ਸਤਸੰਗ ਤੇ ਸਿਮਰਨ ਦੇ ਬਲ ਨਾਲ ਮੈਂ ਕਾਲ ਦੀ ਫਾਹੀ, ਦੁਨੀਆ ਦੇ ਡਰਾਂ ਦੀ ਫਾਹੀ, ਵੱਢ ਲਈ ਹੈ ।
With the army of God's devotees, and Shakti, the power of meditation, I have snapped the noose of the fear of death.
ਪ੍ਰਭੂ ਦਾ ਦਾਸ ਕਬੀਰ ਹੁਣ ਕਿਲ੍ਹੇ ਦੇ ਉੱਪਰ ਚੜ੍ਹ ਬੈਠਾ ਹੈ (ਸਰੀਰ ਨੂੰ ਵੱਸ ਕਰ ਚੁਕਿਆ ਹੈ), ਤੇ ਕਦੇ ਨਾਹ ਨਾਸ ਹੋਣ ਵਾਲੀ ਆਤਮਕ ਬਾਦਸ਼ਾਹੀ ਲੈ ਚੁਕਾ ਹੈ ।੬।੯।੧੭।
Slave Kabeer has climbed to the top of the fortress; I have obtained the eternal, imperishable domain. ||6||9||17||
(ਇਹ ਵਿਰੋਧੀ ਲੋਕ) ਮੈਨੂੰ ਕਬੀਰ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਡੂੰਘੀ ਗੰਭੀਰ ਗੰਗਾ ਮਾਤਾ ਵਿਚ (ਡੋਬਣ ਲਈ) ਲੈ ਗਏ (ਭਾਵ,
The mother Ganges is deep and profound.
ਉਸ ਗੰਗਾ ਵਿਚ ਲੈ ਗਏ ਜਿਸ ਨੂੰ ਇਹ ‘ਮਾਤਾ’ ਆਖਦੇ ਹਨ ਤੇ ਉਸ ਮਾਤਾ ਕੋਲੋਂ ਜਾਨੋਂ ਮਰਵਾਣ ਦਾ ਅਪਰਾਧ ਕਰਾਣ ਲੱਗੇ) ।੧।
Tied up in chains, they took Kabeer there. ||1||
(ਹੇ ਭਾਈ!) ਜਿਸ ਮਨੁੱਖ ਦਾ ਮਨ ਪ੍ਰਭੂ ਦੇ ਸੁਹਣੇ ਚਰਨਾਂ ਵਿਚ ਲੀਨ ਰਹੇ, ਉਸ ਦਾ ਮਨ (ਕਿਸੇ ਕਸ਼ਟ ਵੇਲੇ) ਡੋਲਦਾ ਨਹੀਂ,
My mind was not shaken; why should my body be afraid?
ਉਸ ਦੇ ਸਰੀਰ ਨੂੰ (ਕਸ਼ਟ ਦੇ ਦੇ ਕੇ) ਡਰਾਉਣ ਤੋਂ ਕੋਈ ਲਾਭ ਨਹੀਂ ਹੋ ਸਕਦਾ ।ਰਹਾਉ।
My consciousness remained immersed in the Lotus Feet of the Lord. ||1||Pause||
(ਪਰ ਡੁੱਬਣ ਦੇ ਥਾਂ) ਗੰਗਾ ਦੀਆਂ ਲਹਿਰਾਂ ਨਾਲ ਮੇਰੀ ਜ਼ੰਜੀਰ ਟੁੱਟ ਗਈ,
The waves of the Ganges broke the chains,
ਮੈਂ ਕਬੀਰ (ਉਸ ਜਲ ਉੱਤੇ ਇਉਂ ਤਰਨ ਲੱਗ ਪਿਆ ਜਿਵੇਂ) ਮ੍ਰਿਗਛਾਲਾ ਉੱਤੇ ਬੈਠਾ ਹੋਇਆ ਹਾਂ ।੨।
and Kabeer was seated on a deer skin. ||2||
ਕਬੀਰ ਜੀ ਆਖਦੇ ਹਨ—(ਹੇ ਭਾਈ! ਤੁਹਾਡੇ ਮਿਥੇ ਹੋਏ ਕਰਮ-ਕਾਂਡ ਜਾਂ ਤੀਰਥ-ਇਸ਼ਨਾਨ) ਕੋਈ ਭੀ ਸੰਗੀ ਨਹੀਂ ਬਣ ਸਕਦੇ, ਕੋਈ ਭੀ ਸਾਥੀ ਨਹੀਂ ਹੋ ਸਕਦੇ ।
Says Kabeer, I have no friend or companion.
ਪਾਣੀ ਤੇ ਧਰਤੀ ਹਰ ਥਾਂ ਇਕ ਪਰਮਾਤਮਾ ਹੀ ਰੱਖਣ-ਜੋਗ ਹੈ ।੩।੧੦।੧੮।
On the water, and on the land, the Lord is my Protector. ||3||10||18||
Bhairao, Kabeer Jee, Ashtapadees, Second House:
One Universal Creator God. By The Grace Of The True Guru:
(ਨਾਮ ਸਿਮਰਨ ਦੀ ਬਰਕਤਿ ਨਾਲ) ਜਿਸ ਹਿਰਦੇ ਵਿਚ ਬਾਲ-ਸੁਭਾਉ ਪ੍ਰਭੂ-ਗੋਬਿੰਦ ਆ ਵੱਸਦਾ ਹੈ,
God constructed a fortress, inaccessible and unreachable, in which He dwells.
ਜਿਸ ਮਨੁੱਖ ਦੇ ਅੰਦਰ ਪ੍ਰਭੂ ਆਪਣੀ ਜੋਤ ਦਾ ਚਾਨਣ ਕਰਦਾ ਹੈ ਉਸ ਦੇ ਅੰਦਰ,
There, His Divine Light radiates forth.
ਮਾਨੋ, ਬਿਜਲੀ ਚਮਕ ਪੈਂਦੀ ਹੈ, ਉੱਥੇ ਸਦਾ ਖਿੜਾਉ ਹੀ ਖਿੜਾਉ ਹੋ ਜਾਂਦਾ ਹੈ,
Lightning blazes, and bliss prevails there,
ਉਹ ਮਨੁੱਖ ਇਕ ਐਸੇ ਕਿਲ੍ਹੇ ਵਿਚ ਵੱਸੋਂ ਬਣਾ ਲੈਂਦਾ ਹੈ ਜਿੱਥੇ (ਵਿਕਾਰ ਆਦਿਕਾਂ ਦੀ) ਪਹੁੰਚ ਨਹੀਂ ਹੋ ਸਕਦੀ, ਜਿੱਥੇ (ਵਿਕਾਰਾਂ ਲਈ) ਅੱਪੜਨਾ ਬੜਾ ਔਖਾ ਹੁੰਦਾ ਹੈ ।੧।
where the Eternally Young Lord God abides. ||1||
(ਜਦੋਂ) ਇਹ ਜੀਵ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜਦਾ ਹੈ,
This soul is lovingly attuned to the Lord's Name.
ਤਾਂ ਇਸ ਦਾ ਬੁਢੇਪਾ (ਬੁਢੇਪੇ ਦਾ ਡਰ) ਮੁੱਕ ਜਾਂਦਾ ਹੈ, ਮੌਤ (ਦਾ ਸਹਿਮ) ਮੁੱਕ ਜਾਂਦਾ ਹੈ ਅਤੇ ਭਟਕਣਾ ਦੂਰ ਹੋ ਜਾਂਦੀ ਹੈ ।੧।ਰਹਾਉ।
It is saved from old age and death, and its doubt runs away. ||1||Pause||
ਪਰ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਇਸੇ ਖ਼ਿਆਲ ਦੀ ਲਗਨ ਹੈ ਕਿ ਫਲਾਣਾ ਨੀਵੀਂ ਜਾਤ ਦਾ ਤੇ ਫਲਾਣਾ ਉੱਚੀ ਜਾਤ ਦਾ ਹੈ,
Those who believe in high and low social classes,
ਉਹ ਸਦਾ ਅਹੰਕਾਰ ਦੀਆਂ ਗੱਲਾਂ ਕਰਦੇ ਰਹਿੰਦੇ ਹਨ ।
only sing songs and chants of egotism.
ਜਿਸ ਹਿਰਦੇ ਵਿਚ ਸ੍ਰੀ ਗੋਪਾਲ ਪ੍ਰਭੂ ਜੀ ਵੱਸਦੇ ਹਨ,
The Unstruck Sound-current of the Shabad, the Word of God, resounds in that place,
ਉੱਥੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਇੱਕ-ਰਸ, ਮਾਨੋ, ਰਾਗ ਹੁੰਦਾ ਰਹਿੰਦਾ ਹੈ ।੨।
where the Supreme Lord God abides. ||2||
ਜੋ ਪ੍ਰਭੂ ਸਾਰੇ ਖੰਡਾਂ ਦਾ, ਮੰਡਲਾਂ ਦਾ ਸਾਜਣ ਵਾਲਾ ਹੈ,
He creates planets, solar systems and galaxies;
ਜੋ (ਫਿਰ) ਤਿੰਨਾਂ ਭਵਨਾਂ ਦਾ, ਤਿੰਨਾਂ ਗੁਣਾਂ ਦਾ ਨਾਸ ਕਰਨ ਵਾਲਾ ਭੀ ਹੈ, ਜਿਸ ਤਕ ਮਨੁੱਖੀ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ,
He destroys the three worlds, the three gods and the three qualities.
ਉਹ ਪ੍ਰਭੂ ਉਸ ਮਨੁੱਖ ਦੇ ਹਿਰਦੇ ਵਿਚ ਵੱਸਦਾ ਹੈ (ਜਿਸ ਨੇ ਪਰਮਾਤਮਾ ਦੇ ਨਾਮ ਨਾਲ ਲਿਵ ਲਾਈ ਹੋਈ ਹੈ) ।
The Inaccessible and Unfathomable Lord God dwells in the heart.
ਪਰ, ਕੋਈ ਜੀਵ ਧਰਤੀ-ਦੇ-ਆਸਰੇ ਉਸ ਪ੍ਰਭੂ ਦੇ ਭੇਤ ਦਾ ਅੰਤ ਨਹੀ ਪਾ ਸਕਦਾ ।੩।
No one can find the limits or the secrets of the Lord of the World. ||3||
(ਸਿਮਰਨ ਦੀ ਬਰਕਤਿ ਨਾਲ) ਜਿਸ ਹਿਰਦੇ ਵਿਚ ਮਾਇਆ-ਦਾ-ਪਤੀ ਪ੍ਰਭੂ ਆ ਵੱਸਦਾ ਹੈ
The Lord shines forth in the plantain flower and the sunshine.
ਉਸ ਮਨੁੱਖ ਦੇ ਪੂਰਨ ਤੌਰ ਤੇ ਖਿੜੇ ਹੋਏ ਹਿਰਦੇ ਵਿਚ ਪ੍ਰਭੂ ਦਾ ਮੰਤਰ ਇਉਂ ਵੱਸ ਪੈਂਦਾ ਹ
He dwells in the pollen of the lotus flower.
ਜਿਵੇਂ ਕੇਲੇ ਦੇ ਫੁੱਲਾਂ ਵਿਚ ਸੁਗੰਧੀ ਦਾ ਪ੍ਰਕਾਸ਼ ਹੁੰਦਾ ਹੈ,
The Lord's secret is within the twelve petals of the heart-lotus.
ਜਿਵੇਂ ਕੌਲ ਫੁੱਲ ਵਿਚ ਮਕਰੰਦ ਆ ਨਿਵਾਸ ਕਰਦਾ ਹੈ ।੪।
The Supreme Lord, the Lord of Lakshmi dwells there. ||4||
(ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਲਿਵ ਲਾਂਦਾ ਹੈ) ਉਸ ਨੂੰ ਅਕਾਸ਼ ਪਤਾਲ ਹਰ ਥਾਂ ਪ੍ਰਭੂ ਦਾ ਹੀ ਪ੍ਰਕਾਸ਼ ਦਿੱਸਦਾ ਹੈ,
He is like the sky, stretching across the lower, upper and middle realms.
ਉਸ ਦੀ ਅਫੁਰ ਸਮਾਧੀ ਵਿਚ (ਭਾਵ, ਉਸ ਦੇ ਟਿਕੇ ਹੋਏ ਮਨ ਵਿਚ) ਪਰਮਾਤਮਾ ਆਪਣਾ ਚਾਨਣ ਕਰਦਾ ਹ
In the profoundly silent celestial realm, He radiates forth.
(ਇਤਨਾ ਚਾਨਣ ਕਿ) ਸੂਰਜ ਤੇ ਚੰਦ ਦਾ ਚਾਨਣ ਉਸ ਦੀ ਬਰਾਬਰੀ ਨਹੀਂ ਕਰ ਸਕਦਾ (ਉਹ ਚਾਨਣ ਸੂਰਜ ਚੰਦ ਦੇ ਚਾਨਣ ਵਰਗਾ ਨਹੀਂ ਹੈ) ।
Neither the sun nor the moon are there,
ਸਾਰੇ ਜਗਤ ਦਾ ਮੂਲ ਮਾਇਆ-ਰਹਿਤ ਪ੍ਰਭੂ ਉਸ ਦੇ ਹਿਰਦੇ ਵਿਚ ਉਮਾਹ ਪੈਦਾ ਕਰਦਾ ਹੈ ।੫।
but the Primal Immaculate Lord celebrates there. ||5||
ਜਿਸ ਮਨੁੱਖ ਦੇ ਹਿਰਦੇ ਵਿਚ ਸਦਾ ਇਹ ਲਗਨ ਹੈ ਕਿ ਉਹ ਪ੍ਰਭੂ ਤੇ ਮੈਂ ਇੱਕ ਹਾਂ (ਭਾਵ, ਮੇਰੇ ਅੰਦਰ ਪ੍ਰਭੂ ਦੀ ਜੋਤ ਵੱਸ ਰਹੀ ਹੈ),
Know that He is in the universe, and in the body as well.
ਜਿਸ ਨੂੰ ਆਪਣੇ ਸਰੀਰ ਵਿਚ (ਵੱਸਦਾ ਵੇਖਦਾ ਹੈ), ਉਹ (ਪ੍ਰਭੂ-ਨਾਮ ਰੂਪ) ਮਾਨ-ਸਰੋਵਰ ਵਿਚ ਇਸ਼ਨਾਨ ਕਰਦਾ ਹੈ ।
Take your cleansing bath in the Mansarovar Lake.
ਤੇ ਨਾਹ ਹੀ ਪੁੰਨ ਕਰਮਾਂ ਦੇ ਫਲ ਦੀ ਲਾਲਸਾ ਹੈ) ਉਹ ਮਨੁੱਖ (ਲਿਵ ਦੀ ਬਰਕਤਿ ਨਾਲ) ਸਾਰੇ ਜਗਤ ਵਿਚ ਉਸੇ ਪ੍ਰਭੂ ਨੂੰ ਪਛਾਣਦਾ ਹੈ
Chant "Sohang" - "He is me."
(ਇਸ ਲਗਨ ਦੀ ਬਰਕਤਿ ਨਾਲ) ਜਿਸ ਉੱਤੇ ਨਾਹ ਪੁੰਨ ਨਾਹ ਪਾਪ ਕੋਈ ਭੀ ਪ੍ਰਭਾਵ ਨਹੀਂ ਪਾ ਸਕਦਾ (ਭਾਵ, ਜਿਸ ਨੂੰ ਨਾ ਕੋਈ ਪਾਪ-ਵਿਕਾਰ ਖਿੱਚ ਪਾ ਸਕਦੇ ਹਨ ।੬।
He is not affected by either virtue or vice. ||6||
(‘ਲਿਵ ਦਾ ਸਦਕਾ’) ਉਹ ਮਨੁੱਖ ਸਦਾ ਅਫੁਰ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਸਹਿਜ ਅਵਸਥਾ ਵਿਚ ਜੁੜਿਆ ਰਹਿੰਦਾ ਹੈ ।
He is not affected by either high or low social class, sunshine or shade.
ਇਹ ਅਵਸਥਾ ਕਿਸੇ ਦੀ ਹਟਾਈ ਹਟ ਨਹੀਂ ਸਕਦੀ, ਸਦਾ ਕਾਇਮ ਰਹਿੰਦੀ ਹੈ ।
He is in the Guru's Sanctuary, and nowhere else.
ਉਸ ਮਨੁੱਖ ਦੇ ਅੰਦਰ ਕਿਸੇ ਉੱਚੀ ਨੀਵੀਂ ਜਾਤ ਦਾ ਵਿਤਕਰਾ ਨਹੀਂ ਰਹਿੰਦਾ, ਕੋਈ ਦੁੱਖ-ਸੁਖ ਉਸ ਨੂੰ ਨਹੀਂ ਵਿਆਪਦੇ ।
He is not diverted by diversions, comings or goings.
ਪਰ ਇਹ ਆਤਮਕ ਹਾਲਤ ਗੁਰੂ ਦੀ ਸ਼ਰਨ ਪਿਆਂ ਮਿਲਦੀ ਹੈ, ਕਿਸੇ ਹੋਰ ਥਾਂ ਤੋਂ ਨਹੀਂ ਮਿਲਦੀ ।੭।
Remain intuitively absorbed in the celestial void. ||7||
ਕਬੀਰ ਜੀ ਆਖਦੇ ਹਨ—ਜੋ ਮਨੁੱਖ ਪ੍ਰਭੂ ਨੂੰ ਆਪਣੇ ਮਨ ਵਿਚ ਵੱਸਦਾ ਪਛਾਣ ਲੈਂਦਾ ਹੈ,
One who knows the Lord in the mind
ਜੋ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਹ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ;
- whatever He says, comes to pass.
ਜੋ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਜੋਤ ਨੂੰ ਆਪਣੇ ਮਨ ਵਿਚ ਪੱਕਾ ਕਰ ਕੇ ਟਿਕਾ ਲੈਂਦਾ ਹੈ,
One who firmly implants the Lord's Divine Light, and His Mantra within the mind
ਉਹ ਸੰਸਾਰ-ਸਮੁੰਦਰ ਤੋਂ ਤਰ ਜਾਂਦਾ ਹੈ ।੮।੧।
- says Kabeer, such a mortal crosses over to the other side. ||8||1||
(ਮੈਂ ਉਸ ਪ੍ਰਭੂ ਦੇ ਦਰ ਤੋਂ ਮੰਗਦਾ ਹਾਂ) ਜਿਸ ਦੇ ਦਰ ਤੇ ਕੋ੍ਰੜਾਂ ਸੂਰਜ ਚਾਨਣ ਕਰ ਰਹੇ ਹਨ,
Millions of suns shine for Him,
ਜਿਸ ਦੇ ਦਰ ਤੇ ਕੋ੍ਰੜਾਂ ਸ਼ਿਵ ਜੀ ਤੇ ਕੈਲਾਸ਼ ਹਨ;
millions of Shivas and Kailash mountains.
ਅਤੇ ਕੋ੍ਰੜਾਂ ਹੀ ਬ੍ਰਹਮਾ
Millions of Durga goddesses massage His Feet.
ਜਿਸ ਦੇ ਦਰ ਤੇ ਵੇਦ ਉਚਾਰ ਰਹੇ ਹਨ ।੧।
Millions of Brahmas chant the Vedas for Him. ||1||
ਮੈਂ ਜਦੋਂ ਭੀ ਮੰਗਦਾ ਹਾਂ, ਸਿਰਫ਼ ਪ੍ਰਭੂ ਦੇ ਦਰ ਤੋਂ ਮੰਗਦਾ ਹਾਂ,
When I beg, I beg only from the Lord.
ਮੈਨੂੰ ਕਿਸੇ ਹੋਰ ਦੇਵਤੇ ਨਾਲ ਕੋਈ ਗ਼ਰਜ਼ ਨਹੀਂ ਹੈ ।੧।ਰਹਾਉ।
I have nothing to do with any other deities. ||1||Pause||
(ਮੈਂ ਉਸ ਪ੍ਰਭੂ ਦਾ ਜਾਚਕ ਹਾਂ) ਜਿਸ ਦੇ ਦਰ ਤੇ ਕੋ੍ਰੜਾਂ ਚੰਦ੍ਰਮਾ ਰੌਸ਼ਨੀ ਕਰਦੇ ਹਨ,
Millions of moons twinkle in the sky.