ਗਉੜੀ ਮਹਲਾ ੩ ॥
Gauree, Third Mehl:
ਗੁਰ ਕੀ ਸੇਵਾ ਕਰਿ ਪਿਰਾ ਜੀਉ ਹਰਿ ਨਾਮੁ ਧਿਆਏ ॥
ਹੇ ਪਿਆਰੀ ਜਿੰਦੇ! ਗੁਰੂ ਦੀ ਸੇਵਾ ਕਰ (ਗੁਰੂ ਦੀ ਸਰਨ ਪਉ, ਅਤੇ) ਪਰਮਾਤਮਾ ਦਾ ਨਾਮ ਸਿਮਰ, (ਇਸ ਤਰ੍ਹਾਂ) ਤੂੰ ਆਪਣੇ ਆਪ ਵਿਚੋਂ ਦੂਰ ਨਹੀਂ ਜਾਹਿਂਗੀ (ਮਾਇਆ ਦੇ ਮੋਹ ਵਿਚ ਭਟਕਣ ਤੋਂ ਬਚ ਜਾਹਿਂਗੀ) ।
Serve the Guru, O my dear soul; meditate on the Lord's Name.
ਮੰਞਹੁ ਦੂਰਿ ਨ ਜਾਹਿ ਪਿਰਾ ਜੀਉ ਘਰਿ ਬੈਠਿਆ ਹਰਿ ਪਾਏ ॥
(ਹੇ ਜਿੰਦੇ!) ਹਿਰਦੇ-ਘਰ ਵਿਚ ਟਿਕੇ ਰਿਹਾਂ ਪਰਮਾਤਮਾ ਮਿਲ ਪੈਂਦਾ ਹੈ ।
Do not leave me, O my dear soul - you shall find the Lord while sitting within the home of your own being.
ਘਰਿ ਬੈਠਿਆ ਹਰਿ ਪਾਏ ਸਦਾ ਚਿਤੁ ਲਾਏ ਸਹਜੇ ਸਤਿ ਸੁਭਾਏ ॥
ਜੇਹੜਾ ਜੀਵ ਆਤਮਕ ਅਡੋਲਤਾ ਵਿਚ ਟਿਕ ਕੇ, ਸਦਾ-ਥਿਰ ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ ਸਦਾ (ਪ੍ਰਭੂ-ਚਰਨਾਂ ਵਿਚ) ਚਿੱਤ ਜੋੜਦਾ ਹੈ, ਉਹ ਹਿਰਦੇ-ਘਰ ਵਿਚ ਟਿਕਿਆ ਰਹਿ ਕੇ ਪਰਮਾਤਮਾ ਨੂੰ ਲੱਭ ਲੈਂਦਾ ਹੈ ।
You shall obtain the Lord while sitting within the home of your own being, focusing your consciousness constantly upon the Lord, with true intuitive faith.
ਗੁਰ ਕੀ ਸੇਵਾ ਖਰੀ ਸੁਖਾਲੀ ਜਿਸ ਨੋ ਆਪਿ ਕਰਾਏ ॥
(ਸੋ, ਹੇ ਜਿੰਦੇ!) ਗੁਰੂ ਦੀ ਦੱਸੀ ਸੇਵਾ ਬਹੁਤ ਸੁਖ ਦੇਣ ਵਾਲੀ ਹੈ (ਪਰ ਇਹ ਸੇਵਾ ਉਹੀ ਮਨੁੱਖ ਕਰਦਾ ਹੈ) ਜਿਸ ਪਾਸੋਂ ਪਰਮਾਤਮਾ ਆਪ ਕਰਾਏ (ਜਿਸ ਨੂੰ ਆਪ ਪੇ੍ਰਰਨਾ ਕਰੇ) ।
Serving the Guru brings great peace; they alone do it, whom the Lord inspires to do so.
ਨਾਮੋ ਬੀਜੇ ਨਾਮੋ ਜੰਮੈ ਨਾਮੋ ਮੰਨਿ ਵਸਾਏ ॥
(ਉਹ ਮਨੁੱਖ ਫਿਰ ਆਪਣੇ ਹਿਰਦੇ-ਖੇਤ ਵਿਚ) ਪਰਮਾਤਮਾ ਦਾ ਨਾਮ ਹੀ ਬੀਜਦਾ ਹੈ (ਉਥੇ) ਨਾਮ ਹੀ ਉੱਗਦਾ ਹੈ, ਉਹ ਮਨੁੱਖ ਆਪਣੇ ਮਨ ਵਿਚ ਸਦਾ ਨਾਮ ਹੀ ਵਸਾਈ ਰੱਖਦਾ ਹੈ ।
They plant the seed of the Name, and the Name sprouts within; the Name abides within the mind.
ਨਾਨਕ ਸਚਿ ਨਾਮਿ ਵਡਿਆਈ ਪੂਰਬਿ ਲਿਖਿਆ ਪਾਏ ॥੧॥
ਹੇ ਨਾਨਕ! ਸਦਾ-ਥਿਰ ਪ੍ਰਭੂ ਵਿਚ ਜੁੜ ਕੇ, ਪ੍ਰਭੂ-ਨਾਮ ਵਿਚ ਟਿਕ ਕੇ (ਮਨੁੱਖ ਲੋਕ ਪਰਲੋਕ ਵਿਚ) ਆਦਰ ਪਾਂਦਾ ਹੈ, (ਨਾਮ ਸਿਮਰਨ ਦੀ ਬਰਕਤਿ ਨਾਲ) ਪਹਿਲੇ ਜਨਮ ਵਿਚ ਕੀਤੇ ਭਲੇ ਕਰਮਾਂ ਦੇ ਸੰਸਕਾਰਾਂ ਦਾ ਲੇਖ ਮਨੁੱਖ ਦੇ ਅੰਦਰ ਉੱਘੜ ਪੈਂਦਾ ਹੈ ।੧।
O Nanak, glorious greatness rests in the True Name; It is obtained by perfect pre-ordained destiny. ||1||
ਹਰਿ ਕਾ ਨਾਮੁ ਮੀਠਾ ਪਿਰਾ ਜੀਉ ਜਾ ਚਾਖਹਿ ਚਿਤੁ ਲਾਏ ॥
ਹੇ ਪਿਆਰੀ ਜਿੰਦੇ! ਪਰਮਾਤਮਾ ਦਾ ਨਾਮ ਮਿੱਠਾ ਹੈ (ਪਰ ਇਹ ਤੈਨੂੰ ਤਦੋਂ ਹੀ ਸਮਝ ਆਵੇਗੀ) ਜਦੋਂ ਤੂੰ ਚਿੱਤ ਜੋੜ ਕੇ (ਇਹ ਨਾਮ-ਰਸ) ਚੱਖੇਂਗੀ ।
The Name of the Lord is so sweet, O my dear; taste it, and focus your consciousness on it.
ਰਸਨਾ ਹਰਿ ਰਸੁ ਚਾਖੁ ਮੁਯੇ ਜੀਉ ਅਨ ਰਸ ਸਾਦ ਗਵਾਏ ॥
ਹੇ ਮੇਰੀ ਨਿਕਰਮਣ ਜੀਭ! ਪਰਮਾਤਮਾ ਦੇ ਨਾਮ ਦਾ ਸੁਆਦ ਚੱਖ, ਤੇ ਹੋਰ ਹੋਰ ਰਸਾਂ ਦੇ ਸੁਆਦ ਛੱਡ ਦੇ ।
Taste the sublime essence of the Lord with your tongue, my dear, and renounce the pleasures of other tastes.
ਸਦਾ ਹਰਿ ਰਸੁ ਪਾਏ ਜਾ ਹਰਿ ਭਾਏ ਰਸਨਾ ਸਬਦਿ ਸੁਹਾਏ ॥
(ਪਰ ਜੀਭ ਦੇ ਭੀ ਕੀਹ ਵੱਸ ?) ਜਦੋਂ ਪਰਮਾਤਮਾ ਨੂੰ ਚੰਗਾ ਲੱਗੇ, ਤਦੋਂ ਜੀਭ ਸਦਾ ਪਰਮਾਤਮਾ ਦੇ ਨਾਮ ਦਾ ਸੁਆਦ ਮਾਣਦੀ ਹੈ, ਤੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਸੋਹਣੀ ਹੋ ਜਾਂਦੀ ਹੈ ।
You shall obtain the everlasting essence of the Lord when it pleases the Lord; your tongue shall be adorned with the Word of His Shabad.
ਨਾਮੁ ਧਿਆਏ ਸਦਾ ਸੁਖੁ ਪਾਏ ਨਾਮਿ ਰਹੈ ਲਿਵ ਲਾਏ ॥
(ਹੇ ਜਿੰਦੇ!) ਜੇਹੜਾ ਮਨੁੱਖ ਨਾਮ ਸਿਮਰਦਾ ਹੈ ਨਾਮ ਵਿਚ ਸੁਰਤਿ ਜੋੜੀ ਰੱਖਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ,
Meditating on the Naam, the Name of the Lord, a lasting peace is obtained; so remain lovingly focused on the Naam.
ਨਾਮੇ ਉਪਜੈ ਨਾਮੇ ਬਿਨਸੈ ਨਾਮੇ ਸਚਿ ਸਮਾਏ ॥
ਨਾਮ ਦੀ ਬਰਕਤਿ ਨਾਲ ਉਸ ਦੇ ਅੰਦਰ (ਨਾਮ-ਰਸ ਦੀ ਤਾਂਘ) ਪੈਦਾ ਹੁੰਦੀ ਹੈ, ਨਾਮ ਦੀ ਬਰਕਤਿ ਨਾਲ (ਉਸ ਦੇ ਅੰਦਰੋਂ ਹੋਰ ਹੋਰ ਰਸਾਂ ਦੀ ਖਿੱਚ) ਦੂਰ ਹੋ ਜਾਂਦੀ ਹੈ, ਨਾਮ ਸਿਮਰਨ ਦੀ ਬਰਕਤਿ ਨਾਲ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ।
From the Naam we originate, and into the Naam we shall pass; through the Naam, we are absorbed in the Truth.
ਨਾਨਕ ਨਾਮੁ ਗੁਰਮਤੀ ਪਾਈਐ ਆਪੇ ਲਏ ਲਵਾਏ ॥੨॥
(ਪਰ) ਹੇ ਨਾਨਕ! ਪਰਮਾਤਮਾ ਦਾ ਨਾਮ ਗੁਰੂ ਦੀ ਮਤਿ ਉਤੇ ਤੁਰਿਆਂ ਮਿਲਦਾ ਹੈ, ਪਰਮਾਤਮਾ ਆਪ ਹੀ ਆਪਣੇ ਨਾਮ ਦੀ ਲਗਨ ਪੈਦਾ ਕਰਦਾ ਹੈ ।੨।
O Nanak, the Naam is obtained through the Guru's Teachings; He Himself attaches us to it. ||2||
ਏਹ ਵਿਡਾਣੀ ਚਾਕਰੀ ਪਿਰਾ ਜੀਉ ਧਨ ਛੋਡਿ ਪਰਦੇਸਿ ਸਿਧਾਏ ॥
ਹੇ ਪਿਆਰੀ ਜਿੰਦੇ! (ਜਿਵੇਂ ਇਹ ਬਿਗਾਨੀ ਨੌਕਰੀ ਬੜੀ ਦੁਖਦਾਈ ਹੁੰਦੀ ਹੈ ਕਿ ਮਨੁੱਖ ਆਪਣੀ ਇਸਤ੍ਰੀ ਨੂੰ ਘਰ ਛੱਡ ਕੇ ਪਰਦੇਸ ਵਿਚ ਚਲਾ ਜਾਂਦਾ ਹੈ,
Working for someone else, O my dear, is like forsaking the bride, and going to foreign countries.
ਦੂਜੈ ਕਿਨੈ ਸੁਖੁ ਨ ਪਾਇਓ ਪਿਰਾ ਜੀਉ ਬਿਖਿਆ ਲੋਭਿ ਲੁਭਾਏ ॥
ਤਿਵੇ ਪਰਮਾਤਮਾ ਨੂੰ ਵਿਸਾਰ ਕੇ) ਹੋਰ ਹੋਰ ਖ਼ੁਸ਼ਾਮਦ (ਬੜੀ ਦੁਖਦਾਈ ਹੈ ਕਿਉਂਕਿ) ਜੀਵ-ਇਸਤ੍ਰੀ (ਆਪਣਾ ਅੰਦਰਲਾ ਆਤਮਕ ਟਿਕਾਣਾ) ਛੱਡ ਕੇ ਥਾਂ ਥਾਂ ਬਾਹਰ ਭਟਕਦੀ ਫਿਰਦੀ ਹੈ ।
In duality, no one has ever found peace, O my dear; you are greedy for corruption and greed.
ਬਿਖਿਆ ਲੋਭਿ ਲੁਭਾਏ ਭਰਮਿ ਭੁਲਾਏ ਓਹੁ ਕਿਉ ਕਰਿ ਸੁਖੁ ਪਾਏ ॥
ਹੇ ਪਿਆਰੀ ਜਿੰਦੇ! ਮਾਇਆ ਦੇ ਮੋਹ ਵਿਚ ਫਸ ਕੇ ਕਿਸੇ ਨੇ ਕਦੇ ਸੁਖ ਨਹੀਂ ਪਾਇਆ, ਮਨੁੱਖ ਮਾਇਆ ਦੇ ਲੋਭ ਵਿਚ ਫਸ ਜਾਂਦਾ ਹੈ । (ਜਦੋਂ ਮਨੁੱਖ) ਮਾਇਆ ਦੇ ਲੋਭ ਵਿਚ ਫਸਦਾ ਹੈ (ਤਦੋਂ ਮਾਇਆ ਦੀ ਖ਼ਾਤਰ) ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦਾ ਹੈ (ਉਸ ਹਾਲਤ ਵਿਚ ਇਹ) ਸੁਖ ਕਿਵੇਂ ਪਾ ਸਕਦਾ ਹੈ ?
Greedy for corruption and greed, and deluded by doubt, how can anyone find peace?
ਚਾਕਰੀ ਵਿਡਾਣੀ ਖਰੀ ਦੁਖਾਲੀ ਆਪੁ ਵੇਚਿ ਧਰਮੁ ਗਵਾਏ ॥
(ਹੇ ਜਿੰਦੇ! ਮਾਇਆ ਦੀ ਖ਼ਾਤਰ ਇਹ ਧਿਰ ਧਿਰ ਦੀ ਖ਼ੁਸ਼ਾਮਦ ਬਹੁਤ ਦੁਖਦਾਈ ਹੈ, ਮਨੁੱਖ ਆਪਣਾ ਆਤਮਕ ਜੀਵਨ (ਮਾਇਆ ਦੇ ਵੱਟੇ) ਵੇਚ ਕੇ ਆਪਣਾ ਕਰਤੱਬ ਛੱਡ ਬੈਠਦਾ ਹੈ ।
Working for strangers is very painful; doing so, one sells himself and loses his faith in the Dharma.
ਮਾਇਆ ਬੰਧਨ ਟਿਕੈ ਨਾਹੀ ਖਿਨੁ ਖਿਨੁ ਦੁਖੁ ਸੰਤਾਏ ॥
ਮਾਇਆ ਦੇ (ਮੋਹ ਦੇ) ਬੰਧਨਾਂ ਦੇ ਕਾਰਨ ਮਨੱੁਖ ਦਾ ਮਨ (ਇੱਕ ਥਾਂ) ਟਿਕਦਾ ਨਹੀਂ, (ਹਰੇਕ ਕਿਸਮ ਦਾ) ਦੁੱਖ ਇਸ ਨੂੰ ਹਰ ਵੇਲੇ ਕਲੇਸ਼ ਦੇਂਦਾ ਹੈ ।
Bound by Maya, the mind is not stable. Each and every moment, it suffers in pain.
ਨਾਨਕ ਮਾਇਆ ਕਾ ਦੁਖੁ ਤਦੇ ਚੂਕੈ ਜਾ ਗੁਰ ਸਬਦੀ ਚਿਤੁ ਲਾਏ ॥੩॥
ਹੇ ਨਾਨਕ! ਮਾਇਆ ਦੇ ਮੋਹ ਤੋਂ ਪੈਦਾ ਹੋਇਆ ਦੁੱਖ ਤਦੋਂ ਹੀ ਮੁੱਕਦਾ ਹੈ ਜਦੋਂ ਮਨੁੱਖ ਗੁਰੂ ਦੇ ਸ਼ਬਦ ਵਿਚ ਆਪਣਾ ਚਿੱਤ ਜੋੜਦਾ ਹੈ ।੩।
O Nanak, the pain of Maya is taken away by focusing one's consciousness on the Word of the Guru's Shabad. ||3||
ਮਨਮੁਖ ਮੁਗਧ ਗਾਵਾਰੁ ਪਿਰਾ ਜੀਉ ਸਬਦੁ ਮਨਿ ਨ ਵਸਾਏ ॥
ਹੇ ਪਿਆਰੀ ਜਿੰਦੇ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮੂਰਖ ਤੇ ਉਜੱਡ ਹੀ ਰਹਿੰਦਾ ਹੈ, ਉਹ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਨਹੀਂ ਵਸਾਂਦਾ ।
The self-willed manmukhs are foolish and crazy, O my dear; they do not enshrine the Shabad within their minds.
ਮਾਇਆ ਕਾ ਭ੍ਰਮੁ ਅੰਧੁ ਪਿਰਾ ਜੀਉ ਹਰਿ ਮਾਰਗੁ ਕਿਉ ਪਾਏ ॥
ਹੇ ਜਿੰਦੇ! ਮਾਇਆ (ਦੇ ਮੋਹ) ਦਾ ਚੱਕਰ ਉਸ ਨੂੰ (ਸਹੀ ਜੀਵਨ-ਰਾਹ ਵਲੋਂ) ਅੰਨ੍ਹਾ ਕਰ ਦੇਂਦਾ ਹੈ (ਇਸ ਵਾਸਤੇ ਉਹ) ਪਰਮਾਤਮਾ (ਦੇ ਮਿਲਾਪ) ਦਾ ਰਸਤਾ ਲੱਭ ਨਹੀਂ ਸਕਦਾ ।
The delusion of Maya has made them blind, O my dear; how can they find the Way of the Lord?
ਕਿਉ ਮਾਰਗੁ ਪਾਏ ਬਿਨੁ ਸਤਿਗੁਰ ਭਾਏ ਮਨਮੁਖਿ ਆਪੁ ਗਣਾਏ ॥
ਗੁਰੂ ਦੀ ਮਰਜ਼ੀ ਅਨੁਸਾਰ ਤੁਰਨ ਤੋਂ ਬਿਨਾ ਮਨੁੱਖ ਹਰੀ ਦੇ ਮਿਲਾਪ ਦਾ ਰਸਤਾ ਲੱਭ ਨਹੀਂ ਸਕਦਾ (ਕਿਉਂਕਿ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਆਪਣੇ ਆਪ ਨੂੰ ਵੱਡਾ ਪਰਗਟ ਕਰਦਾ ਹੈ (ਤੇ ਉਸ ਦੇ ਅੰਦਰ ਸੇਵਕ ਵਾਲੀ ਨਿਮ੍ਰਤਾ ਆ ਨਹੀਂ ਸਕਦੀ) ।
How can they find the Way, without the Will of the True Guru? The manmukhs foolishly display themselves.
ਹਰਿ ਕੇ ਚਾਕਰ ਸਦਾ ਸੁਹੇਲੇ ਗੁਰ ਚਰਣੀ ਚਿਤੁ ਲਾਏ ॥
(ਦੂਜੇ ਪਾਸੇ,) ਪਰਮਾਤਮਾ ਦੇ ਸੇਵਕ-ਭਗਤ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਕੇ ਸਦਾ ਸੁੱਖੀ ਰਹਿੰਦੇ ਹਨ ।
The Lord's servants are forever comfortable. They focus their consciousness on the Guru's Feet.
ਜਿਸ ਨੋ ਹਰਿ ਜੀਉ ਕਰੇ ਕਿਰਪਾ ਸਦਾ ਹਰਿ ਕੇ ਗੁਣ ਗਾਏ ॥
(ਪਰ, ਹੇ ਜਿੰਦੇ! ਕਿਸੇ ਦੇ ਵੱਸ ਦੀ ਗੱਲ ਨਹੀਂ) ਜਿਸ ਮਨੁੱਖ ਉਤੇ ਪਰਮਾਤਮਾ ਆਪ ਦਇਆ ਕਰਦਾ ਹੈ, ਉਹੀ ਸਦਾ ਪਰਮਾਤਮਾ ਦੇ ਗੁਣ ਗਾਂਦਾ ਹੈ ।
Those unto whom the Lord shows His Mercy, sing the Glorious Praises of the Lord forever.
ਨਾਨਕ ਨਾਮੁ ਰਤਨੁ ਜਗਿ ਲਾਹਾ ਗੁਰਮੁਖਿ ਆਪਿ ਬੁਝਾਏ ॥੪॥੫॥੭॥
ਨਾਨਕ! ਪਰਮਾਤਮਾ ਦਾ ਨਾਮ ਹੀ ਜਗਤ ਵਿਚ (ਅਸਲ) ਖੱਟੀ ਹੈ, ਇਸ ਗੱਲ ਦੀ ਸੂਝ ਪਰਮਾਤਮਾ ਆਪ ਹੀ (ਮਨੁੱਖ ਨੂੰ) ਗੁਰੂ ਦੀ ਸਰਨ ਪਾ ਕੇ ਦੇਂਦਾ ਹੈ ।੪।੫।
O Nanak, the jewel of the Naam, the Name of the Lord, is the only profit in this world. The Lord Himself imparts this understanding to the Gurmukh. ||4||5||7||