ਮਾਇਆ ਦੇ (ਮੋਹ ਦੇ) ਬੰਧਨਾਂ ਦੇ ਕਾਰਨ ਮਨੱੁਖ ਦਾ ਮਨ (ਇੱਕ ਥਾਂ) ਟਿਕਦਾ ਨਹੀਂ, (ਹਰੇਕ ਕਿਸਮ ਦਾ) ਦੁੱਖ ਇਸ ਨੂੰ ਹਰ ਵੇਲੇ ਕਲੇਸ਼ ਦੇਂਦਾ ਹੈ ।
Bound by Maya, the mind is not stable. Each and every moment, it suffers in pain.
ਹੇ ਨਾਨਕ! ਮਾਇਆ ਦੇ ਮੋਹ ਤੋਂ ਪੈਦਾ ਹੋਇਆ ਦੁੱਖ ਤਦੋਂ ਹੀ ਮੁੱਕਦਾ ਹੈ ਜਦੋਂ ਮਨੁੱਖ ਗੁਰੂ ਦੇ ਸ਼ਬਦ ਵਿਚ ਆਪਣਾ ਚਿੱਤ ਜੋੜਦਾ ਹੈ ।੩।
O Nanak, the pain of Maya is taken away by focusing one's consciousness on the Word of the Guru's Shabad. ||3||
ਹੇ ਪਿਆਰੀ ਜਿੰਦੇ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮੂਰਖ ਤੇ ਉਜੱਡ ਹੀ ਰਹਿੰਦਾ ਹੈ, ਉਹ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਨਹੀਂ ਵਸਾਂਦਾ ।
The self-willed manmukhs are foolish and crazy, O my dear; they do not enshrine the Shabad within their minds.
ਹੇ ਜਿੰਦੇ! ਮਾਇਆ (ਦੇ ਮੋਹ) ਦਾ ਚੱਕਰ ਉਸ ਨੂੰ (ਸਹੀ ਜੀਵਨ-ਰਾਹ ਵਲੋਂ) ਅੰਨ੍ਹਾ ਕਰ ਦੇਂਦਾ ਹੈ (ਇਸ ਵਾਸਤੇ ਉਹ) ਪਰਮਾਤਮਾ (ਦੇ ਮਿਲਾਪ) ਦਾ ਰਸਤਾ ਲੱਭ ਨਹੀਂ ਸਕਦਾ ।
The delusion of Maya has made them blind, O my dear; how can they find the Way of the Lord?
ਗੁਰੂ ਦੀ ਮਰਜ਼ੀ ਅਨੁਸਾਰ ਤੁਰਨ ਤੋਂ ਬਿਨਾ ਮਨੁੱਖ ਹਰੀ ਦੇ ਮਿਲਾਪ ਦਾ ਰਸਤਾ ਲੱਭ ਨਹੀਂ ਸਕਦਾ (ਕਿਉਂਕਿ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਆਪਣੇ ਆਪ ਨੂੰ ਵੱਡਾ ਪਰਗਟ ਕਰਦਾ ਹੈ (ਤੇ ਉਸ ਦੇ ਅੰਦਰ ਸੇਵਕ ਵਾਲੀ ਨਿਮ੍ਰਤਾ ਆ ਨਹੀਂ ਸਕਦੀ) ।
How can they find the Way, without the Will of the True Guru? The manmukhs foolishly display themselves.
(ਦੂਜੇ ਪਾਸੇ,) ਪਰਮਾਤਮਾ ਦੇ ਸੇਵਕ-ਭਗਤ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਕੇ ਸਦਾ ਸੁੱਖੀ ਰਹਿੰਦੇ ਹਨ ।
The Lord's servants are forever comfortable. They focus their consciousness on the Guru's Feet.
(ਪਰ, ਹੇ ਜਿੰਦੇ! ਕਿਸੇ ਦੇ ਵੱਸ ਦੀ ਗੱਲ ਨਹੀਂ) ਜਿਸ ਮਨੁੱਖ ਉਤੇ ਪਰਮਾਤਮਾ ਆਪ ਦਇਆ ਕਰਦਾ ਹੈ, ਉਹੀ ਸਦਾ ਪਰਮਾਤਮਾ ਦੇ ਗੁਣ ਗਾਂਦਾ ਹੈ ।
Those unto whom the Lord shows His Mercy, sing the Glorious Praises of the Lord forever.
ਨਾਨਕ! ਪਰਮਾਤਮਾ ਦਾ ਨਾਮ ਹੀ ਜਗਤ ਵਿਚ (ਅਸਲ) ਖੱਟੀ ਹੈ, ਇਸ ਗੱਲ ਦੀ ਸੂਝ ਪਰਮਾਤਮਾ ਆਪ ਹੀ (ਮਨੁੱਖ ਨੂੰ) ਗੁਰੂ ਦੀ ਸਰਨ ਪਾ ਕੇ ਦੇਂਦਾ ਹੈ ।੪।੫।
O Nanak, the jewel of the Naam, the Name of the Lord, is the only profit in this world. The Lord Himself imparts this understanding to the Gurmukh. ||4||5||7||
Raag Gauree, Chhant, Fifth Mehl:
One Universal Creator God. By The Grace Of The True Guru:
ਹੇ ਮੇਰੇ ਦਾਤਾਰ ਪ੍ਰਭੂ! (ਤੇਰੇ ਦਰਸਨ ਤੋਂ ਬਿਨਾ) ਮੇਰੇ ਮਨ ਵਿਚ ਕਾਹਲੀ ਪੈ ਰਹੀ ਹੈ, (ਦੱਸ) ਮੈਂ ਤੈਨੂੰ ਕਿਵੇਂ ਵੇਖਾਂ?
My mind has become sad and depressed; how can I see God, the Great Giver?
ਹੇ ਮੇਰੇ ਮਿੱਤਰ! ਹੇ ਮੇਰੇ ਸਾਥੀ! ਹੇ ਹਰੀ! ਹੇ ਸਭ ਤੋਂ ਵੱਡੇ! ਹੇ ਸਰਬ-ਵਿਆਪਕ! ਹੇ ਸਿਰਜਣਹਾਰ ਜੀਉ!
My Friend and Companion is the Dear Lord, the Guru, the Architect of Destiny.
ਤੂੰ ਸਰਬ-ਵਿਆਪਕ ਹੈਂ, ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਤੂੰ ਹੀ ਲੱਛਮੀ-ਪਤੀ ਹੈਂ (ਤੈਥੋਂ ਵਿੱਛੁੜ ਕੇ) ਅਸੀ ਵਿਆਕੁਲ ਹੋ ਰਹੀਆਂ ਹਾਂ, (ਦੱਸ,) ਅਸੀ ਤੈਨੂੰ ਕਿਵੇਂ ਮਿਲੀਏ?
The One Lord, the Architect of Destiny, is the Master of the Goddess of Wealth; how can I, in my sadness, meet You?
(ਹੇ ਜਿੰਦੇ! ਜੇਹੜੀਆਂ ਜੀਵ-ਇਸਤ੍ਰੀਆਂ) ਮਾਣ ਛੱਡ ਕੇ (ਆਪਣੇ) ਹੱਥਾਂ ਨਾਲ ਸੇਵਾ ਕਰਦੀਆਂ ਹਨ, (ਆਪਣਾ) ਸਿਰ (ਗੁਰੂ ਦੇ) ਚਰਨਾਂ ਉਤੇ ਰੱਖਦੀਆਂ ਹਨ,
My hands serve You, and my head is at Your Feet. My mind, dishonored, yearns for the Blessed Vision of Your Darshan.
ਤੇ (ਆਪਣੇ) ਮਨ ਵਿਚ (ਪ੍ਰਭੂ ਦੇ) ਦਰਸਨ ਦੀ ਆਸ ਧਰਦੀਆਂ ਹਨ, ਉਹਨਾਂ ਨੂੰ ਹਰੇਕ ਸਾਹ ਦੇ ਨਾਲ (ਉਹ ਚੇਤੇ ਰਹਿੰਦਾ ਹੈ) ਉਹਨਾਂ ਨੂੰ ਦਿਨ ਰਾਤ (ਕਿਸੇ ਭੀ ਵੇਲੇ) ਇਕ ਘੜੀ ਭਰ, ਇਕ ਪਲ ਭਰ, ਇਕ ਮੁਹੂਰਤ ਭਰ ਉਹ ਪ੍ਰਭੂ ਨਹੀਂ ਭੁੱਲਦਾ ।
With each and every breath, I think of You, day and night; I do not forget You, for an instant, even for a moment.
ਹੇ ਨਾਨਕ! (ਆਖ—) ਹੇ ਦਾਤਾਰ ਪ੍ਰਭੂ! (ਅਸੀ ਜੀਵ ਤੈਥੋਂ ਬਿਨਾ) ਤਿਹਾਏ ਪਪੀਹੇ ਵਾਂਗ (ਤੜਪ ਰਹੇ) ਹਾਂ, (ਦੱਸ) ਤੈਨੂੰ ਕਿਵੇਂ ਮਿਲੀਏ? ੧।
O Nanak, I am thirsty, like the rainbird; how can I meet God, the Great Giver? ||1||
ਹੇ ਪਿਆਰੇ ਕੰਤ ਜੀਉ! ਸੁਣ, ਮੈਂ ਇਕ ਬੇਨਤੀ ਕਰਦੀ ਹਾਂ ।
I offer this one prayer - please listen, O my Beloved Husband Lord.
ਤੇਰੇ ਕੌਤਕ-ਤਮਾਸ਼ੇ ਵੇਖ ਵੇਖ ਕੇ ਮੈਂ ਠੱਗੀ ਗਈ ਹਾਂ । (ਤੇਰੇ ਕੌਤਕ-ਤਮਾਸ਼ਿਆਂ ਨੇ) ਮੇਰਾ ਮਨ ਮੋਹ ਲਿਆ ਹੈ ਮੇਰਾ ਤਨ (ਹਰੇਕ ਇੰਦ੍ਰਾ) ਮੋਹ ਲਿਆ ਹੈ ।
My mind and body are enticed, beholding Your wondrous play.
(ਪਰ ਹੁਣ ਇਹ) ਜੀਵ-ਇਸਤ੍ਰੀ (ਇਹਨਾਂ ਕੌਤਕ-ਤਮਾਸ਼ਿਆਂ ਤੋਂ) ਉਦਾਸ ਹੋ ਗਈ ਹੈ, (ਤੇਰੇ ਮਿਲਾਪ ਤੋਂ ਬਿਨਾ ਇਸ ਨੂੰ) ਧੀਰਜ ਨਹੀਂ ਆਉਂਦੀ ।
Beholding Your wondrous play, I am enticed; but how can the sad, forlorn bride find contentment?
ਹੇ ਸਭ ਗੁਣਾਂ ਦੇ ਮਾਲਕ ਖਸਮ! ਤੂੰ ਦਇਆ ਦਾ ਘਰ ਹੈਂ, ਤੂੰ ਸਦਾ-ਜਵਾਨ ਹੈਂ, ਤੂੰ ਸਾਰੇ ਗੁਣਾਂ ਨਾਲ ਭਰਪੂਰ ਹੈਂ ।
My Lord is Meritorious, Merciful and Eternally Young; He is overflowing with all excellences.
ਹੇ ਸਾਰੇ ਸੁਖਾਂ ਦੇ ਦਾਤੇ ਪਤੀ! (ਤੇਰੇ ਵਿਚ ਕੋਈ) ਦੋਸ ਨਹੀਂ, ਮੈਂ ਮੰਦ-ਕਰਮਣ ਆਪ ਹੀ ਤੈਥੋਂ ਵਿੱਛੁੜੀ ਹੋਈ ਹਾਂ ।
The fault is not with my Husband Lord, the Giver of peace; I am separated from Him by my own mistakes.
ਹੇ ਨਾਨਕ! (ਆਖ—) ਹੇ ਪਿਆਰੇ ਪਤੀ! (ਇਹ ਜੀਵ-ਇਸਤ੍ਰੀ) ਬੇਨਤੀ ਕਰਦੀ ਹੈ, ਤੂੰ ਮਿਹਰ ਕਰ ਤੇ ਇਸ ਦੇ ਹਿਰਦੇ-ਘਰ ਵਿਚ ਆ ਵੱਸ ।੨।
Prays Nanak, please be merciful to me, and return home, O my Beloved Husband Lord. ||2||
ਜੇਹੜਾ ਮੈਨੂੰ ਪ੍ਰਭੂ ਨਾਲ ਮਿਲਾਪ ਕਰਾਣ ਵਾਲਾ ਸੁਨੇਹਾ ਦੇਵੇ, ਮੈਂ ਉਸ ਮਿੱਤਰ ਪਿਆਰੇ ਨੂੰ ਆਪਣਾ ਮਨ ਭੇਟ ਕਰ ਦਿਆਂ, ਆਪਣਾ ਸਰੀਰ (ਹਿਰਦਾ) ਭੇਟ ਕਰ ਦਿਆਂ, (ਇਹ) ਸਾਰੇ ਦੇਸ਼ (ਗਿਆਨ-ਇੰਦ੍ਰੇ) ਵਾਰਨੇ ਕਰ ਦਿਆਂ, ਆਪਣਾ ਸਿਰ ਉਸ ਦੇ ਹਵਾਲੇ ਕਰ ਦਿਆਂ ।
I surrender my mind, I surrender my whole body; I surrender all my lands.
ਜੇਹੜਾ ਮੈਨੂੰ ਪ੍ਰਭੂ ਨਾਲ ਮਿਲਾਪ ਕਰਾਣ ਵਾਲਾ ਸੁਨੇਹਾ ਦੇਵੇ ਆਪਣਾ ਸਿਰ ਉਸ ਦੇ ਹਵਾਲੇ ਕਰ ਦਿਆਂ ।,
I surrender my head to that beloved friend, who brings me news of God.
(ਜਿਸ ਜੀਵ-ਇਸਤ੍ਰੀ ਨੇ) ਸਾਧ ਸੰਗਤਿ ਦੀ ਬਰਕਤਿ ਨਾਲ ਆਪਣਾ ਸਿਰ ਗੁਰੂ ਦੇ ਹਵਾਲੇ ਕਰ ਦਿੱਤਾ, ਗੁਰੂ ਨੇ ਉਸ ਨੂੰ ਹਿਰਦੇ ਵਿਚ ਹੀ ਵੱਸਦਾ ਪਰਮਾਤਮਾ ਵਿਖਾਲ ਦਿੱਤਾ;
I have offered my head to the Guru, the most exalted; He has shown me that God is with me.
ਇਕ ਖਿਨ ਵਿਚ ਹੀ ਉਸ ਜੀਵ-ਇਸਤ੍ਰੀ ਦਾ ਸਾਰਾ ਹੀ (ਪ੍ਰਭੂ ਤੋਂ ਵਿਛੋੜੇ ਦਾ) ਦੁਖ ਦੂਰ ਹੋ ਗਿਆ, (ਕਿਉਂਕਿ) ਉਸ ਨੂੰ ਮਨ ਦੀ ਮੁਰਾਦ ਮਿਲ ਗਈ ।
In an instant, all suffering is removed. I have obtained all my mind's desires.
ਉਹ ਜੀਵ-ਇਸਤ੍ਰੀ (ਪ੍ਰਭੂ-ਚਰਨਾਂ ਵਿਚ ਜੁੜ ਕੇ) ਦਿਨ ਰਾਤ ਆਤਮਕ ਆਨੰਦ ਮਾਣਦੀ ਹੈ, ਉਸ ਦੇ ਸਾਰੇ ਚਿੰਤਾ-ਫ਼ਿਕਰ ਮਿਟ ਜਾਂਦੇ ਹਨ ।
Day and night, the soul-bride makes merry; all her anxieties are erased.
ਨਾਨਕ ਬੇਨਤੀ ਕਰਦਾ ਹੈ—(ਜੇਹੜੀ ਜੀਵ-ਇਸਤ੍ਰੀ ਸਾਧ ਸੰਗਤਿ ਦਾ ਆਸਰਾ ਲੈ ਕੇ ਆਪਣਾ ਆਪ ਗੁਰੂ ਦੇ ਹਵਾਲੇ ਕਰਦੀ ਹੈ ਉਸ ਨੂੰ) ਖਸਮ-ਪ੍ਰਭੂ ਮਿਲ ਪੈਂਦਾ ਹੈ ਤੇ ਉਹ ਖਸਮ-ਪ੍ਰਭੂ ਐਸਾ ਹੈ, ਜਿਹੋ ਜਿਹਾ ਅਸੀ ਸਾਰੇ ਜੀਵ (ਸਦਾ) ਢੂੰਡਦੇ ਰਹਿੰਦੇ ਹਾਂ, (ਉਹੀ ਹੈ ਜਿਸ ਨੂੰ ਅਸੀ ਸਾਰੇ ਮਿਲਣਾ ਲੋੜਦੇ ਹਾਂ) ।੩।
Prays Nanak, I have met the Husband Lord of my longing. ||3||
ਮੇਰੇ ਮਨ ਵਿਚ (ਹੁਣ) ਚਾਉ ਬਣਿਆ ਰਹਿੰਦਾ ਹੈ, ਮੇਰੇ ਅੰਦਰ ਉਹ ਆਤਮਕ ਹਾਲਤ ਪ੍ਰਬਲ ਬਣੀ ਪਈ ਹੈ ਕਿ ਮੇਰਾ ਦਿਲ ਹੁਲਾਰੇ ਲੈ ਰਿਹਾ ਹੈ ।
My mind is filled with bliss, and congratulations are pouring in.
ਹੇ ਸਹੇਲੀਏ! (ਜਦੋਂ ਦਾ) ਮੇਰੇ ਹਿਰਦੇ-ਘਰ ਵਿਚ ਸੋਹਣਾ ਪਿਆਰਾ ਪ੍ਰਭੂ ਪਤੀ ਆ ਵੱਸਿਆ ਹੈ, ਮੇਰੀ ਸਾਰੀ (ਮਾਇਆ ਦੀ) ਤ੍ਰਿਸ਼ਨਾ ਮਿਟ ਗਈ ਹੈ,
My Darling Beloved has come home to me, and all my desires have been satisfied.
(ਜਦੋਂ ਦਾ) ਸੋਹਣਾ ਪਿਆਰਾ ਟਾਕੁਰ ਗੋਪਾਲ ਮੈਨੂੰ ਮਿਲਿਆ ਹੈ, ਮੇਰੀਆਂ ਸਹੇਲੀਆਂ ਨੇ (ਮੇਰੇ ਗਿਆਨ-ਇੰਦ੍ਰਿਆਂ ਨੇ) ਖ਼ੁਸ਼ੀ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ ਹੈ,
I have met my Sweet Lord and Master of the Universe, and my companions sing the songs of joy.
ਮੇਰੇ ਇਹਨਾਂ ਮਿੱਤਰਾਂ ਸਨਬੰਧੀਆਂ ਨੂੰ (ਮੇਰੇ ਗਿਆਨ-ਇੰਦ੍ਰਿਆਂ ਨੂੰ) ਚਾਉ ਚੜ੍ਹਿਆ ਰਹਿੰਦਾ ਹੈ, ਤੇ (ਮੇਰੇ ਅੰਦਰੋਂ) ਕਾਮਾਦਿਕ ਵੈਰੀਆਂ ਦਾ ਨਾਮ-ਨਿਸ਼ਾਨ ਮਿਟ ਗਿਆ ਹੈ,
All my friends and relatives are happy, and all traces of my enemies have been removed.
ਮੈਂ ਪ੍ਰਭੂ-ਪਤੀ ਨਾਲ ਸੇਜ ਵਿਛਾ ਲਈ ਹੈ, (ਮੈਂ ਆਪਣੇ ਹਿਰਦੇ ਨੂੰ ਪ੍ਰਭੂ ਦੀ ਯਾਦ ਵਿਚ ਜੋੜ ਦਿੱਤਾ ਹੈ), ਹੁਣ ਮੇਰੇ ਹਿਰਦੇ ਵਿਚ ਬਿਨਾ ਵਜਾਏ ਵਾਜੇ ਵੱਜ ਰਹੇ ਹਨ (ਮੇਰੇ ਹਿਰਦੇ ਵਿਚ ਲਗਾਤਾਰ ਉਹ ਹੁਲਾਰਾ ਬਣਿਆ ਰਹਿੰਦਾ ਹੈ ਜੋ ਵੱਜਦੇ ਵਾਜਿਆਂ ਨੂੰ ਸੁਣ ਕੇ ਅਨੁਭਵ ਕਰੀਦਾ ਹੈ) ।
The unstruck melody vibrates in my home, and the bed has been made up for my Beloved.
ਨਾਨਕ ਬੇਨਤੀ ਕਰਦਾ ਹੈ—ਜਿਸ ਜੀਵ-ਇਸਤ੍ਰੀ ਨੂੰ ਸਾਰੇ ਸੁਖਾਂ ਦਾ ਦਾਤਾ ਪ੍ਰਭੂ-ਪਤੀ ਮਿਲ ਪੈਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ ।੪।੧।
Prays Nanak, I am in celestial bliss. I have obtained the Lord, the Giver of peace, as my Husband. ||4||1||