ਤੇ ਪੈਰਾਂ ਨਾਲ ਮੈਂ ਪਰਮਾਤਮਾ ਦੇ ਰਸਤੇ ਉਤੇ ਚੱਲ ਰਿਹਾ ਹਾਂ ।੧।
With my feet, I walk on the Path of my Lord and Master. ||1||
(ਹੇ ਮੇਰੇ ਮਨ ! ਮਨੁੱਖਾ ਜਨਮ ਦਾ ਇਹ) ਸੋਹਣਾ ਸਮਾਂ (ਤੈਨੂੰ ਮਿਲਿਆ ਹੈ ।
It is a good time, when I remember Him in meditation.
ਇਹ ਮਨੁੱਖਾ ਜਨਮ ਹੀ ਪਰਮਾਤਮਾ ਦੇ) ਸਿਮਰਨ ਦਾ ਵੇਲਾ ਹੈ, (ਇਸ ਮਨੁੱਖਾ ਜਨਮ ਵਿਚ ਹੀ ਪਰਮਾਤਮਾ ਦਾ ਨਾਮ ਸਿਮਰਦਿਆਂ (ਸੰਸਾਰ ਦੇ ਅਨੇਕਾਂ) ਡਰਾਂ ਤੋਂ ਪਾਰ ਲੰਘ ਸਕੀਦਾ ਹੈ ।੧।ਰਹਾਉ।
Meditating on the Naam, the Name of the Lord, I cross over the terrifying world-ocean. ||1||Pause||
(ਹੇ ਭਾਈ ! ਤੂੰ ਭੀ) ਆਪਣੀਆਂ ਅੱਖਾਂ ਨਾਲ ਗੁਰਮੁਖਾਂ ਦਾ ਦਰਸਨ ਕਰ
With your eyes, behold the Blessed Vision of the Saints.
(ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਆਪਣੇ ਮਨ ਵਿਚ ਅਬਿਨਾਸੀ ਪਰਮਾਤਮਾ ਦੇ ਸਿਮਰਨ ਦਾ ਲੇਖ ਲਿਖਦਾ ਰਹੁ ।੨।
Record the Immortal Lord God within your mind. ||2||
(ਹੇ ਭਾਈ !) ਗੁਰੂ ਦੀ ਸੰਗਤਿ ਵਿਚ ਜਾ ਕੇ ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਸੁਣਿਆ ਕਰ
Listen to the Kirtan of His Praises, at the Feet of the Holy.
ਤੇ ਇਸ ਤਰ੍ਹਾਂ ਜਨਮ ਮਰਨ ਵਿਚ ਪਾਣ ਵਾਲੀ ਆਤਮਕ ਮੌਤ ਦਾ ਡਰ (ਆਪਣੇ ਅੰਦਰੋਂ) ਦੂਰ ਕਰ ਲੈ ।੩।
Your fears of birth and death shall depart. ||3||
ਹੇ ਨਾਨਕ ! (ਆਖ—ਹੇ ਭਾਈ !) ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਟਿਕਾਈ ਰੱਖ ।
Enshrine the Lotus Feet of your Lord and Master within your heart.
ਇਹ ਮਨੁੱਖਾ ਸਰੀਰ ਬੜੀ ਮੁਸ਼ਕਲ ਨਾਲ ਮਿਲਿਆ ਹੈ, ਇਸ ਨੂੰ (ਸਿਮਰਨ ਦੀ ਬਰਕਤਿ ਨਾਲ ਸੰਸਾਰ-ਸਮੰੁਦਰ ਦੇ ਵਿਕਾਰਾਂ ਤੋਂ) ਪਾਰ ਲੰਘਾ ਲੈ ।੪।੫੧।੧੨੦।
Thus this human life, so difficult to obtain, shall be redeemed. ||4||51||120||
Gauree, Fifth Mehl:
(ਪਰ ਨਾਮ ਸਿਮਰਨਾ ਭੀ ਜੀਵਾਂ ਦੇ ਆਪਣੇ ਵੱਸ ਦੀ ਗੱਲ ਨਹੀਂ) ਜਿਸ ਮਨੁੱਖ ਉਤੇ ਪਰਮਾਤਮਾ ਆਪਣੀ ਮਿਹਰ ਕਰਦਾ ਹ
Those, upon whom the Lord Himself showers His Mercy,
ਉਹ ਮਨੁੱਖ (ਆਪਣੀ) ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਹੈ ।੧।
chant the Naam, the Name of the Lord, with their tongues. ||1||
(ਹੇ ਭਾਈ !) ਪਰਮਾਤਮਾ ਨੂੰ ਭੁਲਾਇਆਂ (ਦੁਨੀਆ ਦਾ) ਸਹਮ-ਦੁੱਖ (ਆਪਣਾ) ਜ਼ੋਰ ਪਾ ਲੈਂਦਾ ਹ
Forgetting the Lord, superstition and sorrow shall overtake you.
(ਪਰ ਪ੍ਰਭੂ ਦਾ) ਨਾਮ ਸਿਮਰਿਆਂ ਹਰੇਕ ਭਟਕਣਾ ਦੂਰ ਹੋ ਜਾਂਦੀ ਹੈ, ਹਰੇਕ ਕਿਸਮ ਦਾ ਡਰ ਨੱਠ ਜਾਂਦਾ ਹੈ ।੧।ਰਹਾਉ।
Meditating on the Naam, doubt and fear shall depart. ||1||Pause||
(ਪ੍ਰਭੂ ਦੀ ਕਿਰਪਾ ਨਾਲ ਜੇਹੜਾ ਮਨੁੱਖ) ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਦਾ ਹੈ, ਪ੍ਰਭੂ ਦੀ ਸਿਫ਼ਤਿ-ਸਾਲਾਹ ਗਾਂਦਾ ਹੈ
Listening to the Kirtan of the Lord's Praises, and singing the Lord's Kirtan,
(ਕੋਈ) ਦੁੱਖ ਉਸ ਮਨੁੱਖ ਦੇ ਨੇੜੇ ਨਹੀਂ ਢੁੱਕਦਾ ।੨।
misfortune shall not even come near you. ||2||
(ਹੇ ਭਾਈ !) ਪਰਮਾਤਮਾ ਦੀ ਸੇਵਾ-ਭਗਤੀ ਕਰਦਿਆਂ ਮਨੁੱਖ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ
Working for the Lord, His humble servants look beautiful.
(ਕਿਉਂਕਿ) ਉਸ ਮਨੁੱਖ ਨੂੰ ਮਾਇਆ (ਦੀ ਤ੍ਰਿਸ਼ਨਾ ਦੀ) ਅੱਗ ਨਹੀਂ ਪੋਹ ਸਕਦੀ (ਉਸ ਦੇ ਆਤਮਕ ਜੀਵਨ ਨੂੰ ਸਾੜ ਨਹੀਂ ਸਕਦੀ) ।੩।
The fire of Maya does not touch them. ||3||
ਹੇ ਨਾਨਕ ! ਦਇਆ ਦੇ ਘਰ ਪਰਮਾਤਮਾ ਦਾ ਨਾਮ ਜਿਸ ਮਨੁੱਖ ਦੇ ਮਨ ਵਿਚ ਹਿਰਦੇ ਵਿਚ ਤੇ ਮੂੰਹ ਵਿਚ ਵੱਸ ਪੈਂਦਾ ਹ
Within their minds, bodies and mouths, is the Name of the Merciful Lord.
ਉਸ ਮਨੁੱਖ ਨੇ (ਆਪਣੇ ਮਨ ਵਿਚੋਂ ਮਾਇਆ ਦੇ ਮੋਹ ਦੇ) ਹੋਰ ਸਾਰੇ ਜੰਜਾਲ ਲਾਹ ਦਿੱਤੇ ਹੁੰਦੇ ਹਨ ।੪।੫੨।੧੨੧।
Nanak has renounced other entanglements. ||4||52||121||
Gauree, Fifth Mehl:
ਇਹ ਖ਼ਿਆਲ ਛੱਡ ਦੇ ਕਿ ਤੂੰ ਬੜਾ ਸਿਆਣਾ ਤੇ ਚਤੁਰ ਹੈਂ (ਤੇ ਜੀਵਨ-ਮਾਰਗ ਨੂੰ ਆਪ ਹੀ ਸਮਝ ਸਕਦਾ ਹੈਂ) ।੧।
Renounce your cleverness, and your cunning tricks.
(ਹੇ ਭਾਈ ! ਤੂੰ ਭੀ) ਪੂਰੇ ਗੁਰੂ ਦਾ ਆਸਰਾ ਲੈ ।
Seek the Support of the Perfect Guru. ||1||
(ਹੇ ਭਾਈ ! ਜਿਸ ਮਨੁੱਖ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ (ਤੇ ਗੁਰੂ ਦੀ ਮਿਹਰ ਨਾਲ ਜੋ ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜਦਾ ਹੈ
Your pain shall depart, and in peace, you shall sing the Glorious Praises of the Lord.
ਪਰਮਾਤਮਾ ਦੇ ਗੁਣ ਗਾ ਕੇ ਉਸ ਨੂੰ ਸੁਖ (ਹੀ ਸੁਖ) ਮਿਲਦੇ ਹਨ ਤੇ ਉਸ ਦੇ ਸਾਰੇ ਦੇ (ਸਾਰੇ) ਦੁੱਖ ਦੂਰ ਹੋ ਜਾਂਦੇ ਹਨ ।੧।ਰਹਾਉ।
Meeting the Perfect Guru, let yourself be absorbed in the Lord's Love. ||1||Pause||
(ਹੇ ਭਾਈ !) ਗੁਰੂ ਨੇ (ਜਿਸ ਮਨੁੱਖ ਨੂੰ) ਪਰਮਾਤਮਾ ਦਾ ਨਾਮ-ਮੰਤ੍ਰ ਦਿੱਤਾ ਹੈ
The Guru has given me the Mantra of the Name of the Lord.
(ਉਸ ਮੰਤ੍ਰ ਦੀ ਬਰਕਤਿ ਨਾਲ ਉਸ ਦੇ ਸਾਰੇ) ਝੋਰੇ ਮਿਟ ਗਏ ਹਨ ਉਸ ਦੀ (ਹਰੇਕ ਕਿਸਮ ਦੀ) ਚਿੰਤਾ ਲਹਿ ਗਈ ਹੈ ।੨।
My worries are forgotten, and my anxiety is gone. ||2||
(ਹੇ ਭਾਈ !) ਦਇਆ ਦੇ ਸੋਮੇ ਗੁਰੂ ਨੂੰ ਮਿਲਿਆਂ ਆਤਮਕ ਖੁਸ਼ੀਆਂ ਪੈਦਾ ਹੋ ਜਾਂਦੀਆਂ ਹਨ
Meeting with the Merciful Guru, I am in ecstasy.
ਗੁਰੂ ਕਿਰਪਾ ਕਰ ਕੇ (ਮਨੁੱਖ ਦੇ ਅੰਦਰੋਂ) ਆਤਮਕ ਮੌਤ ਲਿਆਉਣ ਵਾਲੀਆਂ ਮਾਇਆ ਦੇ ਮੋਹ ਦੀਆਂ ਫਾਹੀਆਂ ਕੱਟ ਦੇਂਦਾ ਹੈ ।੩।
Showering His Mercy, He has cut away the noose of the Messenger of Death. ||3||
ਹੇ ਨਾਨਕ ! ਆਖ—(ਜਿਸ ਮਨੁੱਖ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ
Says Nanak, I have found the Perfect Guru;
ਉਸ ਗੁਰੂ ਦੀ ਬਰਕਤਿ ਨਾਲ (ਉਸ ਮਨੁੱਖ ਉਤੇ) ਮਾਇਆ (ਆਪਣਾ) ਜ਼ੋਰ ਨਹੀਂ ਪਾ ਸਕਦੀ ।੪।੫੩।੧੨੨।
Maya shall no longer harass me. ||4||53||122||
Gauree, Fifth Mehl:
(ਹੇ ਭਾਈ ! ਜੇਹੜਾ ਮਨੁੱਖ ਗੁਰੂ ਦੇ ਅਨੁਸਾਰ ਰਹਿੰਦਾ ਹੈ) ਪੂਰੇ ਗੁਰੂ ਨੇ ਆਪ ਉਸ ਨੂੰ (ਸਦਾ ਕਾਮਾਦਿਕ ਵੈਰੀਆਂ ਤੋਂ) ਬਚਾ ਲਿਆ ਹੈ
The Perfect Guru Himself has saved me.
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ (ਇਹਨਾਂ ਦਾ) ਸੇਕ ਲੱਗਦਾ ਹੀ ਰਹਿੰਦਾ ਹੈ ।੧।
The self-willed manmukhs are afflicted with misfortune. ||1||
ਹੇ ਮੇਰੇ ਮਿੱਤਰੋ ! ਸਦਾ (ਆਪਣੇ) ਗੁਰੂ ਨੂੰ ਚੇਤੇ ਰੱਖੋ (ਗੁਰੂ ਦਾ ਉਪਦੇਸ਼ ਚੇਤੇ ਰੱਖਿਆਂ)
Chant and meditate on the Guru, the Guru, O my friend.
ਤੁਹਾਡੇ ਮੂੰਹ ਪਰਮਾਤਮਾ ਦੀ ਦਰਗਾਹ ਵਿਚ ਰੌਸ਼ਨ ਹੋਣਗੇ ।੧।ਰਹਾਉ।
Your face shall be radiant in the Court of the Lord. ||1||Pause||
(ਹੇ ਭਾਈ ! ਤੂੰ ਆਪਣੇ) ਹਿਰਦੇ ਵਿਚ ਗੁਰੂ ਦੇ ਚਰਨ ਵਸਾਈ ਰੱਖ (ਗੁਰੂ ਤੇਰੇ ਸਾਰੇ) ਦੁੱਖ-ਕਲੇਸ਼ ਨਾਸ ਕਰੇਗਾ
Enshrine the Feet of the Guru within your heart;
(ਕਾਮਾਦਿਕ ਤੇਰੇ ਸਾਰੇ) ਵੈਰੀਆਂ ਨੂੰ ਮਾਰ ਮੁਕਾਏਗਾ (ਤੇਰੇ ਉਤੇ ਦਬਾਉ ਪਾਣ ਵਾਲੀ ਮਾਇਆ-) ਚੁੜੇਲ ਨੂੰ ਮੁਕਾ ਦੇਵੇਗਾ ।੨।
your pains, enemies and bad luck shall be destroyed. ||2||
ਹੇ ਭਾਈ ! ਗੁਰੂ ਦਾ ਸ਼ਬਦ ਹੀ ਤੇਰੇ ਨਾਲ (ਸਦਾ ਸਾਥ ਨਿਬਾਹੁਣ ਵਾਲਾ) ਸਾਥੀ ਹੈ
The Word of the Guru's Shabad is your Companion and Helper.
(ਗੁਰੂ ਦਾ ਸ਼ਬਦ ਹਿਰਦੇ ਵਿਚ ਪ੍ਰੋ ਰੱਖਿਆਂ) ਸਾਰੇ ਲੋਕ ਦਇਆਵਾਨ ਹੋ ਜਾਂਦੇ ਹਨ ।੩।
O Siblings of Destiny, all beings shall be kind to you. ||3||
ਨਾਨਕ ਆਖਦੇ ਹਨ—ਜਦੋਂ ਪੂਰੇ ਗੁਰੂ ਨੇ (ਮੇਰੇ ਉਤੇ) ਮਿਹਰ ਕੀਤੀ ਤਾਂ ਮੇਰੀ ਜੀਵਨ
When the Perfect Guru granted His Grace,
ਘਾਲ ਸਫਲ ਹੋ ਗਈ (ਕਾਮਾਦਿਕ ਵੈਰੀ ਮੇਰੇ ਉੱਤੇ ਹੱਲਾ ਕਰਨੋਂ ਹਟ ਗਏ) ।੪।੫੪।੧੨੩।
says Nanak, I was totally, completely fulfilled. ||4||54||123||
Gauree, Fifth Mehl:
ਜਿਵੇਂ ਪਸ਼ੂ (ਪੱਠਿਆਂ ਨਾਲ ਢਿੱਡ ਭਰ ਲੈਂਦੇ ਹਨ, ਤਿਵੇਂ ਸਾਧ ਸੰਗਤਿ ਤੋਂ ਵਾਂਜਿਆ ਰਹਿ ਕੇ ਆਤਮਕ ਮੌਤ ਮਰਿਆ ਹੋਇਆ ਮਨੁੱਖ) ਅਨੇਕਾਂ ਸੁਆਦਲੇ ਪਦਾਰਥ ਖਾਂਦਾ ਰਹਿੰਦਾ ਹੈ
Like beasts, they consume all sorts of tasty treats.
ਤੇ (ਸੰਨ੍ਹ ਤੋਂ ਫੜੇ ਹੋਏ) ਚੋਰਾਂ ਵਾਂਗ (ਮਾਇਆ) ਦੇ ਮੋਹ ਦੀ ਰੱਸੀ ਨਾਲ (ਹੋਰ ਹੋਰ ਵਧੀਕ) ਜਕੜਿਆ ਜਾਂਦਾ ਹੈ ।੧।
With the rope of emotional attachment, they are bound and gagged like thieves. ||1||
ਹੇ ਭਾਈ ! ਜੇਹੜਾ ਮਨੁੱਖ ਸਾਧ ਸੰਗਤਿ ਤੋਂ ਵਾਂਜਿਆ ਰਹਿੰਦਾ ਹੈ, ਉਸ ਦਾ ਸਰੀਰ ਮੁਰਦਾ ਹੈ (ਕਿਉਂਕਿ ਉਸ ਦੇ ਅੰਦਰ ਆਤਮਕ ਮੌਤੇ ਮਰੀ ਹੋਈ ਜਿੰਦ ਹੈ)
Their bodies are corpses, without the Saadh Sangat, the Company of the Holy.
ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਜੂਨਾਂ ਦੇ ਦੁੱਖਾਂ ਦੇ ਕਾਰਨ ਉਸ ਦਾ ਆਤਮਕ ਜੀਵਨ ਹੋਰ ਹੋਰ ਕਮਜ਼ੋਰ ਹੁੰਦਾ ਜਾਂਦਾ ਹੈ ।੧।ਰਹਾਉ।
They come and go in reincarnation, and are destroyed by pain. ||1||Pause||
(ਆਤਮਕ ਮੌਤੇ ਮਰਿਆ ਮਨੁੱਖ) ਅਨੇਕਾਂ ਸੋਹਣੇ ਸੋਹਣੇ ਕੱਪੜੇ ਪਹਿਨਦਾ ਹੈ (ਗਰੀਬ ਮੈਲੇ ਕੱਪੜਿਆਂ ਵਾਲੇ ਮਨੁੱਖ ਉਸ ਤੋਂ ਡਰਦੇ ਰਤਾ ਪਰੇ ਪਰੇ ਰਹਿੰਦੇ ਹਨ ।
They wear all sorts of beautiful robes,
ਸੋ, ਗਰੀਬਾਂ ਦੇ ਵਾਸਤੇ ਉਹ ਇਉਂ ਹੀ ਹੁੰਦਾ ਹੈ) ਜਿਵੇਂ ਪੈਲੀ ਵਿਚ (ਜਾਨਵਰਾਂ ਨੂੰ) ਡਰਾਣ ਲਈ ਬਨਾਉਟੀ ਰਾਖਾ ਖੜਾ ਕੀਤਾ ਹੁੰਦਾ ਹੈ ।੨।
but they are still just scarecrows in the field, frightening away the birds. ||2||
(ਹੋਰ ਪਸ਼ੂ ਆਦਿਕਾਂ ਦੇ) ਸਾਰੇ ਸਰੀਰ (ਕਿਸੇ ਨ ਕਿਸੇ) ਕੰਮ ਆ ਜਾਂਦੇ ਹਨ ।
All bodies are of some use,
ਜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਜਪਦਾ, ਤਾਂ ਇਸ ਦਾ ਜਗਤ ਵਿਚ ਆਉਣਾ ਵਿਅਰਥ ਹੀ ਜਾਂਦਾ ਹੈ ।੩।
but those who do not meditate on the Naam, the Name of the Lord, are totally useless. ||3||
ਹੇ ਨਾਨਕ ! ਆਖ—ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਦਇਆਵਾਨ ਹੁੰਦਾ ਹੈ
Says Nanak, those unto whom the Lord becomes Merciful,
ਉਹ ਸਾਧ ਸੰਗਤਿ ਵਿਚ (ਸਤ ਸੰਗੀਆਂ ਨਾਲ) ਮਿਲ ਕੇ ਜਗਤ ਦੇ ਪਾਲਣਹਾਰ ਪ੍ਰਭੂ ਦਾ ਭਜਨ ਕਰਦੇ ਹਨ ।੪।੫੫।੧੨੪।
join the Saadh Sangat, and meditate on the Lord of the Universe. ||4||55||124||
Gauree, Fifth Mehl: