ਮਾਰੂ ਮਹਲਾ ੧ ॥
Maaroo, First Mehl:
ਆਪੇ ਆਪੁ ਉਪਾਇ ਨਿਰਾਲਾ ॥
(ਪਰਮਾਤਮਾ) ਆਪ ਹੀ ਆਪਣੇ ਆਪ ਨੂੰ (ਜਗਤ ਦੇ ਰੂਪ ਵਿਚ) ਪੈਦਾ ਕਰ ਕੇ (ਮਾਇਆ ਦੇ ਮੋਹ ਤੋਂ) ਨਿਰਲੇਪ (ਭੀ) ਰਹਿੰਦਾ ਹੈ ।
He Himself created the creation, remaining unattached.
ਸਾਚਾ ਥਾਨੁ ਕੀਓ ਦਇਆਲਾ ॥
ਸਦਾ-ਥਿਰ ਦਇਆਲ ਪ੍ਰਭੂ ਇਸ ਸਰੀਰ ਨੂੰ (ਆਪਣੇ ਰਹਿਣ ਲਈ) ਥਾਂ ਬਣਾਂਦਾ ਹੈ ।
The Merciful Lord has established His True Home.
ਪਉਣ ਪਾਣੀ ਅਗਨੀ ਕਾ ਬੰਧਨੁ ਕਾਇਆ ਕੋਟੁ ਰਚਾਇਦਾ ॥੧॥
ਹਵਾ ਪਾਣੀ ਅੱਗ (ਆਦਿਕ ਤੱਤਾਂ) ਦਾ ਮੇਲ ਕਰ ਕੇ ਉਹ ਪਰਮਾਤਮਾ ਸਰੀਰ-ਕਿਲ੍ਹਾ ਰਚਦਾ ਹੈ
Binding together air, water and fire, He created the fortress of the body. ||1||
ਨਉ ਘਰ ਥਾਪੇ ਥਾਪਣਹਾਰੈ ॥
ਬਣਾਣ ਦੀ ਤਾਕਤ ਰੱਖਣ ਵਾਲੇ ਪ੍ਰਭੂ ਨੇ ਇਸ ਸਰੀਰ ਦੇ ਨੌ ਘਰ (ਕਰਮ ਇੰਦੇ੍ਰ) ਬਣਾਏ ਹਨ ।
The Creator established the nine gates.
ਦਸਵੈ ਵਾਸਾ ਅਲਖ ਅਪਾਰੈ ॥
ਦਸਵੇਂ ਘਰ (ਦਸਵੇਂ ਦੁਆਰ) ਵਿਚ ਉਸ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਦੀ ਰਿਹੈਸ਼ ਹੈ ।
In the Tenth Gate, is the dwelling of the infinite, unseen Lord.
ਸਾਇਰ ਸਪਤ ਭਰੇ ਜਲਿ ਨਿਰਮਲਿ ਗੁਰਮੁਖਿ ਮੈਲੁ ਨ ਲਾਇਦਾ ॥੨॥
(ਜੀਵ ਮਾਇਆ ਦੇ ਮੋਹ ਵਿਚ ਫਸ ਕੇ ਆਪਣੇ ਆਪ ਨੂੰ ਮਲੀਨ ਕਰ ਲੈਂਦੇ ਹਨ, ਪਰ) ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਸ ਦੇ ਪੰਜੇ ਗਿਆਨ-ਇੰਦ੍ਰੇ ਉਸ ਦਾ ਮਨ ਉਸ ਦੀ ਬੁੱਧੀ—ਇਹ ਸੱਤੇ ਹੀ ਸਰੋਵਰ ਪ੍ਰਭੂ ਦੇ ਨਾਮ ਦੇ ਪਵਿਤ੍ਰ ਜਲ ਨਾਲ ਭਰੇ ਰਹਿੰਦੇ ਹਨ, ਇਸ ਵਾਸਤੇ ਉਸ ਨੂੰ ਮਾਇਆ ਦੀ ਮੈਲ ਨਹੀਂ ਲੱਗਦੀ ।੨।
The seven seas are overflowing with the Ambrosial Water; the Gurmukhs are not stained with filth. ||2||
ਰਵਿ ਸਸਿ ਦੀਪਕ ਜੋਤਿ ਸਬਾਈ ॥
ਇਹਨਾਂ ਸੂਰਜ ਚੰਦ੍ਰਮਾ (ਆਦਿਕ) ਦੀਵਿਆਂ ਵਿਚ ਸਾਰੀ ਸ੍ਰਿਸ਼ਟੀ ਵਿਚ ਉਸ ਦੀ ਆਪਣੀ ਹੀ ਜੋਤਿ (ਚਾਨਣ ਕਰ ਰਹੀ) ਹੈ ।
The lamps of the sun and the moon fill all with light.
ਆਪੇ ਕਰਿ ਵੇਖੈ ਵਡਿਆਈ ॥
ਪਰਮਾਤਮਾ ਆਪ ਹੀ ਸੂਰਜ ਚੰਦ੍ਰਮਾ (ਜਗਤ ਦੇ) ਦੀਵੇ ਬਣਾ ਕੇ ਆਪਣੀ ਵਡਿਆਈ ਵੇਖਦਾ ਹੈ,
Creating them, He beholds His own glorious greatness.
ਜੋਤਿ ਸਰੂਪ ਸਦਾ ਸੁਖਦਾਤਾ ਸਚੇ ਸੋਭਾ ਪਾਇਦਾ ॥੩॥
ਉਹ ਪ੍ਰਭੂ ਸਦਾ ਚਾਨਣ ਹੀ ਚਾਨਣ ਹੈ, ਉਹ ਸਦਾ (ਜੀਵਾਂ ਨੂੰ) ਸੁਖ ਦੇਣ ਵਾਲਾ ਹੈ । ਜੇਹੜਾ ਜੀਵ ਉਸ ਦਾ ਰੂਪ ਹੋ ਜਾਂਦਾ ਹੈ ਉਸ ਨੂੰ ਪ੍ਰਭੂ ਆਪ ਹੀ ਸੋਭਾ ਦੇਂਦਾ ਹੈ ।੩।
The Giver of peace is forever the embodiment of Light; from the True Lord, glory is obtained. ||3||
ਗੜ ਮਹਿ ਹਾਟ ਪਟਣ ਵਾਪਾਰਾ ॥
(ਪ੍ਰਭੂ ਦੇ ਰਚੇ ਹੋਏ ਇਸ ਸਰੀਰ-) ਕਿਲ੍ਹੇ ਵਿਚ (ਗਿਆਨ-ਇੰਦੇ੍ਰ, ਮਾਨੋ) ਸ਼ਹਰ ਦੇ ਹੱਟ ਹਨ ਜਿਥੇ (ਪ੍ਰਭੂ ਆਪ ਹੀ) ਵਾਪਾਰ ਕਰ ਰਿਹਾ ਹੈ ।
Within the fortress are the stores and markets; the business is transacted there.
ਪੂਰੈ ਤੋਲਿ ਤੋਲੈ ਵਣਜਾਰਾ ॥
(ਪ੍ਰਭੂ ਦਾ ਨਾਮ ਹੀ ਇਕ ਐਸਾ ਤੋਲ ਹੈ ਜਿਸ ਦੀ ਰਾਹੀਂ ਕੀਤੇ ਵਣਜ ਵਿਚ ਕੋਈ ਘਾਟਾ ਨਹੀਂ ਪੈਂਦਾ,
The Supreme Merchant weighs with the perfect weights.
ਆਪੇ ਰਤਨੁ ਵਿਸਾਹੇ ਲੇਵੈ ਆਪੇ ਕੀਮਤਿ ਪਾਇਦਾ ॥੪॥
ਇਸ ਪੂਰੇ ਤੋਲ ਦੀ ਰਾਹੀਂ ਪ੍ਰਭੂ-ਵਣਜਾਰਾ (ਸਰੀਰ-ਕਿਲ੍ਹੇ ਵਿਚ ਬੈਠ ਕੇ) ਆਪ ਹੀ ਨਾਮ-ਵੱਖਰ ਤੋੋਲਦਾ ਹੈ, ਆਪ ਹੀ ਨਾਮ-ਰਤਨ ਵਿਹਾਝਦਾ ਹੈ, ਆਪ ਹੀ ਨਾਮ ਰਤਨ ਦਾ (ਠੀਕ) ਮੁੱਲ ਪਾਂਦਾ ਹੈ ।੪।
He Himself buys the jewel, and He Himself appraises its value. ||4||
ਕੀਮਤਿ ਪਾਈ ਪਾਵਣਹਾਰੈ ॥
ਕਦਰ ਸਮਝਣ ਵਾਲਾ ਪ੍ਰਭੂ ਆਪਣੇ ਨਾਮ-ਰਤਨ ਦੀ ਕਦਰ ਪਾ ਰਿਹਾ ਹੈ ।
The Appraiser appraises its value.
ਵੇਪਰਵਾਹ ਪੂਰੇ ਭੰਡਾਰੈ ॥
ਪ੍ਰਭੂ ਕਿਸੇ (ਵਿਰਲੇ ਭਾਗਾਂ ਵਾਲੇ) ਨੂੰ ਗੁਰੂ ਦੀ ਰਾਹੀਂ ਇਹ ਸਮਝ ਬਖ਼ਸ਼ਦਾ ਹੈ ਕਿ ਉਹ ਆਪ ਹੀ ਆਪਣੀ ਸਾਰੀ ਸੱਤਿਆ (ਆਪਣੇ ਅੰਦਰ) ਰੱਖ ਕੇ ਸਭ ਜੀਵਾਂ ਵਿਚ ਵਿਆਪ ਰਿਹਾ ਹੈ
The Independent Lord is overflowing with His treasures.
ਸਰਬ ਕਲਾ ਲੇ ਆਪੇ ਰਹਿਆ ਗੁਰਮੁਖਿ ਕਿਸੈ ਬੁਝਾਇਦਾ ॥੫॥
(ਜਿਸ ਨੂੰ ਇਹ ਸਮਝ ਦੇਂਦਾ ਹੈ ਉਹ) ਉਸ ਵੇ-ਪਰਵਾਹ ਪਰਮਾਤਮਾ ਦੇ ਭਰੇ ਖ਼ਜ਼ਾਨੇ ਵਿਚੋਂ ਨਾਮ-ਰਤਨ ਪ੍ਰਾਪਤ ਕਰਦਾ ਹੈ ।੫।
He holds all powers, He is all-pervading; how few are those who, as Gurmukh, understand this. ||5||
ਨਦਰਿ ਕਰੇ ਪੂਰਾ ਗੁਰੁ ਭੇਟੈ ॥
ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ ਉਸ ਨੂੰ ਪੂਰਾ ਸਤਿਗੁਰੁ ਮਿਲ ਪੈਂਦਾ ਹੈ,
When He bestows His Glance of Grace, one meets the Perfect Guru.
ਜਮ ਜੰਦਾਰੁ ਨ ਮਾਰੈ ਫੇਟੈ ॥
ਜ਼ਾਲਮ ਜਮ ਉਸ ਉਤੇ ਕੋਈ ਸੱਟ-ਫੇਟ ਨਹੀਂ ਕਰ ਕਰਦਾ ।
The tyrannical Messenger of Death cannot strike him then.
ਜਿਉ ਜਲ ਅੰਤਰਿ ਕਮਲੁ ਬਿਗਾਸੀ ਆਪੇ ਬਿਗਸਿ ਧਿਆਇਦਾ ॥੬॥
ਜਿਵੇਂ ਪਾਣੀ ਵਿਚ ਕਉਲ ਫੁੱਲ ਖਿੜਦਾ ਹੈ (ਨਿਰਲੇਪ ਰਹਿੰਦਾ ਹੈ) ਤਿਵੇਂ ਪ੍ਰਭੂ ਆਪ ਹੀ ਉਸ ਮਨੁੱਖ ਦੇ ਅੰਦਰ ਖਿੜ ਕੇ (ਆਪਣੇ ਆਪ ਨੂੰ) ਸਿਮਰਦਾ ਹੈ ।੬।
He blossoms forth like the lotus flower in the water; he blossoms forth in joyful meditation. ||6||
ਆਪੇ ਵਰਖੈ ਅੰਮ੍ਰਿਤ ਧਾਰਾ ॥ ਰਤਨ ਜਵੇਹਰ ਲਾਲ ਅਪਾਰਾ ॥
(ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ ਉਸ ਦੇ ਅੰਦਰ ਪ੍ਰਭੂ) ਆਪ ਹੀ ਨਾਮ-ਅੰਮ੍ਰਿਤ ਦੀਆਂ ਧਾਰਾਂ ਦੀ ਵਰਖਾ ਕਰਦਾ ਹੈ, ਜਿਸ ਵਿਚ ਪ੍ਰਭੂ ਦੇ ਬੇਅੰਤ ਗੁਣ-ਰੂਪ ਰਤਨ ਜਵਾਹਰ ਤੇ ਲਾਲ ਹੁੰਦੇ ਹਨ ।
He Himself rains down the Ambrosial Stream of jewels, diamonds, and rubies of priceless value.
ਸਤਿਗੁਰੁ ਮਿਲੈ ਤ ਪੂਰਾ ਪਾਈਐ ਪ੍ਰੇਮ ਪਦਾਰਥੁ ਪਾਇਦਾ ॥੭॥
ਗੁਰੂ ਮਿਲ ਪਏ ਤਾਂ ਪੂਰਾ ਪ੍ਰਭੂ ਮਿਲ ਪੈਂਦਾ ਹੈ । (ਜਿਸ ਮਨੁੱਖ ਨੂੰ ਗੁਰੂ ਦੀ ਰਾਹੀਂ ਪੂਰਨ ਪਰਮਾਤਮਾ ਮਿਲਦਾ ਹੈ ਉਹ) ਪ੍ਰਭੂ-ਪ੍ਰੇਮ ਦਾ ਅਮੋਲਕ ਵੱਖਰ ਪ੍ਰਾਪਤ ਕਰ ਲੈਂਦਾ ਹੈ ।੭।
When they meet the True Guru, then they find the Perfect Lord; they obtain the treasure of Love. ||7||
ਪ੍ਰੇਮ ਪਦਾਰਥੁ ਲਹੈ ਅਮੋਲੋ ॥
(ਗੁਰੂ ਦੀ ਸਰਨ ਪੈ ਕੇ) ਜੇਹੜਾ ਮਨੁੱਖ ਪ੍ਰਭੂ-ਪ੍ਰੇਮ ਦਾ ਕੀਮਤੀ ਸੌਦਾ ਹਾਸਲ ਕਰ ਲੈਂਦਾ ਹੈ,
Whoever receives the priceless treasure of Love
ਕਬ ਹੀ ਨ ਘਾਟਸਿ ਪੂਰਾ ਤੋਲੋ ॥
ਉਸ ਦਾ ਇਹ ਸੌਦਾ ਘਟਦਾ ਨਹੀਂ, (ਜਦ ਕਦੇ ਭੀ ਤੋਲਿਆ ਜਾਏ ਉਸ ਦਾ) ਤੋਲ ਪੂਰਾ ਹੀ ਨਿਕਲੇਗਾ (ਭਾਵ, ਮਾਇਆ ਦੇ ਭਾਵੇਂ ਕਈ ਹੱਲੇ ਪਏ ਹੋਣ, ਉਸ ਦਾ ਪ੍ਰਭੂ-ਚਰਨਾਂ ਵਾਲਾ ਪੇ੍ਰਮ ਡੋਲਦਾ ਨਹੀਂ) ।
- his weight never decreases; he has perfect weight.
ਸਚੇ ਕਾ ਵਾਪਾਰੀ ਹੋਵੈ ਸਚੋ ਸਉਦਾ ਪਾਇਦਾ ॥੮॥
ਜੇਹੜਾ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਵਪਾਰ ਕਰਨ ਲੱਗ ਪੈਂਦਾ ਹੈ, ਉਹ ਇਹ ਸਦਾ-ਥਿਰ ਨਾਮ ਦਾ ਸੌਦਾ ਹੀ ਲੱਦਦਾ ਹੈ ।੮।
The trader of Truth becomes true, and obtains the merchandise. ||8||
ਸਚਾ ਸਉਦਾ ਵਿਰਲਾ ਕੋ ਪਾਏ ॥
(ਪਰ ਜਗਤ ਵਿਚ) ਕੋਈ ਵਿਰਲਾ ਬੰਦਾ ਸਦਾ-ਥਿਰ ਰਹਿਣ ਵਾਲਾ ਇਹ ਸੌਦਾ ਪ੍ਰਾਪਤ ਕਰਦਾ ਹੈ ।
How rare are those who obtain the true merchandise.
ਪੂਰਾ ਸਤਿਗੁਰੁ ਮਿਲੈ ਮਿਲਾਏ ॥
ਜਿਸ ਨੂੰ ਪੂਰਾ ਸਤਿਗੁਰੂ ਮਿਲ ਪੈਂਦਾ ਹੈ ਗੁਰੂ ਉਸ ਨੂੰ ਇਹ ਸੌਦਾ ਦਿਵਾ ਦੇਂਦਾ ਹੈ ।
Meeting the Perfect True Guru, one meets with the Lord.
ਗੁਰਮੁਖਿ ਹੋਇ ਸੁ ਹੁਕਮੁ ਪਛਾਣੈ ਮਾਨੈ ਹੁਕਮੁ ਸਮਾਇਦਾ ॥੯॥
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਤੇ ਜੇਹੜਾ ਰਜ਼ਾ ਨੂੰ (ਸਿਰ-ਮੱਥੇ ਤੇ) ਮੰਨਦਾ ਹੈ ਉਹ (ਰਜ਼ਾ ਦੇ ਮਾਲਕ ਵਿਚ ਹੀ) ਲੀਨ ਹੋ ਜਾਂਦਾ ਹੈ ।੯।
One who becomes Gurmukh realizes the Hukam of His command; surrendering to His Command, one merges in the Lord. ||9||
ਹੁਕਮੇ ਆਇਆ ਹੁਕਮਿ ਸਮਾਇਆ ॥
(ਰਜ਼ਾ ਨੂੰ ਮੰਨ ਲੈਣ ਵਾਲੇ ਬੰਦੇ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਜੀਵ ਪਰਮਾਤਮਾ ਦੇ ਹੁਕਮ ਅਨੁਸਾਰ (ਜਗਤ ਵਿਚ) ਆਉਂਦਾ ਹੈ ਹੁਕਮ ਅਨੁਸਾਰ ਸਮਾ ਜਾਂਦਾ ਹੈ (ਜਗਤ ਤੋਂ ਚਲਾ ਜਾਂਦਾ ਹੈ) ।
By His Command we come, and by His command we merge into Him again.
ਹੁਕਮੇ ਦੀਸੈ ਜਗਤੁ ਉਪਾਇਆ ॥
ਉਸ ਨੂੰ ਇਹ ਦਿੱਸਦਾ ਹੈ ਕਿ ਸਾਰਾ ਜਗਤ ਹੁਕਮ ਵਿਚ ਹੀ ਪੈਦਾ ਹੁੰਦਾ ਹੈ ।
By His Command, the world was formed.
ਹੁਕਮੇ ਸੁਰਗੁ ਮਛੁ ਪਇਆਲਾ ਹੁਕਮੇ ਕਲਾ ਰਹਾਇਦਾ ॥੧੦॥
ਪ੍ਰਭੂ ਦੇ ਹੁਕਮ ਅਨੁਸਾਰ ਹੀ ਸੁਰਗ-ਲੋਕ ਮਾਤ-ਲੋਕ ਤੇ ਪਤਾਲ-ਲੋਕ ਬਣਦਾ ਹੈ, ਪ੍ਰਭੂ ਆਪਣੇ ਹੁਕਮ ਵਿਚ ਹੀ ਆਪਣੀ ਸੱਤਿਆ ਨਾਲ ਇਸ (ਜਗਤ) ਨੂੰ ਆਸਰਾ ਦੇਈ ਰੱਖਦਾ ਹੈ ।੧੦।
By His Command, the heavens, this world and the nether regions were created; by His Command, His Power supports them. ||10||
ਹੁਕਮੇ ਧਰਤੀ ਧਉਲ ਸਿਰਿ ਭਾਰੰ ॥
ਪ੍ਰਭੂ ਦੇ ਹੁਕਮ ਵਿਚ ਹੀ ਧਰਤੀ ਬਣੀ ਜਿਸ ਦਾ ਭਾਰ ਬਲਦ ਦੇ ਸਿਰ ਉਤੇ (ਸਮਝਿਆ ਜਾਂਦਾ ਹੈ) ।
The Hukam of His Command is the mythical bull which supports the burden of the earth on its head.
ਹੁਕਮੇ ਪਉਣ ਪਾਣੀ ਗੈਣਾਰੰ ॥
ਹੁਕਮ ਵਿਚ ਹੀ ਹਵਾ ਪਾਣੀ (ਆਦਿਕ ਤੱਤ ਬਣੇ) ਤੇ ਆਕਾਸ਼ ਬਣਿਆ ।
By His Hukam, air, water and fire came into being.
ਹੁਕਮੇ ਸਿਵ ਸਕਤੀ ਘਰਿ ਵਾਸਾ ਹੁਕਮੇ ਖੇਲ ਖੇਲਾਇਦਾ ॥੧੧॥
ਪ੍ਰਭੂ ਦੇ ਹੁਕਮ ਅਨੁਸਾਰ ਹੀ ਜੀਵਾਤਮਾ ਦਾ ਮਾਇਆ ਦੇ ਘਰ ਵਿਚ ਵਾਸ ਹੋਇਆ । ਪ੍ਰਭੂ ਆਪਣੇ ਹੁਕਮ ਵਿਚ ਹੀ (ਜਗਤ ਦੇ ਸਾਰੇ) ਕੌਤਕ ਵਰਤਾ ਰਿਹਾ ਹੈ ।੧੧।
By His Hukam, one dwells in the house of matter and energy - Shiva and Shakti. By His Hukam, He plays His plays. ||11||
ਹੁਕਮੇ ਆਡਾਣੇ ਆਗਾਸੀ ॥
ਪ੍ਰਭੂ ਦੇ ਹੁਕਮ ਵਿਚ ਹੀ ਆਕਾਸ਼ ਤਣੇ ਗਏ,
By the Hukam of His command, the sky is spread above.
ਹੁਕਮੇ ਜਲ ਥਲ ਤ੍ਰਿਭਵਣ ਵਾਸੀ ॥
ਹੁਕਮ ਵਿਚ ਹੀ ਪਾਣੀ ਧਰਤੀ ਤਿੰਨੇ ਭਵਨ ਬਣੇ ਜਿਨ੍ਹਾਂ ਵਿਚ ਉਹ ਆਪ ਹੀ ਵਿਆਪਕ ਹੈ ।
By His Hukam, His creatures dwell in the water, on the land and throughout the three worlds.
ਹੁਕਮੇ ਸਾਸ ਗਿਰਾਸ ਸਦਾ ਫੁਨਿ ਹੁਕਮੇ ਦੇਖਿ ਦਿਖਾਇਦਾ ॥੧੨॥
ਪ੍ਰਭੂ ਆਪਣੇ ਹੁਕਮ ਅਨੁਸਾਰ ਹੀ ਜੀਵਾਂ ਨੂੰ ਸਾਹ ਦੇਂਦਾ ਹੈ ਤੇ ਸਦਾ ਰਿਜ਼ਕ ਦੇਂਦਾ ਹੈ । ਪ੍ਰਭੂ ਆਪਣੀ ਰਜ਼ਾ ਵਿਚ ਹੀ ਜੀਵਾਂ ਦੀ ਸੰਭਾਲ ਕਰ ਕੇ ਸਭ ਨੂੰ ਵੇਖਣ ਦੀ ਤਾਕਤ ਦੇਂਦਾ ਹੈ ।੧੨।
By His Hukam, we draw our breath and receive our food; by His Hukam, He watches over us, and inspires us to see. ||12||
ਹੁਕਮਿ ਉਪਾਏ ਦਸ ਅਉਤਾਰਾ ॥
ਪ੍ਰਭੂ ਨੇ ਆਪਣੇ ਹੁਕਮ ਵਿਚ ਹੀ (ਵਿਸ਼ਨੂ ਦੇ) ਦਸ ਅਵਤਾਰ ਪੈਦਾ ਕੀਤੇ,
By His Hukam, He created His ten incarnations,
ਦੇਵ ਦਾਨਵ ਅਗਣਤ ਅਪਾਰਾ ॥
ਅਣਗਿਣਤ ਤੇ ਬੇਅੰਤ ਦੇਵਤੇ ਬਣਾਏ ਤੇ ਦੈਂਤ ਬਣਾਏ ।
and the uncounted and infinite gods and devils.
ਮਾਨੈ ਹੁਕਮੁ ਸੁ ਦਰਗਹ ਪੈਝੈ ਸਾਚਿ ਮਿਲਾਇ ਸਮਾਇਦਾ ॥੧੩॥
ਜੇਹੜਾ ਜੀਵ ਪ੍ਰਭੂ ਦੇ ਹੁਕਮ ਨੂੰ ਮੰਨ ਲੈਂਦਾ ਹੈ ਉਹ ਉਸ ਦੀ ਦਰਗਾਹ ਵਿਚ ਆਦਰ ਪਾਂਦਾ ਹੈ । ਪ੍ਰਭੂ ਉਸ ਨੂੰ ਆਪਣੇ ਸਦਾ-ਥਿਰ ਨਾਮ ਵਿਚ ਜੋੜ ਕੇ ਆਪਣੇ (ਚਰਨਾਂ) ਵਿਚ ਲੀਨ ਕਰ ਲੈਂਦਾ ਹੈ ।੧੩।
Whoever obeys the Hukam of His Command, is robed with honor in the Court of the Lord; united with the Truth, He merges in the Lord. ||13||
ਹੁਕਮੇ ਜੁਗ ਛਤੀਹ ਗੁਦਾਰੇ ॥
ਪ੍ਰਭੂ ਨੇ ਆਪਣੇ ਹੁਕਮ ਅਨੁਸਾਰ ਹੀ (‘ਧੁੰਧੂਕਾਰਾਂ’ ਦੇ) ਛੱਤੀ ਜੁਗ ਗੁਜ਼ਾਰ ਦਿੱਤੇ,
By the Hukam of His Command, the thirty-six ages passed.
ਹੁਕਮੇ ਸਿਧ ਸਾਧਿਕ ਵੀਚਾਰੇ ॥
ਆਪਣੇ ਹੁਕਮ ਵਿਚ ਹੀ ਉਹ ਸਿੱਧ ਸਾਧਿਕ ਤੇ ਵਿਚਾਰਵਾਨ ਪੈਦਾ ਕਰ ਦੇਂਦਾ ਹੈ ।
By His Hukam, the Siddhas and seekers contemplate Him.
ਆਪਿ ਨਾਥੁ ਨਥੀਂ ਸਭ ਜਾ ਕੀ ਬਖਸੇ ਮੁਕਤਿ ਕਰਾਇਦਾ ॥੧੪॥
ਸਾਰੀ ਸ੍ਰਿਸ਼ਟੀ ਦਾ ਉਹ ਆਪ ਹੀ ਖਸਮ ਹੈ, ਸਾਰੀ ਸ੍ਰਿਸ਼ਟੀ ਉਸੇ ਦੇ ਹੁਕਮ ਵਿਚ ਬੱਝੀ ਹੋਈ ਹੈ । ਜਿਸ ਜੀਵ ਉਤੇ ਉਹ ਮੇਹਰ ਕਰਦਾ ਹੈ ਉਸ ਨੂੰ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦੇ ਦੇਂਦਾ ਹੈ ।੧੪।
The Lord Himself has brought all under His control. Whoever He forgives, is liberated. ||14||
ਕਾਇਆ ਕੋਟੁ ਗੜੈ ਮਹਿ ਰਾਜਾ ॥ ਨੇਬ ਖਵਾਸ ਭਲਾ ਦਰਵਾਜਾ ॥
(ਪ੍ਰਭੂ ਦੇ ਹੁਕਮ ਵਿਚ ਹੀ) ਸਰੀਰ ਕਿਲ੍ਹਾ ਬਣਿਆ ਹੈ ਜਿਸ ਨੂੰ (ਮੂੰਹ) ਸੋਹਣਾ ਦਰਵਾਜ਼ਾ ਲੱਗਾ ਹੋਇਆ ਹੈ, ਇਸ ਕਿਲ੍ਹੇ ਵਿਚ ਆਪ ਹੀ ਰਾਜਾ ਹੈ, ਕਰਮ ਇੰਦੇ੍ਰ ਤੇ ਗਿਆਨ ਇੰਦ੍ਰੇ ਉਸ ਦੇ ਦਰਬਾਰੀ ਹਨ ।
In the strong fortress of the body with its beautiful doors, is the king, with his special assistants and ministers.
ਮਿਥਿਆ ਲੋਭੁ ਨਾਹੀ ਘਰਿ ਵਾਸਾ ਲਬਿ ਪਾਪਿ ਪਛੁਤਾਇਦਾ ॥੧੫॥
ਪਰ ਝੂਠਾ ਲੋਭ (ਚੌਕੀਦਾਰ ਹੋਣ ਕਰਕੇ) ਜੀਵ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਅੱਪੜਨਾ ਨਹੀਂ ਮਿਲਦਾ । ਲੋਭ ਦੇ ਕਾਰਨ ਪਾਪ ਦੇ ਕਾਰਨ ਜੀਵ ਪਛੁਤਾਂਦਾ ਰਹਿੰਦਾ ਹੈ ।੧੫।
Those gripped by falsehood and greed do not dwell in the celestial home; engrossed in greed and sin, they come to regret and repent. ||15||
ਸਤੁ ਸੰਤੋਖੁ ਨਗਰ ਮਹਿ ਕਾਰੀ ॥
ਜਿਸ ਸਰੀਰ-ਨਗਰ ਵਿਚ ਸੇਵਾ, ਸੰਤੋਖ, ਜਤ, ਉੱਚਾ ਆਚਰਨ ਤੇ ਸੰਜਮ ਕਾਰਿੰਦੇ ਹਨ
Truth and contentment govern this body-village.
ਜਤੁ ਸਤੁ ਸੰਜਮੁ ਸਰਣਿ ਮੁਰਾਰੀ ॥
(ਉਸ ਵਿਚ ਵੱਸਦਾ ਜੀਵ) ਪਰਮਾਤਮਾ ਦੀ ਸਰਨ ਵਿਚ ਟਿਕਿਆ ਰਹਿੰਦਾ ਹੈ ।
Chastity, truth and self-control are in the Sanctuary of the Lord.
ਨਾਨਕ ਸਹਜਿ ਮਿਲੈ ਜਗਜੀਵਨੁ ਗੁਰ ਸਬਦੀ ਪਤਿ ਪਾਇਦਾ ॥੧੬॥੪॥੧੬॥
ਹੇ ਨਾਨਕ! ਅਡੋਲ ਆਤਮਕ ਅਵਸਥਾ ਵਿਚ ਟਿਕੇ ਉਸ ਜੀਵ ਨੂੰ ਜਗਤ ਦਾ ਜੀਵਨ ਪ੍ਰਭੂ ਮਿਲ ਪੈਂਦਾ ਹੈ । ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਪਾਂਦਾ ਹੈ ।੧੬।੪।੧੬।
O Nanak, one intuitively meets the Lord, the Life of the World; the Word of the Guru's Shabad brings honor. ||16||4||16||