ਦਇਆਲ ਗੁਰੂ (ਅਮਰਦਾਸ ਜੀ) ਨੇ (ਗੁਰੂ ਰਾਮਦਾਸ ਜੀ ਨੂੰ) ਨਾਮ ਦ੍ਰਿੜ੍ਹ ਕਰਾਇਆ ਹੈ (ਭਾਵ, ਜਪਾਇਆ ਹੈ); ਉਸ ਨਾਮ ਦੀ ਬਰਕਤਿ ਨਾਲ (ਗੁਰੂ ਰਾਮਦਾਸ ਜੀ ਨੇ) ਕਾਮਾਦਿਕ ਪੰਜਾਂ ਨੂੰ ਆਪਣੇ ਕਾਬੂ ਕੀਤਾ ਹੋਇਆ ਹੈ ।
The Merciful True Guru has implanted the Lord's Name within me, and by His Grace, I have overpowered the five thieves.
 
ਹੇ ਕਲੵਸਹਾਰ ਕਵੀ! ਠਾਕੁਰ ਹਰਦਾਸ ਜੀ ਦੇ ਸੁਪੁੱਤ੍ਰ, ਗੁਰੂ ਰਾਮਦਾਸ ਜੀ (ਹਿਰਦੇ-ਰੂਪ) ਖ਼ਾਲੀ ਸਰੋਵਰਾਂ ਨੂੰ (ਨਾਮ-ਅੰਮ੍ਰਿਤ ਨਾਲ) ਭਰਨ ਵਾਲੇ ਹਨ ।੩।
So speaks KALL the poet: Guru Raam Daas, the son of Har Daas, fills the empty pools to overflowing. ||3||
 
(ਗੁਰੂ ਰਾਮਦਾਸ ਜੀ ਨੂੰ) ਵਿਚਾਰ ਦੁਆਰਾ ਗਿਆਨ ਪ੍ਰਾਪਤ ਹੋਇਆ ਹੈ, (ਆਪ ਦੀ) ਬ੍ਰਿਤੀ ਇਕ-ਰਸ ਵਿਆਪਕ ਹਰੀ ਨਾਲ ਜੁੜੀ ਹੋਈ ਹੈ । (ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ) ਪਾਰਸ ਮਿਲ ਗਿਆ ਹੈ (ਜਿਸ ਦੀ ਬਰਕਤਿ ਨਾਲ ਗੁਰੂ ਰਾਮਦਾਸ) ਸਹਜ ਅਵਸਥਾ ਵਿਚ ਅੱਪੜ ਗਿਆ ਹੈ ।
With intuitive detachment, He is lovingly attuned to the Fearless, Unmanifest Lord; He met with Guru Amar Daas, the Philosopher's Stone, within his own home.
 
ਸਤਿਗੁਰੂ (ਅਮਰਦਾਸ ਜੀ) ਦੀ ਕ੍ਰਿਪਾ ਨਾਲ (ਗੁਰੂ ਰਾਮਦਾਸ ਨੇ) ਉੱਚੀ ਪਦਵੀ ਪਾਈ ਹੈ ਅਤੇ ਭਗਤੀ ਦੇ ਪਿਆਰ ਨਾਲ (ਆਪ ਦੇ) ਖ਼ਜ਼ਾਨੇ ਭਰੇ ਪਏ ਹਨ ।
By the Grace of the True Guru, He attained the supreme status; He is overflowing with the treasures of loving devotion.
 
ਗੁਰੂ ਰਾਮਦਾਸ ਜੀ ਨੇ (ਆਪਣਾ) ਜਨਮ ਮਰਨ ਮਿਟਾ ਲਿਆ ਹੋਇਆ ਹੈ, (ਗੁਰੂ ਰਾਮਦਾਸ ਜੀ ਦਾ) ਮੌਤ ਦਾ ਡਰ ਦੂਰ ਹੋ ਚੁਕਿਆ ਹੈ ਅਤੇ (ਉਹਨਾਂ ਦਾ) ਚਿੱਤ ਸੰਤੋਖ ਦੇ ਸਰੋਵਰ ਅਕਾਲ ਪੁਰਖ ਵਿਚ ਜੁੜਿਆ ਹੋਇਆ ਹੈ ।
He was released from reincarnation, and the fear of death was taken away. His consciousness is attached to the Lord, the Ocean of contentment.
 
ਹੇ ਕਲੵਸਹਾਰ ਕਵੀ! ਠਾਕੁਰ ਹਰਦਾਸ ਜੀ ਦੇ ਸੁਪੱੁਤ੍ਰ ਗੁਰੂ ਰਾਮਦਾਸ ਜੀ (ਹਿਰਦੇ-ਰੂਪ) ਖ਼ਾਲੀ ਸਰੋਵਰਾਂ ਨੂੰ (ਨਾਮ-ਅੰਮ੍ਰਿਤ ਨਾਲ) ਭਰਨ ਵਾਲੇ ਹਨ ।੪।
So speaks KALL the poet: Guru Raam Daas, the son of Har Daas, fills the empty pools to overflowing. ||4||
 
(ਗੁਰੂ ਰਾਮਦਾਸ ਜੀ ਨੇ) ਖ਼ਾਲੀ ਹਿਰਦਿਆਂ ਦੇ ਭਰਨ ਵਾਲਾ ਬੇਅੰਤ ਹਰੀ ਲੱਭ ਲਿਆ ਹੈ, (ਆਪ ਨੇ ਬੇਅੰਤ ਹਰੀ ਨੂੰ ਆਪਣੇ) ਹਿਰਦੇ ਵਿਚ ਟਿਕਾਇਆ ਹੈ,
He fills the empty to overflowing; He has enshrined the Infinite within His heart.
 
ਆਪਣੇ) ਮਨ ਵਿਚ (ਉਸ) ਅਕਾਲ ਪੁਰਖ ਨੂੰ ਸਿਮਰਿਆ ਹੈ (ਜੋ) ਦੁੱਖਾਂ ਦਾ ਨਾਸ ਕਰਨ ਵਾਲਾ ਹੈ ਅਤੇ ਆਤਮਾ ਦੇ ਜਗਾਉਣ ਵਾਲਾ ਹੈ ।
Within His mind, He contemplates the essence of reality, the Destroyer of pain, the Enlightener of the soul.
 
(ਗੁਰੂ ਰਾਮਦਾਸ) ਨਿੱਤ ਖ਼ੁਸ਼ੀ ਵਿਚ (ਰਹਿੰਦਾ ਹੈ), ਹਰੀ ਦੇ ਪਿਆਰ ਵਿਚ (ਮਸਤ ਹੈ ਅਤੇ ਹਰੀ ਦੇ) ਪਿਆਰ ਦੇ ਸੁਆਦ ਨੂੰ ਉਹ ਆਪ ਹੀ ਜਾਣਦਾ ਹੈ ।
He yearns for the Lord's Love forever; He Himself knows the sublime essence of this Love.
 
(ਗੁਰੂ ਰਾਮਦਾਸ) ਸਤਗੁਰੂ (ਅਮਰਦਾਸ ਜੀ) ਦੀ ਕਿਰਪਾ ਦੁਆਰਾ ਆਤਮਕ ਅਡੋਲਤਾ ਨਾਲ ਆਨੰਦ ਮਾਣ ਰਿਹਾ ਹੈ ।
By the Grace of the True Guru, He intuitively enjoys this Love.
 
ਕਵੀ ਕਲੵਸਹਾਰ ਆਖਦੇ ਹਨ—(ਗੁਰੂ) ਨਾਨਕ ਜੀ ਦੀ ਕਿਰਪਾ ਨਾਲ (ਅਤੇ ਗੁਰੂ) ਅੰਗਦ ਜੀ ਦੀ ਬਖ਼ਸ਼ੀ ਸੁੰਦਰ ਬੁੱਧ ਨਾਲ, ਗੁਰੂ ਅਮਰਦਾਸ ਜੀ ਨੇ ਅਕਾਲ ਪੁਰਖ ਦਾ ਹੁਕਮ ਵਰਤੋਂ ਵਿਚ ਲਿਆਂਦਾ ਹੈ,
By the Grace of Guru Nanak, and the sublime teachings of Guru Angad, Guru Amar Daas broadcast the Lord's Command.
 
ਹੇ ਗੁਰੂ ਰਾਮਦਾਸ ਜੀ! ਤੂੰ ਸਦਾ-ਥਿਰ ਰਹਿਣ ਵਾਲੇ ਅਬਿਨਾਸੀ ਹਰੀ ਦੀ ਪਦਵੀ ਪ੍ਰਾਪਤ ਕਰ ਲਈ ਹੈ ।੫।
So speaks KALL: O Guru Raam Daas, You have attained the status of eternal and imperishable dignity. ||5||
 
(ਗੁਰੂ ਰਾਮਦਾਸ) ਸੰਤੋਖ ਦੇ ਸਰੋਵਰ ਵਿਚ ਵੱਸਦਾ ਹੈ, (ਅਤੇ ਆਪਣੀ) ਜੀਭ ਨਾਲ ਨਾਮ-ਅੰਮ੍ਰਿਤ ਦੇ ਸੁਆਦ ਨੂੰ ਪਰਗਟ ਕਰਦਾ ਹੈ ।
You abide in the pool of contentment; Your tongue reveals the Ambrosial Essence.
 
(ਗੁਰੂ ਰਾਮਦਾਸ ਜੀ ਦਾ) ਦਰਸ਼ਨ ਕੀਤਿਆਂ (ਹਿਰਦੇ ਵਿਚ) ਠੰਢ ਪੈਦਾ ਹੁੰਦੀ ਹੈ ਅਤੇ ਪਾਪ ਦੂਰੋਂ ਹੀ (ਵੇਖ ਕੇ) ਨਾਸ ਹੋ ਜਾਂਦਾ ਹੈ ।
Meeting with You, a tranquil peace wells up, and sins run far away.
 
(ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦਾ) ਦਿੱਤਾ ਹੋਇਆ ਸੁਖਾਂ ਦਾ ਸਾਗਰ (ਪ੍ਰਭੂ-ਮਿਲਾਪ) ਪ੍ਰਾਪਤ ਕੀਤਾ ਹੈ, (ਤਾਹੀਏਂ ਗੁਰੂ ਰਾਮਦਾਸ) ਹਰੀ ਦੇ ਰਾਹ ਵਿਚ (ਤੁਰਦਾ ਹੋਇਆ) ਥੱਕਦਾ ਨਹੀਂ ਹੈ ।
You have attained the Ocean of peace, and You never grow tired on the Lord's path.
 
(ਗੁਰੂ ਰਾਮਦਾਸ ਜੀ ਦਾ) ਸੰਜਮ ਸਤ ਸੰਤੋਖ ਤੇ ਮਿੱਠਾ ਸੁਭਾਉ-ਰੂਪ ਸੰਜੋਅ (ਅਜਿਹਾ ਹੈ ਕਿ ਉਹ) ਟੁੱਟਦਾ ਨਹੀਂ ਹੈ; (ਭਾਵ, ਆਪ ਸਦਾ ਇਹਨਾਂ ਗੁਣਾਂ-ਸੰਜੁਕਤ ਹਨ) ।
The armor of self-restraint, truth, contentment and humility can never be pierced.
 
(ਗੁਰੂ ਰਾਮਦਾਸ ਜੀ ਨੂੰ) ਕਰਤਾਰ ਨੇ ਗੁਰੂ (ਅਮਰਦਾਸ ਜੀ) ਦੇ ਤੁੱਲ ਬਣਾਇਆ ਹੈ, ਜਗਤ ਨੇ (ਆਪ ਦੀ) ਸੋਭਾ ਦਾ ਵਾਜਾ ਵਜਾਇਆ ਹੈ ।
The Creator Lord certified the True Guru, and now the world blows the trumpet of His Praises.
 
ਕਵੀ ਕਲੵਸਹਾਰ ਆਖਦੇ ਹਨ—“ਹੇ ਗੁਰੂ ਰਾਮਦਾਸ! ਤੂੰ ਨਿਰਭਉ ਅਤੇ ਅਬਿਨਾਸੀ ਹਰੀ ਦੀ ਪਦਵੀ ਪਾ ਲਈ ਹੈ’’ ।੬।
So speaks KALL: O Guru Raam Daas, You have attained the state of fearless immortality. ||6||
 
(ਗੁਰੂ ਰਾਮਦਾਸ ਜੀ ਨੇ) ਗੁਰੂ (ਅਮਰਦਾਸ ਜੀ) ਵਾਂਗ ਜਗਤ ਨੂੰ ਜਿੱਤਿਆ ਹੈ ਅਤੇ (ਆਪਣੇ) ਮਨ ਵਿਚ ਇੱਕ (ਅਕਾਲ ਪੁਰਖ) ਨੂੰ ਸਿਮਰਿਆ ਹੈ ।
O certified True Guru, You have conquered the world; You meditate single-mindedly on the One Lord.
 
ਸਤਿਗੁਰੂ ਅਮਰਦਾਸ ਧੰਨ ਹੈ, ਜਿਸ ਨੇ (ਗੁਰੂ ਰਾਮਦਾਸ ਜੀ ਨੂੰ) ਨਾਮ ਦ੍ਰਿੜ੍ਹ ਕਰਾਇਆ ਹੈ ।
Blessed, blessed is Guru Amar Daas, the True Guru, who implanted the Naam, the Name of the Lord, deep within.
 
(ਗੁਰੂ ਰਾਮਦਾਸ ਜੀ ਨੂੰ) ਨਾਮ-ਖ਼ਜ਼ਾਨਾ ਮਿਲ ਗਿਆ ਹੈ, (ਮਾਨੋ) ਨੌ ਨਿਧੀਆਂ ਪ੍ਰਾਪਤ ਹੋ ਗਈਆਂ ਹਨ । ਸਭ ਰਿੱਧੀਆਂ ਤੇ ਸਿੱਧੀਆਂ ਉਸ ਦੀਆਂ ਦਾਸੀਆਂ ਹਨ ।
The Naam is the wealth of the nine treasures; prosperity and supernatural spiritual powers are His slaves.
 
(ਗੁਰੂ ਰਾਮਦਾਸ ਜੀ ਨੂੰ) ਸ਼ਾਂਤੀ ਦਾ ਸਰੋਵਰ ਹਰੀ ਮਿਲ ਪਿਆ ਹੈ, ਅਬਿਨਾਸ਼ੀ ਸਰਬ-ਵਿਆਪਕ ਪ੍ਰਭੂ ਮਿਲ ਪਿਆ ਹੈ ।
He is blessed with the ocean of intuitive wisdom; He has met with the Imperishable Lord God.
 
ਜਿਸ (ਨਾਮ) ਵਿਚ ਲੱਗ ਕੇ ਮੁੱਢ ਤੋਂ ਹੀ ਭਗਤ ਤਰਦੇ ਆਏ ਹਨ, ਉਹ ਨਾਮ ਗੁਰੂ (ਅਮਰਦਾਸ ਜੀ) ਨੇ (ਗੁਰੂ ਰਾਮਦਾਸ ਜੀ) ਨੂੰ ਦ੍ਰਿੜ੍ਹ ਕਰਾਇਆ ਹੈ ।
The Guru has implanted the Naam deep within; attached to the Naam, the devotees have been carried across since ancient times.
 
ਕਵੀ ਕਲੵਸਹਾਰ ਆਖਦੇ ਹਨ—‘ਹੇ ਗੁਰੂ ਰਾਮਦਾਸ ਜੀ! ਤੂੰ ਅਕਾਲ ਪੁਰਖ ਦੇ ਪਿਆਰ ਦਾ (ਉੱਤਮ) ਪਦਾਰਥ ਪਾ ਲਿਆ ਹੈ’ ।੭।
So speaks KALL: O Guru Raam Daas, You have obtained the wealth of the Lord's Love. ||7||
 
(ਗੁਰੂ ਰਾਮਦਾਸ ਜੀ ਦੇ ਹਿਰਦੇ ਵਿਚ) ਅਕਾਲ ਪੁਰਖ ਦੀ ਪਿਆਰ-ਭਰੀ ਭਗਤੀ ਦੇ ਚਸ਼ਮੇ ਚੱਲ ਰਹੇ ਹਨ । (ਗੁਰੂ ਰਾਮਦਾਸ ਜੀ ਦੀ ਅਕਾਲ ਪੁਰਖ ਨਾਲ ਜੋ) ਪੂਰਬਲੀ ਪ੍ਰੀਤ (ਹੈ ਉਹ) ਮੁੱਕਦੀ ਨਹੀਂ ਹੈ;
The flow of loving devotion and primal love does not stop.
 
ਗੁਰੂ (ਅਮਰਦਾਸ ਜੀ) ਦਾ (ਜੋ) ਅਥਾਹ ਸ਼ਬਦ (ਹੈ, ਉਸ ਦੁਆਰਾ ਗੁਰੂ ਰਾਮਦਾਸ) ਨਾਮ-ਅੰਮ੍ਰਿਤ ਦੀਆਂ ਧਾਰਾਂ ਦਾ ਸੁਆਦ ਗਟ ਗਟ ਕਰ ਕੇ ਲੈ ਰਿਹਾ ਹੈ ।
The True Guru drinks in the stream of nectar, the sublime essence of the Shabad, the Infinite Word of God.
 
(ਉੱਚੀ) ਮਤਿ (ਗੁਰੂ ਰਾਮਦਾਸ ਜੀ ਦੀ) ਮਾਤਾ ਹੈ ਤੇ ਸੰਤੋਖ (ਆਪ ਦਾ) ਪਿਤਾ ਹੈ , (ਗੁਰੂ ਰਾਮਦਾਸ) ਸਦਾ ਸ਼ਾਂਤੀ ਦੇ ਸਰੋਵਰ ਵਿਚ ਚੁੱਭੀ ਲਾਈ ਰੱਖਦਾ ਹੈ ।
Wisdom is His mother, and contentment is His father; He is absorbed in the ocean of intuitive peace and poise.
 
(ਗੁਰੂ ਰਾਮਦਾਸ) ਜੂਨਾਂ ਤੋਂ ਰਹਿਤ ਤੇ ਸੁਤੇ-ਪ੍ਰਕਾਸ਼ ਹਰੀ ਦਾ ਰੂਪ ਹੈ । ਸੰਸਾਰ ਨੂੰ (ਆਪ ਨੇ) ਸਤਿਗੁਰੂ ਦੇ ਬਚਨ ਨਾਲ ਤਾਰ ਦਿੱਤਾ ਹੈ ।
The Guru is the Embodiment of the Unborn, Self-illumined Lord; by the Word of His Teachings, the Guru carries the world across.
 
(ਗੁਰੂ ਰਾਮਦਾਸ) ਅਦ੍ਰਿਸ਼ਟ ਅਗੋਚਰ ਤੇ ਬੇਅੰਤ ਹਰੀ ਦਾ ਰੂਪ ਹੈ । (ਆਪ ਨੇ ਆਪਣੇ) ਮਨ ਵਿਚ ਸਤਿਗੁਰੂ ਦਾ ਸ਼ਬਦ ਵਸਾਇਆ ਹੈ ।
Within His mind, the Guru has enshrined the Shabad, the Word of the Unseen, Unfathomable, Infinite Lord.
 
ਕਵੀ ਕਲੵਸਹਾਰ ਆਖਦੇ ਹਨ—‘ਹੇ ਗੁਰੂ ਰਾਮਦਾਸ! ਤੂੰ ਜਗਤ ਨੂੰ ਤਾਰਨ ਵਾਲਾ ਅਕਾਲ ਪੁਰਖ ਲੱਭ ਲਿਆ ਹੈ’ ।੮।
So speaks KALL: O Guru Raam Daas, You have attained the Lord, the Saving Grace of the world. ||8||
 
ਜੋ ਸੰਸਾਰ ਨੂੰ ਤਾਰਨ-ਜੋਗ ਹੈ, ਜੋ ਨੌ ਨਿਧਿਆਂ ਦਾ ਭੰਡਾਰ ਹੈ, ਜੋ ਭਗਤ ਜਨਾਂ ਨੂੰ ਸੰਸਾਰ-ਸਾਗਰ ਤੋਂ ਪਾਰ ਕਰਨ ਦੇ ਸਮਰੱਥ ਹੈ ,
The Saving Grace of the world, the nine treasures, carries the devotees across the world-ocean.
 
(ਸਤਿਗੁਰੂ ਰਾਮਦਾਸ ਜੀ ਦੇ ਪਾਸ) ਹਰੀ ਦਾ ਨਾਮ, (ਮਾਨੋ), ਅੰਮ੍ਰਿਤ ਦੀ ਬੂੰਦ ਹੈ, ਜੋ ਸਾਰੇ ਸੰਸਾਰ ਦੀ ਵਿਹੁ ਦੂਰ ਕਰਨ-ਜੋਗ ਹੈ ।
The Drop of Ambrosial Nectar, the Lord's Name, is the antidote to the poison of sin.
 
ਗੁਰੂ ਰਾਮਦਾਸ ਆਤਮਕ ਅਡੋਲਤਾ ਦਾ ਸ੍ਰੇਸ਼ਟ ਰੁੱਖ ਹੈ ਜੋ ਫਲਿਆ ਹੋਇਆ ਹੈ, (ਇਸ ਰੁੱਖ ਨੂੰ) ਗਿਆਨ ਦੇ ਦੇਣ ਵਾਲੇ ਅੰਮ੍ਰਿਤ ਫਲ ਲੱਗੇ ਹੋਏ ਹਨ ।
The tree of intuitive peace and poise blossoms and bears the ambrosial fruit of spiritual wisdom.
 
(ਇਹ ਫਲ) ਗੁਰੂ ਦੀ ਕਿਰਪਾ ਨਾਲ ਮਿਲਦੇ ਹਨ, ਤੇ ਉਹ ਮਨੁੱਖ ਧੰਨ ਅਤੇ ਵੱਡੇ ਭਾਗਾਂ ਵਾਲੇ ਹਨ, (ਜਿਨ੍ਹਾਂ ਨੂੰ ਇਹ ਫਲ ਪ੍ਰਾਪਤ ਹੋਏ ਹਨ) ।
Blessed are those fortunate people who receive it, by Guru's Grace.
 
ਉਹ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੁਕਤ ਹੋ ਗਏ ਹਨ, ਜਿਨ੍ਹਾਂ ਨੇ ਆਪਣੇ ਮਨ ਵਿਚ ਗੁਰੂ (ਰਾਮਦਾਸ ਜੀ) ਨਾਲ ਪਿਆਰ ਪਾਇਆ ਹੈ ।
They are liberated through the Shabad, the Word of the True Guru; their minds are filled with the Guru's Wisdom.
 
ਕਵੀ ਕਲੵਸਹਾਰ ਆਖਦੇ ਹਨ—‘ਹੇ ਗੁਰੂ ਰਾਮਦਾਸ! ਤੂੰ ਸ਼ਬਦ ਦਾ ਨਗਾਰਾ ਵਜਾਇਆ ਹੈ’ ।੯।
So speaks KALL: O Guru Raam Daas, You beat the drum of the Shabad. ||9||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by