ਗਉੜੀ ਮਹਲਾ ੫ ॥
Gauree, Fifth Mehl:
ਕਲਿ ਕਲੇਸ ਗੁਰ ਸਬਦਿ ਨਿਵਾਰੇ ॥
(ਸਾਧ ਸੰਗਤਿ ਵਿਚ ਪਹੁੰਚੇ ਹੋਏ ਜਿਨ੍ਹਾਂ ਮਨੁੱਖਾਂ ਦੇ) ਮਾਨਸਕ ਝਗੜੇ ਤੇ ਕਲੇਸ਼ ਗੁਰੂ ਦੇ ਸ਼ਬਦ ਨੇ ਦੂਰ ਕਰ ਦਿੱਤੇ,
The Word of the Guru's Shabad quiets worries and troubles.
ਆਵਣ ਜਾਣ ਰਹੇ ਸੁਖ ਸਾਰੇ ॥੧॥
ਉਹਨਾਂ ਦੇ ਜਨਮ ਮਰਨ ਦੇ ਗੇੜ ਮੁੱਕ ਗਏ, ਉਹਨਾਂ ਨੂੰ ਸਾਰੇ ਸੁਖ ਪ੍ਰਾਪਤ ਹੋ ਗਏ ।੧।
Coming and going ceases, and all comforts are obtained. ||1||
ਭੈ ਬਿਨਸੇ ਨਿਰਭਉ ਹਰਿ ਧਿਆਇਆ ॥
ਜਿਨ੍ਹਾਂ ਨੇ ਨਿਰਭਉ ਹਰੀ ਦਾ ਧਿਆਨ (ਆਪਣੇ ਹਿਰਦੇ ਵਿਚ) ਧਰਿਆ ਹੈ, ਉਹਨਾਂ ਦੇ (ਦੁਨੀਆ ਵਾਲੇ ਸਾਰੇ) ਡਰ ਦੂਰ ਹੋ ਗਏ ਹਨ ।੧।ਰਹਾਉ।
Fear is dispelled, meditating on the Fearless Lord.
ਸਾਧਸੰਗਿ ਹਰਿ ਕੇ ਗੁਣ ਗਾਇਆ ॥੧॥ ਰਹਾਉ ॥
(ਹੇ ਭਾਈ ! ਜਿਨ੍ਹਾਂ ਮਨੁੱਖਾਂ ਨੇ) ਸਾਧ ਸੰਗਤਿ ਵਿਚ (ਜਾ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਏ ਹਨ
In the Saadh Sangat, the Company of the Holy, I chant the Glorious Praises of the Lord. ||1||Pause||
ਚਰਨ ਕਵਲ ਰਿਦ ਅੰਤਰਿ ਧਾਰੇ ॥
(ਸਾਧ ਸੰਗਤਿ ਦੀ ਬਰਕਤਿ ਨਾਲ ਜਿਨ੍ਹਾਂ ਮਨੁੱਖਾਂ ਨੇ) ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਵਸਾ ਲਏ,
I have enshrined the Lotus Feet of the Lord within my heart.
ਅਗਨਿ ਸਾਗਰ ਗੁਰਿ ਪਾਰਿ ਉਤਾਰੇ ॥੨॥
ਗੁਰੂ ਨੇ ਉਹਨਾਂ ਨੂੰ ਤ੍ਰਿਸ਼ਨਾ-ਅੱਗ ਦੇ ਸਮੰੁਦਰ ਵਿਚੋਂ ਪਾਰ ਲੰਘਾ ਦਿੱਤਾ ।੨।
The Guru has carried me across the ocean of fire. ||2||
ਬੂਡਤ ਜਾਤ ਪੂਰੈ ਗੁਰਿ ਕਾਢੇ ॥
(ਵਿਕਾਰਾਂ ਦੇ ਸਮੰੁਦਰ ਵਿਚ) ਡੁੱਬ ਰਹੇ ਮਨੁੱਖਾਂ ਨੂੰ ਪੂਰੇ ਗੁਰੂ ਨੇ (ਬਾਹੋਂ ਫੜ ਕੇ ਬਾਹਰ) ਕੱਢ ਲਿਆ (ਜਦੋਂ ਉਹ ਸਾਧ ਸੰਗਤਿ ਵਿਚ ਅੱਪੜ ਗਏ),
I was sinking down, and the Perfect Guru pulled me out.
ਜਨਮ ਜਨਮ ਕੇ ਟੂਟੇ ਗਾਢੇ ॥੩॥
ਉਹਨਾਂ ਨੂੰ (ਪਰਮਾਤਮਾ ਨਾਲੋਂ) ਅਨੇਕਾਂ ਜਨਮਾਂ ਦੇ ਟੁੱਟਿਆਂ ਹੋਇਆਂ ਨੂੰ (ਗੁਰੂ ਨੇ ਮੁੜ ਪਰਮਾਤਮਾ ਦੇ ਨਾਲ) ਮਿਲਾ ਦਿੱਤਾ ।੩।
I was cut off from the Lord for countless incarnations, and now the Guru united me with Him again. ||3||
ਕਹੁ ਨਾਨਕ ਤਿਸੁ ਗੁਰ ਬਲਿਹਾਰੀ ॥
ਹੇ ਨਾਨਕ ! ਆਖ—ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ
Says Nanak, I am a sacrifice to the Guru;
ਜਿਸੁ ਭੇਟਤ ਗਤਿ ਭਈ ਹਮਾਰੀ ॥੪॥੫੬॥੧੨੫॥
ਜਿਸ ਨੂੰ ਮਿਲਿਆਂ ਸਾਡੀ (ਜੀਵਾਂ ਦੀ) ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ ।੪।੫੬।੧੨੪।
meeting Him, I have been saved. ||4||56||125||