ਪ੍ਰੇਮ ਭਗਤਿ ਪਰਵਾਹ ਪ੍ਰੀਤਿ ਪੁਬਲੀ ਨ ਹੁਟਇ ॥
(ਗੁਰੂ ਰਾਮਦਾਸ ਜੀ ਦੇ ਹਿਰਦੇ ਵਿਚ) ਅਕਾਲ ਪੁਰਖ ਦੀ ਪਿਆਰ-ਭਰੀ ਭਗਤੀ ਦੇ ਚਸ਼ਮੇ ਚੱਲ ਰਹੇ ਹਨ । (ਗੁਰੂ ਰਾਮਦਾਸ ਜੀ ਦੀ ਅਕਾਲ ਪੁਰਖ ਨਾਲ ਜੋ) ਪੂਰਬਲੀ ਪ੍ਰੀਤ (ਹੈ ਉਹ) ਮੁੱਕਦੀ ਨਹੀਂ ਹੈ;
The flow of loving devotion and primal love does not stop.
ਸਤਿਗੁਰ ਸਬਦੁ ਅਥਾਹੁ ਅਮਿਅ ਧਾਰਾ ਰਸੁ ਗੁਟਇ ॥
ਗੁਰੂ (ਅਮਰਦਾਸ ਜੀ) ਦਾ (ਜੋ) ਅਥਾਹ ਸ਼ਬਦ (ਹੈ, ਉਸ ਦੁਆਰਾ ਗੁਰੂ ਰਾਮਦਾਸ) ਨਾਮ-ਅੰਮ੍ਰਿਤ ਦੀਆਂ ਧਾਰਾਂ ਦਾ ਸੁਆਦ ਗਟ ਗਟ ਕਰ ਕੇ ਲੈ ਰਿਹਾ ਹੈ ।
The True Guru drinks in the stream of nectar, the sublime essence of the Shabad, the Infinite Word of God.
ਮਤਿ ਮਾਤਾ ਸੰਤੋਖੁ ਪਿਤਾ ਸਰਿ ਸਹਜ ਸਮਾਯਉ ॥
(ਉੱਚੀ) ਮਤਿ (ਗੁਰੂ ਰਾਮਦਾਸ ਜੀ ਦੀ) ਮਾਤਾ ਹੈ ਤੇ ਸੰਤੋਖ (ਆਪ ਦਾ) ਪਿਤਾ ਹੈ , (ਗੁਰੂ ਰਾਮਦਾਸ) ਸਦਾ ਸ਼ਾਂਤੀ ਦੇ ਸਰੋਵਰ ਵਿਚ ਚੁੱਭੀ ਲਾਈ ਰੱਖਦਾ ਹੈ ।
Wisdom is His mother, and contentment is His father; He is absorbed in the ocean of intuitive peace and poise.
ਆਜੋਨੀ ਸੰਭਵਿਅਉ ਜਗਤੁ ਗੁਰ ਬਚਨਿ ਤਰਾਯਉ ॥
(ਗੁਰੂ ਰਾਮਦਾਸ) ਜੂਨਾਂ ਤੋਂ ਰਹਿਤ ਤੇ ਸੁਤੇ-ਪ੍ਰਕਾਸ਼ ਹਰੀ ਦਾ ਰੂਪ ਹੈ । ਸੰਸਾਰ ਨੂੰ (ਆਪ ਨੇ) ਸਤਿਗੁਰੂ ਦੇ ਬਚਨ ਨਾਲ ਤਾਰ ਦਿੱਤਾ ਹੈ ।
The Guru is the Embodiment of the Unborn, Self-illumined Lord; by the Word of His Teachings, the Guru carries the world across.
ਅਬਿਗਤ ਅਗੋਚਰੁ ਅਪਰਪਰੁ ਮਨਿ ਗੁਰ ਸਬਦੁ ਵਸਾਇਅਉ ॥
(ਗੁਰੂ ਰਾਮਦਾਸ) ਅਦ੍ਰਿਸ਼ਟ ਅਗੋਚਰ ਤੇ ਬੇਅੰਤ ਹਰੀ ਦਾ ਰੂਪ ਹੈ । (ਆਪ ਨੇ ਆਪਣੇ) ਮਨ ਵਿਚ ਸਤਿਗੁਰੂ ਦਾ ਸ਼ਬਦ ਵਸਾਇਆ ਹੈ ।
Within His mind, the Guru has enshrined the Shabad, the Word of the Unseen, Unfathomable, Infinite Lord.
ਗੁਰ ਰਾਮਦਾਸ ਕਲ੍ਯੁਚਰੈ ਤੈ ਜਗਤ ਉਧਾਰਣੁ ਪਾਇਅਉ ॥੮॥
ਕਵੀ ਕਲੵਸਹਾਰ ਆਖਦੇ ਹਨ—‘ਹੇ ਗੁਰੂ ਰਾਮਦਾਸ! ਤੂੰ ਜਗਤ ਨੂੰ ਤਾਰਨ ਵਾਲਾ ਅਕਾਲ ਪੁਰਖ ਲੱਭ ਲਿਆ ਹੈ’ ।੮।
So speaks KALL: O Guru Raam Daas, You have attained the Lord, the Saving Grace of the world. ||8||