ਮਾਰੂ ਮਹਲਾ ੧ ॥
Maaroo, First Mehl:
 
ਆਪੇ ਕਰਤਾ ਪੁਰਖੁ ਬਿਧਾਤਾ ॥
ਕਰਤਾਰ ਆਪ ਹੀ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਇਸ ਵਿਚ ਵਿਆਪਕ ਹੈ ।
He Himself is the Creator Lord, the Architect of Destiny.
 
ਜਿਨਿ ਆਪੇ ਆਪਿ ਉਪਾਇ ਪਛਾਤਾ ॥
ਉਸ ਕਰਤਾਰ ਨੇ ਆਪ ਹੀ ਜਗਤ ਪੈਦਾ ਕਰ ਕੇ ਇਸ ਦੀ ਸੰਭਾਲ ਦਾ ਫ਼ਰਜ਼ ਭੀ ਪਛਾਣਿਆ ਹੈ ।
He evaluates those whom He Himself has created.
 
ਆਪੇ ਸਤਿਗੁਰੁ ਆਪੇ ਸੇਵਕੁ ਆਪੇ ਸ੍ਰਿਸਟਿ ਉਪਾਈ ਹੇ ॥੧॥
ਪ੍ਰਭੂ ਆਪ ਹੀ ਸਤਿਗੁਰੂ ਹੈ ਆਪ ਹੀ ਸੇਵਕ ਹੈ, ਪ੍ਰਭੂ ਨੇ ਆਪ ਹੀ ਇਹ ਸ੍ਰਿਸ਼ਟੀ ਰਚੀ ਹੈ ।੧।
He Himself is the True Guru, and He Himself is the servant; He Himself created the Universe. ||1||
 
ਆਪੇ ਨੇੜੈ ਨਾਹੀ ਦੂਰੇ ॥
(ਸਰਬ-ਵਿਆਪਕ ਹੋਣ ਕਰਕੇ ਪ੍ਰਭੂ) ਆਪ ਹੀ (ਹਰੇਕ ਜੀਵ ਦੇ) ਨੇੜੇ ਹੈ ਕਿਸੇ ਤੋਂ ਭੀ ਦੂਰ ਨਹੀਂ ।
He is near at hand, not far away.
 
ਬੂਝਹਿ ਗੁਰਮੁਖਿ ਸੇ ਜਨ ਪੂਰੇ ॥
ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਇਹ ਭੇਦ ਸਮਝ ਲੈਂਦੇ ਹਨ ਉਹ ਅਭੱੁਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ ।
The Gurmukhs understand Him; perfect are those humble beings.
 
ਤਿਨ ਕੀ ਸੰਗਤਿ ਅਹਿਨਿਸਿ ਲਾਹਾ ਗੁਰ ਸੰਗਤਿ ਏਹ ਵਡਾਈ ਹੇ ॥੨॥
ਗੁਰੂ ਦੀ ਸੰਗਤਿ ਕਰਨ ਕਰਕੇ ਉਹਨਾਂ ਨੂੰ ਇਹ ਮਹੱਤਤਾ ਮਿਲਦੀ ਹੈ ਕਿ ਉਹਨਾਂ ਦੀ ਸੰਗਤਿ ਤੋਂ ਭੀ ਦਿਨ ਰਾਤ ਲਾਭ ਹੀ ਲਾਭ ਮਿਲਦਾ ਹੈ ।੨।
Associating with them night and day is profitable. This is the glorious greatness of associating with the Guru. ||2||
 
ਜੁਗਿ ਜੁਗਿ ਸੰਤ ਭਲੇ ਪ੍ਰਭ ਤੇਰੇ ॥
ਹੇ ਪ੍ਰਭੂ! ਹਰੇਕ ਜੁਗ ਵਿਚ ਤੇਰੇ ਸੰਤ ਨੇਕ ਬੰਦੇ ਹੁੰਦੇ ਹਨ,
Throughout the ages, Your Saints are holy and sublime, O God.
 
ਹਰਿ ਗੁਣ ਗਾਵਹਿ ਰਸਨ ਰਸੇਰੇ ॥
ਉਹ ਜੀਭ ਨਾਲ ਰਸ ਲੈ ਕੇ ਤੇਰੇ ਗੁਣ ਗਾਂਦੇ ਹਨ ।
They sing the Glorious Praises of the Lord, savoring it with their tongues.
 
ਉਸਤਤਿ ਕਰਹਿ ਪਰਹਰਿ ਦੁਖੁ ਦਾਲਦੁ ਜਿਨ ਨਾਹੀ ਚਿੰਤ ਪਰਾਈ ਹੇ ॥੩॥
ਤੈਥੋਂ ਬਿਨਾ ਉਹਨਾਂ ਨੂੰ ਕਿਸੇ ਹੋਰ ਦੀ ਆਸ ਨਹੀਂ ਹੁੰਦੀ, ਹੇ ਪ੍ਰਭੂ! ਉਹ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ (ਆਪਣੇ ਅੰਦਰੋਂ) ਦੁੱਖ ਦਰਿੱਦ੍ਰ ਦੂਰ ਕਰ ਲੈਂਦੇ ਹਨ ।੩।
They chant His Praises, and their pain and poverty are taken away; they are not afraid of anyone else. ||3||
 
ਓਇ ਜਾਗਤ ਰਹਹਿ ਨ ਸੂਤੇ ਦੀਸਹਿ ॥
ਉਹ (ਸੰਤ ਜਨ ਮਾਇਆ ਦੇ ਹੱਲਿਆਂ ਵਲੋਂ ਸਦਾ) ਸੁਚੇਤ ਰਹਿੰਦੇ ਹਨ, ਉਹ ਗ਼ਫ਼ਲਤ ਦੀ ਨੀਂਦ ਵਿਚ ਕਦੇ ਭੀ ਸੁੱਤੇ ਨਹੀਂ ਦਿੱਸਦੇ ।
They remain awake and aware, and do not appear to sleep.
 
ਸੰਗਤਿ ਕੁਲ ਤਾਰੇ ਸਾਚੁ ਪਰੀਸਹਿ ॥
ਉਹਨਾਂ ਦੀ ਸੰਗਤਿ ਅਨੇਕਾਂ ਕੁਲਾਂ ਤਾਰ ਦੇਂਦੀ ਹੈ ਕਿਉਂਕਿ ਉਹ ਸਭ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਵੰਡਦੇ ਹਨ ।
They serve up Truth, and so save their companions and relatives.
 
ਕਲਿਮਲ ਮੈਲੁ ਨਾਹੀ ਤੇ ਨਿਰਮਲ ਓਇ ਰਹਹਿ ਭਗਤਿ ਲਿਵ ਲਾਈ ਹੇ ॥੪॥
(ਉਹਨਾਂ ਦੇ ਅੰਦਰ) ਪਾਪਾਂ ਦੀ ਮੈਲ (ਰਤਾ ਭੀ) ਨਹੀਂ ਹੁੰਦੀ, ਉਹ ਪਵਿੱਤ੍ਰ ਜੀਵਨ ਵਾਲੇ ਹੁੰਦੇ ਹਨ, ਉਹ ਪ੍ਰਭੂ ਦੀ ਭਗਤੀ ਵਿਚ ਰੁੱਝੇ ਰਹਿੰਦੇ ਹਨ, ਪ੍ਰਭੂ ਦੇ ਚਰਨਾਂ ਵਿਚ ਸੁਰਤਿ ਜੋੜੀ ਰੱਖਦੇ ਹਨ ।੪।
They are not stained with the filth of sins; they are immaculate and pure, and remain absorbed in loving devotional worship. ||4||
 
ਬੂਝਹੁ ਹਰਿ ਜਨ ਸਤਿਗੁਰ ਬਾਣੀ ॥
ਹੇ ਪ੍ਰਾਣੀਹੋ! ਹਰੀ-ਜਨਾਂ ਦੀ ਸੰਗਤਿ ਵਿਚ ਰਹਿ ਕੇ ਸਤਿਗੁਰੂ ਦੀ ਬਾਣੀ ਵਿਚ ਜੁੜ ਕੇ
O humble servants of the Lord, understand the Word of the Guru's Bani.
 
ਏਹੁ ਜੋਬਨੁ ਸਾਸੁ ਹੈ ਦੇਹ ਪੁਰਾਣੀ ॥
ਕੇ (ਇਹ ਪੱਕੀ ਗੱਲ) ਸਮਝ ਲਵੋ ਕਿ ਇਹ ਜੁਆਨੀ ਇਹ ਸੁਆਸ ਇਹ ਸਰੀਰ ਸਭ ਪੁਰਾਣੇ ਹੋ ਜਾਣ ਵਾਲੇ ਹਨ ।
This youth, breath and body shall pass away.
 
ਆਜੁ ਕਾਲਿ ਮਰਿ ਜਾਈਐ ਪ੍ਰਾਣੀ ਹਰਿ ਜਪੁ ਜਪਿ ਰਿਦੈ ਧਿਆਈ ਹੇ ॥੫॥
ਹੇ ਪ੍ਰਾਣੀ! (ਜੇਹੜਾ ਭੀ ਜੰਮਿਆ ਹੈ ਉਸ ਨੇ) ਥੋੜੇ ਹੀ ਸਮੇ ਵਿਚ ਮੌਤ ਦੇ ਵੱਸ ਆ ਜਾਣਾ ਹੈ, (ਇਸ ਵਾਸਤੇ) ਪਰਮਾਤਮਾ ਦਾ ਨਾਮ ਜਪੋ ਤੇ ਹਿਰਦੇ ਵਿਚ ਉਸ ਦਾ ਧਿਆਨ ਧਰੋ ।੫।
O mortal, you shall die today or tomorrow; chant, and meditate on the Lord within your heart. ||5||
 
ਛੋਡਹੁ ਪ੍ਰਾਣੀ ਕੂੜ ਕਬਾੜਾ ॥
ਹੇ ਪ੍ਰਾਣੀ! ਨਿਰੇ ਮਾਇਆ ਦੇ ਮੋਹ ਦੀਆਂ ਗੱਲਾਂ ਛੱਡੋ ।
O mortal, abandon falsehood and your worthless ways.
 
ਕੂੜੁ ਮਾਰੇ ਕਾਲੁ ਉਛਾਹਾੜਾ ॥
ਜਿਸ ਮਨੁੱਖ ਦੇ ਅੰਦਰ ਨਿਰਾ ਮਾਇਆ ਦਾ ਮੋਹ ਹੀ ਹੈ ਉਸ ਨੂੰ ਆਤਮਕ ਮੌਤ ਪਹੁੰਚ ਪਹੁੰਚ ਕੇ ਮਾਰਦੀ ਹੈ ।
Death viciously kills the false beings.
 
ਸਾਕਤ ਕੂੜਿ ਪਚਹਿ ਮਨਿ ਹਉਮੈ ਦੁਹੁ ਮਾਰਗਿ ਪਚੈ ਪਚਾਈ ਹੇ ॥੬॥
ਮਾਇਆ-ਵੇੜ੍ਹੇ ਜੀਵ ਮਾਇਆ ਦੇ ਮੋਹ ਵਿਚ ਖ਼ੁਆਰ ਹੁੰਦੇ ਹਨ । ਜਿਸ ਮਨੁੱਖ ਦੇ ਮਨ ਵਿਚ ਹਉਮੈ ਹੈ ਉਹ ਮੇਰ-ਤੇਰ ਦੇ ਰਸਤੇ ਪੈ ਕੇ ਖ਼ੁਆਰ ਹੁੰਦਾ ਹੈ, ਹਉਮੈ ਉਸ ਨੂੰ ਖ਼ੁਆਰ ਕਰਦੀ ਹੈ ।੬।
The faithless cynic is ruined through falsehood and his egotistical mind.On the path of duality, he rots away and decomposes. ||6||
 
ਛੋਡਿਹੁ ਨਿੰਦਾ ਤਾਤਿ ਪਰਾਈ ॥
(ਹੇ ਭਾਈ!) ਪਰਾਈ ਈਰਖਾ ਤੇ ਪਰਾਈ ਨਿੰਦਿਆ ਛੱਡ ਦਿਉ ।
Abandon slander and envy of others.
 
ਪੜਿ ਪੜਿ ਦਝਹਿ ਸਾਤਿ ਨ ਆਈ ॥
(ਜੇਹੜੇ ਨਿੰਦਿਆ ਤੇ ਈਰਖਾ ਕਰਦੇ ਹਨ ਉਹ ਨਿੰਦਿਆ ਤੇ ਈਰਖਾ ਦੀ ਸੜਨ ਵਿਚ) ਪੈ ਪੈ ਕੇ ਸੜਦੇ ਹਨ (ਉਹਨਾਂ ਨੂੰ ਆਪਣੇ ਆਪ ਨੂੰ ਭੀ) ਆਤਮਕ ਸ਼ਾਂਤੀ ਨਹੀਂ ਮਿਲਦੀ ।
Reading and studying, they burn, and do not find tranquility.
 
ਮਿਲਿ ਸਤਸੰਗਤਿ ਨਾਮੁ ਸਲਾਹਹੁ ਆਤਮ ਰਾਮੁ ਸਖਾਈ ਹੇ ॥੭॥
(ਹੇ ਭਾਈ!) ਸਤ ਸੰਗਤਿ ਵਿਚ ਮਿਲ ਕੇ ਪ੍ਰਭੂ ਦੇ ਨਾਮ ਦੀ ਸਿਫ਼ਤਿ-ਸਾਲਾਹ ਕਰੋ (ਜੇਹੜੇ ਬੰਦੇ ਸਿਫ਼ਤਿ-ਸਾਲਾਹ ਕਰਦੇ ਹਨ) ਪਰਮਾਤਮਾ ਉਹਨਾਂ ਦਾ (ਸਦਾ ਦਾ) ਸਾਥੀ ਬਣ ਜਾਂਦਾ ਹੈ ।੭।
Joining the Sat Sangat, the True Congregation, praise the Naam, the Name of the Lord. The Lord, the Supreme Soul, shall be your helper and companion. ||7||
 
ਛੋਡਹੁ ਕਾਮ ਕ੍ਰੋਧੁ ਬੁਰਿਆਈ ॥
ਹੇ ਭਾਈ! ਕਾਮ ਕੋ੍ਰਧ ਆਦਿਕ ਮੰਦ ਕਰਮ ਤਿਆਗੋ, ਹਉਮੈ ਦੀ ਉਲਝਣ ਛੱਡੋ, (ਵਿਕਾਰਾਂ ਵਿਚ) ਖਚਿਤ ਹੋਣ ਤੋਂ ਬਚੋ ।
Abandon sexual desire, anger and wickedness.
 
ਹਉਮੈ ਧੰਧੁ ਛੋਡਹੁ ਲੰਪਟਾਈ ॥
(ਪਰ ਇਹਨਾਂ ਵਿਕਾਰਾਂ ਤੋਂ) ਤਦੋਂ ਹੀ ਬਚ ਸਕੋਗੇ ਜੇ ਸਤਿਗੁਰੂ ਦਾ ਆਸਰਾ ਲਵੋਗੇ ।
Abandon your involvement in egotistical affairs and conflicts.
 
ਸਤਿਗੁਰ ਸਰਣਿ ਪਰਹੁ ਤਾ ਉਬਰਹੁ ਇਉ ਤਰੀਐ ਭਵਜਲੁ ਭਾਈ ਹੇ ॥੮॥
ਇਸੇ ਤਰ੍ਹਾਂ ਹੀ (ਭਾਵ, ਗੁਰੂ ਦੀ ਸਰਨ ਪਿਆਂ ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ।੮।
If you seek the Sanctuary of the True Guru, then you shall be saved. In this way you shall cross over the terrifying world-ocean, O Siblings of Destiny. ||8||
 
ਆਗੈ ਬਿਮਲ ਨਦੀ ਅਗਨਿ ਬਿਖੁ ਝੇਲਾ ॥
ਨਿੰਦਾ ਤਾਤਿ ਪਰਾਈ ਕਾਮ ਕੋ੍ਰਧ ਬੁਰਿਆਈ ਵਾਲੇ ਜੀਵਨ ਵਿਚ ਪਿਆਂ ਨਿਰੋਲ ਅੱਗ ਦੀ ਨਦੀ ਵਿਚੋਂ ਦੀ ਜੀਵਨ-ਪੰਧ ਬਣ ਜਾਂਦਾ ਹੈ ਜਿਥੇ ਉਹ ਲਾਟਾਂ ਨਿਕਲਦੀਆਂ ਹਨ ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦੀਆਂ ਹਨ ।
In the hereafter, you shall have to cross over the fiery river of poisonous flames.
 
ਤਿਥੈ ਅਵਰੁ ਨ ਕੋਈ ਜੀਉ ਇਕੇਲਾ ॥
ਉਸ ਆਤਮਕ ਬਿਪਤਾ ਵਿਚ ਕੋਈ ਹੋਰ ਸਾਥੀ ਨਹੀਂ ਬਣਦਾ, ਇਕੱਲੀ ਆਪਣੀ ਜਿੰਦ ਹੀ ਦੁੱਖ ਸਹਾਰਦੀ ਹੈ ।
No one else will be there; your soul shall be all alone.
 
ਭੜ ਭੜ ਅਗਨਿ ਸਾਗਰੁ ਦੇ ਲਹਰੀ ਪੜਿ ਦਝਹਿ ਮਨਮੁਖ ਤਾਈ ਹੇ ॥੯॥
ਨਿੰਦਿਆ ਈਰਖਾ ਕਾਮ ਕੋ੍ਰਧ ਆਦਿਕ ਦੀ) ਅੱਗ ਦਾ ਸਮੁੰਦਰ ਇਤਨਾ ਭਾਂਬੜ ਬਾਲਦਾ ਹੈ ਤੇ ਇਤਨੀਆਂ ਲਾਟਾਂ ਛੱਡਦਾ ਹੈ ਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਉਸ ਵਿਚ ਪੈ ਕੇ ਸੜਦੇ ਹਨ (ਆਤਮਕ ਜੀਵਨ ਤਬਾਹ ਕਰ ਲੈਂਦੇ ਹਨ ਤੇ ਦੁਖੀ ਹੁੰਦੇ ਹਨ) ।੯।
The ocean of fire spits out waves of searing flames; the self-willed manmukhs fall into it, and are roasted there. ||9||
 
ਗੁਰ ਪਹਿ ਮੁਕਤਿ ਦਾਨੁ ਦੇ ਭਾਣੈ ॥
(ਇਸ ਅੱਗ ਦੇ ਸਮੁੰਦਰ ਤੋਂ) ਖ਼ਲਾਸੀ (ਦਾ ਵਸੀਲਾ) ਗੁਰੂ ਦੇ ਪਾਸ ਹੀ ਹੈ, ਗੁਰੂ ਆਪਣੀ ਰਜ਼ਾ ਵਿਚ (ਪਰਮਾਤਮਾ ਦੇ ਨਾਮ ਦੀ) ਖੈਰ ਪਾਂਦਾ ਹੈ,
Liberation comes from the Guru; He grants this blessing by the Pleasure of His Will.
 
ਜਿਨਿ ਪਾਇਆ ਸੋਈ ਬਿਧਿ ਜਾਣੈ ॥
ਜਿਸ ਨੇ ਇਹ ਖੈਰ ਪ੍ਰਾਪਤ ਕੀਤੀ ਉਹ (ਇਸ ਸਮੁੰਦਰ ਵਿਚੋਂ ਬਚ ਨਿਕਲਣ ਦਾ) ਭੇਤ ਸਮਝ ਲੈਂਦਾ ਹੈ ।
He alone knows the way, who obtains it.
 
ਜਿਨ ਪਾਇਆ ਤਿਨ ਪੂਛਹੁ ਭਾਈ ਸੁਖੁ ਸਤਿਗੁਰ ਸੇਵ ਕਮਾਈ ਹੇ ॥੧੦॥
ਜਿਨ੍ਹਾਂ ਨੂੰ ਗੁਰੂ ਤੋਂ ਨਾਮ-ਦਾਨ ਮਿਲਦਾ ਹੈ, ਹੇ ਭਾਈ! ਉਹਨਾਂ ਤੋਂ ਪੁੱਛ ਕੇ ਵੇਖ ਲਵੋ (ਉਹ ਦੱਸਦੇ ਹਨ ਕਿ) ਸਤਿਗੁਰੂ ਦੀ ਦੱਸੀ ਸੇਵਾ ਕੀਤਿਆਂ ਆਤਮਕ ਆਨੰਦ ਮਿਲਦਾ ਹੈ ।੧੦।
So ask one who has obtained it, O Siblings of Destiny. Serve the True Guru, and find peace. ||10||
 
ਗੁਰ ਬਿਨੁ ਉਰਝਿ ਮਰਹਿ ਬੇਕਾਰਾ ॥
ਗੁਰੂ ਦੀ ਸਰਨ ਪੈਣ ਤੋਂ ਬਿਨਾ ਜੀਵ ਵਿਕਾਰਾਂ ਵਿਚ ਫਸ ਕੇ ਆਤਮਕ ਮੌਤ ਸਹੇੜ ਲੈਂਦੇ ਹਨ,
Without the Guru, he dies entangled in sin and corruption.
 
ਜਮੁ ਸਿਰਿ ਮਾਰੇ ਕਰੇ ਖੁਆਰਾ ॥
(ਆਤਮਕ) ਮੌਤ (ਉਹਨਾਂ ਦੇ) ਸਿਰ ਉਤੇ (ਮੁੜ ਮੁੜ) ਚੋਟ ਮਾਰਦੀ ਹੈ ਤੇ (ਉਹਨਾਂ ਨੂੰ) ਖ਼ੁਆਰ ਕਰਦੀ (ਰਹਿੰਦੀ ਹੈ) ।
The Messenger of Death smashes his head and humiliates him.
 
ਬਾਧੇ ਮੁਕਤਿ ਨਾਹੀ ਨਰ ਨਿੰਦਕ ਡੂਬਹਿ ਨਿੰਦ ਪਰਾਈ ਹੇ ॥੧੧॥
(ਨਿੰਦਿਆ ਦੀ ਫਾਹੀ ਵਿਚ) ਬੱਝੇ ਹੋਏ ਨਿੰਦਕ ਬੰਦਿਆਂ ਨੂੰ (ਨਿੰਦਿਆ ਦੀ ਵਾਦੀ ਵਿਚੋਂ) ਖ਼ਲਾਸੀ ਨਸੀਬ ਨਹੀਂ ਹੁੰਦੀ, ਪਰਾਈ ਨਿੰਦਿਆ (ਦੇ ਸਮੁੰਦਰ ਵਿਚ) ਸਦਾ ਗੋਤੇ ਖਾਂਦੇ ਰਹਿੰਦੇ ਹਨ ।੧੧।
The slanderous person is not freed of his bonds; he is drowned, slandering others. ||11||
 
ਬੋਲਹੁ ਸਾਚੁ ਪਛਾਣਹੁ ਅੰਦਰਿ ॥
(ਹੇ ਭਾਈ!) ਸਦਾ-ਥਿਰ ਪ੍ਰਭੂ ਦਾ ਨਾਮ ਜਪੋ, ਉਸ ਨੂੰ ਆਪਣੇ ਅੰਦਰ ਵੱਸਦਾ ਪ੍ਰਤੀਤ ਕਰੋ ।
So speak the Truth, and realize the Lord deep within.
 
ਦੂਰਿ ਨਾਹੀ ਦੇਖਹੁ ਕਰਿ ਨੰਦਰਿ ॥
ਧਿਆਨ ਲਾ ਕੇ ਵੇਖੋ, ਉਹ ਤੁਹਾਥੋਂ ਦੂਰ ਨਹੀਂ ਹੈ ।
He is not far away; look, and see Him.
 
ਬਿਘਨੁ ਨਾਹੀ ਗੁਰਮੁਖਿ ਤਰੁ ਤਾਰੀ ਇਉ ਭਵਜਲੁ ਪਾਰਿ ਲੰਘਾਈ ਹੇ ॥੧੨॥
ਗੁਰੂ ਦੀ ਸਰਨ ਪੈ ਕੇ (ਨਾਮ ਜਪੋ, ਨਾਮ ਸਿਮਰਨ ਦੀ) ਤਾਰੀ ਤਰੋ (ਜੀਵਨ-ਸਫ਼ਰ ਵਿਚ ਕੋਈ) ਰੁਕਾਵਟ ਨਹੀਂ ਆਵੇਗੀ । ਗੁਰੂ ਇਸ ਤਰ੍ਹਾਂ (ਭਾਵ, ਨਾਮ ਜਪਾ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ।੧੨।
No obstacles shall block your way; become Gurmukh, and cross over to the other side. This is the way to cross over the terrifying world-ocean. ||12||
 
ਦੇਹੀ ਅੰਦਰਿ ਨਾਮੁ ਨਿਵਾਸੀ ॥
ਪਰਮਾਤਮਾ ਦਾ ਨਾਮ ਹਰੇਕ ਜੀਵ ਦੇ ਸਰੀਰ ਦੇ ਅੰਦਰ ਨਿਵਾਸ ਰੱਖਦਾ ਹੈ,
The Naam, the Name of the Lord, abides deep within the body.
 
ਆਪੇ ਕਰਤਾ ਹੈ ਅਬਿਨਾਸੀ ॥
ਅਬਿਨਾਸ਼ੀ ਕਰਤਾਰ ਆਪ ਹੀ (ਹਰੇਕ ਦੇ ਅੰਦਰ ਮੌਜੂਦ) ਹੈ ।
The Creator Lord is eternal and imperishable.
 
ਨਾ ਜੀਉ ਮਰੈ ਨ ਮਾਰਿਆ ਜਾਈ ਕਰਿ ਦੇਖੈ ਸਬਦਿ ਰਜਾਈ ਹੇ ॥੧੩॥
(ਜੀਵ ਉਸ ਪਰਮਾਤਮਾ ਦੀ ਹੀ ਅੰਸ ਹੈ, ਇਸ ਵਾਸਤੇ) ਜੀਵਾਤਮਾ ਨਾਹ ਮਰਦਾ ਹੈ, ਨਾਹ ਇਸ ਨੂੰ ਕੋਈ ਮਾਰ ਸਕਦਾ ਹੈ । ਰਜ਼ਾ ਦਾ ਮਾਲਕ ਕਰਤਾਰ (ਜੀਵ) ਪੈਦਾ ਕਰ ਕੇ ਆਪਣੇ ਹੁਕਮ ਵਿਚ (ਸਭ ਦੀ) ਸੰਭਾਲ ਕਰਦਾ ਹੈ ।੧੩।
The soul does not die, and it cannot be killed; God creates and watches over all. Through the Word of the Shabad, His Will is manifest. ||13||
 
ਓਹੁ ਨਿਰਮਲੁ ਹੈ ਨਾਹੀ ਅੰਧਿਆਰਾ ॥
ਉਹ ਪਰਮਾਤਮਾ ਸੁੱਧ-ਸਰੂਪ ਹੈ, ਉਸ ਵਿਚ (ਮਾਇਆ ਦੇ ਮੋਹ ਆਦਿਕ ਦਾ) ਰਤਾ ਭੀ ਹਨੇਰਾ ਨਹੀਂ ਹੈ ।
He is immaculate, and has no darkness.
 
ਓਹੁ ਆਪੇ ਤਖਤਿ ਬਹੈ ਸਚਿਆਰਾ ॥
ਉਹ ਸੱਚ-ਸਰੂਪ ਪ੍ਰਭੂ ਆਪ ਹੀ (ਹਰੇਕ ਦੇ) ਹਿਰਦੇ ਤਖ਼ਤ ਉਤੇ ਬੈਠਾ ਹੋਇਆ ਹੈ ।
The True Lord Himself sits upon His throne.
 
ਸਾਕਤ ਕੂੜੇ ਬੰਧਿ ਭਵਾਈਅਹਿ ਮਰਿ ਜਨਮਹਿ ਆਈ ਜਾਈ ਹੇ ॥੧੪॥
ਪਰ ਮਾਇਆ-ਵੇੜ੍ਹੇ ਜੀਵ ਮਾਇਆ ਦੇ ਮੋਹ ਵਿਚ ਬੱਝ ਕੇ ਭਟਕਣਾ ਵਿਚ ਪਏ ਹੋਏ ਹਨ, ਮਰਦੇ ਹਨ ਜੰਮਦੇ ਹਨ, ਉਹਨਾਂ ਦਾ ਇਹ ਆਵਾਗਵਨ ਦਾ ਗੇੜ ਬਣਿਆ ਰਹਿੰਦਾ ਹੈ ।੧੪।
The faithless cynics are bound and gagged, and forced to wander in reincarnation. They die, and are reborn, and continue coming and going. ||14||
 
ਗੁਰ ਕੇ ਸੇਵਕ ਸਤਿਗੁਰ ਪਿਆਰੇ ॥
ਗੁਰੂ ਨਾਲ ਪਿਆਰ ਕਰਨ ਵਾਲੇ ਗੁਰੂ ਦੇ ਸੇਵਕ (ਮਾਇਆ-ਮੋਹ ਤੋਂ ਨਿਰਲੇਪ ਰਹਿ ਕੇ) ਹਿਰਦੇ-ਤਖ਼ਤ ਉਤੇ ਬੈਠੇ ਰਹਿੰਦੇ ਹਨ,
The Guru's servants are the Beloveds of the True Guru.
 
ਓਇ ਬੈਸਹਿ ਤਖਤਿ ਸੁ ਸਬਦੁ ਵੀਚਾਰੇ ॥
ਗੁਰੂ ਦੇ ਸ਼ਬਦ ਨੂੰ ਆਪਣੀ ਸੋਚ ਦੇ ਮੰਡਲ ਵਿਚ ਟਿਕਾਂਦੇ ਹਨ, ਉਹ ਜਗਤ ਦੇ ਮੂਲ ਪ੍ਰਭੂ ਨੂੰ ਲੱਭ ਲੈਂਦੇ ਹਨ,
Contemplating the Shabad, they sit upon His throne.
 
ਤਤੁ ਲਹਹਿ ਅੰਤਰਗਤਿ ਜਾਣਹਿ ਸਤਸੰਗਤਿ ਸਾਚੁ ਵਡਾਈ ਹੇ ॥੧੫॥
ਆਪਣੇ ਅੰਦਰ ਵੱਸਦਾ ਪਛਾਣ ਲੈਂਦੇ ਹਨ, ਸਾਧ ਸੰਗਤਿ ਵਿਚ ਟਿਕ ਕੇ ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ, ਤੇ ਆਦਰ ਪਾਂਦੇ ਹਨ ।੧੫।
They realize the essence of reality, and know the state of their inner being. This is the true glorious greatness of those who join the Sat Sangat. ||15||
 
ਆਪਿ ਤਰੈ ਜਨੁ ਪਿਤਰਾ ਤਾਰੇ ॥
(ਜੇਹੜਾ ਮਨੁੱਖ ਨਾਮ ਸਿਮਰਦਾ ਹੈ) ਉਹ ਆਪ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਆਪਣੇ ਪਿਤਰਾਂ ਨੂੰ (ਪਿਉ ਦਾਦਾ ਆਦਿਕ ਬਜ਼ੁਰਗਾਂ ਨੂੰ) ਭੀ ਪਾਰ ਲੰਘਾ ਲੈਂਦਾ ਹੈ ।
He Himself saves His humble servant, and saves his ancestors as well.
 
ਸੰਗਤਿ ਮੁਕਤਿ ਸੁ ਪਾਰਿ ਉਤਾਰੇ ॥
ਉਸ ਦੀ ਸੰਗਤਿ ਵਿਚ ਆਉਣ ਵਾਲਿਆਂ ਨੂੰ ਭੀ ਮਾਇਆ ਦੇ ਬੰਧਨਾਂ ਤੋਂ ਸੁਤੰਤ੍ਰਤਾ ਮਿਲ ਜਾਂਦੀ ਹੈ, ਉਹ ਸੇਵਕ ਉਹਨਾਂ ਨੂੰ ਪਾਰ ਲੰਘਾ ਦੇਂਦਾ ਹੈ ।
His companions are liberated; He carries them across.
 
ਨਾਨਕੁ ਤਿਸ ਕਾ ਲਾਲਾ ਗੋਲਾ ਜਿਨਿ ਗੁਰਮੁਖਿ ਹਰਿ ਲਿਵ ਲਾਈ ਹੇ ॥੧੬॥੬॥
ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜੀ ਹੈ ਨਾਨਕ (ਭੀ) ਉਸ (ਵਡ-ਭਾਗੀ) ਦਾ ਸੇਵਕ ਹੈ ਗ਼ੁਲਾਮ ਹੈ ।੧੬।੬।
Nanak is the servant and slave of that Gurmukh who lovingly focuses his consciousness on the Lord. ||16||6||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by