ਇਹ ਨਾਮ ਪੂਰੇ ਗੁਰੂ ਪਾਸੋਂ ਹੀ ਮਿਲਦਾ ਹੈ ।
Through the Perfect Guru, it is obtained.
ਹਰਿ-ਨਾਮ (ਦੇ ਪਿਆਰ-ਰੰਗ) ਵਿਚ ਰੰਗੀਜ ਕੇ ਮਨੁੱਖ ਸਦਾ (ਹਰੇਕ ਜੁਗ ਵਿਚ) ਸੁਖ ਮਾਣਦਾ ਹੈ ।
Those who are imbued with the Naam find everlasting peace.
ਨਾਮ ਤੋਂ ਬਿਨਾ ਮਨੁੱਖ ਹਉਮੈ ਦੀ ਅੱਗ ਵਿਚ ਆਪਣਾ ਆਤਮਕ ਜੀਵਨ ਸੁਆਹ ਕਰ ਲੈਂਦਾ ਹੈ ।੩।
But without the Naam, mortals burn in egotism. ||3||
ਹੇ ਭਾਈ! ਜਿਹੜਾ ਭਾਗਾਂ ਵਾਲਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਆਪਣੇ ਸੋਚ-ਮੰਡਲ ਵਿਚ ਵਸਾਂਦਾ ਹੈ,
By great good furtune, some contemplate the Lord's Name.
ਨਾਮ ਦੀ ਬਰਕਤਿ ਨਾਲ ਉਸ ਦਾ ਸਾਰਾ ਦੁੱਖ ਮੁੱਕ ਜਾਂਦਾ ਹੈ ।
Through the Lord's Name, all sorrows are eradicated.
ਹੇ ਨਾਨਕ! ਉਹ ਮਨੁੱਖ ਹਰ ਥਾਂ ਸਿਰਜਣਹਾਰ ਨੂੰ ਵੱਸਦਾ ਸਮਝਦਾ ਹੈ (ਉਹ ਜਾਣਦਾ ਹੈ ਕਿ ਜਿਹੜਾ ਪ੍ਰਭੂ) ਹਿਰਦੇ ਵਿਚ ਵੱਸ ਰਿਹਾ ਹੈ,
He dwells within the heart, and pervades the external universe as well.
ਬਾਹਰ ਜਗਤ ਵਿਚ ਭੀ ਉਹੀ ਪਸਰਿਆ ਹੋਇਆ ਹੈ ।੪।੧੨।
O Nanak, the Creator Lord knows all. ||4||12||
Basant, Third Mehl, Ik-Tukas:
ਹੇ ਪ੍ਰਭੂ! ਮੈਂ ਤੇਰਾ ਹੀ ਪੈਦਾ ਕੀਤਾ ਹੋਇਆ ਤੁੱਛ ਜੀਵ ਹਾਂ,
I am just a worm, created by You, O Lord.
ਜੇ ਤੂੰ ਆਪ ਹੀ ਦੇਵੇਂ, ਤਾਂ ਹੀ ਮੈਂ ਤੇਰਾ ਸਤਿਨਾਮ-ਮੰਤ੍ਰ ਜਪ ਸਕਦਾ ਹਾਂ ।੧।
If you bless me, then I chant Your Primal Mantra. ||1||
ਹੇ ਮਾਂ! (ਮੇਰੀ ਤਾਂਘ ਇਹ ਹੈ ਕਿ) ਮੈਂ ਪਰਮਾਤਮਾ ਦੇ ਗੁਣ ਉਚਾਰ ਕੇ ਉਹਨਾਂ ਨੂੰ ਆਪਣੇ ਮਨ ਵਿਚ ਵਸਾਈ ਰੱਖਾਂ,
I chant and reflect on His Glorious Virtues, O my mother.
ਹਰਿ-ਨਾਮ ਜਪ ਜਪ ਕੇ ਹਰੀ ਦੇ ਚਰਨਾਂ ਵਿਚ ਜੁੜਿਆ ਰਹਾਂ ।੧।ਰਹਾਉ।
Meditating on the Lord, I fall at the Lord's Feet. ||1||Pause||
ਹੇ ਭਾਈ! ਮਨੁੱਖ ਗੁਰੂ ਦੀ ਕਿਰਪਾ ਨਾਲ (ਹੀ) ਨਾਮ ਦੇ ਰਸ ਵਿਚ ਲੱਗ ਸਕਦਾ ਹੈ ।
By Guru's Grace, I am addicted to the favor of the Naam, the Name of the Lord.
ਵੈਰ ਵਿਚ ਵਿਰੋਧ ਵਿਚ ਕਿਉਂ ਆਪਣੀ ਜ਼ਿੰਦਗੀ ਗਵਾ ਰਹੇ ਹੋ? (ਗੁਰੂ ਦੀ ਸਰਨ ਪਵੋ) ।੨।
Why waste your life in hatred, vengeance and conflict? ||2||
ਹੇ ਭਾਈ! ਜਿਸ ਮਨੁੱਖ ਉਤੇ ਗੁਰੂ ਨੇ ਮਿਹਰ ਕੀਤੀ, ਉਸ ਦੇ ਅੰਦਰੋਂ ਅਹੰਕਾਰ ਮੁੱਕ ਗਿਆ ।
When the Guru granted His Grace, my egotism was eradicated,
ਉਸ ਨੇ ਆਤਮਕ ਅਡੋਲਤਾ ਦੇਣ ਵਾਲੇ ਪ੍ਰੇਮ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ ।੩।
and then, I obtained the Lord's Name with intuitive ease. ||3||
ਹੇ ਭਾਈ! ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਪੜ੍ਹਨ ਵਾਲਾ ਕੰਮ (ਹੋਰ ਸਾਰੇ ਕੰਮਾਂ ਨਾਲੋਂ) ਸੇ੍ਰਸ਼ਟ ਹੈ ਉੱਚਾ ਹੈ,
The most lofty and exalted occupation is to contemplate the Word of the Shabad.
(ਤਾਹੀਏਂ) ਨਾਨਕ ਸਦਾ-ਥਿਰ ਪ੍ਰਭੂ ਦਾ ਨਾਮ ਉਚਾਰਦਾ ਰਹਿੰਦਾ ਹੈ ।੪।੧੩।
Nanak chants the True Name. ||4||1||13||
Basant, Third Mehl:
ਹੇ ਭਾਈ! (ਜਿਵੇਂ ਜਦੋਂ) ਬਸੰਤ ਚੜ੍ਹਦਾ ਹੈ ਤਾਂ ਸਾਰੀ ਬਨਸਪਤੀ ਹਰੀ-ਭਰੀ ਹੋ ਜਾਂਦੀ ਹੈ,
The season of spring has come, and all the plants have blossomed forth.
(ਤਿਵੇਂ) ਗੁਰੂ ਦੀ ਸੰਗਤਿ ਵਿਚ ਰਹਿ ਕੇ ਇਹ ਮਨ (ਆਤਮਕ ਜੀਵਨ ਨਾਲ) ਹਰਾ-ਭਰਾ ਹੋ ਜਾਂਦਾ ਹੈ ।੧।
This mind blossoms forth, in association with the True Guru. ||1||
ਹੇ (ਮੇਰੇ) ਮੂਰਖ ਮਨ! ਤੂੰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਿਆ ਕਰ ।
So meditate on the True Lord, O my foolish mind.
ਤਦੋਂ ਹੀ, ਹੇ ਮੇਰੇ ਮਨ! ਤੂੰ ਆਨੰਦ ਮਾਣ ਸਕੇਂਗਾ ।੧।ਰਹਾਉ।
Only then shall you find peace, O my mind. ||1||Pause||
ਹੇ ਭਾਈ! (ਜਿਸ ਮਨੁੱਖ ਨੇ ਗੁਰੂ ਦੀ ਸੰਗਤਿ ਵਿਚ) ਗੋਬਿੰਦ ਦਾ ਨਾਮ ਹਾਸਲ ਕਰ ਲਿਆ,
This mind blossoms forth, and I am in ecstasy.
ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰ ਲਿਆ, ਉਸ ਦਾ ਇਹ ਮਨ ਖਿੜ ਪੈਣ ਨਾਲ ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੋ ਗਿਆ ਹੈ ।੨।
I am blessed with the Ambrosial Fruit of the Naam, the Name of the Lord of the Universe. ||2||
ਹੇ ਭਾਈ! ਉਂਞ ਤਾਂ ਹਰੇਕ ਮਨੁੱਖ ਆਖ ਕੇ ਦੱਸਦਾ ਹੈ ਕਿ (ਸਭ ਥਾਈਂ) ਪਰਮਾਤਮਾ ਆਪ ਹੀ ਆਪ ਹੈ,
Everyone speaks and says that the Lord is the One and Only.
ਪਰ ਜਦੋਂ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝਦਾ ਹੈ, ਤਦੋਂ ਹੀ ਉਸ ਨਾਲ ਡੂੰਘੀ ਸਾਂਝ ਪਾਂਦਾ ਹੈ ।੩।
By understanding the Hukam of His Command, we come to know the One Lord. ||3||
ਹੇ ਭਾਈ! ਨਾਨਕ ਆਖਦੇ ਹਨ—(ਜਦੋਂ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਤਦੋਂ) ਮਨੁੱਖ ‘ਮੈਂ, ਮੈਂ’ ਨਹੀਂ ਕਰਦਾ
Says Nanak, no one can describe the Lord by speaking through ego.
(ਤਦੋਂ ਉਸ ਨੂੰ ਇਹ ਸਮਝ ਪੈ ਜਾਂਦੀ ਹੈ ਕਿ) ਜੀਵ ਉਹੀ ਕੁਝ ਆਖਦਾ ਵੇਖਦਾ ਹੈ ਜੋ ਮਾਲਕ ਵਲੋਂ ਪ੍ਰੇਰਨਾ ਹੁੰਦੀ ਹੈ ।੪।੧੪।
All speech and insight comes from our Lord and Master. ||4||2||14||
Basant, Third Mehl:
ਹੇ ਪ੍ਰਭੂ! ਸਾਰੇ ਜੁਗ (ਸਾਰੇ ਸਮੇ) ਤੇਰੇ ਹੀ ਬਣਾਏ ਹੋਏ ਹਨ (ਤੇਰੇ ਨਾਮ ਦੀ ਪ੍ਰਾਪਤੀ ਜੁਗਾਂ ਦੇ ਵਿਤਕਰੇ ਨਾਲ ਨਹੀਂ ਹੁੰਦੀ ।
All the ages were created by You, O Lord.
ਜਿਸ ਮਨੁੱਖ ਨੂੰ ਤੇਰੀ ਮਿਹਰ ਨਾਲ) ਗੁਰੂ ਮਿਲ ਪੈਂਦਾ ਹੈ (ਉਸ ਦੇ ਅੰਦਰ ਨਾਮ ਜਪਣ ਵਾਲੀ) ਮਤਿ ਅਕਲ ਪੈਦਾ ਹੋ ਜਾਂਦੀ ਹੈ ।੧।
Meeting with the True Guru, one's intellect is awakened. ||1||
ਹੇ ਪ੍ਰਭੂ ਜੀ! (ਜਿਸ ਮਨੁੱਖ ਨੂੰ) ਤੂੰ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ,
O Dear Lord, please blend me with Yourself;
ਗੁਰੂ ਦੇ ਸ਼ਬਦ ਦੀ ਰਾਹੀਂ (ਉਹ ਮਨੁੱਖ) (ਤੇਰੇ) ਸਦਾ ਕਾਇਮ ਰਹਿਣ ਵਾਲੇ ਨਾਮ ਵਿਚ ਲੀਨ ਰਹਿੰਦਾ ਹੈ ।੧।ਰਹਾਉ।
let me merge in the True Name, through the Word of the Guru's Shabad. ||1||Pause||
ਹੇ ਭਾਈ! (ਜਿਨ੍ਹਾਂ ਮਨੁੱਖਾਂ ਦੇ) ਮਨ ਵਿਚ ਸਦਾ ਖਿੜੇ ਰਹਿਣ ਵਾਲਾ ਪ੍ਰਭੂ ਆ ਵੱਸਦਾ ਹੈ, ਉਹ ਸਾਰੇ ਹੀ ਇਸ ਜਗਤ ਵਿਚ ਆਤਮਕ ਜੀਵਨ ਵਾਲੇ ਹੋ ਜਾਂਦੇ ਹਨ,
When the mind is in spring, all people are rejuvenated.
ਉਹ ਮਨੁੱਖ ਦੁਨੀਆ ਵਿਚ ਭੀ ਕਾਮਯਾਬ ਹੁੰਦੇ ਹਨ, ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਉਹਨਾਂ ਦੇ ਅੰਦਰ ਆਤਮਕ ਆਨੰਦ (ਭੀ) ਬਣਿਆ ਰਹਿੰਦਾ ਹੈ ।੨।
Blossoming forth and flowering through the Lord's Name, peace is obtained. ||2||
ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾਂਦਾ ਹੈ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿਚ ਟਿਕਾਈ ਰੱਖਦਾ ਹੈ,
Contemplating the Word of the Guru's Shabad, one is in spring forever,
ਉਸ ਦੇ ਅੰਦਰ ਸਦਾ ਆਤਮਕ ਖਿੜਾਉ ਬਣਿਆ ਰਹਿੰਦਾ ਹੈ ।੩।
with the Lord's Name enshrined in the heart. ||3||
ਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਸਦਾ ਖਿੜੇ ਰਹਿਣ ਵਾਲਾ ਹਰੀ ਆ ਵੱਸਦਾ ਹੈ, ਉਸ ਦਾ ਤਨ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ ਉਸ ਦਾ ਮਨ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ ।
When the mind is in spring, the body and mind are rejuvenated.
ਹੇ ਨਾਨਕ! ਇਹ ਸਰੀਰ (ਮਾਨੋ) ਰੁੱਖ ਹੈ, (ਜਿਸ ਦੇ ਮਨ ਵਿਚ ਬਸੰਤ ਆ ਜਾਂਦੀ ਹੈ) ਉਸ ਮਨੁੱਖ ਦਾ ਇਹ ਸਰੀਰ-ਰੁੱਖ ਹਰਿ-ਨਾਮ-ਫਲ ਪ੍ਰਾਪਤ ਕਰ ਲੈਂਦਾ ਹੈ ।੪।੧੫।
O Nanak, this body is the tree which bears the fruit of the Lord's Name. ||4||3||15||
Basant, Third Mehl:
ਹੇ ਭਾਈ! ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਉਹਨਾਂ ਦੇ ਅੰਦਰ ਆਤਮਕ ਖਿੜਾਉ ਬਣਿਆ ਰਹਿੰਦਾ ਹੈ ।
They alone are in the spring season, who sing the Glorious Praises of the Lord.
(ਪਰ ਜੀਵ ਦੇ ਵੱਸ ਦੀ ਗੱਲ ਨਹੀਂ ਹੈ) ਵੱਡੀ ਕਿਸਮਤ ਨਾਲ ਪਰਮਾਤਮਾ (ਆਪ ਹੀ ਜੀਵ ਪਾਸੋਂ) ਭਗਤੀ ਕਰਾਂਦਾ ਹੈ ।੧।
They come to worship the Lord with devotion, through their perfect destiny. ||1||
ਹੇ ਭਾਈ! (ਜਿਸ ਮਨੁੱਖ ਦਾ) ਇਹ ਮਨ ਮਾਇਆ ਦੇ ਮੋਹ ਵਿਚ (ਫਸ ਕੇ) ਮੇਰ-ਤੇਰ ਵਿਚ (ਫਸ ਕੇ) ਆਤਮਕ ਮੌਤ ਸਹੇੜ ਲੈਂਦਾ ਹ
This mind is not even touched by spring.
(ਉਸ ਮਨੁੱਖ ਦੇ) ਇਸ ਮਨ ਨੂੰ ਆਤਮਕ ਖਿੜਾਉ ਦੀ ਛੁਹ ਹਾਸਲ ਨਹੀਂ ਹੁੰਦੀ ।੧।ਰਹਾਉ।
This mind is burnt by duality and double-mindedness. ||1||Pause||
ਹੇ ਭਾਈ! ਜਿਸ ਮਨੁੱਖ ਦਾ ਇਹ ਮਨ ਮਾਇਆ ਦੇ ਧੰਧੇ ਵਿਚ ਬੱਝਾ ਰਹਿੰਦਾ ਹੈ (ਤੇ ਇਸ ਹਾਲਤ ਵਿਚ ਟਿਕਿਆ ਰਹਿ ਕੇ) ਕਰਮ ਕਮਾਂਦਾ ਹੈ,
This mind is entangled in worldly affairs, creating more and more karma.
ਮਾਇਆ (ਦਾ ਮੋਹ) ਉਸ ਦੇ ਆਤਮਕ ਜੀਵਨ ਨੂੰ ਲੁੱਟ ਲੈਂਦਾ ਹੈ, ਉਹ ਸਦਾ ਦੁਖੀ ਰਹਿੰਦਾ ਹੈ ।੨।
Enchanted by Maya, it cries out in suffering forever. ||2||
ਹੇ ਭਾਈ! ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਮਨੁੱਖ ਦਾ ਇਹ ਮਨ (ਮਾਇਆ ਦੇ ਮੋਹ ਦੇ ਪੰਜੇ ਵਿਚੋਂ) ਬਚ ਨਿਕਲਦਾ ਹੈ ।
This mind is released, only when it meets with the True Guru.
ਫਿਰ ਉਹ ਆਤਮਕ ਮੌਤ ਦੀ ਮਾਰ ਦੇ ਕਾਬੂ ਨਹੀਂ ਆਉਂਦਾ ।੩।
Then, it does not suffer beatings by the Messenger of Death. ||3||
ਪਰ, ਹੇ ਭਾਈ! (ਮਾਇਆ ਦੇ ਮੋਹ ਵਿਚੋਂ ਨਿਕਲਣਾ ਜੀਵ ਦੇ ਆਪਣੇ ਵੱਸ ਦੀ ਗੱਲ ਨਹੀਂ, ਜਿਸ ਮਨੁੱਖ ਨੂੰ) ਗੁਰੂ ਨੇ (ਮਾਇਆ ਦੇ ਪੰਜੇ ਵਿਚੋਂ) ਛਡਾ ਲਿਆ, ਉਸ ਦਾ ਇਹ ਮਨ (ਮਾਇਆ ਦੇ ਮੋਹ ਤੋਂ) ਬਚ ਗਿਆ ।
This mind is released, when the Guru emancipates it.
ਹੇ ਨਾਨਕ! ਉਹ ਮਨੁੱਖ ਮਾਇਆ ਦੇ ਮੋਹ ਨੂੰ ਗੁਰੂ ਦੇ ਸ਼ਬਦ ਦੀ ਸਹਾਇਤਾ ਨਾਲ ਸਾੜ ਦੇਂਦਾ ਹੈ ।੪।੧੬।
O Nanak, attachment to Maya is burnt away through the Word of the Shabad. ||4||4||16||
Basant, Third Mehl:
ਹੇ ਭਾਈ! (ਜਿਵੇਂ ਜਦੋਂ) ਬਸੰਤ ਦਾ ਮੌਸਮ ਸ਼ੁਰੂ ਹੁੰਦਾ ਹੈ ਤਦੋਂ ਸਾਰੀ ਬਨਸਪਤੀ ਖਿੜ ਪੈਂਦੀ ਹੈ
Spring has come, and all the plants are flowering.
(ਤਿਵੇਂ) ਇਹ ਸਾਰੇ ਜੀਵ ਪਰਮਾਤਮਾ ਵਿਚ ਚਿੱਤ ਜੋੜ ਕੇ ਆਤਮਕ ਜੀਵਨ ਨਾਲ ਖਿੜ ਪੈਂਦੇ ਹਨ ।੧।
These beings and creatures blossom forth when they focus their consciousness on the Lord. ||1||