ਉਸ ਵੇਲੇ ਮੈਂ ਵੇਖਿਆਥੋੜਾ-ਬਹੁਤ ਪੁਰਾਣਾ ਹੋਇਆ ਹੋਇਆ ਹੈ ,ਮੈਂ ਛਾਲ ਮਾਰ ਕੇ ਉਤਰ ਪਿਆ ।੬੭।
When I saw that my boat was rotten, then I immediately got out. ||67||
 
ਹੇ ਕਬੀਰ! ਵਕਾਰੀ ਬੰਦੇ ਨੂੰ ਪਰਮਾਤਮਾ ਦੀ ਭਗਤੀ ਚੰਗੀ ਨਹੀਂ ਲੱਗਦੀ, ਪਰਮਾਤਮਾ ਦੀ ਪੂਜਾ ਸੁਖਾਂਦੀ ਨਹੀਂ (ਸੁਖ ਦੇਣ ਵਾਲੀ ਨਹੀਂ ਜਾਪਦੀ) ।
Kabeer, the sinner does not like devotion to the Lord; he does not appreciate worship.
 
ਮੱਖੀ (ਸੋਹਣੀ ਖ਼ੁਸ਼-ਬੂ ਵਾਲੇ) ਚੰਦਨ ਨੂੰ ਤਿਆਗ ਦੇਂਦੀ ਹੈ, ਜਿੱਥੇ ਬਦ-ਬੂ ਹੋਵੇ ਉਥੇ ਜਾਂਦੀ ਹੈ ।੬੮।
The fly abandons the sandalwood tree, and goes after the rotten smell. ||68||
 
ਹੇ ਕਬੀਰ! ਸਾਰਾ ਜਗਤ ਮਰ ਰਿਹਾ ਹੈ, ਚਾਹੇ ਕੋਈ ਰੋਗੀ ਹੈ ਤੇ ਚਾਹੇ ਕੋਈ ਹਕੀਮ ਹੈ ,
Kabeer, the physician is dead, and the patient is dead; the whole world is dead.
 
ਸਿਰਫ਼ ਉਹ ਮਨੁੱਖ (ਆਤਮਕ ਮੌਤੇ) ਨਹੀਂ ਮਰਦਾ ਜਿਸ ਦਾ ਕੋਈ (ਸੰਗੀ ਸਾਥੀ, ਗਿਆਨ-ਇੰਦ੍ਰਾ) (ਮਾਇਕ ਭੋਗਾਂ ਦੀ ਖ਼ਾਤਰ) ਰੋ ਨਹੀਂ ਰਿਹਾ ।੬੯।
Only Kabeer is not dead; there is no one to mourn for him. ||69||
 
ਹੇ ਕਬੀਰ! ਜਿਸ ਜਿਸ ਮਨੁੱਖ ਨੇ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ, ਉਸ ਨੂੰ ਅੰਦਰੋ ਅੰਦਰ ਵਿਕਾਰ ਖੋਖਲਾ ਕਰੀ ਜਾਂਦੇ ਹਨ ।
Kabeer, I have not meditated on the Lord; such is the bad habit I have developed.
 
ਜਿਵੇਂ ਲੱਕੜ ਦੀ ਹਾਂਡੀ (ਚੁੱਲ੍ਹੇ ਉਤੇ ਇਕ ਵਾਰੀ ਸੜ ਕੇ) ਮੁੜ (ਚੁੱਲੇ੍ਹ ਉਤੇ) ਨਹੀਂ ਚੜ੍ਹ ਸਕਦੀ, ਤਿਵੇਂ ਇਹ ਸਰੀਰ ਹੈ (ਜੋ ਇਸ ਨੂੰ ਦੂਜੀ ਵਾਰੀ ਨਹੀਂ ਮਿਲਦਾ) ।੭੦।
The body is a wooden pot; it cannot be put back on the fire. ||70||
 
ਹੇ ਕਬੀਰ! ਜਦੋਂ ਕੋਈ ਇਸਤ੍ਰੀ (ਆਪਣੇ ਪਤੀ ਦੇ ਮਰਨ ਤੇ) ਹੱਥ ਵਿਚ ਸੰਧੂਰਿਆ ਹੋਇਆ ਨਲੀਏਰ ਫੜ ਲੈਂਦੀ ਹੈ ਤਾਂ ਉਹ ਮਰਨ ਤੋਂ ਨਹੀਂ ਡਰਦੀ ।
Kabeer, it came to pass, that I did whatever I pleased.
 
ਜਿਸ ਮਨੁੱਖ ਨੂੰ ਪ੍ਰਭੂ ਮਨ-ਭਾਉਂਦੀ (ਭਗਤੀ ਦੀ) ਦਾਤਿ ਬਖ਼ਸ਼ਦਾ ਹੈ, ਜਿਸ ਉਤੇ ਇਹ ਅਜਬ ਮੇਹਰ ਹੁੰਦੀ ਹੈ, ਉਹ ਮਨੁੱਖ ਭੀ ਖ਼ੁਸ਼ੀ-ਖ਼ੁਸ਼ੀ ਆਪਾ-ਭਾਵ ਤਿਆਗਦਾ ਹੈ ।੭੧।
Why should I be afraid of death? I have invited death for myself. ||71||
 
ਹੇ ਕਬੀਰ! ਰਸ ਨਾਲ ਭਰਿਆ ਹੋਇਆ ਗੰਨਾ (ਵੇਲਣੇ ਵਿਚ) ਪੀੜਿਆ ਜਾਂਦਾ ਹੈ ਸੋ ਗੁਣਾਂ ਦੇ ਬਦਲੇ ਔਗੁਣਾਂ ਨੂੰ ਛੱਡ ਕੇ ਆਪਾ-ਭਾਵ ਵਲੋਂ ਮਰਨਾ ਹੀ ਪੈਂਦਾ ਹੈ ।
Kabeer, the mortals suck at the sugar cane, for the sake of the sweet juice. They should work just as hard for virtue.
 
ਵਿਕਾਰੀ ਮਨੁੱਖ ਨੂੰ (ਜਗਤ ਵਿਚ) ਕੋਈ ਬੰਦਾ ਚੰਗਾ ਨਹੀਂ ਆਖਦਾ ।੭੨।
The person who lacks virtue - no one calls him good. ||72||
 
ਹੇ ਕਬੀਰ! ਮਿੱਟੀ ਦਾ ਕੱਚਾ ਘੜਾ ਪਾਣੀ ਨਾਲ ਭਰਿਆ ਹੋਇਆ ਹੋਵੇ, ਉਹ ਛੇਤੀ ਹੀ ਫੁੱਟ ਜਾਂਦਾ ਹੈ (ਇਸ ਸਰੀਰ ਦੀ ਭੀ ਇਹੀ ਪਾਂਇਆਂ ਹੈ, ਸਦਾ ਕਾਇਮ ਨਹੀਂ ਰਹਿ ਸਕਦਾ ।
Kabeer, the pitcher is full of water; it will break, today or tomorrow.
 
ਜੋ ਮਨੁੱਖ ਆਪਣੇ ਗੁਰੂ ਨੂੰ ਯਾਦ ਨਹੀਂ ਰੱਖਦੇ (ਸਰੀਰਕ ਮੋਹ ਵਿਚ ਫਸ ਕੇ ਗੁਰੂ ਨੂੰ ਭੁਲਾ ਬੈਠਦੇ ਹਨ, ਗੁਰੂ ਦੇ ਦੱਸੇ ਰਾਹ ਨੂੰ ਵਿਸਾਰ ਦੇਂਦੇ ਹਨ) ਉਹ ਮਨੁੱਖ ਜ਼ਿੰਦਗੀ ਦੇ ਸਫ਼ਰ ਦੇ ਅੱਧ ਵਿਚ ਹੀ ਲੁੱਟ ਲਏ ਜਾਂਦੇ ਹਨ ।੭੩।
Those who do not remember their Guru, shall be plundered on the way. ||73||
 
ਹੇ ਕਬੀਰ! ਮੈਂ ਆਪਣੇ ਮਾਲਕ-ਪ੍ਰਭੂ (ਦੇ ਦਰ) ਦਾ ਕੁੱਤਾ ਹਾਂ (ਪ੍ਰਭੂ ਦੇ ਦਰਵਾਜ਼ੇ ਤੇ ਹੀ ਟਿਕਿਆ ਰਹਿੰਦਾ ਹਾਂ, ਤੇ ਇਸ ਕਰਕੇ) ਮੇਰਾ ਨਾਮ ਭੀ ‘ਮੋਤੀ’ ਪੈ ਗਿਆ ਹੈ ।
Kabeer, I am the Lord's dog; Moti is my name.
 
ਮੇਰੇ ਮਾਲਕ-ਪ੍ਰਭੂ ਨੇ ਮੇਰੇ ਗਲ ਵਿਚ ਰੱਸੀ ਪਾਈ ਹੋਈ ਹੈ, ਜਿਧਰ ਉਹ ਮੈਨੂੰ ਖਿੱਚਦਾ ਹੈ, ਮੈਂ ਉਧਰ ਹੀ ਜਾਂਦਾ ਹਾਂ ।੭੪।
There is a chain around my neck; wherever I am pulled, I go. ||74||
 
ਹੇ ਕਬੀਰ! ਤੂੰ ਤੁਲਸੀ ਰੁੱਦ੍ਰਾਖ ਆਦਿਕ ਦੀ ਮਾਲਾ (ਹੱਥ ਵਿਚ ਲੈ ਕੇ) ਕਿਉਂ ਲੋਕਾਂ ਨੂੰ ਵਿਖਾਂਦਾ ਫਿਰਦਾ ਹੈਂ?
Kabeer, why do you show other people your rosary beads?
 
ਤੂੰ ਆਪਣੇ ਹਿਰਦੇ ਵਿਚ ਤਾਂ ਪਰਮਾਤਮਾ ਨੂੰ ਯਾਦ ਨਹੀਂ ਕਰਦਾ, (ਹੱਥ ਵਿਚ ਫੜੀ ਹੋਈ) ਇਸ ਮਾਲਾ ਦਾ ਕੋਈ ਲਾਭ ਨਹੀਂ ਹੋ ਸਕਦਾ ।੭੫।
You do not remember the Lord in your heart, so what use is this rosary to you? ||75||
 
ਹੇ ਕਬੀਰ! ਜਿਸ ਮਨੁੱਖ ਦੇ ਮਨ ਵਿਚ ਗੁਰੂ ਦੀ ਸਰਨ ਪੈ ਕੇ ਬਿਰਹੋਂ ਦਾ ਸੱਪ ਆ ਵੱਸੇ , ਕੋਈ ਮੰਤ੍ਰ ਉਸ ਉਤੇ ਨਹੀਂ ਚੱਲ ਸਕਦਾ ।
Kabeer, the snake of separation from the Lord abides within my mind; it does not respond to any mantra.
 
ਪਰਮਾਤਮਾ ਤੋਂ ਵਿਛੋੜੇ ਨੂੰ ਮਹਿਸੂਸ ਕਰਨ ਵਾਲਾ ਮਨੁੱਖ ਜੀਊ ਹੀ ਨਹੀਂ ਸਕਦਾ,ਜੇਹੜਾ ਜੀਵਨ ਉਹ ਜੀਊਂਦਾ ਹੈ, ਦੁਨੀਆ ਦੇ ਭਾਣੇ ਉਹ ਝੱਲਿਆਂ ਵਾਲਾ ਜੀਵਨ ਹੈ ।
One who is separated from the Lord does not live; if he does live, he goes insane. ||76||
 
ਹੇ ਕਬੀਰ! ਪਾਰਸ ਅਤੇ ਚੰਦਨ—ਇਹਨਾਂ ਦੋਹਾਂ ਵਿਚ ਇਕ ਇਕ ਗੁਣ ਹੈ;
Kabeer, the philosopher's stone and sandalwood oil have the same good quality.
 
ਲੋਹਾ ਅਤੇ ਸੁਗੰਧੀ-ਹੀਨ ਲੱਕੜੀ ਇਹਨਾਂ ਨਾਲ ਛੋਹ ਕੇ ਉੱਤਮ ਬਣ ਜਾਂਦੇ ਹਨ, ਤਿਵੇਂ ਪਹਿਲਾਂ ਕਾਮਾਦਿਕਾਂ ਤੋਂ ਵਿਕਿਆ ਮਨੁੱਖ ਗੁਰੂ ਨੂੰ ਮਿਲ ਕੇ “ਰਾਮ ਬਿਓਗੀ” ਬਣ ਜਾਂਦਾ ਹੈ) ।੭੭।
Whatever comes into contact with them is uplifted. Iron is transformed into gold, and ordinary wood becomes fragrant. ||77||
 
ਹੇ ਕਬੀਰ! ਜਮ ਦੀ (ਇਹ) ਸੱਟ ਇਤਨੀ ਭੈੜੀ ਹੈ ਕਿ ਸਹਾਰਨੀ ਬੜੀ ਔਖੀ ਹੈ ।
Kabeer, Death's club is terrible; it cannot be endured.
 
ਮੈਨੂੰ ਗੁਰੂ ਮਿਲ ਪਿਆ, ਉਸ ਨੇ ਆਪਣੇ ਲੜ ਲਾ ਲਿਆ (ਤੇ ਮੈਂ ਕਾਮਾਦਿਕਾਂ ਦੇ) ਢਹੇ ਨਹੀਂ ਚੜ੍ਹਿਆ ।੭੮।
I have met with the holy man; he has attached me to the hem of his robe. ||78||
 
ਹੇ ਕਬੀਰ! ਹਕੀਮ (ਤਾਂ) ਆਖਦਾ ਹੈ ਕਿ ਮੈਂ ਬੜਾ ਸਿਆਣਾ ਹਾਂ,ਇਲਾਜ ਮੇਰੇ ਇਖ਼ਤਿਆਰ ਵਿਚ ਹੈ।
Kabeer, the physician says that he alone is good, and all the medicine is under his control.
 
ਪਰ ਇਹ ਜਿੰਦ ਉਸ ਮਾਲਕ ਪ੍ਰਭੂ ਦੀ (ਦਿੱਤੀ ਹੋਈ ਅਮਾਨਤੀ) ਚੀਜ਼ ਹੈ, ਜਦੋਂ ਉਹ ਚਾਹੁੰਦਾ ਹੈ (ਸਰੀਰ ਵਿਚੋਂ) ਮੋੜ ਲੈਂਦਾ ਹੈ ।੭੯।
But these things belong to the Lord; He takes them away whenever He wishes. ||79||
 
ਹੇ ਕਬੀਰ! ਮਨ-ਮੰਨੀਆਂ ਮੌਜਾਂ ਮਾਣ ਲੈ (ਪਰ ਇਹ ਮੌਜਾਂ ਹਨ ਸਿਰਫ਼) ਦਸ ਦਿਨਾਂ ਲਈ ਹੀ ।
Kabeer, take your drum and beat it for ten days.
 
ਜਿਵੇਂ ਨਦੀ ਤੋਂ ਪਾਰ ਲੰਘਣ ਲਈ ਬੇੜੀ ਵਿਚ ਬੈਠੇ ਮੁਸਾਫਿਰਾਂ ਦਾ ਮਿਲਾਪ ਹੈ (ਮੁੜ ਉਹ ਸਾਰੇ ਕਦੇ ਨਹੀਂ ਮਿਲਦੇ);।੯੦।
Life is like people meeting on a boat on a river; they shall not meet again. ||80||
 
ਹੇ ਕਬੀਰ! ਜੇ ਮੈਂ ਸੱਤਾਂ ਹੀ ਸਮੁੰਦ੍ਰਾਂ (ਦੇ ਪਾਣੀ ਨੂੰ ਸਿਆਹੀ ਬਣਾ ਲਵਾਂ, ਸਾਰੇ ਰੁੱਖਾਂ-ਬਿਰਖਾਂ ਦੀਆਂ ਕਲਮਾਂ ਘੜ ਲਵਾਂ,
Kabeer, if I could change the seven seas into ink and make all the vegetation my pen,
 
ਸਾਰੀ ਧਰਤੀ ਨੂੰ ਕਾਗਜ਼ ਦੇ ਥਾਂ ਵਰਤਾਂ, ਤਾਂ ਭੀ ਪਰਮਾਤਮਾ ਦੇ ਗੁਣ (ਪੂਰਨ ਤੌਰ ਤੇ) ਲਿਖੇ ਨਹੀਂ ਜਾ ਸਕਦੇ ।੮੧।
and the earth my paper, even then, I could not write the Praises of the Lord. ||81||
 
ਹੇ ਕਬੀਰ! ਜੁਲਾਹਾ-ਜਾਤਿ ਮੇਰੇ ਅੰਦਰ ਨਿਤਾਣਾ-ਪਨ ਪੈਦਾ ਨਹੀਂ ਕਰ ਸਕਦੀ ਕਿਉਂਕਿ ਹੁਣ ਮੇਰੇ ਹਿਰਦੇ ਵਿਚ ਸ੍ਰਿਸ਼ਟੀ ਦਾ ਮਾਲਕ ਪਰਮਾਤਮਾ ਵੱਸ ਰਿਹਾ ਹੈ
Kabeer, what can my lowly status as a weaver do to me? The Lord dwells in my heart.
 
ਹੇ ਕਬੀਰ! ਪ੍ਰਭੂ ਦੀ ਯਾਦ ਵਿਚ ਜੁੜ (ਨਿਰੀ ਨੀਵੀਂ ਜਾਤਿ ਦੀ ਕਮਜ਼ੋਰੀ ਹੀ ਨਹੀਂ) ਮਾਇਆ ਦੇ ਸਾਰੇ ਹੀ ਜੰਜਾਲ ਮੁੱਕ ਜਾਣਗੇ ।੮੨।
Kabeer, the Lord hugs me close in His Embrace; I have forsaken all my entanglements. ||82||
 
ਹੇ ਕਬੀਰ! ਕੋਈ ਵਿਰਲਾ ਅਜਿਹਾ ਮਨੁੱਖ ਹੁੰਦਾ ਹੈ ਜੋ ਸਰੀਰਕ ਮੋਹ ਨੂੰ ਸਾੜਦਾ ਹੈ,
Kabeer, will anyone set fire to his home
 
ਕੋਈ ਵਿਰਲਾ ਹੈ ਜੋ ਕਾਮਾਦਿਕ ਮਾਇਆ ਦੇ ਪੰਜਾਂ ਪੁਤ੍ਰਾਂ ਨੂੰ ਮਾਰ ਕੇ ਪ੍ਰਭੂ ਨਾਲ ਲਿਵ ਲਾਈ ਰੱਖਦਾ ਹੈ ।੮੩।
and kill his five sons (the five thieves) to remain lovingly attached to the Lord? ||83||
 
ਹੇ ਕਬੀਰ!ਕੋਈ ਵਿਰਲਾ ਹੀ ਅਜੇਹਾ ਮਿਲਦਾ ਹੈ ਜੋ ਸਰੀਰਕ ਮੋਹ ਨੂੰ ਸਾੜ ਦੇਵੇ ।
Kabeer, will anyone burn his own body?
 
ਜਗਤ ਮੋਹ ਵਿਚ ਇਤਨਾ ਗ਼ਰਕ ਹੈ ਕਿ ਇਸ ਨੂੰ ਆਪਣੀ ਭਲਾਈ ਸੁੱਝਦੀ ਹੀ ਨਹੀਂ, (ਭਾਵੇਂ) ਕਬੀਰ ਉੱਚੀ ਉੱਚੀ ਦੱਸ ਰਿਹਾ ਹੈ ।੮੪
The people are blind - they do not know, although Kabeer continues to shout at them. ||84||
 
ਹੇ ਕਬੀਰ! ਜੋ ਇਸਤ੍ਰੀ ਆਪਣੇ ਪਰਲੋਕ-ਅੱਪੜੇ ਪਤੀ ਨੂੰ ਮਿਲਣ ਦੀ ਖ਼ਾਤਰ ਉਸ ਦੇ ਸਰੀਰ ਨਾਲ ਆਪਣੇ ਆਪ ਨੂੰ ਸਾੜਨ ਲਈ ਤਿਆਰ ਹੁੰਦੀ ਹੈ ਉਹ ਚਿਖ਼ਾ ਉਤੇ ਚੜ੍ਹ ਕੇ ਦਲੇਰ ਹੋ ਕੇ ਆਖਦੀ ਹੈ—ਹੇ ਵੀਰ ਮਸਾਣ! ਸੁਣ,
Kabeer, the widow mounts the funeral pyre and cries out, "Listen, O brother funeral pyre.
 
ਸਾਰੇ ਸੰਬੰਧੀ ਮੇਰਾ ਸਾਥ ਛੱਡ ਗਏ ਹਨ (ਮੈਨੂੰ ਕੋਈ ਮੇਰੇ ਪਤੀ ਨਾਲ ਨਹੀਂ ਮਿਲਾ ਸਕਿਆ) ਆਖ਼ਰ, ਹੇ ਵੀਰ! ਮੈਨੂੰ ਤੇਰੇ ਨਾਲ ਗ਼ਰਜ਼ ਪਈ ਹੈ ।॥੮੫॥
All people must depart in the end; it is only you and I."||85||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by