ਜੇਹੜੀ ਜੀਵ-ਇਸਤ੍ਰੀ ਪਰਮਾਤਮਾ ਦੇ ਨਾਮ ਤੋਂ ਖੁੰਝੀ ਰਹਿੰਦੀ ਹੈ ਉਹ ਦੁੱਖ ਸਹਾਰਦੀ ਹੈ
Wandering from the Name, he endures beatings.
(ਦੁਨੀਆ ਦੇ ਕੰਮਾਂ ਵਿਚ ਭਾਵੇਂ ਉਹ) ਬਹੁਤ ਸਿਆਣਪ (ਵਿਖਾਵੇ), ਉਸ ਦੀ (ਮਾਇਆ ਦੀ) ਭਟਕਣਾ ਦੂਰ ਨਹੀਂ ਹੁੰਦੀ ।
Even great cleverness does not dispel doubt.
ਜੇਹੜੇ ਬੰਦੇ ਪਰਮਾਤਮਾ ਦੀ ਯਾਦ ਵਲੋਂ ਅਵੇਸਲੇ ਰਹਿੰਦੇ ਹਨ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ, (ਉਹ ਮਾਇਆ ਦੇ ਮੋਹ ਵਿਚ) ਖ਼ੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਹਨ, ਉਹ (ਮੋਹ ਦੇ) ਬਹੁਤ ਹੀ ਭਾਰੇ ਬੋਝ ਹੇਠ ਲੱਦੇ ਰਹਿੰਦੇ ਹਨ ।੮।
The unconscious fool does not remain conscious of the Lord; he putrifies and rots away to death, carrying his heavy load of sin. ||8||
(ਮਾਇਆ ਦੇ ਮੋਹ ਵਿਚ ਫਸਿਆਂ ਦਾ ਜਿਧਰ ਕਿਧਰ ਭੀ ਹਾਲ ਵੇਖੋ) ਝਗੜਿਆਂ ਤੋਂ ਵਿਰੋਧ ਤੋਂ ਕੋਈ ਭੀ ਖ਼ਾਲੀ ਨਹੀਂ ਹੈ
No one is free of conflict and strife.
(ਤੇ ਤੁਹਾਨੂੰ ਯਕੀਨ ਨਹੀਂ ਆਉਂਦਾ ਤਾਂ) ਮੈਨੂੰ ਕੋਈ ਐਸਾ ਵਿਖਾਓ, ਮੈਂ ਉਸ ਦਾ ਸਤਕਾਰ ਕਰਦਾ ਹਾਂ ।
Show me anyone who is, and I will praise him.
ਆਪਣਾ ਮਨ ਤੇ ਸਰੀਰ ਭੇਟਾ ਕੀਤਿਆਂ ਹੀ (ਭਾਵ, ਆਪਣੇ ਮਨ ਦੀ ਅਗਵਾਈ ਤੇ ਗਿਆਨ-ਇੰਦ੍ਰਿਆਂ ਦੀ ਭਟਕਣਾ ਛੱਡਿਆਂ ਹੀ) ਜਗਤ ਦਾ ਜੀਵਨ ਪਰਮਾਤਮਾ ਮਿਲਦਾ ਹੈ, ਤਦੋਂ ਹੀ ਉਸ ਨਾਲ ਸਾਂਝ ਬਣਦੀ ਹੈ ।੯।
Dedicating mind and body to God, one meets the Lord, the Life of the World, and becomes just like Him. ||9||
ਕੋਈ ਆਦਮੀ ਨਹੀਂ ਜਾਣ ਸਕਦਾ ਕਿ ਪਰਮਾਤਮਾ ਕਿਹੋ ਜਿਹਾ ਹੈ ਅਤੇ ਕੇਡਾ ਵੱਡਾ ਹੈ ।
No one knows the state and extent of God.
ਜੇ ਕੋਈ ਮਨੁੱਖ ਆਪਣੇ ਆਪ ਨੂੰ ਵੱਡਾ ਅਖਵਾ ਕੇ (ਇਹ ਮਾਣ ਕਰੇ ਕਿ ਮੈਂ ਪ੍ਰਭੂ ਦੀ ਗਤਿ ਮਿਤਿ ਲੱਭ ਸਕਦਾ ਹਾਂ ਤਾਂ ਇਹ) ਮਾਣ ਉਸ ਦੇ ਆਤਮਕ ਜੀਵਨ ਨੂੰ ਤਬਾਹ ਕਰ ਦੇਂਦਾ ਹੈ ।
Whoever calls himself great, will be eaten by his greatness.
ਸਾਰੀ ਸ੍ਰਿਸ਼ਟੀ ਸਦਾ-ਥਿਰ ਰਹਿਣ ਵਾਲੇ ਮਾਲਕ ਨੇ ਪੈਦਾ ਕੀਤੀ ਹੈ (ਸਭ ਨੂੰ ਦਾਤਾਂ ਦੇਂਦਾ ਹੈ, ਪਰ ਉਸ ਦੀਆਂ) ਦਾਤਾਂ ਵਿਚ ਕਮੀ ਨਹੀਂ ਹੁੰਦੀ ।੧੦।
There is no lack of gifts of our True Lord and Master. He created all. ||10||
(ਪਰਮਾਤਮਾ ਦੀ ਇਹ ਇਕ) ਬੜੀ ਭਾਰੀ ਸਿਫ਼ਤਿ ਹੈ ਕਿ (ਇਤਨੇ ਵੱਡੇ ਜਗਤ-ਪਰਵਾਰ ਦਾ ਮਾਲਕ-ਖਸਮ ਹੋ ਕੇ ਭੀ) ਬੇ-ਪਰਵਾਹ ਹੈ (ਪ੍ਰਬੰਧ ਕਰਨ ਵਿਚ ਘਬਰਾਂਦਾ ਨਹੀਂ),
Great is the glorious greatness of the independent Lord.
ਆਪ ਹੀ ਪੈਦਾ ਕਰਦਾ ਹੈ ਤੇ ਆਪ ਹੀ ਸਭ ਨੂੰ ਰਿਜ਼ਕ ਅਪੜਾਂਦਾ ਹੈ ।
He Himself created, and gives sustanance to all.
ਸਭ ਦਾਤਾਂ ਦਾ ਮਾਲਕ ਪ੍ਰਭੂ ਦਇਆ ਦਾ ਸੋਮਾ ਹੈ, ਕਿਸੇ ਭੀ ਜੀਵ ਤੋਂ ਦੂਰ ਨਹੀਂ ਹੈ, ਉਹ ਰਜ਼ਾ ਦਾ ਮਾਲਕ ਜਿਸ ਜੀਵ ਨੂੰ ਮਿਲ ਪੈਂਦਾ ਹੈ ਉਹ (ਭੀ) ਆਤਮਕ ਅਡਲੋਤਾ ਵਿਚ ਟਿਕ ਜਾਂਦਾ ਹੈ ।੧੧।
The Merciful Lord is not far away; the Great Giver spontaneously unites with Himself, by His Will. ||11||
(ਸ੍ਰਿਸ਼ਟੀ ਦੇ) ਅਨੇਕਾਂ ਜੀਵ ਸੋਗ ਵਿਚ ਗ੍ਰਸੇ ਰਹਿੰਦੇ ਹਨ, ਅਨੇਕਾਂ ਜੀਵ ਰੋਗ ਹੇਠ ਦਬਾਏ ਰਹਿੰਦੇ ਹਨ
Some are sad, and some are afflicted with disease.
ਜੋ ਕੁਝ ਕਰਦਾ ਹੈ ਪ੍ਰਭੂ ਆਪ ਹੀ ਆਪ ਕਰਦਾ ਹੈ ।
Whatever God does, He does by Himself.
ਜੋ ਮਨੁੱਖ ਗੁਰੂ ਦੀ ਪੂਰੀ ਮਤਿ ਦੀ ਰਾਹੀਂ ਪਰਮਾਤਮਾ ਦੀ ਭਗਤੀ ਕਰਦਾ ਹੈ ਪਰਮਾਤਮਾ ਨਾਲ ਪੇ੍ਰਮ ਗੰਢਦਾ ਹੈ, ਉਹ ਉਸ ਅਮਰ ਪ੍ਰਭੂ ਵਿਚ ਲੀਨ ਰਹਿੰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਉਸ ਨੂੰ ਆਪਣਾ ਆਪ ਲਖਾ ਦੇਂਦਾ ਹੈ (ਤੇ ਉਸ ਨੂੰ ਕੋਈ ਸੋਗ ਕੋਈ ਰੋਗ ਨਹੀਂ ਵਿਆਪਦਾ) ।੧੨।
Through loving devotion, and the Perfect Teachings of the Guru, the unstruck sound current of the Shabad is realized. ||12||
ਅਨੇਕਾਂ ਬੰਦੇ (ਜਗਤ ਤਿਆਗ ਕੇ) ਨੰਗੇ ਰਹਿੰਦੇ ਹਨ, ਭੁੱਖਾਂ ਕੱਟਦੇ ਹਨ (ਤਿਆਗ ਦੇ ਭੁਲੇਖੇ ਦੇ) ਭਟਕਾਏ ਹੋਏ (ਥਾਂ ਥਾਂ) ਭੌਂਦੇ ਫਿਰਦੇ ਹਨ ।
Some wander and roam around, hungry and naked.
ਅਨੇਕਾਂ ਬੰਦੇ (ਕਿਸੇ ਮਿਥੀ ਆਤਮਕ ਉੱਨਤੀ ਦੀ ਪ੍ਰਾਪਤੀ ਦੀ ਖ਼ਾਤਰ) ਆਪਣੇ ਸਰੀਰ ਉਤੇ ਧੱਕਾ-ਜ਼ੋਰ ਕਰ ਕੇ ਮਰਦੇ ਹਨ ।
Some act in stubbornness and die, but do not know the value of God.
ਪਰ ਅਜੇਹਾ ਕੋਈ ਮਨੁੱਖ (ਮਨੁੱਖਾ ਜੀਵਨ ਦੀ) ਕਦਰ ਨਹੀਂ ਸਮਝਦਾ, ਅਜੇਹੇ ਕਿਸੇ ਬੰਦੇ ਨੂੰ ਚੰਗੇ ਮੰਦੇ ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ । ਉਹੀ ਬੰਦਾ ਸਮਝਦਾ ਹੈ ਜੋ ਗੁਰੂ ਦਾ ਸ਼ਬਦ ਕਮਾਂਦਾ ਹੈ (ਜੋ ਗੁਰੂ ਦੇ ਸ਼ਬਦ ਅਨੁਸਾਰ ਆਪਣਾ ਜੀਵਨ ਢਾਲਦਾ ਹੈ) ।੧੩।
They do not know the difference between good and bad; this is understood only through the practice of the Word of the Shabad. ||13||
ਅਨੇਕਾਂ ਬੰਦੇ (ਜਗਤ ਤਿਆਗ ਕੇ) ਤੀਰਥ (ਤੀਰਥਾਂ) ਉਤੇ ਇਸ਼ਨਾਨ ਕਰਦੇ ਹਨ, ਤੇ ਅੰਨ ਨਹੀਂ ਖਾਂਦੇ (ਦੁਧਾਧਾਰੀ ਬਣਦੇ ਹਨ) ।
Some bathe at sacred shrines and refuse to eat.
ਅਨੇਕਾਂ ਬੰਦੇ (ਤਿਆਗੀ ਬਣ ਕੇ) ਅੱਗ ਬਾਲਦੇ ਹਨ (ਧੂਣੀਆਂ ਤਪਾਂਦੇ ਹਨ ਤੇ) ਆਪਣੇ ਸਰੀਰ ਨੂੰ (ਤਪਾਂ ਦਾ) ਕਸ਼ਟ ਦੇਂਦੇ ਹਨ
Some torment their bodies in burning fire.
ਪਰ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਨਹੀਂ ਮਿਲਦੀ । ਸਿਮਰਨ ਤੋਂ ਬਿਨਾ ਹੋਰ ਕਿਸੇ ਤਰੀਕੇ ਨਾਲ ਕੋਈ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦਾ ।੧੪।
Without the Lord's Name, liberation is not obtained; how can anyone cross over? ||14||
(ਕਈ ਬੰਦੇ ਐਸੇ ਹਨ ਜੋ) ਔਝੜੇ ਜਾ ਕੇ ਗੁਰੂ ਦੀ ਮਤਿ ਤੇ ਤੁਰਨਾ ਛੱਡ ਦੇਂਦੇ ਹਨ ।
Abandoning the Guru's Teachings, some wander in the wilderness.
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਅਵੈੜਾ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਜਪਦਾ ।
The self-willed manmukhs are destitute; they do not meditate on the Lord.
ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਬੰਦੇ (ਨਿਰਾ) ਮਾਇਆ ਦਾ ਧੰਧਾ ਹੀ ਕਰਦੇ ਰਹਿੰਦੇ ਹਨ, ਅਜੇਹੇ ਬੰਦੇ ਖ਼ੁਆਰ ਹੋ ਹੋ ਕੇ (ਮਾਇਆ ਦੇ ਮੋਹ ਦੇ ਸਮੁੰਦਰ ਵਿਚ ਹੀ) ਗੋਤੇ ਖਾਂਦੇ ਰਹਿੰਦੇ ਹਨ (ਮਾਇਆ ਦੇ ਮੋਹ ਦੇ) ਝੂਠੇ ਧੰਧੇ ਵਿਚ (ਫਸੇ ਰਹਿਣ ਕਰਕੇ) ਆਤਮਕ ਮੌਤ ਉਹਨਾਂ ਦੀ ਵੈਰਨ ਬਣ ਜਾਂਦੀ ਹੈ ।੧੫।
They are ruined, destroyed and drowned from practicing falsehood; death is the enemy of the false. ||15||
ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਬੰਦੇ (ਨਿਰਾ) ਮਾਇਆ ਦਾ ਧੰਧਾ ਹੀ ਕਰਦੇ ਰਹਿੰਦੇ ਹਨ, ਅਜੇਹੇ ਬੰਦੇ ਖ਼ੁਆਰ ਹੋ ਹੋ ਕੇ (ਮਾਇਆ ਦੇ ਮੋਹ ਦੇ ਸਮੁੰਦਰ ਵਿਚ ਹੀ) ਗੋਤੇ ਖਾਂਦੇ ਰਹਿੰਦੇ ਹਨ (ਮਾਇਆ ਦੇ ਮੋਹ ਦੇ) ਝੂਠੇ ਧੰਧੇ ਵਿਚ (ਫਸੇ ਰਹਿਣ ਕਰਕੇ) ਆਤਮਕ ਮੌਤ ਉਹਨਾਂ ਦੀ ਵੈਰਨ ਬਣ ਜਾਂਦੀ ਹੈ ।੧੫।
By the Hukam of the Lord's Command, they come, and by the Hukam of His Command, they go.
ਜੇਹੜਾ ਜੀਵ ਉਸ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਉਹ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ।
One who realizes His Hukam, merges in the True Lord.
ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਸਿਮਰਨ ਦੀ) ਕਾਰ ਕਰਦਾ ਹੈ ਉਸ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, ਉਸ ਦੇ ਮਨ ਵਿਚ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ ।੧੬।੫।
O Nanak, he merges in the True Lord, and his mind is pleased with the Lord. The Gurmukhs do His work. ||16||5||
Maaroo, First Mehl:
ਕਰਤਾਰ ਆਪ ਹੀ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਇਸ ਵਿਚ ਵਿਆਪਕ ਹੈ ।
He Himself is the Creator Lord, the Architect of Destiny.
ਉਸ ਕਰਤਾਰ ਨੇ ਆਪ ਹੀ ਜਗਤ ਪੈਦਾ ਕਰ ਕੇ ਇਸ ਦੀ ਸੰਭਾਲ ਦਾ ਫ਼ਰਜ਼ ਭੀ ਪਛਾਣਿਆ ਹੈ ।
He evaluates those whom He Himself has created.
ਪ੍ਰਭੂ ਆਪ ਹੀ ਸਤਿਗੁਰੂ ਹੈ ਆਪ ਹੀ ਸੇਵਕ ਹੈ, ਪ੍ਰਭੂ ਨੇ ਆਪ ਹੀ ਇਹ ਸ੍ਰਿਸ਼ਟੀ ਰਚੀ ਹੈ ।੧।
He Himself is the True Guru, and He Himself is the servant; He Himself created the Universe. ||1||
(ਸਰਬ-ਵਿਆਪਕ ਹੋਣ ਕਰਕੇ ਪ੍ਰਭੂ) ਆਪ ਹੀ (ਹਰੇਕ ਜੀਵ ਦੇ) ਨੇੜੇ ਹੈ ਕਿਸੇ ਤੋਂ ਭੀ ਦੂਰ ਨਹੀਂ ।
He is near at hand, not far away.
ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਇਹ ਭੇਦ ਸਮਝ ਲੈਂਦੇ ਹਨ ਉਹ ਅਭੱੁਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ ।
The Gurmukhs understand Him; perfect are those humble beings.
ਗੁਰੂ ਦੀ ਸੰਗਤਿ ਕਰਨ ਕਰਕੇ ਉਹਨਾਂ ਨੂੰ ਇਹ ਮਹੱਤਤਾ ਮਿਲਦੀ ਹੈ ਕਿ ਉਹਨਾਂ ਦੀ ਸੰਗਤਿ ਤੋਂ ਭੀ ਦਿਨ ਰਾਤ ਲਾਭ ਹੀ ਲਾਭ ਮਿਲਦਾ ਹੈ ।੨।
Associating with them night and day is profitable. This is the glorious greatness of associating with the Guru. ||2||
ਹੇ ਪ੍ਰਭੂ! ਹਰੇਕ ਜੁਗ ਵਿਚ ਤੇਰੇ ਸੰਤ ਨੇਕ ਬੰਦੇ ਹੁੰਦੇ ਹਨ,
Throughout the ages, Your Saints are holy and sublime, O God.
ਉਹ ਜੀਭ ਨਾਲ ਰਸ ਲੈ ਕੇ ਤੇਰੇ ਗੁਣ ਗਾਂਦੇ ਹਨ ।
They sing the Glorious Praises of the Lord, savoring it with their tongues.
ਤੈਥੋਂ ਬਿਨਾ ਉਹਨਾਂ ਨੂੰ ਕਿਸੇ ਹੋਰ ਦੀ ਆਸ ਨਹੀਂ ਹੁੰਦੀ, ਹੇ ਪ੍ਰਭੂ! ਉਹ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ (ਆਪਣੇ ਅੰਦਰੋਂ) ਦੁੱਖ ਦਰਿੱਦ੍ਰ ਦੂਰ ਕਰ ਲੈਂਦੇ ਹਨ ।੩।
They chant His Praises, and their pain and poverty are taken away; they are not afraid of anyone else. ||3||
ਉਹ (ਸੰਤ ਜਨ ਮਾਇਆ ਦੇ ਹੱਲਿਆਂ ਵਲੋਂ ਸਦਾ) ਸੁਚੇਤ ਰਹਿੰਦੇ ਹਨ, ਉਹ ਗ਼ਫ਼ਲਤ ਦੀ ਨੀਂਦ ਵਿਚ ਕਦੇ ਭੀ ਸੁੱਤੇ ਨਹੀਂ ਦਿੱਸਦੇ ।
They remain awake and aware, and do not appear to sleep.
ਉਹਨਾਂ ਦੀ ਸੰਗਤਿ ਅਨੇਕਾਂ ਕੁਲਾਂ ਤਾਰ ਦੇਂਦੀ ਹੈ ਕਿਉਂਕਿ ਉਹ ਸਭ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਵੰਡਦੇ ਹਨ ।
They serve up Truth, and so save their companions and relatives.
(ਉਹਨਾਂ ਦੇ ਅੰਦਰ) ਪਾਪਾਂ ਦੀ ਮੈਲ (ਰਤਾ ਭੀ) ਨਹੀਂ ਹੁੰਦੀ, ਉਹ ਪਵਿੱਤ੍ਰ ਜੀਵਨ ਵਾਲੇ ਹੁੰਦੇ ਹਨ, ਉਹ ਪ੍ਰਭੂ ਦੀ ਭਗਤੀ ਵਿਚ ਰੁੱਝੇ ਰਹਿੰਦੇ ਹਨ, ਪ੍ਰਭੂ ਦੇ ਚਰਨਾਂ ਵਿਚ ਸੁਰਤਿ ਜੋੜੀ ਰੱਖਦੇ ਹਨ ।੪।
They are not stained with the filth of sins; they are immaculate and pure, and remain absorbed in loving devotional worship. ||4||
ਹੇ ਪ੍ਰਾਣੀਹੋ! ਹਰੀ-ਜਨਾਂ ਦੀ ਸੰਗਤਿ ਵਿਚ ਰਹਿ ਕੇ ਸਤਿਗੁਰੂ ਦੀ ਬਾਣੀ ਵਿਚ ਜੁੜ ਕੇ
O humble servants of the Lord, understand the Word of the Guru's Bani.
ਕੇ (ਇਹ ਪੱਕੀ ਗੱਲ) ਸਮਝ ਲਵੋ ਕਿ ਇਹ ਜੁਆਨੀ ਇਹ ਸੁਆਸ ਇਹ ਸਰੀਰ ਸਭ ਪੁਰਾਣੇ ਹੋ ਜਾਣ ਵਾਲੇ ਹਨ ।
This youth, breath and body shall pass away.
ਹੇ ਪ੍ਰਾਣੀ! (ਜੇਹੜਾ ਭੀ ਜੰਮਿਆ ਹੈ ਉਸ ਨੇ) ਥੋੜੇ ਹੀ ਸਮੇ ਵਿਚ ਮੌਤ ਦੇ ਵੱਸ ਆ ਜਾਣਾ ਹੈ, (ਇਸ ਵਾਸਤੇ) ਪਰਮਾਤਮਾ ਦਾ ਨਾਮ ਜਪੋ ਤੇ ਹਿਰਦੇ ਵਿਚ ਉਸ ਦਾ ਧਿਆਨ ਧਰੋ ।੫।
O mortal, you shall die today or tomorrow; chant, and meditate on the Lord within your heart. ||5||
ਹੇ ਪ੍ਰਾਣੀ! ਨਿਰੇ ਮਾਇਆ ਦੇ ਮੋਹ ਦੀਆਂ ਗੱਲਾਂ ਛੱਡੋ ।
O mortal, abandon falsehood and your worthless ways.
ਜਿਸ ਮਨੁੱਖ ਦੇ ਅੰਦਰ ਨਿਰਾ ਮਾਇਆ ਦਾ ਮੋਹ ਹੀ ਹੈ ਉਸ ਨੂੰ ਆਤਮਕ ਮੌਤ ਪਹੁੰਚ ਪਹੁੰਚ ਕੇ ਮਾਰਦੀ ਹੈ ।
Death viciously kills the false beings.
ਮਾਇਆ-ਵੇੜ੍ਹੇ ਜੀਵ ਮਾਇਆ ਦੇ ਮੋਹ ਵਿਚ ਖ਼ੁਆਰ ਹੁੰਦੇ ਹਨ । ਜਿਸ ਮਨੁੱਖ ਦੇ ਮਨ ਵਿਚ ਹਉਮੈ ਹੈ ਉਹ ਮੇਰ-ਤੇਰ ਦੇ ਰਸਤੇ ਪੈ ਕੇ ਖ਼ੁਆਰ ਹੁੰਦਾ ਹੈ, ਹਉਮੈ ਉਸ ਨੂੰ ਖ਼ੁਆਰ ਕਰਦੀ ਹੈ ।੬।
The faithless cynic is ruined through falsehood and his egotistical mind.On the path of duality, he rots away and decomposes. ||6||