ਹੇ ਕਬੀਰ!ਮਨੁੱਖ ਦਾ ਮਨ ਪੰਛੀ ਬਣ ਜਾਂਦਾ ਹੈ,ਭਟਕ ਭਟਕ ਕੇ ਦਸੀਂ ਪਾਸੀਂ ਦੌੜਦਾ ਹੈ।
Kabeer, the mind has become a bird; it soars and flies in the ten directions.
ਜੋ ਮਨੁੱਖ ਜਿਹੋ ਜਿਹੀ ਸੰਗਤਿ ਵਿਚ ਬੈਠਦਾ ਹੈ ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ ।੮੬।
According to the company it keeps, so are the fruits it eats. ||86||
ਹੇ ਕਬੀਰ! ਜੇਹੜੀ ਥਾਂ ਭਾਲ ਰਿਹਾ ਸਾਂ, ਉਹੀ ਥਾਂ ਮੈਨੂੰ ਲੱਭ ਪਈ ਹੈ ।
Kabeer, you have found that place which you were seeking.
ਜਿਸ (ਪ੍ਰਭੂ) ਨੂੰ ਤੂੰ ਪਹਿਲਾਂ ‘ਕੋਈ ਹੋਰ’ ਆਖਦਾ ਸੈਂ ,ਬਦਲ ਕੇ ਉਸੇ ਦਾ ਹੀ ਰੂਪ ਬਣ ਗਿਆ ਹੈਂ।੮੭।
You have become that which you thought was separate from yourself. ||87||
ਹੇ ਕਬੀਰ! ਰੱਬ ਨਾਲੋਂ ਟੁੱਟੇ ਬੰਦਿਆਂ ਦਾ ਸਾਥ ਕਦੇ ਭੀ ਨਾਹ ਕਰੀਂ । ਕੇਲੇ ਦੇ ਨੇੜੇ ਬੇਰੀ ਉੱਗੀ ਹੋਈ ਹੋਵੇ,
Kabeer, I have been ruined and destroyed by bad company, like the banana plant near the thorn bush.
ਬੇਰੀ ਹਵਾ ਨਾਲ ਹੁਲਾਰੇ ਲੈਂਦੀ ਹੈ, ਕੇਲਾ (ਉਸ ਦੇ ਕੰਡਿਆਂ ਨਾਲ) ਚੀਰੀਦਾ ਹੈ; ਤਿਵੇਂ (ਹੇ ਕਬੀਰ!) ਭੈੜੀ ਸੁਹਬਤਿ ਵਿਚ ਬੈਠਿਆਂ ਵਿਕਾਰਾਂ ਦੇ ਅਸਰ ਹੇਠ ਤੇਰੀ ਜਿੰਦ ਆਤਮਕ ਮੌਤੇ ਮਰ ਜਾਇਗੀ ।੮੮।
The thorn bush waves in the wind, and pierces the banana plant; see this, and do not associate with the faithless cynics. ||88||
ਹੇ ਕਬੀਰ!ਪਰਾਈ (ਨਿੰਦਿਆ) ਦਾ ਭਾਰ ਚੜ੍ਹਦਾ ਜਾਂਦਾ ਹੈ (ਭਾਰ ਭੀ ਚੜ੍ਹੀ ਜਾਂਦਾ ਹੈ, ਫਿਰ ਭੀ ਮਨੁੱਖ ਇਸ ਨਿੰਦਿਆ ਦੇ) ਰਾਹੇ ਹੀ ਤੁਰਨਾ ਪਸੰਦ ਕਰਦਾ ਹੈ;
Kabeer, the mortal wants to walk on the path, carrying the load of others' sins on his head.
ਆਪਣੇ (ਕੀਤੇ ਹੋਰ ਮੰਦ-ਕਰਮਾਂ ਦੇ) ਭਾਰ ਦਾ ਤਾਂ ਇਸ ਨੂੰ ਚੇਤਾ ਹੀ ਨਹੀਂ ਆਉਂਦਾ,ਮਨੁੱਖ ਦੇ ਸਾਹਮਣੇ ਇਕ ਡਾਢਾ ਔਖਾ ਰਸਤਾ ਹੈ,।੮੯।
He is not afraid of his own load of sins; the road ahead shall be difficult and treacherous. ||89||
ਹੇ ਕਬੀਰ (ਜੇ ਤੂੰ ਧਿਆਨ ਨਾਲ ਸੁਣ ਕੇ ਸਮਝੇਂ ਤਾਂ) ਜੰਗਲ ਦੀ ਕੋਲਾ ਬਣੀ ਹੋਈ ਲੱਕੜੀ ਭੀ ਸਾਫ਼ ਤੌਰ ਤੇ ਪੁਕਾਰ ਕਰਦੀ (ਸੁਣੀਦੀ ਹੈ)
Kabeer, the forest is burning; the tree standing in it is crying out,
ਕਿ ਮੈਂ ਕਿਤੇ ਲੁਹਾਰ ਦੇ ਵੱਸ ਨਾ ਪੈ ਜਾਵਾਂ, ਉਹ ਤਾਂ ਮੈਨੂੰ ਦੂਜੀ ਵਾਰੀ ਸਾੜੇਗਾ ।੯੦।
Do not let me fall into the hands of the blacksmith, who would burn me a second time.||90||
ਹੇ ਕਬੀਰ!ਇਸ ਇੱਕ ਮਨ ਦੇ ਮਰਨ ਨਾਲ ਇਕ ਹੋਰ ਭੀ ਮਰਿਆ ਜਾਤਿ-ਅਭਿਮਾਨ, ਤੇ ਕੁਲ ਦੋ ਮਰ ਗਏ—ਮਨ ਅਤੇ ਜਾਤਿ-ਅਭਿਮਾਨ । ਫਿਰ ਦੋ ਹੋਰ ਮਰੇ—ਦੇਹ-ਅੱਧਿਆਸ ਅਤੇ ਤ੍ਰਿਸ਼ਨਾ; ਕੁੱਲ ਚਾਰ ਹੋ ਗਏ ।
Kabeer, when one died, two were dead. When two died, four were dead.
ਦੋ ਹੋਰ ਮਰੇ—ਕੁਸੰਗ ਅਤੇ ਨਿੰਦਾ; ਤੇ ਇਹ ਸਾਰੇ ਛੇ ਹੋ ਗਏ, ਚਾਰ ਪੁਲਿੰਗ (‘ਪੁਰਖ’) ਅਤੇ ਦੋ ਇਸਤ੍ਰੀ-ਲਿੰਗ (‘ਨਾਰਿ’) ।੯੧।
When four died, six were dead, four males and two females. ||91||
ਹੇ ਕਬੀਰ! ਮੈਂ ਬੜੀ ਮੇਹਨਤਿ ਨਾਲ ਸਾਰਾ ਜਗਤ ਢੂੰਡ ਵੇਖਿਆ ਹੈ, ਕਿਤੇ ਵੀ ਅਜੇਹਾ ਥਾਂ ਨਹੀਂ ਲੱਭਾ ਜਿਥੇ ਮਨ ਭਟਕਣੋਂ ਹਟ ਜਾਏ ।
Kabeer, I have seen and observed, and searched all over the world, but I have found no place of rest anywhere.
ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ ,ਕਿਉਂ ਹੋਰ ਹੋਰ ਥਾਂ ਭਟਕਦੇ ਫਿਰਦੇ ਹੋ? ।੧੨।
Those who do not remember the Lord's Name - why do they delude themselves in other pursuits? ||92||
ਸਾਧ ਸੰਗਤਿ ਵਿਚ ਜੁੜਨਾ ਚਾਹੀਦਾ ਹੈ, ਸਾਧ ਸੰਗਤਿ ਵਾਲਾ ਸਾਥ ਤੋੜ ਨਿਭਦਾ ਹੈ;
Kabeer, associate with the Holy people, who will take you to Nirvaanaa in the end.
ਰੱਬ ਨਾਲੋਂ ਟੁੱਟੇ ਬੰਦਿਆਂ ਦੀ ਸੁਹਬਤਿ ਨਹੀਂ ਕਰਨੀ ਚਾਹੀਦੀ, ਇਸ ਤੋਂ ਆਤਮਕ ਮੌਤ (ਹੋਣ ਦਾ ਡਰ) ਹੈ ।੯੩।
Do not associate with the faithless cynics; they would bring you to ruin. ||93||
ਜਿਨ੍ਹਾਂ ਨੇ ਜਗਤ ਵਿਚ ਜਨਮ ਲੈ ਕੇ ਉਸ ਪ੍ਰਭੂ ਨੂੰ, ਇਉਂ ਪਛਾਣ ਕੇ ਕਿ ਉਹ ਸਾਰੇ ਜਗਤ ਵਿਚ ਵਿਆਪਕ ਹੈ, ਸਿਮਰਿਆ ਹੈ ।
Kabeer, I contemplate the Lord in the world; I know that He is permeating the world.
ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹ ਵਿਅਰਥ ਹੀ ਜੰਮੇ ।੯੪।
Those who do not contemplate the Name of the Lord - their birth into this world is useless. ||94||
ਇਕ ਪਰਮਾਤਮਾ ਉਤੇ ਡੋਰੀ ਰੱਖਣੀ ਚਾਹੀਦੀ ਹੈ, ਹੋਰ ਆਸਾਂ ਛੱਡ ਦੇਣੀਆਂ ਚਾਹੀਦੀਆਂ ਹਨ ।
Kabeer, place your hopes in the Lord; other hopes lead to despair.
ਜੋ ਮਨੁੱਖ ਪਰਮਾਤਮਾ ਦੀ ਯਾਦ ਵਲੋਂ ਮੂੰਹ ਮੋੜ ਲੈਂਦੇ ਹਨ ਉਹ ਨਰਕ ਵਿਚ ਪਏ ਰਹਿੰਦੇ ਹਨ (ਸਦਾ ਦੁਖੀ ਰਹਿੰਦੇ ਹਨ) ।੯੫।
Those who dissociate themselves from the Lord's Name - when they fall into hell, then they will appreciate its value. ||95||
ਹੇ ਕਬੀਰ!ਜਿਨ੍ਹਾਂ ਨੇ ਪਰਮਾਤਮਾ ਨੂੰ ਮਿਤ੍ਰ ਨਾਹ ਬਣਾਇਆ (ਪਰਮਾਤਮਾ ਨਾਲ ਸਾਂਝ ਨਾਹ ਬਣਾਈ, ਤੇ) ਕਈ ਚੇਲੇ-ਚਾਟੜੇ ਬਣਾ ਲਏ,
Kabeer has made many students and disciples, but he has not made God his friend.
ਪਰਮਾਤਮਾ ਨੂੰ ਮਿਲਣ ਲਈ ਉੱਦਮ ਕੀਤਾ ਸੀ, ਪਰ ਉਹਨਾਂ ਦਾ ਮਨ ਰਾਹ ਵਿਚ ਹੀ ਅਟਕ ਗਿਆ ।੯੬।
He set out on a journey to meet the Lord, but his consciousness failed him half-way. ||96||
ਹੇ ਕਬੀਰ! ਜੇ ਪਰਮਾਤਮਾ ਆਪ ਸਹੈਤਾ ਨਾਹ ਕਰੇ ,ਤਾਂ ਇਹ ਵਸੀਲਾ ਕਮਜ਼ੋਰ ਹੋ ਜਾਣ ਦੇ ਕਾਰਨ ਕੋਈ ਲਾਭ ਨਹੀਂ ਪੁਚਾਂਦਾ ।
Kabeer, what can the poor creature do, if the Lord does not give him assistance?
ਮੈਂ ਤਾਂ (ਅਜੇਹੀ) ਜਿਸ ਜਿਸ ਡਾਲੀ ਉੱਤੇ ਪੈਰ ਧਰਦਾ ਹਾਂ ਉਹ (ਸੁਆਰਥ ਵਿਚ ਕਮਜ਼ੋਰ ਹੋਣ ਕਰਕੇ) ਟੁੱਟਦੀ ਜਾ ਰਹੀ ਹੈ ।੯੭।
Whatever branch he steps on breaks and collapses. ||97||
ਹੇ ਕਬੀਰ! ਜੋ (‘ਸਾਧ’ ਨਿਰਾ) ਹੋਰਨਾਂ ਨੂੰ ਮੱਤਾਂ ਦੇਂਦੇ ਹਨ, ਪਰ ਉਹਨਾਂ ਦੇ ਆਪਣੇ ਅੰਦਰ ਕੋਈ ਰਸ ਨਹੀਂ ਆਉਂਦਾ ।
Kabeer, those who only preach to others - sand falls into their mouths.
ਅਜੇਹੇ (‘ਸਾਧ’) ਹੋਰਨਾਂ ਦੀ ਰਾਸ-ਪੂੰਜੀ ਦੀ ਤਾਂ ਰਾਖੀ ਕਰਨ ਦਾ ਜਤਨ ਕਰਦੇ ਹਨ, ਪਰ ਆਪਣੇ ਪਿਛਲੇ ਸਾਰੇ ਗੁਣ ਮੁਕਾ ਲੈਂਦੇ ਹਨ ।੯੮।
They keep their eyes on the property of others, while their own farm is being eaten up. ||98||
ਹੇ ਕਬੀਰ! ਮੈਂ ਗੁਰਮੁਖਾਂ ਦੀ ਸੰਗਤਿ ਵਿਚ ਟਿਕਿਆ ਰਹਾਂ ,ਤੇ ਮੈਂ ਜੌਂ ਦੇ ਛਿੱਲੜ ਖਾ ਕੇ ਗੁਜ਼ਾਰਾ ਕਰਾਂ ।
Kabeer, I will remain in the Saadh Sangat, the Company of the Holy, even if I have only coarse bread to eat.
ਜੇਹੜਾ ਕਸ਼ਟ ਭੀ ਆਵੇ ਪਿਆ ਆਵੇ । ਪਰ ਮੈਂ ਰੱਬ ਤੋਂ ਟੁੱਟੇ ਹੋਏ ਬੰਦਿਆਂ ਦੀ ਸੁਹਬਤਿ ਵਿਚ ਨਾਹ ਜਾਵਾਂ ।੯੯।
Whatever will be, will be. I will not associate with the faithless cynics. ||99||
ਹੇ ਕਬੀਰ! ਗੁਰਮੁਖਾਂ ਦੀ ਸੰਗਤਿ ਵਿਚ ਰਿਹਾਂ ਦਿਨੋ ਦਿਨ ਪਰਮਾਤਮਾ ਨਾਲ ਪਿਆਰ ਵਧਦਾ ਹੀ ਵਧਦਾ ਹੈ ।
Kabeer, in the Saadh Sangat, love for the Lord doubles day by day.
ਪਰ ਰੱਬ ਨਾਲੋਂ ਟੁੱਟਾ ਹੋਇਆ ਮਨੁੱਖ, ਮਾਨੋ, ਕਾਲੀ ਕੰਬਲੀ ਹੈ ਜੋ ਧੋਤਿਆਂ ਭੀ ਕਦੇ ਚਿੱਟੀ ਨਹੀਂ ਹੁੰਦੀ । ਉਸ ਦੀ ਸੁਹਬਤਿ ਵਿਚ ਟਿਕਿਆਂ ਮਨ ਦੀ ਪਵਿਤ੍ਰਤਾ ਨਹੀਂ ਮਿਲ ਸਕਦੀ ।੧੦੦।
The faithless cynic is like a black blanket, which does not become white by being washed. ||100||
ਹੇ ਕਬੀਰ! ਆਪਣਾ ਮਨ ਨਹੀਂ ਮੁੰਨਿਆ ,ਸਿਰ ਦੇ ਕੇਸ ਮੁਨਾਇਆਂ ਤਾਂ ਇਹ ‘ਸਾਧੂ’ ਨਹੀਂ ਬਣ ਗਿਆ ।
Kabeer, you have not shaved your mind, so why do you shave your head?
ਜਿਸ ਭੀ ਮੰਦੇ ਕਰਮ ਦੀ ਪ੍ਰੇਰਨਾ ਕਰਦਾ ਹੈ ਮਨ ਹੀ ਕਰਦਾ ਹੈ (ਜੇ ‘ਸਾਧੂ’ ਬਣਨ ਦੀ ਖ਼ਾਤਰ ਹੀ ਸਿਰ ਮੁਨਾਇਆ ਹੈ ਤਾਂ) ਸਿਰ ਮੁਨਾਉਣਾ ਵਿਅਰਥ ਹੈ ।੧੦੧।
Whatever is done, is done by the mind; it is useless to shave your head. ||101||
ਹੇ ਕਬੀਰ! ਪਰਮਾਤਮਾ ਦਾ ਨਾਮ ਕਦੇ ਨਾਹ ਭੁਲਾਈਏ, ਸਰੀਰ ਤੇ ਧਨ ਨਾਸ ਹੋਣ ਲੱਗੇ ਤਾਂ ਬੇਸ਼ੱਕ ਨਾਸ ਹੋ ਜਾਏ ।
Kabeer, do not abandon the Lord; your body and wealth shall go, so let them go.
ਪਰ ਅਸਾਡਾ ਚਿੱਤ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਜ਼ਰੂਰ ਵਿੱਝਿਆ ਰਹੇ, ਪਰਮਾਤਮਾ ਦੇ ਨਾਮ ਵਿਚ ਜ਼ਰੂਰ ਸਮਾਇਆ ਰਹੇ ।੧੦੨।
My consciousness is pierced by the Lord's Lotus Feet; I am absorbed in the Name of the Lord. ||102||
ਹੇ ਕਬੀਰ! ਸਰੀਰਕ ਮੋਹ ਦਾ ਜੇਹੜਾ ਵਾਜਾ ਮੈਂ ਸਦਾ ਵਜਾਂਦਾ ਰਹਿੰਦਾ ਸਾਂ ,ਉਸ ਦੀਆਂ (ਮੋਹ ਦੀਆਂ) ਸਾਰੀਆਂ ਤਾਰਾਂ ਟੁੱਟ ਗਈਆਂ ਹਨ ।
Kabeer, all the strings of the instrument I played are broken.
ਵਿਚਾਰਾ ਵਾਜਾ (ਹੁਣ) ਕੀਹ ਕਰ ਸਕਦਾ ਹੈ?ਭਾਵ, ਨਾਮ ਦੀ ਬਰਕਤਿ ਨਾਲ ਸਰੀਰਕ ਮੋਹ ਮਾਤ ਪੈ ਗਿਆ ਹੈ ।ਉਹ ਮਨ ਹੀ ਨਹੀਂ ਰਿਹਾ ਜੋ ਸਰੀਰਕ ਮੋਹ ਦਾ ਵਾਜਾ ਵਜਾ ਰਿਹਾ ਸੀ ।੧੦੩।
What can the poor instrument do, when the player has departed as well. ||103||
ਹੇ ਕਬੀਰ! ਮੈਂ ਅਜੇਹੇ ਗੁਰੂ ਦੀ ਮਾਂ ਦਾ ਸਿਰ ਮੁੰਨ ਦਿਆਂ, ਇਸ ਦੇ ਰਾਹ ਤੇ ਤੁਰਿਆਂ (ਸਰੀਰਕ ਮੋਹ ਦੀ) ਭਟਕਣਾ ਦੂਰ ਨਹੀਂ ਹੋ ਸਕਦੀ ।
Kabeer, shave the mother of that guru, who does not take away one's doubt.