ਗਉੜੀ ਮਾਲਾ ਮਹਲਾ ੫ ॥
Gauree Maalaa, Fifth Mehl:
 
ਭਾਵਨੁ ਤਿਆਗਿਓ ਰੀ ਤਿਆਗਿਓ ॥
ਹੇ ਭੈਣ! ਗੁਰੂ ਨੂੰ ਮਿਲ ਕੇ (ਸੁੱਖਾਂ ਦੇ ਗ੍ਰਹਣ ਕਰਨ ਤੇ ਦੁੱਖਾਂ ਤੋਂ ਡਰਨ ਦਾ) ਸੰਕਲਪ ਛੱਡ ਦਿੱਤਾ ਹੈ,
I have renounced my desires; I have renounced them.
 
ਤਿਆਗਿਓ ਮੈ ਗੁਰ ਮਿਲਿ ਤਿਆਗਿਓ ॥
ਸਦਾ ਲਈ ਛੱਡ ਦਿੱਤਾ ਹੈ । (ਹੁਣ ਗੁਰੂ ਦੀ ਕਿਰਪਾ ਨਾਲ)
I have renounced them; meeting the Guru, I have renounced them.
 
ਸਰਬ ਸੁਖ ਆਨੰਦ ਮੰਗਲ ਰਸ ਮਾਨਿ ਗੋਬਿੰਦੈ ਆਗਿਓ ॥੧॥ ਰਹਾਉ ॥
ਪਰਮਾਤਮਾ ਦੀ ਰਜ਼ਾ (ਮਿੱਠੀ) ਮੰਨ ਕੇ ਮੈਨੂੰ ਸਾਰੇ ਸੁਖ-ਆਨੰਦ ਹੀ ਹਨ, ਖ਼ੁਸ਼ੀਆਂ ਮੰਗਲ ਹੀ ਹਨ ।੧।ਰਹਾਉ।
All peace, joy, happiness and pleasures have come since I surrendered to the Will of the Lord of the Universe. ||1||Pause||
 
ਮਾਨੁ ਅਭਿਮਾਨੁ ਦੋਊ ਸਮਾਨੇ ਮਸਤਕੁ ਡਾਰਿ ਗੁਰ ਪਾਗਿਓ ॥
ਹੇ ਭੈਣ! ਕੋਈ ਮੇਰਾ ਆਦਰ ਕਰੇ, ਕੋਈ ਮੇਰੇ ਨਾਲ ਆਕੜ ਵਾਲਾ ਸਲੂਕ ਕਰੇ, ਮੈਨੂੰ ਦੋਵੇਂ ਇਕੋ ਜਿਹੇ ਜਾਪਦੇ ਹਨ, (ਕਿਉਂਕਿ) ਮੈਂ ਆਪਣਾ ਮੱਥਾ (ਸਿਰ) ਗੁਰੂ ਦੇ ਚਰਨਾਂ ਤੇ ਰੱਖ ਦਿੱਤਾ ਹੋਇਆ ਹੈ ।
Honor and dishonor are the same to me; I have placed my forehead upon the Guru's Feet.
 
ਸੰਪਤ ਹਰਖੁ ਨ ਆਪਤ ਦੂਖਾ ਰੰਗੁ ਠਾਕੁਰੈ ਲਾਗਿਓ ॥੧॥
(ਗੁਰੂ ਦੀ ਕਿਰਪਾ ਨਾਲ ਮੇਰੇ ਮਨ ਵਿਚ) ਪਰਮਾਤਮਾ ਦਾ ਪਿਆਰ ਬਣ ਚੁੱਕਾ ਹੈ, ਹੁਣ ਮੈਨੂੰ ਆਏ ਧਨ ਦੀ ਖ਼ੁਸ਼ੀ ਨਹੀਂ ਹੁੰਦੀ, ਤੇ ਆਈ ਬਿਪਤਾ ਤੋਂ ਦੁੱਖ ਨਹੀਂ ਪ੍ਰਤੀਤ ਹੁੰਦਾ ।੧।
Wealth does not excite me, and misfortune does not disturb me; I have embraced love for my Lord and Master. ||1||
 
ਬਾਸ ਬਾਸਰੀ ਏਕੈ ਸੁਆਮੀ ਉਦਿਆਨ ਦ੍ਰਿਸਟਾਗਿਓ ॥
ਹੇ ਭੈਣ! ਹੁਣ ਮੈਨੂੰ ਸਭ ਘਰਾਂ ਵਿਚ ਇਕ ਮਾਲਕ-ਪ੍ਰਭੂ ਹੀ ਦਿੱਸਦਾ ਹੈ, ਜੰਗਲਾਂ ਵਿਚ ਭੀ ਮੈਨੂੰ ਉਹੀ ਨਜ਼ਰੀਂ ਆ ਰਿਹਾ ਹੈ ।
The One Lord and Master dwells in the home; He is seen in the wilderness as well.
 
ਨਿਰਭਉ ਭਏ ਸੰਤ ਭ੍ਰਮੁ ਡਾਰਿਓ ਪੂਰਨ ਸਰਬਾਗਿਓ ॥੨॥
ਗੁਰੂ-ਸੰਤ (ਦੀ ਕਿਰਪਾ ਨਾਲ) ਮੈਂ ਭਟਕਣਾ ਮੁਕਾ ਲਈ ਹੈ, ਹੁਣ ਸਭ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਹੀ ਮੈਨੂੰ ਸਰਬ-ਵਿਆਪਕ ਦਿੱਸਦਾ ਹੈ ਤੇ ਮੈਂ ਨਿਡਰ ਹੋ ਗਿਆ ਹਾਂ ।੨।
I have become fearless; the Saint has removed my doubts. The All-knowing Lord is pervading everywhere. ||2||
 
ਜੋ ਕਿਛੁ ਕਰਤੈ ਕਾਰਣੁ ਕੀਨੋ ਮਨਿ ਬੁਰੋ ਨ ਲਾਗਿਓ ॥
(ਹੇ ਭੈਣ! ਜਦੋਂ ਭੀ) ਜੇਹੜਾ ਹੀ ਸਬੱਬ ਕਰਤਾਰ ਨੇ ਬਣਾਇਆ (ਹੁਣ ਮੈਨੂੰ ਆਪਣੇ) ਮਨ ਵਿਚ (ਉਹ) ਭੈੜਾ ਨਹੀਂ ਲੱਗਦਾ ।
Whatever the Creator does, my mind is not troubled.
 
ਸਾਧਸੰਗਤਿ ਪਰਸਾਦਿ ਸੰਤਨ ਕੈ ਸੋਇਓ ਮਨੁ ਜਾਗਿਓ ॥੩॥
ਸਾਧ ਸੰਗਤਿ ਵਿਚ ਆ ਕੇ ਸੰਤ ਜਨਾਂ ਦੀ ਕਿਰਪਾ ਨਾਲ (ਮਾਇਆ ਦੇ ਮੋਹ ਵਿਚ) ਸੁੱਤਾ ਹੋਇਆ (ਮੇਰਾ) ਮਨ ਜਾਗ ਪਿਆ ਹੈ ।੩।
By the Grace of the Saints and the Company of the Holy, my sleeping mind has been awakened. ||3||
 
ਜਨ ਨਾਨਕ ਓੜਿ ਤੁਹਾਰੀ ਪਰਿਓ ਆਇਓ ਸਰਣਾਗਿਓ ॥
ੇ ਦਾਸ ਨਾਨਕ! (ਆਖ—ਹੇ ਪ੍ਰਭੂ! ਗੁਰੂ ਦੀ ਕਿਰਪਾ ਨਾਲ) ਮੈਂ ਤੇਰੀ ਓਟ ਵਿਚ ਆ ਪਿਆ ਹਾਂ, ਮੈਂ ਤੇਰੀ ਸਰਨ ਆ ਡਿੱਗਾ ਹਾਂ ।
Servant Nanak seeks Your Support; he has come to Your Sanctuary.
 
ਨਾਮ ਰੰਗ ਸਹਜ ਰਸ ਮਾਣੇ ਫਿਰਿ ਦੂਖੁ ਨ ਲਾਗਿਓ ॥੪॥੨॥੧੬੦॥
ਹੁਣ ਮੈਨੂੰ ਕੋਈ ਦੁੱਖ ਨਹੀਂ ਪੋਂਹਦਾ । ਮੈਂ ਤੇਰੇ ਨਾਮ ਦਾ ਆਨੰਦ ਮਾਣ ਰਿਹਾ ਹਾਂ ਮੈਂ ਆਤਮਕ ਅਡੋਲਤਾ ਦੇ ਸੁਖ ਮਾਣ ਰਿਹਾ ਹਾਂ ।੪।੨।੧੬੦।
In the Love of the Naam, the Name of the Lord, he enjoys intuitive peace; pain no longer touches him. ||4||2||160||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by