ਸਚੁ ਸਭਾ ਦੀਬਾਣੁ ਸਚੁ ਸਚੇ ਪਹਿ ਧਰਿਓ ॥
ਸਭਾ ਸਦਾ ਅਟੱਲ ਰਹਿਣ ਵਾਲੀ ਹੈ, (ਉਸ ਦੀ) ਕਚਹਿਰੀ ਸਦਾ-ਥਿਰ ਹੈ; ਆਪਣੇ ਸਦਾ-ਥਿਰ-ਰੂਪ ਗੁਰੂ ਕੋਲ ਰੱਖਿਆ ਹੋਇਆ ਹੈ;
True is His Congregation and His Court. The True Lord has established Truth.
ਸਚੈ ਤਖਤਿ ਨਿਵਾਸੁ ਸਚੁ ਤਪਾਵਸੁ ਕਰਿਓ ॥
(ਅਕਾਲ ਪੁਰਖ ਦਾ) ਟਿਕਾਣਾ ਸਦਾ ਕਾਇਮ ਰਹਿਣ ਵਾਲਾ ਆਸਣ ਹੈ ਤੇ, ਅਤੇ ਉਹ (ਸਦਾ) ਸੱਚਾ ਨਿਆਂ ਕਰਦਾ ਹੈ ।
Sitting upon His Throne of Truth, He administers True Justice.
ਸਚਿ ਸਿਰਜ੍ਯਿਉ ਸੰਸਾਰੁ ਆਪਿ ਆਭੁਲੁ ਨ ਭੁਲਉ ॥
ਸਦਾ-ਥਿਰ ਸੱਚੇ (ਅਕਾਲ ਪੁਰਖ) ਨੇ ਜਗਤ ਨੂੰ ਰਚਿਆ ਹੈ, ਉਹ ਆਪ ਕਦੇ ਭੁੱਲਣਹਾਰ ਨਹੀਂ, ਕਦੇ ਭੁੱਲ ਨਹੀਂ ਕਰਦਾ ।
The True Lord Himself fashioned the Universe. He is Infallible, and does not make mistakes.
ਰਤਨ ਨਾਮੁ ਅਪਾਰੁ ਕੀਮ ਨਹੁ ਪਵੈ ਅਮੁਲਉ ॥
(ਅਕਾਲ ਪੁਰਖ ਦਾ) ਸ੍ਰੇਸ਼ਟ ਨਾਮ (ਭੀ) ਬੇਅੰਤ ਹੈ, ਅਮੋਲਕ ਹੈ, (ਉਸ ਦੇ ਨਾਮ ਦਾ) ਮੁੱਲ ਨਹੀਂ ਪੈ ਸਕਦਾ ।
The Naam, the Name of the Infinite Lord, is the jewel. Its value cannot be appraised - it is priceless.
ਜਿਹ ਕ੍ਰਿਪਾਲੁ ਹੋਯਉ ਗੋੁਬਿੰਦੁ ਸਰਬ ਸੁਖ ਤਿਨਹੂ ਪਾਏ ॥
ਜਿਨ੍ਹਾਂ ਮਨੁੱਖਾਂ ਉੱਤੇ ਅਕਾਲ ਪੁਰਖ ਦਇਆਵਾਨ ਹੋਇਆ ਹੈ, ਉਹਨਾਂ ਨੂੰ ਹੀ ਸਾਰੇ ਸੁਖ ਮਿਲੇ ਹਨ ।
That person, upon whom the Lord of the Universe showers His Mercy obtains all comforts.
ਹਰਿ ਗੁਰੁ ਨਾਨਕੁ ਜਿਨ੍ਹ ਪਰਸਿਓ ਤੇ ਬਹੁੜਿ ਫਿਰਿ ਜੋਨਿ ਨ ਆਏ ॥੭॥
ਅਕਾਲ ਪੁਰਖ ਦੇ ਰੂਪ ਗੁਰੂ ਨਾਨਕ (ਦੇ ਚਰਨਾਂ) ਨੂੰ ਜਿਨ੍ਹਾਂ ਪਰਸਿਆ ਹੈ, ਉਹ ਫਿਰ ਪਰਤ ਕੇ ਜਨਮ (ਮਰਣ) ਵਿਚ ਨਹੀਂ ਆਉਂਦੇ ।੭।
Those who touch the Feet of the Lord through Guru Nanak, do not have to enter the cycle of reincarnation ever again. ||7||