ਸਾਰਗ ਛੰਤ ਮਹਲਾ ੫
Saarang, Chhant, Fifth Mehl:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਸਭ ਦੇਖੀਐ ਅਨਭੈ ਕਾ ਦਾਤਾ ॥
ਹੇ ਭਾਈ! ਨਿਰਭੈਤਾ ਦੀ ਅਵਸਥਾ ਦੇਣ ਵਾਲਾ ਪ੍ਰਭੂ ਸਾਰੀ ਸ੍ਰਿਸ਼ਟੀ ਵਿਚ ਵੱਸਦਾ ਦਿੱਸ ਰਿਹਾ ਹੈ ।
See the Giver of fearlessness in all.
ਘਟਿ ਘਟਿ ਪੂਰਨ ਹੈ ਅਲਿਪਾਤਾ ॥
ਉਹ ਪ੍ਰਭੂ ਹਰੇਕ ਸਰੀਰ ਵਿਚ ਵਿਆਪਕ ਹੈ, ਫਿਰ ਭੀ ਨਿਰਲੇਪ ਰਹਿੰਦਾ ਹੈ ।
The Detached Lord is totally permeating each and every heart.
ਘਟਿ ਘਟਿ ਪੂਰਨੁ ਕਰਿ ਬਿਸਥੀਰਨੁ ਜਲ ਤਰੰਗ ਜਿਉ ਰਚਨੁ ਕੀਆ ॥
ਜਿਵੇਂ ਪਾਣੀ ਦੀਆਂ ਲਹਿਰਾਂ (ਵਿਚ ਪਾਣੀ ਮੌਜੂਦ ਹੈ) ਪਰਮਾਤਮਾ ਜਗਤ-ਰਚਨਾ ਦਾ ਖਿਲਾਰਾ ਰਚ ਕੇ ਆਪ ਹਰੇਕ ਸਰੀਰ ਵਿਚ ਵਿਆਪਕ ਹੈ ।
Like waves in the water, He created the creation.
ਹਭਿ ਰਸ ਮਾਣੇ ਭੋਗ ਘਟਾਣੇ ਆਨ ਨ ਬੀਆ ਕੋ ਥੀਆ ॥
ਹਰੇਕ ਸਰੀਰ ਵਿਚ ਵਿਆਪਕ ਹੋ ਕੇ ਉਹ ਸਾਰੇ ਰਸ ਮਾਣਦਾ ਹੈ ਸਾਰੇ ਭੋਗ ਭੋਗਦਾ ਹੈ, (ਉਸ ਤੋਂ ਬਿਨਾ ਕਿਤੇ ਭੀ) ਕੋਈ ਦੂਜਾ ਨਹੀਂ ਹੈ ।
He enjoys all tastes, and takes pleasure in all hearts. There is no other like Him at all.
ਹਰਿ ਰੰਗੀ ਇਕ ਰੰਗੀ ਠਾਕੁਰੁ ਸੰਤਸੰਗਿ ਪ੍ਰਭੁ ਜਾਤਾ ॥
ਹੇ ਭਾਈ! ਸਭ ਰੰਗਾਂ ਦਾ ਰਚਣ ਵਾਲਾ ਉਹ ਮਾਲਕ-ਹਰੀ ਇਕ-ਰਸ ਸਭ ਵਿਚ ਵਿਆਪਕ ਹੈ । ਸੰਤ ਜਨਾਂ ਦੀ ਸੰਗਤਿ ਵਿਚ ਟਿੱਕ ਕੇ ਉਸ ਪ੍ਰਭੂ ਨਾਲ ਸਾਂਝ ਪੈ ਸਕਦੀ ਹੈ ।
The color of the Lord's Love is the one color of our Lord and Master; in the Saadh Sangat, the Company of the Holy, God is realized.
ਨਾਨਕ ਦਰਸਿ ਲੀਨਾ ਜਿਉ ਜਲ ਮੀਨਾ ਸਭ ਦੇਖੀਐ ਅਨਭੈ ਕਾ ਦਾਤਾ ॥੧॥
ਹੇ ਨਾਨਕ! ਮੈਂ ਉਸ ਦੇ ਦਰਸਨ ਵਿਚ ਇਉਂ ਲੀਨ ਰਹਿੰਦਾ ਹਾਂ ਜਿਵੇਂ ਮੱਛੀ ਪਾਣੀ ਵਿਚ । ਨਿਰਭੈਤਾ ਦਾ ਦੇਣ ਵਾਲਾ ਉਹ ਪ੍ਰਭੂ ਸਾਰੀ ਸ੍ਰਿਸ਼ਟੀ ਵਿਚ ਦਿੱਸ ਰਿਹਾ ਹੈ ।੧।
O Nanak, I am drenched with the Blessed Vision of the Lord, like the fish in the water. I see the Giver of fearlessness in all. ||1||
ਕਉਨ ਉਪਮਾ ਦੇਉ ਕਵਨ ਬਡਾਈ ॥
ਹੇ ਸੰਤ ਜਨੋ! ਮੈਂ ਉਸ ਪਰਮਾਤਮਾ ਦੀ ਬਰਾਬਰੀ ਦਾ ਕੋਈ ਭੀ ਦੱਸ ਨਹੀਂ ਸਕਦਾ । ਉਹ ਕੇਡਾ ਵੱਡਾ ਹੈ—ਇਹ ਭੀ ਨਹੀਂ ਦੱਸ ਸਕਦਾ ।
What praises should I give, and what approval should I offer to Him?
ਪੂਰਨ ਪੂਰਿ ਰਹਿਓ ਸ੍ਰਬ ਠਾਈ ॥
ਉਹ ਸਰਬ-ਵਿਆਪਕ ਹੈ, ਉਹ ਸਭਨੀਂ ਥਾਈਂ ਮੌਜੂਦ ਹੈ ।
The Perfect Lord is totally pervading and permeating all places.
ਪੂਰਨ ਮਨਮੋਹਨ ਘਟ ਘਟ ਸੋਹਨ ਜਬ ਖਿੰਚੈ ਤਬ ਛਾਈ ॥
ਉਹ ਪ੍ਰਭੂ ਸਰਬ-ਵਿਆਪਕ ਹੈ, ਸਭ ਦੇ ਮਨਾਂ ਨੂੰ ਖਿੱਚ ਪਾਣ ਵਾਲਾ ਹੈ, ਸਭ ਸਰੀਰਾਂ ਨੂੰ (ਆਪਣੀ ਜੋਤਿ ਨਾਲ) ਸੋਹਣਾ ਬਣਾਣ ਵਾਲਾ ਹੈ । ਜਦੋਂ ਉਹ ਆਪਣੀ ਜੋਤਿ ਖਿੱਚ ਲੈਂਦਾ ਹੈ, ਤਦੋਂ ਕੁਝ ਭੀ ਨਹੀਂ ਰਹਿ ਜਾਂਦਾ ।
The Perfect Enticing Lord adorns each and every heart. When He withdraws, the mortal turns to dust.
ਕਿਉ ਨ ਅਰਾਧਹੁ ਮਿਲਿ ਕਰਿ ਸਾਧਹੁ ਘਰੀ ਮੁਹਤਕ ਬੇਲਾ ਆਈ ॥
ਹੇ ਸੰਤ ਜਨੋ! ਘੜੀ ਅੱਧੀ ਘੜੀ ਨੂੰ (ਹਰੇਕ ਜੀਵ ਵਾਸਤੇ ਇਥੋਂ ਕੂਚ ਕਰਨ ਦਾ) ਵੇਲਾ ਆ ਹੀ ਜਾਂਦਾ ਹੈ, ਫਿਰ ਕਿਉਂ ਨਾ ਮਿਲ ਕੇ ਉਸ ਦੇ ਨਾਮ ਦਾ ਆਰਾਧਨ ਕਰੋ?
Why do you not worship and adore Him? Join together with the Holy Saints; any instant, your time shall come.
ਅਰਥੁ ਦਰਬੁ ਸਭੁ ਜੋ ਕਿਛੁ ਦੀਸੈ ਸੰਗਿ ਨ ਕਛਹੂ ਜਾਈ ॥
ਹੇ ਸੰਤ ਜਨੋ! ਧਨ-ਪਦਾਰਥ ਇਹ ਸਭ ਕੁਝ ਜੋ ਦਿੱਸ ਰਿਹਾ ਹੈ, ਕੋਈ ਭੀ ਚੀਜ਼ (ਕਿਸੇ ਦੇ) ਨਾਲ ਨਹੀਂ ਜਾਂਦੀ ।
All your property and wealth, and all that you see - none of it will go along with you.
ਕਹੁ ਨਾਨਕ ਹਰਿ ਹਰਿ ਆਰਾਧਹੁ ਕਵਨ ਉਪਮਾ ਦੇਉ ਕਵਨ ਬਡਾਈ ॥੨॥
ਹੇ ਨਾਨਕ! ਆਖ—ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰੋ । ਮੈਂ ਉਸ ਦੀ ਬਰਾਬਰੀ ਦਾ ਕੋਈ ਭੀ ਨਹੀਂ ਦੱਸ ਸਕਦਾ । ਉਹ ਕੇਡਾ ਵੱਡਾ ਹੈ—ਇਹ ਭੀ ਨਹੀਂ ਦੱਸ ਸਕਦਾ ।੨।
Says Nanak, worship and adore the Lord, Har, Har. What praise, and what approval, can I offer to Him? ||2||
ਪੂਛਉ ਸੰਤ ਮੇਰੋ ਠਾਕੁਰੁ ਕੈਸਾ ॥
ਹੇ ਭਾਈ! (ਗੁਰੂ ਪਾਸੋਂ) ਮੈਂ ਪੁੱਛਦਾ ਹਾਂ—ਹੇ ਗੁਰੂ! ਮੇਰਾ ਮਾਲਕ-ਪ੍ਰਭੂ ਕਿਹੋ ਜਿਹਾ ਹੈ?
I ask the Saints, what is my Lord and Master like?
ਹੀਂਉ ਅਰਾਪਉਂ ਦੇਹੁ ਸਦੇਸਾ ॥
ਮੈਨੂੰ (ਠਾਕੁਰ ਦੀ) ਖ਼ਬਰ ਦੱਸ, ਮੈਂ ਆਪਣਾ ਹਿਰਦਾ (ਤੇਰੇ ਚਰਨਾਂ ਵਿਚ) ਭੇਟਾ ਕਰਦਾ ਹਾਂ ।
I offer my heart, to one who brings me news of Him.
ਦੇਹੁ ਸਦੇਸਾ ਪ੍ਰਭ ਜੀਉ ਕੈਸਾ ਕਹ ਮੋਹਨ ਪਰਵੇਸਾ ॥
ਹੇ ਗੁਰੂ! ਮੈਨੂੰ ਦੱਸ ਕਿ ਪ੍ਰਭੂ ਜੀ ਕਿਹੋ ਜਿਹਾ ਹੈ ਅਤੇ ਉਸ ਮੋਹਨ-ਪ੍ਰਭੂ ਦਾ ਟਿਕਾਣਾ ਕਿੱਥੇ ਹੈ ।
Give me news of my Dear God; where does the Enticer live?
ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ ਥਾਨ ਥਾਨੰਤਰ ਦੇਸਾ ॥
ਅੱਗੋਂ ਉੱਤਰ ਮਿਲਦਾ ਹੈ—) ਉਹ ਪੂਰਨ ਪ੍ਰਭੂ ਸਭ ਥਾਵਾਂ ਵਿਚ ਸਭ ਦੇਸਾਂ ਵਿਚ ਸੁਖ ਦੇਣ ਵਾਲਾ ਹੈ ਅਤੇ (ਹਰੇਕ ਜੀਵ ਦੇ) ਅੰਗ ਅੰਗ ਨਾਲ ਵੱਸਦਾ ਹੈ ।
He is the Giver of peace to life and limb; God is totally permeating all places, interspaces and countries.
ਬੰਧਨ ਤੇ ਮੁਕਤਾ ਘਟਿ ਘਟਿ ਜੁਗਤਾ ਕਹਿ ਨ ਸਕਉ ਹਰਿ ਜੈਸਾ ॥
ਪ੍ਰਭੂ ਹਰੇਕ ਸਰੀਰ ਵਿਚ ਮਿਲਿਆ ਹੋਇਆ ਹੈ (ਫਿਰ ਭੀ ਮੋਹ ਦੇ) ਬੰਧਨਾਂ ਤੋਂ ਆਜ਼ਾਦ ਹੈ । ਪਰ ਜਿਹੋ ਜਿਹਾ ਉਹ ਪ੍ਰਭੂ ਹੈ ਮੈਂ ਦੱਸ ਨਹੀਂ ਸਕਦਾ ।
He is liberated from bondage, joined to each and every heart. I cannot say what the Lord is like.
ਦੇਖਿ ਚਰਿਤ ਨਾਨਕ ਮਨੁ ਮੋਹਿਓ ਪੂਛੈ ਦੀਨੁ ਮੇਰੋ ਠਾਕੁਰੁ ਕੈਸਾ ॥੩॥
ਹੇ ਨਾਨਕ! (ਆਖ—) ਉਸ ਦੇ ਚੋਜ-ਤਮਾਸ਼ੇ ਵੇਖ ਕੇ ਮੇਰਾ ਮਨ (ਉਸ ਦੇ ਪਿਆਰ ਵਿਚ) ਮੋਹਿਆ ਗਿਆ ਹੈ ।ਹੇ ਭਾਈ! ਗਰੀਬ ਦਾਸ ਪੁੱਛਦਾ ਹੈ—ਹੇ ਗੁਰੂ! ਦੱਸ, ਮੇਰਾ ਮਾਲਕ-ਪ੍ਰਭੂ ਕਿਹੋ ਜਿਹਾ ਹੈ ।੩।
Gazing upon His wondrous play, O Nanak, my mind is fascinated. I humbly ask, what is my Lord and Master like? ||3||
ਕਰਿ ਕਿਰਪਾ ਅਪੁਨੇ ਪਹਿ ਆਇਆ ॥
ਹੇ ਭਾਈ! ਪ੍ਰਭੂ ਮਿਹਰ ਕਰ ਕੇ ਆਪਣੇ ਸੇਵਕ ਦੇ ਕੋਲ (ਆਪ) ਆ ਜਾਂਦਾ ਹੈ ।
In His Kindness, He has come to His humble servant.
ਧੰਨਿ ਸੁ ਰਿਦਾ ਜਿਹ ਚਰਨ ਬਸਾਇਆ ॥
ਜਿਹੜਾ ਮਨੁੱਖ ਪ੍ਰਭੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ, ਉਸ ਦਾ ਹਿਰਦਾ ਭਾਗਾਂ ਵਾਲਾ ਹੁੰਦਾ ਹੈ ।
Blessed is that heart, in which the Lord's Feet are enshrined.
ਚਰਨ ਬਸਾਇਆ ਸੰਤ ਸੰਗਾਇਆ ਅਗਿਆਨ ਅੰਧੇਰੁ ਗਵਾਇਆ ॥
ਹੇ ਭਾਈ! ਜਿਹੜਾ ਮਨੁੱਖ ਸਾਧ ਸੰਗਤਿ ਵਿਚ (ਟਿੱਕ ਕੇ) ਪ੍ਰਭੂ ਦੇ ਚਰਨ (ਆਪਣੇ ਹਿਰਦੇ ਵਿਚ) ਵਸਾ ਲੈਂਦਾ ਹੈ, ਉਹ (ਆਪਣੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ ਦੂਰ ਕਰ ਲੈਂਦਾ ਹੈ ।
His Feet are enshrined within, in the Society of the Saints; the darkness of ignorance is dispelled.
ਭਇਆ ਪ੍ਰਗਾਸੁ ਰਿਦੈ ਉਲਾਸੁ ਪ੍ਰਭੁ ਲੋੜੀਦਾ ਪਾਇਆ ॥
(ਉਸ ਦੇ ਅੰਦਰ) ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ, ਉਸ ਦੇ ਹਿਰਦੇ ਵਿਚ ਸਦਾ ਉਤਸ਼ਾਹ ਬਣਿਆ ਰਹਿੰਦਾ ਹੈ (ਕਿਉਂਕਿ) ਜਿਸ ਪ੍ਰਭੂ ਨੂੰ ਉਹ ਚਿਰਾਂ ਤੋਂ ਲੋੜ ਰਿਹਾ ਸੀ ਉਸ ਨੂੰ ਮਿਲ ਪੈਂਦਾ ਹੈ ।
The heart is enlightened and illumined and enraptured; God has been found.
ਦੁਖੁ ਨਾਠਾ ਸੁਖੁ ਘਰ ਮਹਿ ਵੂਠਾ ਮਹਾ ਅਨੰਦ ਸਹਜਾਇਆ ॥
ਉਸ ਦੇ ਅੰਦਰੋਂ ਦੁੱਖ ਦੂਰ ਹੋ ਜਾਂਦਾ ਹੈ, ਉਸ ਦੇ ਹਿਰਦੇ-ਘਰ ਵਿਚ ਸੁਖ ਆ ਵੱਸਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦਾ ਆਨੰਦ ਪੈਦਾ ਹੋ ਜਾਂਦਾ ਹੈ ।
Pain is gone, and peace has come to my house. The ultimate intuitive peace prevails.
ਕਹੁ ਨਾਨਕ ਮੈ ਪੂਰਾ ਪਾਇਆ ਕਰਿ ਕਿਰਪਾ ਅਪੁਨੇ ਪਹਿ ਆਇਆ ॥੪॥੧॥
ਹੇ ਨਾਨਕ! ਆਖ—ਮੈਂ ਭੀ ਉਹ ਪੂਰਨ ਪ੍ਰਭੂ ਲੱਭ ਲਿਆ ਹੈ । ਉਹ ਤਾਂ ਮਿਹਰ ਕਰ ਕੇ ਆਪਣੇ ਸੇਵਕ ਦੇ ਕੋਲ ਆਪ ਹੀ ਆ ਜਾਂਦਾ ਹੈ ।੪।੧।
Says Nanak, I have found the Perfect Lord; in His Kindness, He has come to His humble servant. ||4||1||