(ਪਰ) ਹੇ ਨਾਨਕ! (ਇਹਨਾਂ ਦੇ ਕੀਹ ਵੱਸ? ਪਿਛਲੇ ਕਰਮਾਂ ਅਨੁਸਾਰ) ਮੱਥੇ ਉਤੇ ਲਿਖਿਆ ਲੇਖ ਹੀ ਉੱਘੜਦਾ ਹੈ (ਤੇ ਉਸ ਲੇਖ-ਅਨੁਸਾਰ) ਜੋ ਕੁਝ ਕਰਤਾਰ ਕਰਦਾ ਹੈ ਉਹੀ ਹੁੰਦਾ ਹੈ ।੧।
Whatever is predestined, happens, O Nanak; whatever the Creator does, comes to pass. ||1||
 
First Mehl:
 
(ਰੱਬ ਤੋਂ ਵਿੱਛੁੜ ਕੇ) ਮਨੁੱਖ ਜ਼ਾਲਮ ਹੋ ਰਹੇ ਹਨ ਤੇ ਤੀਵੀਆਂ ਇਸ ਜ਼ੁਲਮ ਲਈ ਸਲਾਹਕਾਰ ਬਣ ਰਹੀਆਂ ਹਨ;
Women have become advisors, and men have become hunters.
 
ਮਿੱਠਾ ਸੁਭਾਉ, ਜੁਗਤਿ ਵਿਚ ਰਹਿਣਾ, ਦਿਲ ਦੀ ਸਫ਼ਾਈ—ਇਹ ਸਭ ਗੱਲਾਂ ਦੂਰ ਹੋ ਗਈਆਂ ਹਨ ਤੇ ਵੱਢੀ ਆਦਿਕ ਹਰਾਮ ਮਾਲ ਇਹਨਾਂ ਲੋਕਾਂ ਦਾ ਮਨ-ਭਾਉਂਦਾ ਖਾਣਾ ਹੋ ਗਿਆ ਹੈ;
Humility, self-control and purity have run away; people eat the uneatable, forbidden food.
 
ਸ਼ਰਮ-ਹਯਾ ਕਿਤੇ ਆਪਣੇ ਵਤਨ ਚਲੀ ਗਈ ਹੈ (ਭਾਵ, ਇਹਨਾਂ ਮਨੁੱਖਾਂ ਤੋਂ ਕਿਤੇ ਦੂਰ ਦੁਰੇਡੇ ਹੋ ਗਈ ਹੈ) ਅਣਖ ਭੀ ਸ਼ਰਮ-ਹਯਾ ਦੇ ਨਾਲ ਹੀ ਚਲੀ ਗਈ ਹੈ ।
Modesty has left her home, and honor has gone away with her.
 
ਹੇ ਨਾਨਕ! (ਜੇ ‘ਸੀਲ ਸੰਜਮ ਸੁਚ’ ਆਦਿਕ ਗੁਣ ਲੱਭਣੇ ਹਨ, ਤਾਂ ਉਹਨਾਂ ਦਾ ਸੋਮਾ) ਸਿਰਫ਼ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਹੈ, (ਇਹਨਾਂ ਗੁਣਾਂ ਲਈ) ਕੋਈ ਹੋਰ ਥਾਂ ਨਾਹ ਲੱਭੋ (ਭਾਵ, ਪ੍ਰਭੂ ਤੋਂ ਬਿਨਾ ਕਿਸੇ ਹੋਰ ਥਾਂ ਇਹ ਗੁਣ ਨਹੀਂ ਮਿਲ ਸਕਦੇ) ।੨।
O Nanak, there is only One True Lord; do not bother to search for any other as true. ||2||
 
Pauree:
 
ਜੋ ਮਨੁੱਖ ਪਿੰਡੇ ਉਤੇ (ਤਾਂ) ਸੁਆਹ ਮਲ ਲੈਂਦਾ ਹੈ (ਪਰ ਉਸ ਦੇ) ਮਨ ਵਿਚ (ਮਾਇਆ ਦੇ ਮੋਹ ਦਾ) ਹਨੇਰਾ ਹੈ;
You smear your outer body with ashes, but within, you are filled with darkness.
 
(ਬਾਹਰ) ਗੋਦੜੀ ਤੇ ਝੋਲੀ (ਆਦਿਕ) ਦੇ ਕਈ ਭੇਖ ਕਰਦਾ ਹੈ ਤੇ ਭੈੜੀ ਮਤਿ ਦੇ ਕਾਰਨ (ਇਸ ਭੇਖ ਦਾ) ਅਹੰਕਾਰ ਕਰਦਾ ਹੈ;
You wear the patched coat and all the right clothes and robes, but you are still egotistical and proud.
 
ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨਹੀਂ ਉਚਾਰਦਾ, (ਨਿਰਾ) ਮਾਇਆ ਦੇ ਮੋਹ ਦਾ ਖਿਲਾਰਾ ਹੀ (ਬਣਾਈ ਬੈਠਾ) ਹੈ;
You do not chant the Shabad, the Word of Your Lord and Master; you are attached to the expanse of Maya.
 
ਉਸ ਦੇ ਮਨ ਵਿਚ ਲਾਲਚ ਹੈ ਭਟਕਣਾ ਹੈ, ਮੂਰਖ ਠੇਡੇ ਖਾਂਦਾ ਫਿਰਦਾ ਹੈ;
Within, you are filled with greed and doubt; you wander around like a fool.
 
ਪ੍ਰਭੂ ਦਾ ਨਾਮ ਨਹੀਂ ਸਿਮਰਦਾ, ਹੇ ਨਾਨਕ! (ਐਸਾ ਮਨੁੱਖ, ਮਾਨੋ) ਜੂਏ ਵਿਚ (ਮਨੁੱਖਾ ਜਨਮ ਦੀ) ਬਾਜ਼ੀ ਹਾਰ ਜਾਂਦਾ ਹੈ ।੧੪।
Says Nanak, you never even think of the Naam; you have lost the game of life in the gamble. ||14||
 
Shalok, First Mehl:
 
ਲੱਖਾਂ ਬੰਦਿਆਂ ਨਾਲ ਪਿਆਰ ਹੋਵੇ, ਲੱਖਾਂ ਸਾਲਾਂ ਦੀ ਜ਼ਿੰਦਗੀ ਹੋਵੇ, ਭਾਵੇਂ ਕਿਤਨੀਆਂ ਹੀ ਖ਼ੁਸ਼ੀਆਂ ਤੇ ਕਿਤਨੇ ਹੀ ਚਾਉ ਹੋਣ,
You may be in love with tens of thousands, and live for thousands of years; but what good are these pleasures and occupations?
 
ਪਰ ਮਰਨ ਵੇਲੇ ਜਦੋਂ ਬੰਦਾ ਇਕ ਘੜੀ ਵਿਚ ਹੀ ਉੱਠ ਕੇ ਤੁਰ ਪੈਂਦਾ ਹੈ ਤਾਂ ਇਹਨਾਂ ਤੋਂ ਜੁਦਾਈ ਬਹੁਤ ਦੁਖਦਾਈ ਹੁੰਦੀ ਹੈ ।
And when you must separate from them, that separation is like poison, but they will be gone in an instant.
 
ਜੇ ਸੈਂਕੜੇ ਵਰ੍ਹੇ ਭੀ ਇਹ ਸੁਆਦਲੇ ਭੋਗ ਭੋਗਦੇ ਰਹੀਏ ਤਾਂ ਭੀ ਇਹਨਾਂ ਤੋਂ ਵਿਛੋੜੇ ਵਾਲਾ ਕੌੜਾ ਘੁੱਟ ਭਰਨਾ ਹੀ ਪੈਂਦਾ ਹੈ!
You may eat sweets for a hundred years, but eventually, you will have to eat the bitter as well.
 
ਭੋਗੇ ਹੋਏ ਭੋਗ ਤਾਂ ਭੁੱਲ ਜਾਂਦੇ ਹਨ, ਪਰ ਇਹਨਾਂ ਤੋਂ ਵਿਛੋੜੇ ਦੀ ਸੱਟ ਡੂੰਘਾ ਸੱਲ ਲਾਂਦੀ ਹੈ ।
Then, you will not remember eating the sweets; bitterness will permeate you.
 
ਇਹਨਾਂ ਭੋਗਾਂ ਦਾ ਮਿਲਣਾ ਤੇ ਖੁੱਸ ਜਾਣਾ ਦੋਵੇਂ ਗੱਲਾਂ ਹੀ ਦੁਖਦਾਈ ਹਨ
The sweet and the bitter are both diseases.
 
ਹੇ ਨਾਨਕ! ਕਿਉਂਕਿ ਭੋਗਾਂ ਦੇ ਕਾਰਨ ਆਖ਼ਰ ਬੰਦੇ ਖ਼ੁਆਰ ਹੀ ਹੁੰਦੇ ਹਨ ।
O Nanak, eating them, you will come to ruin in the end.
 
ਨਿੱਤ ਨਿੱਤ ਵਿਸ਼ੇ ਭੋਗਣ ਨਾਲ ਵਿਸ਼ੇ ਭੋਗਣ ਦਾ ਇਕ ਲੰਮਾ ਚਸਕਾ ਬਣ ਜਾਂਦਾ ਹੈ,
It is useless to worry and struggle to death.
 
ਵਿਸ਼ੇ ਭੋਗ ਭੋਗ ਕੇ ਜੀਵ ਇਥੋਂ ਜਗਤ ਤੋਂ ਤੁਰਦੇ ਹਨ, (ਤੇ ਵਾਸਨਾ-ਬੱਧੇ) ਉਹਨਾਂ ਵਿਸ਼ਿਆਂ ਦੇ ਕੋਲ ਹੀ ਟੱਕਰਾਂ ਮਾਰਦੇ ਰਹਿੰਦੇ ਹਨ ।੧।
Entangled in worries and struggles, people exhaust themselves. ||1||
 
First Mehl:
 
(ਮਨੁੱਖ ਨੇ) ਕੱਪੜੇ ਤੇ ਲੱਕੜ ਦਾ ਸਾਮਾਨ ਰੰਗ ਨਾਲ ਰੰਗਾ ਲਿਆ,
They have fine clothes and furniture of various colors.
 
ਘਰਾਂ ਨੂੰ ਚੂਨੇ-ਗੱਚ ਕਰ ਕੇ ਚਿੱਟੇ ਹੀ ਚਿੱਟੇ ਬਣਾ ਲਿਆ,
Their houses are painted beautifully white.
 
(ਅਜੇਹੇ) ਸੁਆਦਾਂ ਤੇ ਸੁਖਾਂ ਨਾਲ ਮਨ ਨੂੰ ਪਰਚਾਂਦਾ ਰਿਹਾ,
In pleasure and poise, they play their mind games.
 
(ਪਰ ਇਹਨੀਂ ਕੰਮੀਂ) ਹੇ ਪ੍ਰਭੂ! ਤੇਰੇ ਪਾਸੋਂ ਉਲਾਹਮਾ ਲਿਆ (ਕਿ ਮਨੁੱਖਾ ਜਨਮ ਦਾ ਮਨੋਰਥ ਨਾਹ ਖੱਟਿਆ);
When they approach You, O Lord, they shall be spoken to.
 
ਵਿਸ਼ੇ-ਵਿਕਾਰ ਜੋ ਆਖ਼ਰ ਦੁਖਦਾਈ ਹੁੰਦੇ ਹਨ ਸੁਆਦਲੇ ਜਾਣ ਕੇ ਮਾਣਦਾ ਰਿਹਾ,
They think it is sweet, so they eat the bitter.
 
ਉਸ ਵਿਸ਼ੇ-ਭੋਗ ਨੇ ਸਰੀਰ ਵਿਚ ਰੋਗ ਪੈਦਾ ਕਰ ਦਿੱਤਾ ।
The bitter disease grows in the body.
 
ਜੇ ਪ੍ਰਭੂ ਦਾ ਨਾਮ-ਰੂਪ ਸੁਆਦਲਾ ਭੋਜਨ ਮੁੜ ਮਿਲ ਜਾਏ,
If, later on, they receive the sweet,
 
ਤਾਂ ਹੇ ਮਾਂ! ਵਿਸ਼ੇ-ਭੋਗਾਂ ਤੋਂ ਪੈਦਾ ਹੋੋਇਆ ਦੁੱਖ ਦੂਰ ਹੋ ਜਾਂਦਾ ਹੈ;
then their bitterness shall be gone, O mother.
 
ਪਰ, ਹੇ ਨਾਨਕ! ਇਹ ‘ਮਿੱਠਾ’ ਨਾਮ ਉਸੇ ਗੁਰਮੁਖਿ ਨੂੰ ਮਿਲਦਾ ਹ
O Nanak, the Gurmukh is blessed to receive
 
ਜਿਸ ਦੇ ਭਾਗਾਂ ਵਿਚ ਇਸ ਦੀ ਪ੍ਰਾਪਤੀ ਲਿਖੀ ਹੋਵੇ ।੨।
what he is predestined to receive. ||2||
 
Pauree:
 
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਸਫ਼ਾਈ ਨਹੀਂ, ਧੋਖਾ ਹੈ, ਪਰ ਸਰੀਰ ਨੂੰ ਬਾਹਰੋਂ ਧੋ ਕੇ ਰੱਖਦੇ ਹਨ,
Those whose hearts are filled with the filth of deception, may wash themselves on the outside.
 
ਉਹ (ਆਪਣੇ ਹਰੇਕ ਕਾਰ-ਵਿਹਾਰ ਵਿਚ) ਝੂਠ ਤੇ ਧੋਖਾ ਹੀ ਵਰਤਦੇ ਹਨ, ਪਰ ਝੂਠ ਉੱਘੜ ਆਉਂਦਾ ਹੈ,
They practice falsehood and deception, and their falsehood is revealed.
 
(ਕਿਉਂਕਿ) ਮਨ ਦੇ ਅੰਦਰ ਜੋ ਕੁਝ ਹੁੰਦਾ ਹੈ ਉਹ ਜ਼ਾਹਰ ਹੋ ਜਾਂਦਾ ਹੈ, ਲੁਕਾਇਆਂ ਲੁਕ ਨਹੀਂ ਸਕਦਾ ।
That which is within them, comes out; it cannot be concealed by concealment.
 
ਝੂਠ ਲਾਲਚ ਵਿਚ ਲੱਗਣ ਨਾਲ (ਸਿੱਟਾ ਇਹ ਨਿਕਲਦਾ ਹੈ ਕਿ ਮਨੁੱਖ) ਮੁੜ ਮੁੜ ਜੂਨਾਂ ਵਿਚ ਜਾ ਪੈਂਦਾ ਹੈ ।
Attached to falsehood and greed, the mortal is consigned to reincarnation over and over again.
 
ਹੇ ਨਾਨਕ! ਜੋ ਕੁਝ (ਮਨੁੱਖ ਆਪਣੇ ਕਰਮਾਂ ਦਾ) ਬੀ ਬੀਜਦਾ ਹੈ ਉਹੀ (ਫਲ) ਖਾਂਦਾ ਹੈ, ਕਰਤਾਰ ਨੇ (ਇਹ ਰਜ਼ਾ ਜੀਵਾਂ ਦੇ ਮੱਥੇ ਉਤੇ) ਲਿਖ ਕੇ ਰੱਖ ਦਿੱਤੀ ਹੈ ।੧੫।
O Nanak, whatever the mortal plants, he must eat. The Creator Lord has written our destiny. ||15||
 
Shalok, Second Mehl:
 
(ਜੋ) ਤਾਲੀਮ ਵੇਦਾਂ ਨੇ ਲਿਆਂਦੀ (ਭਾਵ, ਦਿੱਤੀ), (ਉਸ ਵਿਚ ਇਹ) ਵਿਚਾਰ ਹੈ ਕਿ ਪਾਪ ਕੀਹ ਹੈ ਤੇ ਪੁੰਨ ਕੀਹ ਹੈ,
The Vedas bring forth stories and legends, and thoughts of vice and virtue.
 
(ਉਸ ਨੇ ਇਹ ਦੱਸਿਆ ਹੈ ਕਿ ਹੱਥੋਂ) ਦੇ ਕੇ ਹੀ (ਮੁੜ) ਲਈਦਾ ਹੈ ਤੇ ਜੋ ਕੁਝ ਕਿਸੇ ਤੋਂ ਲੈਂਦੇ ਹਾਂ ਉਹ (ਅਗਲੇ ਜਨਮ ਵਿਚ) ਮੋੜੀਦਾ ਹੈ, (ਆਪਣੇ ਕੀਤੇ ਕਰਮਾਂ ਅਨੁਸਾਰ) ਨਰਕ ਵਿਚ ਜਾਂ ਸੁਰਗ ਵਿਚ ਅੱਪੜੀਦਾ ਹੈ,
What is given, they receive, and what is received, they give. They are reincarnated in heaven and hell.
 
(ਇਸ ਤਾਲੀਮ ਅਨੁਸਾਰ) ਦੁਨੀਆ ਉੱਚੀਆਂ ਨੀਵੀਆਂ ਜਾਤਾਂ ਤੇ ਕਿਸਮਾਂ ਦੇ ਵਹਿਮਾਂ ਵਿਚ ਖ਼ੁਆਰ ਹੰੁਦੀ ਹੈ ।
High and low, social class and status - the world wanders lost in superstition.
 
(ਪਰ ਜੋ) ਬਾਣੀ ਗੁਰੂ ਨੇ ਉਚਾਰੀ ਹੈ, ਉਹ ਬਾਣੀ ਨਾਮ-ਅੰਮ੍ਰਿਤ ਨਾਲ ਭਰੀ ਹੋਈ ਹੈ, ਤੇ ਪ੍ਰਭੂ ਦੇ ਗੁਣ ਬਿਆਨ ਕਰਦੀ ਹੈ, ਇਹ ਬਾਣੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਕੀਤਿਆਂ ਤੇ ਪ੍ਰਭੂ ਵਿਚ ਸੁੁਰਤਿ ਜੋੜਿਆਂ ਪਰਗਟ ਹੋਈ ਹੈ
The Ambrosial Word of Gurbani proclaims the essence of reality. Spiritual wisdom and meditation are contained within it.
 
ਬਾਣੀ ਗੁਰੂ ਨੇ ਉਚਾਰੀ ਹੈ, (ਜਿਸ ਦੇ ਡੂੰਘੇ ਭੇਤ ਨੂੰ) ਗੁਰੂ ਨੇ ਸਮਝਿਆ ਹੈ ਤੇ (ਜਿਸ ਨੂੰ) ਸੁਰਤਿਆਂ ਨੇ ਜਪਿਆ ਹੈ
The Gurmukhs chant it, and the Gurmukhs realize it. Intuitively aware, they meditate on it.
 
ਇਹ ਬਾਣੀ ਦੱਸਦੀ ਹੈ ਕਿ) ਪਰਮਾਤਮਾ ਆਪਣਾ ਹੁਕਮ (-ਰੂਪ ਸੱਤਿਆ) ਸਾਜ ਕੇ (ਸਭ ਜੀਵਾਂ ਨੂੰ) ਆਪਣੇ ਹੁਕਮ ਵਿਚ ਹੀ ਰੱਖਿਆ ਹੈ ਤੇ ਹੁਕਮ ਵਿਚ ਹੀ ਸੰਭਾਲ ਕਰਦਾ ਹੈ ।
By the Hukam of His Command, He formed the Universe, and in His Hukam, He keeps it. By His Hukam, He keeps it under His Gaze.
 
ਹੇ ਨਾਨਕ! (ਇਸ ਬਾਣੀ ਦੀ ਬਰਕਤਿ ਨਾਲ) ਪਹਿਲਾਂ (ਜੀਵ ਦੀ) ਹਉਮੈ ਦੂਰ ਹੁੰਦੀ ਹੈ ਤਾਂ ਜੀਵ ਪ੍ਰਭੂ ਦੀ ਹਜ਼ੂਰੀ ਵਿਚ ਪ੍ਰਵਾਨ ਹੁੰਦਾ ਹੈ ।੧।
O Nanak, if the mortal shatters his ego before he departs, as it is pre-ordained, then he is approved. ||1||
 
First Mehl:
 
ਵੇਦ ਦੀ ਤਾਲੀਮ ਇਹ ਹੈ ਕਿ (ਜੀਵ ਦਾ ਕੀਤਾ ਹੋਇਆ) ਪੁੰਨ-ਕਰਮ (ਉਸ ਦੇ ਵਾਸਤੇ) ਸੁਰਗ (ਮਿਲਣ) ਦਾ ਸਬੱਬ (ਬਣਦਾ) ਹੈ ਤੇ ਪਾਪ (ਜੀਵ ਲਈ) ਨਰਕ (ਵਿਚ ਪੈਣ) ਦਾ ਕਾਰਨ ਹੋ ਜਾਂਦਾ ਹੈ;
The Vedas proclaim that vice and virtue are the seeds of heaven and hell.
 
(ਆਪਣੇ ਕੀਤੇ ਹੋਏ ਪੁੰਨ ਜਾਂ ਪਾਪ ਦਾ ਫਲ) ਖਾਣ ਵਾਲਾ (ਹਰੇਕ) ਜੀਵ (ਆਪ ਹੀ) ਜਾਣ ਲੈਂਦਾ ਹੈ ਕਿ ਜੋ ਕੁਝ ਕੋਈ ਬੀਜਦਾ ਹੈ ਉਹੀ ਉੱਗਦਾ ਹੈ । (ਸੋ, ਇਸ ਕਰਮ-ਕਾਂਡ ਦੀ ਤਾਲੀਮ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਤੇ ਪ੍ਰਭੂ ਦੀ ਮਿਹਰ ਨੂੰ ਕੋਈ ਥਾਂ ਨਹੀਂ ਹੈ) ।
Whatever is planted, shall grow. The soul eats the fruits of its actions, and understands.
 
(ਪਰ ਗੁਰੂ ਦਾ ਬਖ਼ਸ਼ਿਆ) ਗਿਆਨ ਪਰਮਾਤਮਾ ਨੂੰ ਵੱਡਾ ਆਖ ਕੇ (ਉਸ ਦੀ) ਸਿਫ਼ਤਿ-ਸਾਲਾਹ ਕਰਦਾ ਹੈ (ਤੇ ਦੱਸਦਾ ਹੈ ਕਿ) ਪ੍ਰਭੂ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ,
Whoever praises spiritual wisdom as great, becomes truthful in the True Name.
 
ਜੋ ਮਨੁੱਖ ਪ੍ਰਭੂ ਦਾ ਨਾਮ (ਹਿਰਦੇ ਵਿਚ) ਬੀਜਦਾ ਹੈ ਉਸ ਦੇ ਅੰਦਰ ਨਾਮ ਹੀ ਪ੍ਰਫੁਲਤ ਹੁੰਦਾ ਹੈ ਤੇ ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ ।
When Truth is planted, Truth grows. In the Court of the Lord, you shall find your place of honor.
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by