ਭੈਰਉ ਮਹਲਾ ੪ ॥
Bhairao, Fourth Mehl:
ਬੋਲਿ ਹਰਿ ਨਾਮੁ ਸਫਲ ਸਾ ਘਰੀ ॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ (ਜਿਸ ਘੜੀ ਨਾਮ ਜਪੀਦਾ ਹੈ) ਉਹ ਘੜੀ ਸੁਲੱਖਣੀ ਹੁੰਦੀ ਹੈ ।
Fruitful is that moment when the Lord's Name is spoken.
ਗੁਰ ਉਪਦੇਸਿ ਸਭਿ ਦੁਖ ਪਰਹਰੀ ॥੧॥
ਹੇ ਮਨ! ਗੁਰੂ ਦੇ ਉਪਦੇਸ਼ ਦੀ ਰਾਹੀਂ (ਹਰਿ-ਨਾਮ ਜਪ ਕੇ ਆਪਣੇ) ਸਾਰੇ ਦੁੱਖ ਦੂਰ ਕਰ ਲੈ ।੧।
Following the Guru's Teachings, all pains are taken away. ||1||
ਮੇਰੇ ਮਨ ਹਰਿ ਭਜੁ ਨਾਮੁ ਨਰਹਰੀ ॥
ਹੇ ਮੇਰੇ ਮਨ! ਹਰੀ ਦਾ, ਪਰਮਾਤਮਾ ਦਾ ਨਾਮ ਜਪਿਆ ਕਰ
O my mind, vibrate the Name of the Lord.
ਕਰਿ ਕਿਰਪਾ ਮੇਲਹੁ ਗੁਰੁ ਪੂਰਾ ਸਤਸੰਗਤਿ ਸੰਗਿ ਸਿੰਧੁ ਭਉ ਤਰੀ ॥੧॥ ਰਹਾਉ ॥
(ਤੇ, ਆਖਿਆ ਕਰ—ਹੇ ਪ੍ਰਭੂ!) ਕਿਰਪਾ ਕਰ ਕੇ ਜਿਸ ਮਨੁੱਖ ਨੂੰ ਤੂੰ ਪੂਰਾ ਗੁਰੂ ਮਿਲਾਂਦਾ ਹੈਂ ਉਹ ਸਤਸੰਗਤਿ ਨਾਲ (ਮਿਲ ਕੇ ਤੇਰਾ ਨਾਮ ਜਪ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ।੧।ਰਹਾਉ।
O Lord, be merciful, and unite me with the Perfect Guru. Joining with the Sat Sangat, the True Congregation, I shall cross over the terrifying world-ocean. ||1||Pause||
ਜਗਜੀਵਨੁ ਧਿਆਇ ਮਨਿ ਹਰਿ ਸਿਮਰੀ ॥
ਹੇ ਭਾਈ! ਜਗਤ ਦੇ ਆਸਰੇ ਪਰਮਾਤਮਾ ਦਾ ਧਿਆਨ ਧਰਿਆ ਕਰ, ਆਪਣੇ ਮਨ ਵਿਚ ਹਰਿ-ਨਾਮ ਸਿਮਰਿਆ ਕਰ ।
Meditate on the Life of the World; remember the Lord in your mind.
ਕੋਟ ਕੋਟੰਤਰ ਤੇਰੇ ਪਾਪ ਪਰਹਰੀ ॥੨॥
ਪਰਮਾਤਮਾ ਤੇਰੇ ਅਨੇਕਾਂ ਜਨਮਾਂ ਦੇ ਪਾਪ ਦੂਰ ਕਰ ਦੇਵੇਗਾ ।੨।
Millions upon millions of your sins shall be taken away. ||2||
ਸਤਸੰਗਤਿ ਸਾਧ ਧੂਰਿ ਮੁਖਿ ਪਰੀ ॥
ਹੇ ਮੇਰੇ ਮਨ! ਜਿਸ ਮਨੁੱਖ ਦੇ ਮੱਥੇ ਉੱਤੇ ਸਾਧ ਸੰਗਤਿ ਦੀ ਚਰਨ-ਧੂੜ ਲੱਗਦੀ ਹੈ,
In the Sat Sangat, apply the dust of the feet of the holy to your face;
ਇਸਨਾਨੁ ਕੀਓ ਅਠਸਠਿ ਸੁਰਸਰੀ ॥੩॥
ਉਸ ਨੇ (ਮਾਨੋ) ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ, ਗੰਗਾ ਦਾ ਇਸ਼ਨਾਨ ਕਰ ਲਿਆ ।੩।
this is how to bathe in the sixty-eight sacred shrines, and the Ganges. ||3||
ਹਮ ਮੂਰਖ ਕਉ ਹਰਿ ਕਿਰਪਾ ਕਰੀ ॥
ਹੇ ਭਾਈ! ਸਭ ਨੂੰ ਤਾਰਣ ਦੀ ਸਮਰਥਾ ਵਾਲੇ ਹਰੀ ਨੇ ਮੈਂ ਮੂਰਖ ਉੱਤੇ ਭੀ ਕਿਰਪਾ ਕੀਤੀ,
I am a fool; the Lord has shown mercy to me.
ਜਨੁ ਨਾਨਕੁ ਤਾਰਿਓ ਤਾਰਣ ਹਰੀ ॥੪॥੨॥
ਤੇ (ਮੈਨੂੰ) ਦਾਸ ਨਾਨਕ ਨੂੰ ਭੀ ਉਸ ਨੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲਿਆ (ਆਪਣਾ ਨਾਮ ਦੇ ਕੇ) ।੪।੨।
The Savior Lord has saved servant Nanak. ||4||2||