(ਹਰੀ) ਆਪ ਹੀ ਸਾਰੇ ਜਗਤ ਨੂੰ ਆਸਰਾ ਦੇ ਰਿਹਾ ਹੈ, ਆਪਣੀ ਕੁਦਰਤਿ ਵਿਖਾਲ ਰਿਹਾ ਹੈ । ਨਾਹ (ਉਸ ਦਾ ਕੋਈ) ਰੰਗ ਹੈ ਨਾ (ਕੋਈ) ਨਿਸ਼ਾਨ, ਨਾਹ ਮੂੰਹ, ਤੇ ਨਾਹ ਦਾੜ੍ਹੀ ।
He Himself supports the Universe, revealing His All-powerful Creative Potency. He has no color, form, mouth or beard.
ਹਰੀ ਦਾ ਭਗਤ ਦਾਸ (ਗੁਰੂ) ਨਾਨਕ (ਹਰੀ ਦੇ) ਦਰ ਤੇ ਪ੍ਰਵਾਨ (ਹੋਇਆ ਹੈ) ਅਤੇ ਹਰੀ ਵਰਗਾ ਹੈ । (ਮੇਰੀ) ਇੱਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਹਿ ਸਕਦੀ ਹੈ?
Your devotees are at Your Door, O God - they are just like You. How can servant Nanak describe them with only one tongue?
ਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ, ਸਦਾ ਸਦਕੇ ਹਾਂ ।੩।
I am a sacrifice, a sacrifice, a sacrifice, a sacrifice, forever a sacrifice to them. ||3||
ਹੇ ਪ੍ਰਭੂ! ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ, ਤੇਰੇ ਗਿਆਨ ਦਾ ਅਤੇ (ਤੇਰੇ ਵਿਚ) ਧਿਆਨ (ਜੋੜਨ) ਦਾ ਮੁੱਲ ਨਹੀਂ (ਪੈ ਸਕਦਾ) । ਤੇਰਾ ਟਿਕਾਣਾ ਉੱਚੇ ਤੋਂ ਉੱਚਾ ਸੁਣੀਂਦਾ ਹੈ ।
You are the Treasure of all virtue; who can know the value of Your spiritual wisdom and meditation? O God, Your Place is known as the highest of the high.
ਮੇਰਾ ਮਨ, ਮੇਰਾ ਧਨ ਅਤੇ ਮੇਰੇ ਪ੍ਰਾਣ—ਇਹ ਸਭ ਤੇਰੇ ਹੀ (ਦਿੱਤੇ ਹੋਏ) ਹਨ । ਸਾਰਾ ਸੰਸਾਰ ਤੇਰੀ ਇਕੋ ਹੀ ਸੱਤਾ ਵਿਚ ਹੈ।ਮੈਂ ਕਿਸ ਦਾ ਨਾਉਂ ਦੱਸਾਂ ਜੋ ਤੇਰੇ ਬਰਾਬਰ ਦਾ ਹੋਵੇ? ਤੂੰ ਵੱਡਿਆਂ ਤੋਂ ਵੱਡਾ ਹੈਂ ।
Mind, wealth and the breath of life belong to You alone, Lord. The world is strung upon Your Thread. What praises can I give to You? You are the Greatest of the great.
ਹੇ ਪ੍ਰਭੂ! ਤੇਰਾ ਭੇਦ ਕੌਣ ਜਾਣ ਸਕਦਾ ਹੈ? ਹੇ ਅਲੱਖ! ਹੇ ਅਪਾਰ! ਹੇ ਪ੍ਰਕਾਸ਼ ਰੂਪ! ਤੇਰੀ ਸੱਤਾ (ਸਭ ਥਾਂ) ਇੱਕ-ਰਸ ਹੈ; ਤੂੰ ਸਾਰੇ ਜੀਆਂ ਦਾ ਆਸਰਾ ਹੈਂ ।
Who can know Your Mystery? O Unfathomable, Infinite, Divine Lord, Your Power is unstoppable. O God, You are the Support of all.
ਹੇ ਪ੍ਰਭੂ! (ਤੇਰਾ) ਭਗਤ ਸੇਵਕ (ਗੁਰੂ ਨਾਨਕ (ਤੇਰੇ) ਦਰ ਤੇ ਪ੍ਰਵਾਨ (ਹੋਇਆ ਹੈ) ਅਤੇ (ਹੇ ਪ੍ਰਭੂ! ਤੈਂ) ਬ੍ਰਹਮ ਦੇ ਸਮਾਨ ਹੈ । (ਮੇਰੀ) ਇੱਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਹਿ ਸਕਦੀ ਹੈ?
Your devotees are at Your Door, O God - they are just like You. How can servant Nanak describe them with only one tongue?
ਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ, ਸਦਕੇ ਹਾਂ ।੪।
I am a sacrifice, a sacrifice, a sacrifice, a sacrifice, forever a sacrifice to them. ||4||
ਤੂੰ ਵਰਨਾਂ ਚਿੰਨ੍ਹਾਂ ਤੋਂ ਬਾਹਰਾ ਹੈਂ, ਤੇ ਸਰੂਪ ਵਾਲਾ ਭੀ ਹੈਂ; ਤੈਨੂੰ ਕੋਈ ਛਲ ਨਹੀਂ ਸਕਦਾ,
O Formless, Formed, Undeceivable, Perfect, Imperishable,
ਤੂੰ ਸਭ ਥਾਈਂ ਵਿਆਪਕ ਹੈਂ, ਤੇ ਕਦੇ ਨਾਸ ਹੋਣ ਵਾਲਾ ਨਹੀਂ ਹੈਂ, ਤੇਰੇ ਬੇਅੰਤ ਸਰੂਪ ਹਨ, ਤੂੰ ਸੁੱਧ-ਸਰੂਪ ਹੈਂ ਅਤੇ ਜ਼ਾਹਰਾ-ਜ਼ਹੂਰ ਹੈਂ ।
Blissful, Unlimited, Beautiful, Immaculate, Blossoming Lord:
ਬੇਅੰਤ ਜੀਵ ਤੇਰੇ ਗੁਣ ਗਾਉਂਦੇ ਹਨ, ਪਰ ਤੇਰਾ ਅੰਤ ਰਤਾ ਭੀ ਨਹੀਂ ਪੈਂਦਾ ।
Countless are those who sing Your Glorious Praises, but they do not know even a tiny bit of Your extent.
ਹੇ ਪ੍ਰਭੂ! ਜਿਸ ਉੱਤੇ ਤੂੰ ਦਇਆਵਾਨ ਹੁੰਦਾ ਹੈਂ, ਉਹ ਮਨੁੱਖ ਤੈਨੂੰ ਮਿਲ ਪੈਂਦਾ ਹੈ ।
That humble being upon whom You shower Your Mercy meets with You, O God.
ਭਾਗਾਂ ਵਾਲੇ ਹਨ ਉਹ ਮਨੁੱਖ, ਜਿਨ੍ਹਾਂ ਉੱਤੇ ਹਰੀ ਦਇਆਵਾਨ ਹੋਇਆ ਹੈ ।
Blessed, blessed, blessed are those humble beings, upon whom the Lord, Har, Har, showers His Mercy.
ਜਿਨ੍ਹਾਂ ਮਨੁੱਖਾਂ ਨੇ ਹਰੀ ਦੇ ਰੂਪ ਗੁਰੂ ਨਾਨਕ ਨੂੰ ਪਰਸਿਆ ਹੈ, ਉਹ ਜਨਮ ਮਰਨ ਦੋਹਾਂ ਤੋਂ ਬਚ ਰਹੇ ਹਨ ।੫।
Whoever meets with the Lord through Guru Nanak is rid of both birth and death. ||5||
ਮਹਾਤਮਾ ਲੋਕ ਸਦਾ ਤੋਂ ਕਹਿੰਦੇ ਆਏ ਹਨ ਕਿ ਹਰੀ ਸਦਾ ਅਟੱਲ ਹੈ, ਸਦਾ ਕਾਇਮ ਰਹਿਣ ਵਾਲਾ ਹੈ;
The Lord is said to be True, True, True, True, the Truest of the True.
ਉਹ ਪੁਰਾਤਨ ਪੁਰਖ ਸੁਣੀਂਦਾ ਹੈ (ਭਾਵ, ਸਭ ਦਾ ਮੁੱਢ ਹੈ,) ਕੋਈ ਹੋਰ ਦੂਜਾ ਉਹਦੇ ਵਰਗਾ ਨਹੀਂ ਹੈ ।
There is no other like Him. He is the Primal Being, the Primal Soul.
ਹੇ ਮਨ! ਜਿਨ੍ਹਾਂ ਨੇ ਹਰੀ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਲਿਆ ਹੈ, ਉਹਨਾਂ ਨੂੰ ਸਾਰੇ ਸੁਖ ਲੱਭ ਪਏ ਹਨ ।
Chanting the Ambrosial Name of the Lord, the mortal is blessed with all comforts.
ਜਿਨ੍ਹਾਂ ਨੇ (ਨਾਮ-ਅੰਮ੍ਰਿਤ) ਜੀਭ ਨਾਲ ਚੱਖਿਆ ਹੈ, ਉਹ ਮਨੁੱਖ ਰੱਜ ਗਏ ਹਨ (ਭਾਵ, ਹੋਰ ਰਸਾਂ ਦੀ ਉਹਨਾਂ ਨੂੰ ਤਾਂਘ ਨਹੀਂ ਰਹੀ) ।
Those who taste it with their tongues, those humble beings are satisfied and fulfilled.
ਜਿਨ੍ਹਾਂ ਮਨੁੱਖਾਂ ਉੱਤੇ ਮਾਲਕ-ਪ੍ਰਭੂ ਦਇਆਵਾਨ ਹੋਇਆ ਹੈ, ਉਹਨਾਂ ਦਾ ਸਾਧ ਸੰਗਤਿ ਵਿਚ ਪ੍ਰੇਮ (ਪੈ ਗਿਆ ਹੈ) ।
That person who becomes pleasing to his Lord and Master, loves the Sat Sangat, the True Congregation.
ਹਰੀ-ਰੂਪ ਗੁਰੂ ਨਾਨਕ (ਦੇ ਚਰਨਾਂ) ਨੂੰ ਜਿਨ੍ਹਾਂ ਪਰਸਿਆ ਹੈ, ਉਹਨਾਂ ਮਨੁੱਖਾਂ ਨੇ ਆਪਣੀ ਸਾਰੀ ਕੁਲ ਦਾ ਬੇੜਾ ਪਾਰ ਕਰ ਲਿਆ ਹੈ ।੬।
Whoever meets with the Lord through Guru Nanak, saves all his generations. ||6||
ਸਭਾ ਸਦਾ ਅਟੱਲ ਰਹਿਣ ਵਾਲੀ ਹੈ, (ਉਸ ਦੀ) ਕਚਹਿਰੀ ਸਦਾ-ਥਿਰ ਹੈ; ਆਪਣੇ ਸਦਾ-ਥਿਰ-ਰੂਪ ਗੁਰੂ ਕੋਲ ਰੱਖਿਆ ਹੋਇਆ ਹੈ;
True is His Congregation and His Court. The True Lord has established Truth.
(ਅਕਾਲ ਪੁਰਖ ਦਾ) ਟਿਕਾਣਾ ਸਦਾ ਕਾਇਮ ਰਹਿਣ ਵਾਲਾ ਆਸਣ ਹੈ ਤੇ, ਅਤੇ ਉਹ (ਸਦਾ) ਸੱਚਾ ਨਿਆਂ ਕਰਦਾ ਹੈ ।
Sitting upon His Throne of Truth, He administers True Justice.
ਸਦਾ-ਥਿਰ ਸੱਚੇ (ਅਕਾਲ ਪੁਰਖ) ਨੇ ਜਗਤ ਨੂੰ ਰਚਿਆ ਹੈ, ਉਹ ਆਪ ਕਦੇ ਭੁੱਲਣਹਾਰ ਨਹੀਂ, ਕਦੇ ਭੁੱਲ ਨਹੀਂ ਕਰਦਾ ।
The True Lord Himself fashioned the Universe. He is Infallible, and does not make mistakes.
(ਅਕਾਲ ਪੁਰਖ ਦਾ) ਸ੍ਰੇਸ਼ਟ ਨਾਮ (ਭੀ) ਬੇਅੰਤ ਹੈ, ਅਮੋਲਕ ਹੈ, (ਉਸ ਦੇ ਨਾਮ ਦਾ) ਮੁੱਲ ਨਹੀਂ ਪੈ ਸਕਦਾ ।
The Naam, the Name of the Infinite Lord, is the jewel. Its value cannot be appraised - it is priceless.
ਜਿਨ੍ਹਾਂ ਮਨੁੱਖਾਂ ਉੱਤੇ ਅਕਾਲ ਪੁਰਖ ਦਇਆਵਾਨ ਹੋਇਆ ਹੈ, ਉਹਨਾਂ ਨੂੰ ਹੀ ਸਾਰੇ ਸੁਖ ਮਿਲੇ ਹਨ ।
That person, upon whom the Lord of the Universe showers His Mercy obtains all comforts.
ਅਕਾਲ ਪੁਰਖ ਦੇ ਰੂਪ ਗੁਰੂ ਨਾਨਕ (ਦੇ ਚਰਨਾਂ) ਨੂੰ ਜਿਨ੍ਹਾਂ ਪਰਸਿਆ ਹੈ, ਉਹ ਫਿਰ ਪਰਤ ਕੇ ਜਨਮ (ਮਰਣ) ਵਿਚ ਨਹੀਂ ਆਉਂਦੇ ।੭।
Those who touch the Feet of the Lord through Guru Nanak, do not have to enter the cycle of reincarnation ever again. ||7||
ਕਿਹੜਾ ਜੋਗ (ਦਾ ਸਾਧਨ) ਕਰੀਏ? ਕਿਹੜਾ ਗਿਆਨ (ਵਿਚਾਰੀਏ)? ਕਿਹੜਾ ਧਿਆਨ (ਧਰੀਏ)? ਉਹ ਕਿਹੜੀ ਜੁਗਤੀ ਵਰਤੀਏ ਜਿਸ ਕਰਕੇ ਅਕਾਲ ਪੁਰਖ ਦੇ ਗੁਣ ਗਾ ਸਕੀਏ?
What is the Yoga, what is the spiritual wisdom and meditation, and what is the way, to praise the Lord?
ਸਿੱਧ, ਸਾਧਿਕ ਅਤੇ ਤੇਤੀ ਕਰੋੜ ਦੇਵਤਿਆਂ ਪਾਸੋਂ (ਭੀ) ਅਕਾਲ ਪੁਰਖ ਦਾ ਮੁੱਲ ਰਤਾ ਭੀ ਨਹੀਂ ਪੈ ਸਕਿਆ ।
The Siddhas and seekers and the three hundred thirty million gods cannot find even a tiny bit of the Lord's Value.
ਬ੍ਰਹਮਾ ਅਤੇ ਹੋਰ ਦੇਵਤੇ (ਬ੍ਰਹਮਾ ਦੇ ਪੁੱਤ੍ਰ) ਸਨਕ ਆਦਿਕ ਅਤੇ ਸ਼ੇਸ਼ਨਾਗ ਅਕਾਲ ਪੁਰਖ ਦੇ ਗੁਣਾਂ ਦਾ ਅੰਤ ਨਹੀਂ ਲੱਭ ਸਕੇ ।
Neither Brahma, nor Sanak, nor the thousand-headed serpent king can find the limits of His Glorious Virtues.
ਸਮਝ ਤੋਂ ਉੱਚਾ ਹੈ, ਉਸ ਦੀ ਗਤਿ ਪਾਈ ਨਹੀਂ ਜਾ ਸਕਦੀ, ਸਾਰੇ ਥਾਈਂ ਵਿਆਪਕ ਹੈ ਤੇ ਸਭ ਵਿਚ ਰਮਿਆ ਹੋਇਆ ਹੈ ।
The Inapprehensible Lord cannot be apprehended. He is pervading and permeating amongst all.
ਦਇਆਲ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਦੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਦਿੱਤੀ ਹੈ, ਉਹ ਮਨੁੱਖ ਉਸ ਦੀ ਭਗਤੀ ਵਿਚ ਜੁੜ ਗਏ ਹਨ ।
Those whom God has mercifully freed from their nooses - those humble beings are attached to His devotional worship.
ਹਰੀ ਦੇ ਰੂਪ ਗੁਰੂ ਨਾਨਕ ਜਿਨ੍ਹਾਂ ਨੇ ਪਰਸਿਆ ਹੈ, ਉਹ ਜੀਵ ਲੋਕ ਪਰਲੋਕ ਵਿਚ ਮਾਇਆ ਦੇ ਬੰਧਨਾਂ ਤੋਂ ਬਚੇ ਹੋਏ ਹਨ ।੮।
Those who meet with the Lord through Guru Nanak are liberated forever, here and hereafter. ||8||
ਹੇ ਪ੍ਰਭੂ! ਹੇ ਦਾਤੇ! ਹੇ ਦਾਤਾਰ! ਮੈਂ ਇਕ ਮੰਗਤਾ ਤੇਰੀ ਸਰਨ ਆਇਆ ਹਾਂ,
I am a beggar; I seek the Sanctuary of God, the Giver of givers.
ਸਤਸੰਗੀਆਂ ਦੇ ਚਰਨਾਂ ਦੀ ਧੂੜ ਦਾ ਖ਼ੈਰ ਮਿਲ ਜਾਏ, ਤਾਕਿ ਇਸ ਧੂੜ ਦੀ ਓਟ ਲੈ ਕੇ ਮੈਂ (ਸੰਸਾਰ ਦੇ) ਘੁੰਮਣ-ਘੇਰ ਤੋਂ ਪਾਰ ਲੰਘ ਸਕਾਂ ।
Please bless me with the gift of the dust of the feet of the Saints; grasping them, I cross over the terrifying world-ocean.
ਹੇ ਠਾਕੁਰ! ਜੇ ਤੈਨੂੰ ਚੰਗੀ ਲੱਗੇ ਤਾਂ (ਮਿਹਰ ਕਰ ਕੇ ਮੇਰੀ) ਅਰਜ਼ੋਈ ਸੁਣ, ਮੈਂ ਇਕ ਬੇਨਤੀ ਕਰਦਾ ਹਾਂ,
Please listen to my prayer, if it pleases You, O my Lord and Master.