ਸਲੋਕ ਮਃ ੧ ॥
Shalok, First Mehl:
ਕਲਿ ਹੋਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ ॥
ਰੱਬ ਤੋਂ ਵਿੱਛੁੜੀ ਹੋਈ ਲੁਕਾਈ ਨੂੰ ਕੁੱਤੇ ਵਾਂਗ ਖਾਣ ਦਾ ਹਲਕ ਕੁੱਦਿਆ ਰਹਿੰਦਾ ਹੈ ਤੇ ਵੱਢੀ ਆਦਿਕ ਹਰਾਮ ਚੀਜ਼ ਇਸ ਦਾ ਮਨ-ਭਾਉਂਦਾ ਖਾਣਾ ਹੋ ਜਾਂਦਾ ਹੈ (ਜਿਵੇਂ ਕੁੱਤੇ ਦਾ ਮਨ-ਭਾਉਂਦਾ ਖਾਣਾ ਮੁਰਦਾਰ ਹੈ);
In this Dark Age of Kali Yuga, people have faces like dogs; they eat rotting carcasses for food.
ਕੂੜੁ ਬੋਲਿ ਬੋਲਿ ਭਉਕਣਾ ਚੂਕਾ ਧਰਮੁ ਬੀਚਾਰੁ ॥
(ਇਹ ਲੁਕਾਈ) ਸਦਾ ਝੂਠ ਬੋਲਦੀ ਹੈ, (ਮਾਨੋ, ਮੁਰਦਾਰ ਖਾਂਦੇ ਕੁੱਤੇ ਵਾਂਗ) ਭਉਂਕ ਰਹੀ ਹੈ, (ਇਸ ਤਰ੍ਹਾਂ ਇਸ ਦੇ ਅੰਦਰੋਂ) ਧਰਮ (ਦੀ ਅੰਸ) ਤੇ (ਰੱਬ ਦੇ ਗੁਣਾਂ ਦੀ) ਵਿਚਾਰ ਮੁੱਕ ਜਾਂਦੀ ਹੈ;
They bark and speak, telling only lies; all thought of righteousness has left them.
ਜਿਨ ਜੀਵੰਦਿਆ ਪਤਿ ਨਹੀ ਮੁਇਆ ਮੰਦੀ ਸੋਇ ॥
ਜਿਤਨਾ ਚਿਰ ਅਜੇਹੇ ਲੋਕ (ਜਗਤ ਵਿਚ) ਜੀਉਂਦੇ ਹਨ ਇਹਨਾਂ ਦੀ (ਕੋਈ ਬੰਦਾ) ਇੱਜ਼ਤ ਨਹੀਂ (ਕਰਦਾ), ਜਦੋਂ ਮਰ ਜਾਂਦੇ ਹਨ, (ਲੋਕ ਇਹਨਾਂ ਨੂੰ) ਭੈੜਿਓਂ ਯਾਦ ਕਰਦੇ ਹਨ ।
Those who have no honor while alive, will have an evil reputation after they die.
ਲਿਖਿਆ ਹੋਵੈ ਨਾਨਕਾ ਕਰਤਾ ਕਰੇ ਸੁ ਹੋਇ ॥੧॥
(ਪਰ) ਹੇ ਨਾਨਕ! (ਇਹਨਾਂ ਦੇ ਕੀਹ ਵੱਸ? ਪਿਛਲੇ ਕਰਮਾਂ ਅਨੁਸਾਰ) ਮੱਥੇ ਉਤੇ ਲਿਖਿਆ ਲੇਖ ਹੀ ਉੱਘੜਦਾ ਹੈ (ਤੇ ਉਸ ਲੇਖ-ਅਨੁਸਾਰ) ਜੋ ਕੁਝ ਕਰਤਾਰ ਕਰਦਾ ਹੈ ਉਹੀ ਹੁੰਦਾ ਹੈ ।੧।
Whatever is predestined, happens, O Nanak; whatever the Creator does, comes to pass. ||1||