ਹੇ ਨਾਨਕ! ਪ੍ਰਭੂ (ਹਰੇਕ ਜੀਵ ਦੇ) ਅੱਤ ਨੇੜੇ ਵੱਸਦਾ ਹੈ ।੩।੩।੧੫੬।
Nanak: You are near, so very near! ||3||3||156||
Gauree, Fifth Mehl:
(ਹੇ ਜੋਗੀ! ਮੈਂ ਭੀ) ਮਤਵਾਲਾ ਹਾਂ (ਪਰ ਮੈਂ ਤਾਂ) ਪਰਮਾਤਮਾ ਦੇ ਪ੍ਰੇਮ-ਸ਼ਰਾਬ ਨਾਲ ਮਤਵਾਲਾ ਹੋ ਰਿਹਾ ਹਾਂ ।੧।ਰਹਾਉ।
I am intoxicated, intoxicated with the Love of the Lord. ||1||Pause||
(ਹੇ ਜੋਗੀ!) ਮੈਂ ਉਹ ਨਾਮ-ਮਦ ਹੀ ਪੀਤਾ ਹੈ, ਉਹ ਨਾਮ-ਮਦ ਪੀ ਕੇ ਹੀ ਮੈਂ ਖੀਵਾ ਹੋ ਰਿਹਾ ਹਾਂ, ਗੁਰੂ ਨੇ ਮੈਨੂੰ ਇਹ ਨਾਮ-ਮਦ ਦਿੱਤਾ ਹੈ, ਮੈਨੂੰ ਇਹ ਦਾਤਿ ਦਿੱਤੀ ਹੈ ।
I drink it in - I am drunk with it. The Guru has given it to me in charity.
ਹੁਣ ਉਸੇ ਨਾਮ-ਮਦ ਨਾਲ ਹੀ ਮੇਰਾ ਮਨ ਰੱਤਾ ਹੋਇਆ ਹੈ ।੧।
My mind is drenched with it. ||1||
(ਹੇ ਜੋਗੀ!) ਪਰਮਾਤਮਾ ਦਾ ਨਾਮ ਹੀ (ਸ਼ਰਾਬ ਕੱਢਣ ਵਾਲੀ) ਭੱਠੀ ਹੈ, ਉਹ ਨਾਮ ਹੀ (ਸ਼ਰਾਬ ਨਿਕਲਣ ਵਾਲੀ ਨਾਲ ਉਤੇ ਠੰਢਕ ਅਪੜਾਣ ਵਾਲਾ) ਪੋਚਾ ਹੈ, ਪ੍ਰਭੂ ਦਾ ਨਾਮ ਹੀ (ਮੇਰੇ ਵਾਸਤੇ) ਪਿਆਲਾ ਹੈ, ਅਤੇ ਨਾਮ-ਮਦ ਹੀ ਮੇਰੀ ਲਗਨ ਹੈ ।
It is my furnace, it is the cooling plaster. It is my love, it is my longing.
(ਹੇ ਜੋਗੀ!) ਮੈਂ ਆਪਣੇ ਮਨ ਵਿਚ ਉਹੀ (ਨਾਮ-ਮਦ ਦਾ) ਆਨੰਦ ਮਾਣ ਰਿਹਾ ਹਾਂ ।੨।
My mind knows it as peace. ||2||
ਉਹ ਆਤਮਕ ਅਡੋਲਤਾ ਦੇ ਚੋਜ ਆਨੰਦ ਮਾਣਦਾ ਹੈ, ਉਸ ਦਾ (ਪ੍ਰਭੂ-ਚਰਨਾਂ ਨਾਲ) ਮਿਲਾਪ ਹੋ ਜਾਂਦਾ ਹੈ, ਤੇ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ।
I enjoy intuitive peace, and I play in bliss; the cycle of reincarnation is ended for me, and I am merged with the Lord.
ਹੇ ਨਾਨਕ! (ਆਖ—ਹੇ ਜੋਗੀ! ਜਿਸ ਮਨੁੱਖ ਦਾ ਮਨ) ਗੁਰੂ ਦੇ ਸ਼ਬਦ ਵਿਚ ਪ੍ਰੋਇਆ ਜਾਂਦਾ ਹੈ ।
Nanak is pierced through with the Word of the Guru's Shabad. ||3||4||157||
Raag Gauree Maalwaa, Fifth Mehl:
One Universal Creator God. By The Grace Of The True Guru:
ਹੇ ਮਿੱਤਰ! ਪਰਮਾਤਮਾ ਦਾ ਨਾਮ ਸਿਮਰ, ਨਾਮ ਸਿਮਰ । ਜਿਸ ਜੀਵਨ ਪੰਥ ਉਤੇ ਤੂੰ ਤੁਰ ਰਿਹਾ ਹੈਂ ਉਹ ਰਸਤਾ (ਵਿਕਾਰਾਂ ਦੇ ਹੱਲਿਆਂ ਦੇ ਕਾਰਨ) ਔਖਾ ਹੈ ਤੇ ਡਰਾਵਨਾ ਹੈ ।੧।ਰਹਾਉ।
Chant the Lord's Name; O my friend, chant it. Hereafter, the path is terrifying and treacherous. ||1||Pause||
(ਹੇ ਮਿੱਤਰ!) ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਸਦਾ ਸਿਮਰਦਾ ਰਹੁ, ਮੌਤ ਹਰ ਵੇਲੇ ਤੇਰੇ ਨਾਲ ਵੱਸਦੀ ਹੈ
Serve, serve, forever serve the Lord. Death hangs over your head.
ਹੇ ਭਾਈ! ਗੁਰੂ ਦੀ ਸੇਵਾ ਕਰ (ਗੁਰੂ ਦੀ ਸਰਨ ਪਉ । ਗੁਰੂ ਦੀ ਸਰਨ ਪਿਆਂ) ਉਹ (ਮੋਹ-) ਜਾਲ ਕੱਟਿਆ ਜਾਂਦਾ ਹੈ ਜੋ ਆਤਮਕ ਮੌਤ ਵਿਚ ਫਸਾ ਦੇਂਦਾ ਹੈ ।੧।
Do seva, selfless service, for the Holy Saints, and the noose of Death shall be cut away. ||1||
(ਹੇ ਮਿੱਤਰ! ਪਰਮਾਤਮਾ ਦੇ ਨਾਮ ਦਾ ਸਿਮਰਨ ਛੱਡ ਕੇ ਜਿਨ੍ਹਾਂ ਮਨੁੱਖਾਂ ਨੇ ਨਿਰੇ) ਹਵਨ ਕੀਤੇ ਜੱਗ ਕੀਤੇ ਤੀਰਥ-ਇਸ਼ਨਾਨ ਕੀਤੇ, ਉਹ (ਇਹਨਾਂ ਕੀਤੇ ਕਰਮਾਂ ਦੀ) ਹਉਮੈ ਵਿਚ ਫਸਦੇ ਗਏ ਉਹਨਾਂ ਦੇ ਅੰਦਰ ਵਿਕਾਰ ਵਧਦੇ ਗਏ ।
You may make burnt offerings, sacrificial feasts and pilgrimages to sacred shrines in egotism, but your corruption only increases.
ਇਸ ਤਰ੍ਹਾਂ ਨਰਕ ਤੇ ਸੁਰਗ ਦੋਵੇਂ ਭੋਗਣੇ ਪੈਂਦੇ ਹਨ, ਤੇ ਮੁੜ ਮੁੜ ਜਨਮਾਂ ਦਾ ਚੱਕਰ ਚੱਲਦਾ ਰਹਿੰਦਾ ਹੈ ।੨।
You are subject to both heaven and hell, and you are reincarnated over and over again. ||2||
(ਹੇ ਮਿੱਤਰ! ਹਵਨ ਜੱਗ ਤੀਰਥ ਆਦਿਕ ਕਰਮ ਕਰ ਕੇ ਲੋਕ ਸ਼ਿਵ-ਪੁਰੀ ਬ੍ਰਹਮ-ਪੁਰੀ ਇੰਦਰ-ਪੁਰੀ ਆਦਿਕ ਦੀ ਪ੍ਰਾਪਤੀ ਦੀਆਂ ਆਸਾਂ ਬਣਾਂਦੇ ਹਨ, ਪਰ) ਸ਼ਿਵ-ਪੁਰੀ, ਬ੍ਰਹਮ-ਪੁਰੀ, ਇੰਦ੍ਰ-ਪੁਰੀ—ਇਹਨਾਂ ਵਿਚੋਂ ਕੋਈ ਭੀ ਥਾਂ ਸਦਾ ਟਿਕੇ ਰਹਿਣ ਵਾਲਾ ਨਹੀਂ ਹੈ ।
The realm of Shiva, the realms of Brahma and Indra as well - no place anywhere is permanent.
ਪਰਮਾਤਮਾ ਦੇ ਸਿਮਰਨ ਤੋਂ ਬਿਨਾ ਕਿਤੇ ਆਤਮਕ ਆਨੰਦ ਭੀ ਨਹੀਂ ਮਿਲਦਾ । ਹੇ ਭਾਈ! ਪਰਮਾਤਮਾ ਨਾਲੋਂ ਵਿਛੁੱੜੇ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ (ਜੰਮਦੇ ਹਨ ਮਰਦੇ ਹਨ, ਜੰਮਦੇ ਹਨ ਮਰਦੇ ਹਨ) ।੩।
Without serving the Lord, there is no peace at all. The faithless cynic comes and goes in reincarnation. ||3||
(ਹੇ ਭਾਈ!) ਜਿਸ ਤਰ੍ਹਾਂ ਗੁਰੂ ਨੇ (ਮੈਨੂੰ) ਉਪਦੇਸ਼ ਦਿੱਤਾ ਹੈ, ਮੈਂ ਉਸੇ ਤਰ੍ਹਾਂ ਉੱਚੀ ਬੋਲ ਕੇ ਦੱਸ ਦਿੱਤਾ ਹੈ ।
As the Guru has taught me, so have I spoken.
ਨਾਨਕ ਆਖਦੇ ਹਨ—ਹੇ (ਮੇਰੇ) ਮਨ! ਸੁਣ ਪਰਮਾਤਮਾ ਦਾ ਕੀਰਤਨ ਕਰਦਾ ਰਹੁ (ਕੀਰਤਨ ਦੀ ਬਰਕਤਿ ਨਾਲ ਵਿਕਾਰਾਂ ਤੋਂ ਜਨਮ ਮਰਨ ਦੇ ਗੇੜ ਤੋਂ) ਬਚਾਉ ਹੋ ਜਾਂਦਾ ਹੈ ।੪।੧।੧੫੮।
Says Nanak, listen, people: sing the Kirtan of the Lord's Praises, and you shall be saved. ||4||1||158||
Raag Gauree Maalaa, Fifth Mehl:
One Universal Creator God. By The Grace Of The True Guru:
ਹੇ ਭਾਈ! (ਜਿਸ ਨੇ ਭੀ ਸੁਖ-ਆਨੰਦ ਲੱਭਾ) ਬਾਲਕਾਂ ਵਾਲੀ ਅਕਲ ਨਾਲ (ਹੀ) ਸੁਖ-ਆਨੰਦ ਲੱਭਾ ।
Adopting the innocent mind of a child, I have found peace.
ਗੁਰੂ ਨੂੰ ਮਿਲਿਆਂ (ਬਾਲ-ਬੁਧਿ ਪ੍ਰਾਪਤ ਹੋ ਜਾਂਦੀ ਹੈ, ਤੇ) ਖ਼ੁਸ਼ੀ, ਗ਼ਮੀ, ਘਾਟਾ, ਮੌਤ, ਦੁਖ-ਸੁਖ (ਇਹ ਸਾਰੇ) ਚਿੱਤ ਵਿਚ ਇਕੋ ਜਿਹੇ (ਪ੍ਰਤੀਤ ਹੋਣ ਲੱਗ ਪੈਂਦੇ ਹਨ) ।੧।ਰਹਾਉ।
Joy and sorrow, profit and loss, birth and death, pain and pleasure - they are all the same to my consciousness, since I met the Guru. ||1||Pause||
(ਹੇ ਭਾਈ!) ਜਦ ਤਕ ਮੈਂ (ਆਪਣੀ ਚਤੁਰਾਈ ਦੀਆਂ) ਕੁਝ (ਸੋਚਾਂ) ਸੋਚਦਾ ਰਿਹਾ ਹਾਂ, ਚਿਤਵਦਾ ਰਿਹਾ ਹਾਂ, ਤਦ ਤਕ ਮੈਂ ਦੁੱਖਾਂ ਨਾਲ ਭਰਿਆ ਰਿਹਾ ।
As long as I plotted and planned things, I was full of frustration.
ਜਦੋਂ (ਹੁਣ ਮੈਨੂੰ) ਪੂਰਾ ਗੁਰੂ ਮਿਲ ਪਿਆ ਹੈ, ਤਦੋਂ ਮੈਂ ਆਤਮਕ ਅਡੋਲਤਾ ਵਿਚ ਆਨੰਦ ਮਾਣ ਰਿਹਾ ਹਾਂ ।੧।
When I met the Kind, Perfect Guru, then I obtained bliss so easily. ||1||
(ਹੇ ਭਾਈ!) ਮੈਂ ਜਿਤਨੇ ਭੀ ਚਤੁਰਾਈ ਦੇ ਕੰਮ ਕਰਦਾ ਰਿਹਾ, ਉਤਨੇ ਹੀ ਮੈਨੂੰ (ਮਾਇਆ ਦੇ ਮੋਹ ਦੇ) ਬੰਧਨ ਪੈਂਦੇ ਗਏ ।
The more clever tricks I tried, the more bonds I was saddled with.
ਜਦੋਂ (ਹੁਣ) ਗੁਰੂ ਨੇ (ਮੇਰੇ) ਮੱਥੇ ਉੱਤੇ (ਆਪਣਾ) ਹੱਥ ਰੱਖਿਆ ਹੈ, ਤਦੋਂ ਮੈਂ (ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਸੁਤੰਤਰ ਹੋ ਗਿਆ ਹਾਂ ।੨।
When the Holy Saint placed His Hand upon my forehead, then I was liberated. ||2||
(ਹੇ ਭਾਈ!) ਜਦ ਤਕ ਮੈਂ ਇਹ ਕਰਦਾ ਰਿਹਾ ਕਿ (ਇਹ ਘਰ) ਮੇਰਾ ਹੈ (ਇਹ ਧਨ) ਮੇਰਾ ਹੈ (ਇਹ ਪੁੱਤਰ ਆਦਿਕ ਸਨਬੰਧੀ) ਮੇਰਾ ਹੈ, ਤਦ ਤਕ ਮੈਨੂੰ (ਮਾਇਆ ਦੇ ਮੋਹ ਦੇ) ਜ਼ਹਰ ਨੇ ਘੇਰੀ ਰੱਖਿਆ (ਤੇ ਉਸ ਨੇ ਮੇਰੇ ਆਤਮਕ ਜੀਵਨ ਨੂੰ ਮਾਰ ਦਿੱਤਾ) ।
As long as I claimed, "Mine, mine!", I was surrounded by wickedness and corruption.
(ਹੁਣ ਗੁਰੂ ਦੀ ਕਿਰਪਾ ਨਾਲ) ਮੈਂ ਆਪਣੀ ਚਤੁਰਾਈ ਆਪਣਾ ਮਨ ਆਪਣਾ ਸਰੀਰ (ਹਰੇਕ ਗਿਆਨ-ਇੰਦ੍ਰਾ) ਪਰਮਾਤਮਾ ਦੇ ਹਵਾਲੇ ਕਰ ਦਿੱਤਾ ਹੈ, ਤਦੋਂ ਮੈਂ ਆਤਮਕ ਅਡੋਲਤਾ ਵਿਚ ਮਸਤ ਰਹਿੰਦਾ ਹਾਂ ।੩।
But when I dedicated my mind, body and intellect to my Lord and Master, then I began to sleep in peace. ||3||
ਹੇ ਨਾਨਕ! (ਆਖ—ਹੇ ਭਾਈ!) ਜਦੋਂ ਤਕ ਮੈਂ (ਮਾਇਆ ਦੇ ਮੋਹ ਦੀ) ਪੋਟਲੀ (ਸਿਰ ਤੇ) ਚੁੱਕ ਕੇ ਤੁਰਦਾ ਰਿਹਾ, ਤਦ ਤਕ ਮੈਂ (ਦੁਨੀਆ ਦੇ ਡਰਾਂ-ਸਹਮਾਂ ਦਾ) ਡੰਨ ਭਰਦਾ ਰਿਹਾ ।
As long as I walked along, carrying the load, I continued to pay the fine.
ਹੁਣ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, (ਉਸ ਦੀ ਕਿਰਪਾ ਨਾਲ ਮਾਇਆ ਦੇ ਮੋਹ ਦੀ) ਪੋਟਲੀ ਸੁੱਟ ਕੇ ਮੈਂ ਨਿਡਰ ਹੋ ਗਿਆ ਹਾਂ ।੪।੧।੧੫੯।
But I threw away that bundle, when I met the Perfect Guru; O Nanak, then I became fearless. ||4||1||159||
Gauree Maalaa, Fifth Mehl:
ਹੇ ਭੈਣ! ਗੁਰੂ ਨੂੰ ਮਿਲ ਕੇ (ਸੁੱਖਾਂ ਦੇ ਗ੍ਰਹਣ ਕਰਨ ਤੇ ਦੁੱਖਾਂ ਤੋਂ ਡਰਨ ਦਾ) ਸੰਕਲਪ ਛੱਡ ਦਿੱਤਾ ਹੈ,
I have renounced my desires; I have renounced them.
ਸਦਾ ਲਈ ਛੱਡ ਦਿੱਤਾ ਹੈ । (ਹੁਣ ਗੁਰੂ ਦੀ ਕਿਰਪਾ ਨਾਲ)
I have renounced them; meeting the Guru, I have renounced them.
ਪਰਮਾਤਮਾ ਦੀ ਰਜ਼ਾ (ਮਿੱਠੀ) ਮੰਨ ਕੇ ਮੈਨੂੰ ਸਾਰੇ ਸੁਖ-ਆਨੰਦ ਹੀ ਹਨ, ਖ਼ੁਸ਼ੀਆਂ ਮੰਗਲ ਹੀ ਹਨ ।੧।ਰਹਾਉ।
All peace, joy, happiness and pleasures have come since I surrendered to the Will of the Lord of the Universe. ||1||Pause||