ਜਦੋਂ ਕਾਲ ਦੈਂਤ ਨੇ ਉਹਨਾਂ ਨੂੰ ਮਾਰ ਮੁਕਾਇਆ, ਤਦੋਂ ਜਮਾਂ ਦੇ ਵੱਸ ਪੈ ਗਏ ।੨।
They are destroyed by Death's demons, and they must go to the City of Death. ||2||
ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਲਗਨ ਲੱਗਦੀ ਹੈ
The Gurmukhs are lovingly attached to the Lord, Har, Har, Har.
(ਜਿਸ ਦੀ ਬਰਕਤਿ ਨਾਲ) ਜੰਮਣ ਤੇ ਮਰਨ ਦੇ ਉਹਨਾਂ ਦੇ ਦੋਵੇਂ ਦੁੱਖ ਦੂਰ ਹੋ ਜਾਂਦੇ ਹਨ ।੩।
Their pains of both birth and death are taken away. ||3||
ਹੇ ਭਾਈ! ਆਪਣੇ ਭਗਤਾਂ ਉਤੇ ਪਰਮਾਤਮਾ ਆਪ ਮਿਹਰ ਕਰਦਾ ਹੈ (ਉਹਨਾਂ ਨੂੰ ਗੁਰੂ ਮਿਲਾਂਦਾ ਹੈ) ।
The Lord showers His Mercy on His humble devotees.
ਹੇ ਭਾਈ! ਜਿਸ ਮਨੁੱਖ ਉੱਤੇ ਗੁਰੂ ਨਾਨਕ ਦਇਆਵਾਨ ਹੋਇਆ, ਉਸ ਨੂੰ ਪਰਮਾਤਮਾ ਮਿਲ ਪਿਆ ।੪।੨।
Guru Nanak has shown mercy to me; I have met the Lord, the Lord of the forest. ||4||2||
Basant Hindol, Fourth Mehl, Second House:
One Universal Creator God. By The Grace Of The True Guru:
ਹੇ ਭਾਈ! ਪਰਮਾਤਮਾ ਦਾ ਨਾਮ ਸੇ੍ਰਸ਼ਟ ਆਤਮਕ ਗੁਣਾਂ ਦਾ ਸੋਹਣਾ ਜਿਹਾ ਖ਼ਜ਼ਾਨਾ ਹੈ, ਇਹ ਖ਼ਜ਼ਾਨਾ ਸਰੀਰ-ਕਿਲ੍ਹੇ ਵਿਚ ਸਰੀਰ-ਮੰਦਰ ਵਿਚ ਗੁਪਤ ਪਿਆ ਰਹਿੰਦਾ ਹੈ ।
The Lord's Name is a jewel, hidden in a chamber of the palace of the body-fortress.
ਜਦੋਂ (ਮਨੁੱਖ ਨੂੰ) ਗੁਰੂ ਮਿਲਦਾ ਹੈ ਤਦੋਂ (ਉਸ ਖ਼ਜ਼ਾਨੇ ਦੀ) ਭਾਲ ਕੀਤੀ ਜਾ ਸਕਦੀ ਹੈ । (ਗੁਰੂ ਨੂੰ) ਮਿਲ ਕੇ ਮਨੁੱਖ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ ।੧।
When one meets the True Guru, then he searches and finds it, and his light merges with the Divine Light. ||1||
ਹੇ ਮਾਇਆ ਦੇ ਖਸਮ ਪ੍ਰਭੂ! (ਮੈਨੂੰ) ਦਾਸ ਨੂੰ ਗੁਰੂ ਮਿਲਾ ਦੇ । ਗੁਰੂ ਦਾ ਦਰਸਨ ਕਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ ।
O Lord, lead me to meet with the Holy Person, the Guru.
(ਜਿਹੜਾ ਮਨੁੱਖ ਗੁਰੂ ਦਾ ਦਰਸਨ ਕਰਦਾ ਹੈ, ਉਹ) ਪਵਿੱਤਰ ਅਤੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ।੧।ਰਹਾਉ।
Gazing upon the Blessed Vision of His Darshan, all my sins are erased, and I obtain the supreme, sublime, sanctified status. ||1||Pause||
ਹੇ ਭਾਈ! (ਮਨੁੱਖ ਦੇ ਇਸ ਸਰੀਰ-) ਨਗਰ ਵਿਚ (ਕਾਮਾਦਿਕ) ਪੰਜ ਚੋਰ ਮਿਲ ਕੇ ਸੰਨ੍ਹ ਲਾਈ ਰੱਖਦੇ ਹਨ, ਅਤੇ (ਮਨੁੱਖ ਦੇ ਅੰਦਰੋਂ) ਪਰਮਾਤਮਾ ਦਾ ਨਾਮ-ਧਨ ਚੁਰਾ ਲੈਂਦੇ ਹਨ ।
The five thieves join together and plunder the body-village, stealing the wealth of the Lord's Name.
ਜਦੋਂ ਕੋਈ ਮਨੁੱਖ ਗੁਰੂ ਦੀ ਮਤਿ ਲੈ ਕੇ ਇਹਨਾਂ ਦਾ ਖੁਰਾ ਨਿਸ਼ਾਨ ਲੱਭਦਾ ਹੈ ਤਦੋਂ (ਇਹ ਚੋਰ) ਫੜੇ ਜਾਂਦੇ ਹਨ, ਅਤੇ ਉਸ ਮਨੁੱਖ ਦਾ ਨਾਮ-ਧਨ ਨਾਮ-ਸਰਮਾਇਆ ਸਾਰੇ ਦਾ ਸਾਰਾ ਬਚ ਜਾਂਦਾ ਹੈ ।੨।
But through the Guru's Teachings, they are traced and caught, and this wealth is recovered intact. ||2||
ਹੇ ਭਾਈ! ਧਰਮ ਦੇ ਵਿਖਾਵੇ ਵਾਲੇ ਅਤੇ ਭਰਮਾਂ-ਵਹਿਮਾਂ ਵਾਲੇ ਹੀਲੇ ਕਰ ਕੇ (ਮਨੁੱਖ) ਥੱਕ ਜਾਂਦੇ ਹਨ ਉਹਨਾਂ ਦੇ ਹਿਰਦੇ ਵਿਚ ਸਦਾ ਮਾਇਆ (ਦੀ ਤ੍ਰਿਸ਼ਨਾ ਹੀ ਟਿਕੀ ਰਹਿੰਦੀ ਹੈ) ।
Practicing hypocrisy and superstition, people have grown weary of the effort, but still, deep within their hearts, they yearn for Maya, Maya.
ਪਰ ਜਿਸ ਮਨੁੱਖ ਨੂੰ ਸੇ੍ਰਸ਼ਟ ਪੁਰਖ ਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਆਪਣੇ ਅੰਦਰੋਂ ਆਤਮਕ ਜੀਵਨ ਵੱਲੋਂ ਬੇ-ਸਮਝੀ ਦਾ ਹਨੇਰਾ ਦੂਰ ਕਰ ਲੈਂਦਾ ਹੈ ।੩।
By the Grace of the Holy Person, I have met with the Lord, the Primal Being, and the darkness of ignorance is dispelled. ||3||
ਹੇ ਨਾਨਕ! ਜਗਤ ਦਾ ਨਾਥ, ਜਗਤ ਦਾ ਮਾਲਕ, ਜਗਤ ਦਾ ਖਸਮ ਮਿਹਰ ਕਰ ਕੇ ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ,
The Lord, the Lord of the Earth, the Lord of the Universe, in His Mercy, leads me to meet the Holy Person, the Guru.
ਉਸ ਮਨੁੱਖ ਦੇ ਮਨ ਵਿਚ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਉਹ ਮਨੁੱਖ ਆਪਣੇ ਹਿਰਦੇ ਵਿਚ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ।੪।੧।੩।
O Nanak, peace then comes to abide deep within my mind, and I constantly sing the Glorious Praises of the Lord within my heart. ||4||1||3||
Basant, Fourth Mehl, Hindol:
ਹੇ ਪ੍ਰਭੂ! ਤੂੰ ਅਪਹੁੰਚ ਹੈਂ, ਤੂੰ ਜਗਤ ਦਾ ਮਾਲਕ ਹੈਂ, ਤੂੰ ਸਭ ਤੋਂ ਵੱਡਾ ਪੁਰਖ ਹੈਂ, ਅਸੀ ਤੇਰੇ ਪੈਦਾ ਕੀਤੇ ਹੋਏ ਤੁੱਛ ਜਿਹੇ ਜੀਵ ਹਾਂ ।
You are the Great Supreme Being, the Vast and Inaccessible Lord of the World; I am a mere insect, a worm created by You.
ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਹਰੀ! ਹੇ ਪ੍ਰਭੂ! (ਮੇਰੇ ਉੱਤੇ) ਮਿਹਰ ਕਰ (ਮੈਨੂੰ ਗੁਰੂ ਮਿਲਾ) ਮੈਂ ਗੁਰੂ ਸਤਿਗੁਰੂ ਦੇ ਚਰਨਾਂ (ਦੀ ਧੂੜ) ਦੀ ਤਾਂਘ ਰੱਖਦਾ ਹਾਂ ।੧।
O Lord, Merciful to the meek, please grant Your Grace; O God, I long for the feet of the Guru, the True Guru. ||1||
ਹੇ ਗੋਬਿੰਦ ਜੀ! (ਮੇਰੇ ਉਤੇ) ਮਿਹਰ ਕਰ (ਮੈਨੂੰ ਸਾਧ-) ਸੰਗਤਿ ਵਿਚ ਮਿਲਾ ।
O Dear Lord of the Universe, please be merciful and unite me with the Sat Sangat, the True Congregation.
ਮੈਂ ਅਨੇਕਾਂ ਜਨਮਾਂ ਦੇ ਪਾਪਾਂ ਦੀ ਮੈਲ ਨਾਲ ਲਿੱਬੜਿਆ ਹੋਇਆ ਹਾਂ । ਹੇ ਪ੍ਰਭੂ! (ਮੈਨੂੰ ਸਾਧ-) ਸੰਗਤਿ ਵਿਚ ਮਿਲਾ ਕੇ ਸੁੱਚੇ ਜੀਵਨ ਵਾਲਾ ਬਣਾ ।੧।ਰਹਾਉ।
I was overflowing with the filthy sins of countless past lives. But joining the Sangat, God made me pure again. ||1||Pause||
ਹੇ ਹਰੀ! ਤੇਰਾ ਸੇਵਕ ਉੱਚੀ ਜਾਤਿ ਦਾ ਹੋਵੇ ਚਾਹੇ ਨੀਵੀਂ ਜਾਤਿ ਦਾ, ਵਿਕਾਰੀਆਂ ਤੋਂ ਪਵਿੱਤਰ ਕਰਨ ਵਾਲਾ ਤੇਰਾ ਨਾਮ ਜਿਸ ਨੇ ਜਪਿਆ ਹੈ,
Your humble servant, whether of high class or low class, O Lord - by meditating on You, the sinner becomes pure.
ਹੇ ਹਰੀ! ਤੂੰ ਉਸ ਨੂੰ ਸਾਰੇ ਜਗਤ ਦੇ ਜੀਵਾਂ ਤੋਂ ਉੱਚਾ ਕਰ ਦਿੱਤਾ । ਹੇ ਪ੍ਰਭੂ! ਤੂੰ ਉਸ ਨੂੰ (ਲੋਕ ਪਰਲੋਕ ਦੀ) ਵਡਿਆਈ ਬਖ਼ਸ਼ ਦਿੱਤੀ ।੨।
The Lord exalts and elevates him above the whole world, and the Lord God blesses him with the Lord's Glory. ||2||
ਹੇ ਭਾਈ! ਉੱਚੀ ਜਾਤਿ ਦਾ ਹੋਵੇ ਚਾਹੇ ਨੀਵੀਂ ਜਾਤਿ ਦਾ, ਜਿਹੜਾ ਜਿਹੜਾ ਭੀ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਉਹਨਾਂ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ ।
Anyone who meditates on God, whether of high class or low class, will have all of his hopes and desires fulfilled.
ਹੇ ਭਾਈ! ਪ੍ਰਭੂ ਦੇ ਜਿਨ੍ਹਾਂ ਸੇਵਕਾਂ ਨੇ ਹਰੀ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ, ਉਹ ਭਾਗਾਂ ਵਾਲੇ ਹਨ, ਉਹ ਸਭਨਾਂ ਤੋਂ ਵੱਡੇ ਹਨ, ਉਹ ਪੂਰਨ ਪੁਰਖ ਹਨ ।੩।
Those humble servants of the Lord who enshrine the Lord within their hearts, are blessed, and are made great and totally perfect. ||3||
ਹੇ ਹਰੀ! ਅਸੀ ਜੀਵ ਨੀਚ ਹਾਂ, ਅਸੀ ਮੂਰਖ ਹਾਂ, ਅਸੀ ਪਾਪਾਂ ਦੇ ਭਾਰ ਨਾਲ ਦੱਬੇ ਪਏ ਹਾਂ । ਹੇ ਹਰੀ! ਮਿਹਰ ਕਰ, ਸਾਨੂੰ ਮਿਲ ।
I am so low, I am an utterly heavy lump of clay. Please shower Your Mercy on me, Lord, and unite me with Yourself.
ਹੇ ਦਾਸ ਨਾਨਕ! (ਆਖ—) ਪ੍ਰਭੂ ਦਇਆਵਾਨ ਹੋਇਆ, ਸਾਨੂੰ ਗੁਰੂ ਮਿਲ ਪਿਆ, (ਗੁਰੂ ਨੇ) ਸਾਨੂੰ ਵਿਕਾਰੀਆਂ ਤੋਂ ਪਵਿੱਤਰ ਬਣਾ ਦਿੱਤਾ ।੪।੨।੪।
The Lord, in His Mercy, has led servant Nanak to find the Guru; I was a sinner, and now I have become immaculate and pure. ||||4||2||4||
Basant Hindol, Fourth Mehl:
ਹੇ ਭਾਈ! (ਜਦੋਂ ਤੋਂ ਮੈਨੂੰ ਗੁਰੂ ਮਿਲਿਆ ਹੈ, ਤਦੋਂ ਤੋਂ) ਮੇਰਾ ਮਨ ਸਦਾ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਮਸਤ ਰਹਿੰਦਾ ਹੈ, ਹੁਣ ਇਹ ਮਨ ਇਕ ਖਿਨ ਵਾਸਤੇ ਭੀ (ਉਸ ਸੁਆਦ ਤੋਂ ਬਿਨਾ) ਰਹਿ ਨਹੀਂ ਸਕਦਾ;
My mind cannot survive, even for an instant, without the Lord. I drink in continually the sublime essence of the Name of the Lord, Har, Har.
ਜਿਵੇਂ ਛੋਟਾ ਬਾਲ ਬੜੇ ਸੁਆਦ ਨਾਲ ਆਪਣੀ ਮਾਂ ਦੇ ਥਣ ਨੂੰ ਚੰਬੜਦਾ ਹੈ, ਪਰ ਜੇ ਥਣ (ਉਸ ਦੇ ਮੂੰਹ ਵਿਚੋਂ) ਕੱਢ ਲਈਏ ਤਾਂ ਉਹ ਵਿਲਕਣ ਲੱਗ ਪੈਂਦਾ ਹੈ ।੧।
It is like a baby, who joyfully sucks at his mother's breast; when the breast is withdrawn, he weeps and cries. ||1||
ਹੇ ਗੋਬਿੰਦ ਜੀ! ਹੇ ਹਰੀ! (ਗੁਰੂ ਦੀ ਮਿਹਰ ਨਾਲ) ਮੇਰਾ ਮਨ ਮੇਰਾ ਤਨ ਤੇਰੇ ਨਾਮ ਵਿਚ ਵਿੱਝ ਗਏ ਹਨ ।
O Dear Lord of the Universe, my mind and body are pierced through by the Name of the Lord.
ਹੇ ਭਾਈ! ਵੱਡੀ ਕਿਸਮਤ ਨਾਲ ਮੈਨੂੰ ਗੁਰੂ ਸਤਿਗੁਰੂ ਮਿਲ ਪਿਆ ਹੈ । (ਗੁਰੂ ਦੀ ਕਿਰਪਾ ਨਾਲ ਹੁਣ ਮੈਂ) ਆਪਣੇ ਸਰੀਰ-ਨਗਰ ਵਿਚ ਹੀ ਪਰਮਾਤਮਾ ਨੂੰ ਲੱਭ ਲਿਆ ਹੈ ।੧।ਰਹਾਉ।
By great good fortune, I have found the Guru, the True Guru, and in the body-village, the Lord has revealed Himself. ||1||Pause||