ਕੁਝ ਪਰਮਾਤਮਾ ਦੇ ਰਹਿਣ ਲਈ ਥਾਂ ਹੈ ।
My soul, body and everything belong to the Lord.
 
(ਇਸ ਵਾਸਤੇ) ਮੈਂ ਜੋ ਕੁਝ ਭੀ ਕਰਦਾ ਹਾਂ ਤੇਰਾ ਸਹਾਰਾ ਲੈ ਕੇ ਕਰਦਾ ਹਾਂ,
Whatever I do, is by Your Almighty Power.
 
ਤੂੰ ਹੀ ਮੇਰੀ ਓਟ ਹੈਂ ਤੂੰ ਹੀ ਆਸਰਾ ਹੈਂ ।੨।
You are my only Support, You are my only Court. ||2||
 
ਹੇ ਪ੍ਰਭੂ! ਤੈਨੂੰ ਛੱਡ ਕੇ ਹੋਰ ਜਾਈਏ ਭੀ ਕਿਹੜੇ ਪਾਸੇ?
If I were to renounce You, God, unto whom could I turn?
 
(ਕਿਉਂਕਿ) ਤੇਰੇ ਬਰਾਬਰ ਦਾ ਦੂਜਾ ਕੋਈ ਹੈ ਹੀ ਨਹੀਂ
There is no other, comparable to You.
 
(ਜਿਸ ਨੂੰ ਨਿਸ਼ਚਾ ਹੋਵੇ ਉਸ) ਤੇਰੇ ਸੇਵਕ ਨੂੰ ਹੋਰ ਕਿਸ ਦੀ ਮੁਥਾਜੀ ਹੋ ਸਕਦੀ ਹੈ?
Who else is Your servant to serve?
 
(ਪਰ ਹੇ ਪ੍ਰਭੂ!) ਤੈਥੋਂ ਟੁੱਟਾ ਹੋਇਆ ਮਨੁੱਖ ਕੁਰਾਹੇ ਪੈ ਕੇ (ਮਾਨੋ) ਉਜਾੜ ਵਿਚ ਭਟਕਦਾ ਫਿਰਦਾ ਹੈ ।੩।
The faithless cynics are deluded; they wander around in the wilderness. ||3||
 
ਹੇ ਪ੍ਰਭੂ! ਤੂੰ ਕੇਡਾ ਵੱਡਾ ਹੈਂ ਇਹ ਗੱਲ ਮੈਥੋਂ ਬਿਆਨ ਨਹੀਂ ਕੀਤੀ ਜਾ ਸਕਦੀ,
Your Glorious Greatness cannot be described.
 
ਤੂੰ ਹਰ ਥਾਂ (ਮੈਨੂੰ ਆਪਣੇ) ਗਲ ਨਾਲ ਲਾ ਕੇ ਬਚਾ ਲੈਂਦਾ ਹੈਂ ।
Wherever I am, you save me, hugging me close in Your embrace.
 
ਹੇ ਦਾਸ ਨਾਨਕ! (ਆਖ—ਹੇ ਪ੍ਰਭੂ!) ਮੈਂ ਤੇਰੀ ਸਰਨ ਹੀ ਪਿਆ ਰਹਿੰਦਾ ਹਾਂ ।
Nanak, Your slave, has entered Your Sanctuary.
 
(ਹੇ ਭਾਈ!) ਪ੍ਰਭੂ ਨੇ ਮੇਰੀ ਇੱਜ਼ਤ ਰੱਖ ਲਈ ਹੈ (ਮੁਸੀਬਤਾਂ ਦੇ ਵੇਲੇ ਭੀ ਉਸ ਦੀ ਮੇਹਰ ਨਾਲ) ਮੇਰੇ ਅੰਦਰ ਚੜ੍ਹਦੀ ਕਲਾ ਪ੍ਰਬਲ ਰਹਿੰਦੀ ਹੈ ।੪।੫।
God has preserved his honor, and congratulations are pouring in. ||4||5||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by