ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਤੇ ਜੇਹੜਾ ਰਜ਼ਾ ਨੂੰ (ਸਿਰ-ਮੱਥੇ ਤੇ) ਮੰਨਦਾ ਹੈ ਉਹ (ਰਜ਼ਾ ਦੇ ਮਾਲਕ ਵਿਚ ਹੀ) ਲੀਨ ਹੋ ਜਾਂਦਾ ਹੈ ।੯।
One who becomes Gurmukh realizes the Hukam of His command; surrendering to His Command, one merges in the Lord. ||9||
 
(ਰਜ਼ਾ ਨੂੰ ਮੰਨ ਲੈਣ ਵਾਲੇ ਬੰਦੇ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਜੀਵ ਪਰਮਾਤਮਾ ਦੇ ਹੁਕਮ ਅਨੁਸਾਰ (ਜਗਤ ਵਿਚ) ਆਉਂਦਾ ਹੈ ਹੁਕਮ ਅਨੁਸਾਰ ਸਮਾ ਜਾਂਦਾ ਹੈ (ਜਗਤ ਤੋਂ ਚਲਾ ਜਾਂਦਾ ਹੈ) ।
By His Command we come, and by His command we merge into Him again.
 
ਉਸ ਨੂੰ ਇਹ ਦਿੱਸਦਾ ਹੈ ਕਿ ਸਾਰਾ ਜਗਤ ਹੁਕਮ ਵਿਚ ਹੀ ਪੈਦਾ ਹੁੰਦਾ ਹੈ ।
By His Command, the world was formed.
 
ਪ੍ਰਭੂ ਦੇ ਹੁਕਮ ਅਨੁਸਾਰ ਹੀ ਸੁਰਗ-ਲੋਕ ਮਾਤ-ਲੋਕ ਤੇ ਪਤਾਲ-ਲੋਕ ਬਣਦਾ ਹੈ, ਪ੍ਰਭੂ ਆਪਣੇ ਹੁਕਮ ਵਿਚ ਹੀ ਆਪਣੀ ਸੱਤਿਆ ਨਾਲ ਇਸ (ਜਗਤ) ਨੂੰ ਆਸਰਾ ਦੇਈ ਰੱਖਦਾ ਹੈ ।੧੦।
By His Command, the heavens, this world and the nether regions were created; by His Command, His Power supports them. ||10||
 
ਪ੍ਰਭੂ ਦੇ ਹੁਕਮ ਵਿਚ ਹੀ ਧਰਤੀ ਬਣੀ ਜਿਸ ਦਾ ਭਾਰ ਬਲਦ ਦੇ ਸਿਰ ਉਤੇ (ਸਮਝਿਆ ਜਾਂਦਾ ਹੈ) ।
The Hukam of His Command is the mythical bull which supports the burden of the earth on its head.
 
ਹੁਕਮ ਵਿਚ ਹੀ ਹਵਾ ਪਾਣੀ (ਆਦਿਕ ਤੱਤ ਬਣੇ) ਤੇ ਆਕਾਸ਼ ਬਣਿਆ ।
By His Hukam, air, water and fire came into being.
 
ਪ੍ਰਭੂ ਦੇ ਹੁਕਮ ਅਨੁਸਾਰ ਹੀ ਜੀਵਾਤਮਾ ਦਾ ਮਾਇਆ ਦੇ ਘਰ ਵਿਚ ਵਾਸ ਹੋਇਆ । ਪ੍ਰਭੂ ਆਪਣੇ ਹੁਕਮ ਵਿਚ ਹੀ (ਜਗਤ ਦੇ ਸਾਰੇ) ਕੌਤਕ ਵਰਤਾ ਰਿਹਾ ਹੈ ।੧੧।
By His Hukam, one dwells in the house of matter and energy - Shiva and Shakti. By His Hukam, He plays His plays. ||11||
 
ਪ੍ਰਭੂ ਦੇ ਹੁਕਮ ਵਿਚ ਹੀ ਆਕਾਸ਼ ਤਣੇ ਗਏ,
By the Hukam of His command, the sky is spread above.
 
ਹੁਕਮ ਵਿਚ ਹੀ ਪਾਣੀ ਧਰਤੀ ਤਿੰਨੇ ਭਵਨ ਬਣੇ ਜਿਨ੍ਹਾਂ ਵਿਚ ਉਹ ਆਪ ਹੀ ਵਿਆਪਕ ਹੈ ।
By His Hukam, His creatures dwell in the water, on the land and throughout the three worlds.
 
ਪ੍ਰਭੂ ਆਪਣੇ ਹੁਕਮ ਅਨੁਸਾਰ ਹੀ ਜੀਵਾਂ ਨੂੰ ਸਾਹ ਦੇਂਦਾ ਹੈ ਤੇ ਸਦਾ ਰਿਜ਼ਕ ਦੇਂਦਾ ਹੈ । ਪ੍ਰਭੂ ਆਪਣੀ ਰਜ਼ਾ ਵਿਚ ਹੀ ਜੀਵਾਂ ਦੀ ਸੰਭਾਲ ਕਰ ਕੇ ਸਭ ਨੂੰ ਵੇਖਣ ਦੀ ਤਾਕਤ ਦੇਂਦਾ ਹੈ ।੧੨।
By His Hukam, we draw our breath and receive our food; by His Hukam, He watches over us, and inspires us to see. ||12||
 
ਪ੍ਰਭੂ ਨੇ ਆਪਣੇ ਹੁਕਮ ਵਿਚ ਹੀ (ਵਿਸ਼ਨੂ ਦੇ) ਦਸ ਅਵਤਾਰ ਪੈਦਾ ਕੀਤੇ,
By His Hukam, He created His ten incarnations,
 
ਅਣਗਿਣਤ ਤੇ ਬੇਅੰਤ ਦੇਵਤੇ ਬਣਾਏ ਤੇ ਦੈਂਤ ਬਣਾਏ ।
and the uncounted and infinite gods and devils.
 
ਜੇਹੜਾ ਜੀਵ ਪ੍ਰਭੂ ਦੇ ਹੁਕਮ ਨੂੰ ਮੰਨ ਲੈਂਦਾ ਹੈ ਉਹ ਉਸ ਦੀ ਦਰਗਾਹ ਵਿਚ ਆਦਰ ਪਾਂਦਾ ਹੈ । ਪ੍ਰਭੂ ਉਸ ਨੂੰ ਆਪਣੇ ਸਦਾ-ਥਿਰ ਨਾਮ ਵਿਚ ਜੋੜ ਕੇ ਆਪਣੇ (ਚਰਨਾਂ) ਵਿਚ ਲੀਨ ਕਰ ਲੈਂਦਾ ਹੈ ।੧੩।
Whoever obeys the Hukam of His Command, is robed with honor in the Court of the Lord; united with the Truth, He merges in the Lord. ||13||
 
ਪ੍ਰਭੂ ਨੇ ਆਪਣੇ ਹੁਕਮ ਅਨੁਸਾਰ ਹੀ (‘ਧੁੰਧੂਕਾਰਾਂ’ ਦੇ) ਛੱਤੀ ਜੁਗ ਗੁਜ਼ਾਰ ਦਿੱਤੇ,
By the Hukam of His Command, the thirty-six ages passed.
 
ਆਪਣੇ ਹੁਕਮ ਵਿਚ ਹੀ ਉਹ ਸਿੱਧ ਸਾਧਿਕ ਤੇ ਵਿਚਾਰਵਾਨ ਪੈਦਾ ਕਰ ਦੇਂਦਾ ਹੈ ।
By His Hukam, the Siddhas and seekers contemplate Him.
 
ਸਾਰੀ ਸ੍ਰਿਸ਼ਟੀ ਦਾ ਉਹ ਆਪ ਹੀ ਖਸਮ ਹੈ, ਸਾਰੀ ਸ੍ਰਿਸ਼ਟੀ ਉਸੇ ਦੇ ਹੁਕਮ ਵਿਚ ਬੱਝੀ ਹੋਈ ਹੈ । ਜਿਸ ਜੀਵ ਉਤੇ ਉਹ ਮੇਹਰ ਕਰਦਾ ਹੈ ਉਸ ਨੂੰ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦੇ ਦੇਂਦਾ ਹੈ ।੧੪।
The Lord Himself has brought all under His control. Whoever He forgives, is liberated. ||14||
 
(ਪ੍ਰਭੂ ਦੇ ਹੁਕਮ ਵਿਚ ਹੀ) ਸਰੀਰ ਕਿਲ੍ਹਾ ਬਣਿਆ ਹੈ ਜਿਸ ਨੂੰ (ਮੂੰਹ) ਸੋਹਣਾ ਦਰਵਾਜ਼ਾ ਲੱਗਾ ਹੋਇਆ ਹੈ, ਇਸ ਕਿਲ੍ਹੇ ਵਿਚ ਆਪ ਹੀ ਰਾਜਾ ਹੈ, ਕਰਮ ਇੰਦੇ੍ਰ ਤੇ ਗਿਆਨ ਇੰਦ੍ਰੇ ਉਸ ਦੇ ਦਰਬਾਰੀ ਹਨ ।
In the strong fortress of the body with its beautiful doors, is the king, with his special assistants and ministers.
 
ਪਰ ਝੂਠਾ ਲੋਭ (ਚੌਕੀਦਾਰ ਹੋਣ ਕਰਕੇ) ਜੀਵ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਅੱਪੜਨਾ ਨਹੀਂ ਮਿਲਦਾ । ਲੋਭ ਦੇ ਕਾਰਨ ਪਾਪ ਦੇ ਕਾਰਨ ਜੀਵ ਪਛੁਤਾਂਦਾ ਰਹਿੰਦਾ ਹੈ ।੧੫।
Those gripped by falsehood and greed do not dwell in the celestial home; engrossed in greed and sin, they come to regret and repent. ||15||
 
ਜਿਸ ਸਰੀਰ-ਨਗਰ ਵਿਚ ਸੇਵਾ, ਸੰਤੋਖ, ਜਤ, ਉੱਚਾ ਆਚਰਨ ਤੇ ਸੰਜਮ ਕਾਰਿੰਦੇ ਹਨ
Truth and contentment govern this body-village.
 
(ਉਸ ਵਿਚ ਵੱਸਦਾ ਜੀਵ) ਪਰਮਾਤਮਾ ਦੀ ਸਰਨ ਵਿਚ ਟਿਕਿਆ ਰਹਿੰਦਾ ਹੈ ।
Chastity, truth and self-control are in the Sanctuary of the Lord.
 
ਹੇ ਨਾਨਕ! ਅਡੋਲ ਆਤਮਕ ਅਵਸਥਾ ਵਿਚ ਟਿਕੇ ਉਸ ਜੀਵ ਨੂੰ ਜਗਤ ਦਾ ਜੀਵਨ ਪ੍ਰਭੂ ਮਿਲ ਪੈਂਦਾ ਹੈ । ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਪਾਂਦਾ ਹੈ ।੧੬।੪।੧੬।
O Nanak, one intuitively meets the Lord, the Life of the World; the Word of the Guru's Shabad brings honor. ||16||4||16||
 
Maaroo, First Mehl:
 
ਪਰਮਾਤਮਾ ਨੇ, ਜਿਸ ਤੋਂ ਪਰੇ ਹੋਰ ਕੁਝ ਭੀ ਨਹੀਂ ਤੇ ਜੋ ਨਿਰੋਲ ਆਪ ਹੀ ਆਪ ਹੈ, ਆਪਣੀ ਤਾਕਤ ਆਪ ਹੀ ਬਣਾਈ ਹੋਈ ਹੈ ।
In the Primal Void, the Infinite Lord assumed His Power.
 
ਉਹ ਅਪਰ ਤੇ ਅਪਾਰ ਪ੍ਰਭੂ ਆਪਣੇ ਸਹਾਰੇ ਆਪ ਹੀ ਹੈ (ਉਸ ਨੂੰ ਕਿਸੇ ਹੋਰ ਆਸਰੇ ਦੀ ਲੋੜ ਨਹੀਂ ਪੈਂਦੀ) ।
He Himself is unattached, infinite and incomparable.
 
ਉਹ ਪਰਮਾਤਮਾ ਨਿਰੋਲ ਉਹ ਹਾਲਤ ਭੀ ਆਪ ਹੀ ਪੈਦਾ ਕਰਦਾ ਹੈ ਜਦੋਂ ਉਸ ਦੇ ਆਪਣੇ ਆਪੇ ਤੋਂ ਬਿਨਾ ਹੋਰ ਕੁਝ ਭੀ ਨਹੀਂ ਹੁੰਦਾ, ਤੇ ਆਪ ਹੀ ਆਪਣੀ ਕੁਦਰਤਿ ਰਚ ਕੇ ਵੇਖਦਾ ਹੈ ।੧।
He Himself exercised His Creative Power, and He gazes upon His creation; from the Primal Void, He formed the Void. ||1||
 
ਹਵਾ ਪਾਣੀ (ਆਦਿਕ ਤੱਤ) ਉਹ ਨਿਰੋਲ ਆਪਣੇ ਆਪੇ ਤੋਂ ਪੈਦਾ ਕਰਦਾ ਹੈ ।
From this Primal Void, He fashioned air and water.
 
ਸ੍ਰਿਸ਼ਟੀ ਪੈਦਾ ਕਰ ਕੇ (ਆਪਣੇ ਆਪੇ ਤੋਂ ਹੀ) ਸਰੀਰ ਤੇ ਸਰੀਰ-ਕਿਲ੍ਹਿਆਂ ਦੇ ਰਾਜੇ (ਜੀਵ) ਪੈਦਾ ਕਰਦਾ ਹੈ ।
He created the universe, and the king in the fortress of the body.
 
ਹੇ ਪ੍ਰਭੂ! ਅੱਗ ਪਾਣੀ ਆਦਿਕ ਤੱਤਾਂ ਦੇ ਬਣੇ ਸਰੀਰ ਵਿਚ ਜੀਵਾਤਮਾ ਤੇਰੀ ਹੀ ਜੋਤਿ ਹੈ । ਤੂੰ ਨਿਰੋਲ ਆਪਣੇ ਆਪੇ ਵਿਚ ਆਪਣੀ ਸ਼ਕਤੀ ਟਿਕਾਈ ਰੱਖਦਾ ਹੈਂ ।੨।
Your Light pervades fire, water and souls; Your Power rests in the Primal Void. ||2||
 
ਬ੍ਰਹਮਾ ਵਿਸ਼ਨੂ ਸ਼ਿਵ ਨਿਰੋਲ ਆਪਣੇ ਆਪੇ ਤੋਂ ਹੀ ਪਰਮਾਤਮਾ ਨੇ ਪੈਦਾ ਕੀਤੇ ।
From this Primal Void, Brahma, Vishnu and Shiva issued forth.
 
ਸਾਰੇ ਅਨੇਕਾਂ ਜੁਗ ਨਿਰੋਲ ਉਸ ਦੇ ਆਪਣੇ ਆਪੇ ਵਿਚ ਹੀ ਬੀਤਦੇ ਗਏ ।
This Primal Void is pervasive throughout all the ages.
 
ਜੇਹੜਾ ਮਨੁੱਖ ਇਸ (ਹੈਰਾਨ ਕਰਨ ਵਾਲੀ) ਹਾਲਤ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ ਉਹ (ਹੋਰ ਹੋਰ ਆਸਰੇ ਭਾਲਣ ਦੀ) ਉਕਾਈ ਨਹੀਂ ਖਾਂਦਾ । ਅਜੇਹੇ ਪੂਰਨ ਮਨੁੱਖ ਦੀ ਸੰਗਤਿ ਕਰਨੀ ਚਾਹੀਦੀ ਹੈ ਉਹ ਹੋਰਨਾਂ ਦੀ ਭਟਕਣਾ ਭੀ ਦੂਰ ਕਰ ਦੇਂਦਾ ਹੈ ।੩।
That humble being who contemplates this state is perfect; meeting with him, doubt is dispelled. ||3||
 
ਪਰਮਾਤਮਾ ਨੇ (ਜੀਵਾਂ ਦੇ ਪੰਜ ਗਿਆਨ ਇੰਦ੍ਰੇ ਮਨ ਤੇ ਬੁਧਿ—ਇਹ) ਸੱਤ ਸਰੋਵਰ ਭੀ ਨਿਰੋਲ ਆਪਣੇ ਆਪੇ ਤੋਂ ਬਣਾਏ ਹਨ ।
From this Primal Void, the seven seas were established.
 
ਜਿਸ ਪਰਮਾਤਮਾ ਨੇ ਜੀਵ ਪੈਦਾ ਕੀਤੇ ਹਨ ਉਹ ਆਪ ਹੀ ਉਹਨਾਂ ਨੂੰ ਆਪਣੇ ਸੋਚ-ਮੰਡਲ ਵਿਚ ਰੱਖਦਾ ਹੈ ।
The One who created them, Himself contemplates them.
 
ਜਿਸ ਮਨੁੱਖ ਦਾ ਮਨ ਗੁਰੂ ਦੀ ਸਰਨ ਪੈ ਕੇ ਉਸ ਸ਼ਾਂਤੀ ਦੇ ਸਰ (ਪ੍ਰਭੂ) ਵਿਚ ਇਸ਼ਨਾਨ ਕਰਦਾ ਹੈ, ਉਹ ਮੁੜ ਜੂਨਾਂ ਦੇ ਗੇੜ ਵਿਚ ਨਹੀਂ ਪੈਂਦਾ ।੪।
That human being who becomes Gurmukh, who bathes in the pool of Truth, is not cast into the womb of reincarnation again. ||4||
 
ਚੰਦ ਸੂਰਜ ਆਕਾਸ਼ ਭੀ ਪ੍ਰਭੂ ਦੇ ਨਿਰੋਲ ਆਪਣੇ ਹੀ ਆਪੇ ਤੋਂ ਬਣੇ ।
From this Primal Void, came the moon, the sun and the earth.
 
ਉਸ ਦੀ ਆਪਣੀ ਹੀ ਜੋਤਿ ਸਾਰੇ ਤਿੰਨਾਂ ਭਵਨਾਂ ਵਿਚ ਪਸਰ ਰਹੀ ਹੈ ।
His Light pervades all the three worlds.
 
ਉਹ ਅਦ੍ਰਿਸ਼ਟ ਤੇ ਬੇਅੰਤ ਪਰਮਾਤਮਾ ਨਿਰੋਲ ਆਪਣੇ ਆਪੇ ਵਿਚ ਕਿਸੇ ਹੋਰ ਆਸਰੇ ਤੋਂ ਬੇ-ਮੁਥਾਜ ਰਹਿੰਦਾ ਹੈ, ਤੇ ਆਪਣੇ ਹੀ ਆਪੇ ਵਿਚ ਮਸਤ ਰਹਿੰਦਾ ਹੈ ।੫।
The Lord of this Primal Void is unseen, infinite and immaculate; He is absorbed in the Primal Trance of Deep Meditation. ||5||
 
ਪਰਮਾਤਮਾ ਨੇ ਧਰਤੀ ਆਕਾਸ਼ ਨਿਰੋਲ ਆਪਣੇ ਆਪੇ ਤੋਂ ਹੀ ਪੈਦਾ ਕੀਤੇ ।
From this Primal Void, the earth and the Akaashic Ethers were created.
 
ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪਣੀ ਤਾਕਤ ਦੇ ਸਹਾਰੇ ਹੀ ਬਿਨਾ ਕਿਸੇ ਹੋਰ ਥੰਮ੍ਹਾਂ ਦੇ ਟਿਕਾਈ ਰੱਖਦਾ ਹੈ ।
He supports them without any visible support, by exercising His True Power.
 
ਤਿੰਨੇ ਭਵਨ ਪੈਦਾ ਕਰ ਕੇ ਪਰਮਾਤਮਾ ਆਪ ਹੀ ਇਹਨਾਂ ਨੂੰ ਮਾਇਆ ਦੀ ਤੜਾਗੀ (ਵਿਚ ਬੰਨ੍ਹੀ ਰੱਖਦਾ ਹੈ) । ਆਪ ਹੀ ਪੈਦਾ ਕਰਦਾ ਹੈ ਆਪ ਹੀ ਨਾਸ ਕਰਦਾ ਹੈ ।੬।
He fashioned the three worlds, and the rope of Maya; He Himself creates and destroys. ||6||
 
ਪ੍ਰਭੂ ਨਿਰੋਲ ਆਪਣੇ ਆਪੇ ਤੋਂ ਹੀ ਜੀਵ-ਉਤਪੱਤੀ ਦੀਆਂ ਚਾਰ ਖਾਣੀਆਂ ਬਣਾਂਦਾ ਹੈ ਤੇ ਜੀਵਾਂ ਦੀਆਂ ਬਾਣੀਆਂ ਰਚਦਾ ਹੈ ।
From this Primal Void, came the four sources of creation, and the power of speech.
 
ਉਸ ਦੇ ਨਿਰੋਲ ਆਪਣੇ ਆਪੇ ਤੋਂ ਹੀ ਸ੍ਰਿਸ਼ਟੀ ਪੈਦਾ ਹੁੰਦੀ ਹੈ ਤੇ ਉਸ ਦੇ ਆਪੇ ਵਿਚ ਹੀ ਸਮਾ ਜਾਂਦੀ ਹੈ ।
They were created from the Void, and they will merge into the Void.
 
ਸਭ ਤੋਂ ਪਹਿਲਾਂ ਕਰਤਾਰ ਨੇ ਜਗਤ-ਰਚਨਾ ਦਾ ਕੁਝ ਅਜੇਹਾ ਕੌਤਕ ਹੀ ਰਚਿਆ ਜਿਵੇਂ ਧਰਤੀ ਵਿਚ ਬਨਸਪਤੀ ਆਪਣੇ ਆਪ ਉੱਗ ਪੈਂਦੀ ਹੈ । ਆਪਣੇ ਹੁਕਮ ਨਾਲ ਹੀ ਇਹ ਹੈਰਾਨ ਕਰਨ ਵਾਲਾ ਤਮਾਸ਼ਾ ਵਿਖਾ ਦੇਂਦਾ ਹੈ ।੭।
The Supreme Creator created the play of Nature; through the Word of His Shabad, He stages His Wondrous Show. ||7||
 
ਨਿਰੋਲ ਆਪਣੇ ਆਪੇ ਤੋਂ ਹੀ ਪਰਮਾਤਮਾ ਨੇ ਦੋਵੇਂ ਦਿਨ ਤੇ ਰਾਤ ਬਣਾ ਦਿੱਤੇ ।
From this Primal Void, He made both night and day;
 
ਆਪ ਹੀ ਜੀਵਾਂ ਨੂੰ ਜਨਮ ਤੇ ਮਰਨ, ਸੁਖ ਤੇ ਦੁਖ ਦੇਂਦਾ ਹੈ ।
creation and destruction, pleasure and pain.
 
ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਸੁਖਾਂ ਦੁਖਾਂ ਤੋਂ ਨਿਰਲੇਪ ਹੋ ਜਾਂਦਾ ਹੈ ਉਹ ਅਟੱਲ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ, ਉਹ ਉਸ ਘਰ ਨੂੰ ਲੱਭ ਲੈਂਦਾ ਹੈ ਜੇਹੜਾ ਸਦਾ ਉਸ ਦਾ ਆਪਣਾ ਬਣਿਆ ਰਹਿੰਦਾ ਹੈ (ਭਾਵ, ਉਹ ਸਦਾ ਲਈ ਪ੍ਰਭੂ-ਚਰਨਾਂ ਵਿਚ ਜੁੜ ਜਾਂਦਾ ਹੈ) ।੮।
The Gurmukh is immortal, untouched by pleasure and pain. He obtains the home of his own inner being. ||8||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by