ਹੋਰ ਅਨੇਕਾਂ ਹੀ ਛੋਟੇ ਛੋਟੇ ਉਸ ਦੇ ਅਵਤਾਰ ਹਨ,
Many beings take incarnation.
ਅਨੇਕਾਂ ਹੀ ਇੰਦਰ ਦੇਵਤੇ ਉਸ ਦੇ ਦਰ ਤੇ ਖਲੋਤੇ ਰਹਿੰਦੇ ਹਨ ।੩।
Many Indras stand at the Lord's Door. ||3||
(ਹੇ ਸੰਤ ਜਨੋ! ਪਰਮਾਤਮਾ ਦਾ ਦਰਬਾਰ ਹੈਰਾਨ ਕਰਨ ਵਾਲਾ ਹੈ, ਉਸ ਦੇ ਪੈਦਾ ਕੀਤੇ ਹੋਏ) ਅਨੇਕਾਂ ਹੀ ਹਵਾ ਪਾਣੀ ਅਤੇ ਅੱਗ (ਆਦਿਕ) ਹਨ,
Many winds, fires and waters.
(ਉਸ ਦੇ ਪੈਦਾ ਕੀਤੇ ਹੋਏ) ਅਨੇਕਾਂ ਹੀ ਰਤਨਾਂ ਦੇ, ਦਹੀਂ ਦੇ, ਦੁੱਧ ਦੇ ਸਮੁੰਦਰ ਹਨ ।
Many jewels, and oceans of butter and milk.
(ਉਸ ਦੇ ਬਣਾਏ ਹੋਏ) ਅਨੇਕਾਂ ਹੀ ਸੂਰਜ ਚੰਦ੍ਰਮਾ ਅਤੇ ਤਾਰੇ ਹਨ,
Many suns, moons and stars.
ਅਤੇ ਕਈ ਕਿਸਮਾਂ ਦੇ ਅਨੇਕਾਂ ਹੀ ਦੇਵੀਆਂ ਦੇਵਤੇ ਹਨ ।੪।
Many gods and goddesses of so many kinds. ||4||
(ਹੇ ਸੰਤ ਜਨੋ! ਪਰਮਾਤਮਾ ਦਾ ਦਰਬਾਰ ਅਸਚਰਜ ਹੈ, ਉਸ ਦੀਆਂ ਪੈਦਾ ਕੀਤੀਆਂ) ਅਨੇਕਾਂ ਧਰਤੀਆਂ ਅਤੇ ਅਨੇਕਾਂ ਹੀ ਮਨੋ-ਕਾਮਨਾ ਪੂਰੀਆਂ ਕਰਨ ਵਾਲੀਆਂ ਸੁਵਰਗ ਦੀਆਂ ਗਾਂਈਆਂ ਹਨ,
Many earths, many wish-fulfilling cows.
ਅਨੇਕਾਂ ਹੀ ਪਾਰਜਾਤ ਰੁੱਖ ਅਤੇ ਅਨੇਕਾਂ ਹੀ ਕ੍ਰਿਸ਼ਨ ਹਨ,
Many miraculous Elysian trees, many Krishnas playing the flute.
ਅਨੇਕਾਂ ਹੀ ਆਕਾਸ਼ ਅਤੇ ਅਨੇਕਾਂ ਹੀ ਪਾਤਾਲ ਹਨ ।
Many Akaashic ethers, many nether regions of the underworld.
ਹੇ ਸੰਤ ਜਨੋ! ਉਸ ਗੋਪਾਲ ਨੂੰ ਅਨੇਕਾਂ ਮੂੰਹਾਂ ਦੀ ਰਾਹੀਂ ਜਪਿਆ ਜਾ ਰਿਹਾ ਹੈ । (ਅਨੇਕਾਂ ਜੀਵ ਉਸ ਦਾ ਨਾਮ ਜਪਦੇ ਹਨ) ।੫।
Many mouths chant and meditate on the Lord. ||5||
(ਹੇ ਸੰਤ ਜਨੋ! ਪਰਮਾਤਮਾ ਦਾ ਦਰਬਾਰ ਹੈਰਾਨ ਕਰਨ ਵਾਲਾ ਹੈ) ਅਨੇਕਾਂ ਸ਼ਾਸਤ੍ਰਾਂ ਸਿਮ੍ਰਿਤੀਆਂ ਅਤੇ ਪੁਰਾਣਾਂ ਦੀ ਰਾਹੀਂ (ਉਸ ਦੇ ਗੁਣਾਂ ਦਾ) ਉਪਦੇਸ਼ ਹੋ ਰਿਹਾ ਹੈ ।
Many Shaastras, Simritees and Puraanas.
ਅਨੇਕਾਂ ਤਰੀਕਿਆਂ ਨਾਲ (ਉਸ ਦੇ ਗੁਣਾਂ ਦਾ) ਉਪਦੇਸ਼ ਹੋ ਰਿਹਾ ਹੈ ।
Many ways in which we speak.
ਹੇ ਸੰਤ ਜਨੋ! ਅਨੇਕਾਂ ਹੀ ਸੁਣਨ ਵਾਲੇ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀਆਂ ਸਿਫ਼ਤਾਂ ਸੁਣ ਰਹੇ ਹਨ ।
Many listeners listen to the Lord of Treasure.
ਹੇ ਸੰਤ ਜਨੋ! ਉਹ ਭਗਵਾਨ ਸਾਰੇ ਹੀ ਜੀਵਾਂ ਵਿਚ ਵਿਆਪਕ ਹੈ ।੬।
The Lord God totally permeates all beings. ||6||
ਹੇ ਸੰਤ ਜਨੋ! (ਉਸ ਪਰਮਾਤਮਾ ਦੇ ਪੈਦਾ ਕੀਤੇ ਹੋਏ) ਅਨੇਕਾਂ ਧਰਮਰਾਜ ਹਨ ਅਨੇਕਾਂ ਹੀ ਧਨ ਦੇ ਦੇਵਤੇ ਕੁਬੇਰ ਹਨ,
Many righteous judges of Dharma, many gods of wealth.
ਅਨੇਕਾਂ ਸਮੁੰਦਰ ਦੇ ਦੇਵਤੇ ਵਰਣ ਹਨ ਅਤੇ ਅਨੇਕਾਂ ਹੀ ਸੋਨੇ ਦੇ ਸੁਮੇਰ ਪਰਬਤ ਹਨ
Many gods of water, many mountains of gold.
ਅਨੇਕਾਂ ਹੀ ਉਸ ਦੇ ਬਣਾਏ ਹੋਏ ਸ਼ੇਸ਼ਨਾਗ ਹਨ ਜੋ (ਹਰ ਰੋਜ਼ ਸਦਾ ਉਸ ਦਾ) ਨਵਾਂ ਹੀ ਨਾਮ ਲੈਂਦੇ ਹਨ ।
Many thousand-headed snakes, chanting ever-new Names of God.
ਹੇ ਸੰਤ ਜਨੋ! ਉਹਨਾਂ ਵਿਚੋਂ ਕਿਸੇ ਨੇ ਉਸ (ਦੇ ਗੁਣਾਂ) ਦਾ ਅੰਤ ਨਹੀਂ ਲੱਭਾ ।੭।
They do not know the limits of the Supreme Lord God. ||7||
(ਹੇ ਸੰਤ ਜਨੋ! ਪਰਮਾਤਮਾ ਦਾ ਦਰਬਾਰ ਹੈਰਾਨ ਕਰਨ ਵਾਲਾ ਹੈ, ਉਸ ਦੇ ਪੈਦਾ ਕੀਤੇ ਹੋਏ) ਅਨੇਕਾਂ ਪੁਰੀਆਂ ਹਨ
Many solar systems, many galaxies.
ਅਨੇਕਾਂ ਰੂਪਾਂ ਰੰਗਾਂ ਦੇ ਖੰਡ ਬ੍ਰਹਮੰਡ ਹਨ
Many forms, colors and celestial realms.
ਉਸਦੇ ਪੈਦਾ ਕੀਤੇ ਹੋਏ ਅਨੇਕਾਂ ਜੰਗਲ ਤੇ ਉਹਨਾਂ ਵਿਚ ਉੱਗਣ ਵਾਲੇ ਅਨੇਕਾਂ ਕਿਸਮਾਂ ਦੇ ਫਲ ਅਤੇ ਕੰਦ ਮੂਲ ਹਨ ।
Many gardens, many fruits and roots.
ਉਹ ਪਰਮਾਤਮਾ ਆਪ ਹੀ ਅਦ੍ਰਿਸ਼ਟ ਰੂਪ ਵਾਲਾ ਹੈ, ਉਹ ਆਪ ਹੀ ਇਹ ਦਿੱਸਦਾ ਜਗਤ-ਤਮਾਸ਼ਾ ਹੈ ।੮।
He Himself is mind, and He Himself is matter. ||8||
ਹੇ ਸੰਤ ਜਨੋ! ਉਸ ਪਰਮਾਤਮਾ ਦੇ ਬਣਾਏ ਹੋਏ ਅਨੇਕਾਂ ਹੀ ਜੁਗ ਆਦਿਕ ਹਨ, ਅਨੇਕਾਂ ਹੀ ਦਿਨ ਹਨ ਅਤੇ ਅਨੇਕਾਂ ਹੀ ਰਾਤਾਂ ਹਨ ।
Many ages, days and nights.
ਉਹ ਅਨੇਕਾਂ ਵਾਰੀ ਜਗਤ ਦਾ ਨਾਸ ਕਰਦਾ ਹੈ ਅਨੇਕਾਂ ਵਾਰੀ ਜਗਤ-ਉਤਪੱਤੀ ਕਰਦਾ ਹੈ ।
Many apocalypses, many creations.
ਹੇ ਸੰਤ ਜਨੋ! (ਉਹ ਪਰਮਾਤਮਾ ਐਸਾ ਗ੍ਰਿਹਸਤੀ ਹੈ) ਕਿ ਉਸ ਦੇ ਘਰ ਵਿਚ ਅਨੇਕਾਂ ਹੀ ਜੀਵ ਹਨ,
Many beings are in His home.
ਉਹ ਸਭ ਥਾਵਾਂ ਵਿਚ ਵਿਆਪਕ ਹੈ ਸਭ ਥਾਵਾਂ ਵਿਚ ਮੌਜੂਦ ਹੈ ।੯।
The Lord is perfectly pervading all places. ||9||
ਹੇ ਸੰਤ ਜਨੋ! (ਪਰਮਾਤਮਾ ਦਾ ਦਰਬਾਰ ਹੈਰਾਨ ਕਰਨ ਵਾਲਾ ਹੈ) ਜਿਸ ਦੀ (ਰਚੀ ਹੋਈ) ਅਨੇਕਾਂ ਰੰਗਾਂ ਦੀ ਮਾਇਆ ਸਮਝੀ ਨਹੀਂ ਜਾ ਸਕਦੀ,
Many Mayas, which cannot be known.
ਉਹ ਪ੍ਰਭੂ-ਪਾਤਿਸ਼ਾਹ ਅਨੇਕਾਂ ਕੌਤਕ ਰਚਾ ਰਿਹਾ ਹੈ
Many are the ways in which our Sovereign Lord plays.
(ਉਸ ਦੇ ਦਰ ਤੇ) ਅਨੇਕਾਂ ਸੁਰੀਲੇ ਰਾਗਾਂ ਦੀ ਧੁਨੀ ਹੋ ਰਹੀ ਹੈ ।
Many exquisite melodies sing of the Lord.
ਉਥੇ ਅਨੇਕਾਂ ਹੀ ਚਿੱਤਰ ਗੁਪਤ ਪ੍ਰਤੱਖ ਦਿੱਸਦੇ ਹਨ ।੧੦।
Many recording scribes of the conscious and subconscious are revealed there. ||10||
ਹੇ ਸੰਤ ਜਨੋ! ਉਹ ਪਰਮਾਤਮਾ ਸਭ ਤੋਂ ਉੱਚਾ ਹੈ ਜਿਸ ਦੇ ਦਰ ਤੇ ਅਨੇਕਾਂ ਭਗਤ
He is above all, and yet He dwells with His devotees.
ਪੇ੍ਰਮ ਨਾਲ ਅੱਠੇ ਪਹਰ ਉਸ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ ।
Twenty-four hours a day, they sing His Praises with love.
ਉਸ ਦੇ ਦਰ ਤੇ ਬਿਨਾ ਵਜਾਏ ਵੱਜ ਰਹੇ ਸਾਜਾਂ ਦੀ ਮਿੱਠੀ ਸੁਰ ਦਾ ਆਨੰਦ ਬਣਿਆ ਰਹਿੰਦਾ ਹੈ,
Many unstruck melodies resound and resonate with bliss.
ਉਸ ਆਨੰਦ ਦਾ ਅੰਤ ਜਾਂ ਪਾਰਲਾ ਬੰਨਾ ਨਹੀਂ ਲੱਭ ਸਕਦਾ (ਉਹ ਆਨੰਦ ਅਮੁੱਕ ਹੈ) ।੧੧।
There is no end or limit of that sublime essence. ||11||
ਹੇ ਸੰਤ ਜਨੋ! ਉਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਅਸਥਾਨ ਭੀ ਅਟੱਲ ਹੈ
True is the Primal Being, and True is His dwelling.
ਉਹ ਉੱਚਿਆਂ ਤੋਂ ਉੱਚਾ ਹੈ, ਪਵਿੱਤਰ-ਸਰੂਪ ਹੈ, ਵਾਸਨਾ-ਰਹਿਤ ਹੈ ।
He is the Highest of the high, Immaculate and Detached, in Nirvaanaa.
ਹੇ ਪ੍ਰਭੂ! ਆਪਣੇ ਰਚੇ (ਜਗਤ) ਨੂੰ ਤੂੰ ਆਪ ਹੀ ਜਾਣਦਾ ਹੈਂ
He alone knows His handiwork.
ਤੂੰ ਆਪ ਹੀ ਹਰੇਕ ਸਰੀਰ ਵਿਚ ਮੌਜੂਦ ਹੈਂ ।
He Himself pervades each and every heart.
ਹੇ ਨਾਨਕ! (ਆਖ—) ਹੇ ਦਇਆ ਦੇ ਖ਼ਜ਼ਾਨੇ! ਹੇ ਦਇਆ ਦੇ ਸੋਮੇ!
The Merciful Lord is the Treasure of Compassion, O Nanak.
ਜਿਸ ਜਿਸ ਨੇ (ਤੇਰਾ ਨਾਮ) ਜਪਿਆ ਹੈ, ਉਹ ਸਭ ਪ੍ਰਸੰਨ-ਚਿੱਤ ਰਹਿੰਦੇ ਹਨ ।੧੨।੧।੨।੨।੩।੭।
Those who chant and meditate on Him, O Nanak, are exalted and enraptured. ||12||1||2||2||3||7||
Saarang, Chhant, Fifth Mehl:
One Universal Creator God. By The Grace Of The True Guru:
ਹੇ ਭਾਈ! ਨਿਰਭੈਤਾ ਦੀ ਅਵਸਥਾ ਦੇਣ ਵਾਲਾ ਪ੍ਰਭੂ ਸਾਰੀ ਸ੍ਰਿਸ਼ਟੀ ਵਿਚ ਵੱਸਦਾ ਦਿੱਸ ਰਿਹਾ ਹੈ ।
See the Giver of fearlessness in all.
ਉਹ ਪ੍ਰਭੂ ਹਰੇਕ ਸਰੀਰ ਵਿਚ ਵਿਆਪਕ ਹੈ, ਫਿਰ ਭੀ ਨਿਰਲੇਪ ਰਹਿੰਦਾ ਹੈ ।
The Detached Lord is totally permeating each and every heart.
ਜਿਵੇਂ ਪਾਣੀ ਦੀਆਂ ਲਹਿਰਾਂ (ਵਿਚ ਪਾਣੀ ਮੌਜੂਦ ਹੈ) ਪਰਮਾਤਮਾ ਜਗਤ-ਰਚਨਾ ਦਾ ਖਿਲਾਰਾ ਰਚ ਕੇ ਆਪ ਹਰੇਕ ਸਰੀਰ ਵਿਚ ਵਿਆਪਕ ਹੈ ।
Like waves in the water, He created the creation.
ਹਰੇਕ ਸਰੀਰ ਵਿਚ ਵਿਆਪਕ ਹੋ ਕੇ ਉਹ ਸਾਰੇ ਰਸ ਮਾਣਦਾ ਹੈ ਸਾਰੇ ਭੋਗ ਭੋਗਦਾ ਹੈ, (ਉਸ ਤੋਂ ਬਿਨਾ ਕਿਤੇ ਭੀ) ਕੋਈ ਦੂਜਾ ਨਹੀਂ ਹੈ ।
He enjoys all tastes, and takes pleasure in all hearts. There is no other like Him at all.
ਹੇ ਭਾਈ! ਸਭ ਰੰਗਾਂ ਦਾ ਰਚਣ ਵਾਲਾ ਉਹ ਮਾਲਕ-ਹਰੀ ਇਕ-ਰਸ ਸਭ ਵਿਚ ਵਿਆਪਕ ਹੈ । ਸੰਤ ਜਨਾਂ ਦੀ ਸੰਗਤਿ ਵਿਚ ਟਿੱਕ ਕੇ ਉਸ ਪ੍ਰਭੂ ਨਾਲ ਸਾਂਝ ਪੈ ਸਕਦੀ ਹੈ ।
The color of the Lord's Love is the one color of our Lord and Master; in the Saadh Sangat, the Company of the Holy, God is realized.
ਹੇ ਨਾਨਕ! ਮੈਂ ਉਸ ਦੇ ਦਰਸਨ ਵਿਚ ਇਉਂ ਲੀਨ ਰਹਿੰਦਾ ਹਾਂ ਜਿਵੇਂ ਮੱਛੀ ਪਾਣੀ ਵਿਚ । ਨਿਰਭੈਤਾ ਦਾ ਦੇਣ ਵਾਲਾ ਉਹ ਪ੍ਰਭੂ ਸਾਰੀ ਸ੍ਰਿਸ਼ਟੀ ਵਿਚ ਦਿੱਸ ਰਿਹਾ ਹੈ ।੧।
O Nanak, I am drenched with the Blessed Vision of the Lord, like the fish in the water. I see the Giver of fearlessness in all. ||1||
ਹੇ ਸੰਤ ਜਨੋ! ਮੈਂ ਉਸ ਪਰਮਾਤਮਾ ਦੀ ਬਰਾਬਰੀ ਦਾ ਕੋਈ ਭੀ ਦੱਸ ਨਹੀਂ ਸਕਦਾ । ਉਹ ਕੇਡਾ ਵੱਡਾ ਹੈ—ਇਹ ਭੀ ਨਹੀਂ ਦੱਸ ਸਕਦਾ ।
What praises should I give, and what approval should I offer to Him?
ਉਹ ਸਰਬ-ਵਿਆਪਕ ਹੈ, ਉਹ ਸਭਨੀਂ ਥਾਈਂ ਮੌਜੂਦ ਹੈ ।
The Perfect Lord is totally pervading and permeating all places.
ਉਹ ਪ੍ਰਭੂ ਸਰਬ-ਵਿਆਪਕ ਹੈ, ਸਭ ਦੇ ਮਨਾਂ ਨੂੰ ਖਿੱਚ ਪਾਣ ਵਾਲਾ ਹੈ, ਸਭ ਸਰੀਰਾਂ ਨੂੰ (ਆਪਣੀ ਜੋਤਿ ਨਾਲ) ਸੋਹਣਾ ਬਣਾਣ ਵਾਲਾ ਹੈ । ਜਦੋਂ ਉਹ ਆਪਣੀ ਜੋਤਿ ਖਿੱਚ ਲੈਂਦਾ ਹੈ, ਤਦੋਂ ਕੁਝ ਭੀ ਨਹੀਂ ਰਹਿ ਜਾਂਦਾ ।
The Perfect Enticing Lord adorns each and every heart. When He withdraws, the mortal turns to dust.