ਜਗਤ ਉਧਾਰਣੁ ਨਵ ਨਿਧਾਨੁ ਭਗਤਹ ਭਵ ਤਾਰਣੁ ॥
ਜੋ ਸੰਸਾਰ ਨੂੰ ਤਾਰਨ-ਜੋਗ ਹੈ, ਜੋ ਨੌ ਨਿਧਿਆਂ ਦਾ ਭੰਡਾਰ ਹੈ, ਜੋ ਭਗਤ ਜਨਾਂ ਨੂੰ ਸੰਸਾਰ-ਸਾਗਰ ਤੋਂ ਪਾਰ ਕਰਨ ਦੇ ਸਮਰੱਥ ਹੈ ,
The Saving Grace of the world, the nine treasures, carries the devotees across the world-ocean.
ਅੰਮ੍ਰਿਤ ਬੂੰਦ ਹਰਿ ਨਾਮੁ ਬਿਸੁ ਕੀ ਬਿਖੈ ਨਿਵਾਰਣੁ ॥
(ਸਤਿਗੁਰੂ ਰਾਮਦਾਸ ਜੀ ਦੇ ਪਾਸ) ਹਰੀ ਦਾ ਨਾਮ, (ਮਾਨੋ), ਅੰਮ੍ਰਿਤ ਦੀ ਬੂੰਦ ਹੈ, ਜੋ ਸਾਰੇ ਸੰਸਾਰ ਦੀ ਵਿਹੁ ਦੂਰ ਕਰਨ-ਜੋਗ ਹੈ ।
The Drop of Ambrosial Nectar, the Lord's Name, is the antidote to the poison of sin.
ਸਹਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ॥
ਗੁਰੂ ਰਾਮਦਾਸ ਆਤਮਕ ਅਡੋਲਤਾ ਦਾ ਸ੍ਰੇਸ਼ਟ ਰੁੱਖ ਹੈ ਜੋ ਫਲਿਆ ਹੋਇਆ ਹੈ, (ਇਸ ਰੁੱਖ ਨੂੰ) ਗਿਆਨ ਦੇ ਦੇਣ ਵਾਲੇ ਅੰਮ੍ਰਿਤ ਫਲ ਲੱਗੇ ਹੋਏ ਹਨ ।
The tree of intuitive peace and poise blossoms and bears the ambrosial fruit of spiritual wisdom.
ਗੁਰ ਪ੍ਰਸਾਦਿ ਪਾਈਅਹਿ ਧੰਨਿ ਤੇ ਜਨ ਬਡਭਾਗੇ ॥
(ਇਹ ਫਲ) ਗੁਰੂ ਦੀ ਕਿਰਪਾ ਨਾਲ ਮਿਲਦੇ ਹਨ, ਤੇ ਉਹ ਮਨੁੱਖ ਧੰਨ ਅਤੇ ਵੱਡੇ ਭਾਗਾਂ ਵਾਲੇ ਹਨ, (ਜਿਨ੍ਹਾਂ ਨੂੰ ਇਹ ਫਲ ਪ੍ਰਾਪਤ ਹੋਏ ਹਨ) ।
Blessed are those fortunate people who receive it, by Guru's Grace.
ਤੇ ਮੁਕਤੇ ਭਏ ਸਤਿਗੁਰ ਸਬਦਿ ਮਨਿ ਗੁਰ ਪਰਚਾ ਪਾਇਅਉ ॥
ਉਹ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੁਕਤ ਹੋ ਗਏ ਹਨ, ਜਿਨ੍ਹਾਂ ਨੇ ਆਪਣੇ ਮਨ ਵਿਚ ਗੁਰੂ (ਰਾਮਦਾਸ ਜੀ) ਨਾਲ ਪਿਆਰ ਪਾਇਆ ਹੈ ।
They are liberated through the Shabad, the Word of the True Guru; their minds are filled with the Guru's Wisdom.
ਗੁਰ ਰਾਮਦਾਸ ਕਲ੍ਯੁਚਰੈ ਤੈ ਸਬਦ ਨੀਸਾਨੁ ਬਜਾਇਅਉ ॥੯॥
ਕਵੀ ਕਲੵਸਹਾਰ ਆਖਦੇ ਹਨ—‘ਹੇ ਗੁਰੂ ਰਾਮਦਾਸ! ਤੂੰ ਸ਼ਬਦ ਦਾ ਨਗਾਰਾ ਵਜਾਇਆ ਹੈ’ ।੯।
So speaks KALL: O Guru Raam Daas, You beat the drum of the Shabad. ||9||