ਹੇ ਮੇਰੇ ਪ੍ਰੀਤਮ-ਪ੍ਰਭੂ ! ਤੇਰਾ ਨਾਮ ਸਿਮਰ ਕੇ ਹੀ ਮੈਂ ਆਤਮਕ ਜੀਵਨ ਜੀਊ ਸਕਦਾ ਹਾਂ
O my Beloved, I live by meditating on Your Name.
ਖਸਮ-ਪ੍ਰਭੂ ਦਾ ਨਾਮ ਮੁੱਲ ਤੋਂ ਪਰੇ ਹੈ, ਕੋਈ ਜੀਵ ਉਸ ਦੇ ਬਰਾਬਰ ਦੀ ਕੋਈ ਚੀਜ਼ ਨਹੀਂ ਦੱਸ ਸਕਦਾ
The Master's Name is Priceless; no one knows its value.
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ,
One whose heart is filled with the Name of the Lord, Har, Har
ਹੇ ਮੇਰੀ ਜਿੰਦੇ! ਪਰਮਾਤਮਾ ਦੇ ਨਾਮ ਦਾ (ਹੀ) ਆਸਰਾ (ਲੋਕ ਪਰਲੋਕ ਵਿਚ ਸਹਾਇਤਾ ਕਰਦਾ ਹੈ) ।
Hey, soul: your only Support is the Naam, the Name of the Lord.
(ਹੇ ਮੇਰੇ ਮਿੱਤਰੋ!) ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਆਤਮਕ ਜੀਵਨ ਨਹੀਂ ਮਿਲ ਸਕਦਾ
Without the Naam, I cannot live.
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ ਮੌਤ ਦਾ ਡਰ ਪੋਹ ਨਹੀਂ ਸਕਦਾ (ਆਤਮਕ ਮੌਤ ਨੇੜੇ ਨਹੀਂ ਆ ਸਕਦੀ) ।
If you chant the Naam, the Name of the Lord, Har, Har, the Messenger of Death will have nothing to say to you.
(ਹੇ ਪ੍ਰਭੂ!) ਤੇਰਾ ਨਾਮ ਨਿਰੰਕਾਰ ਹੈ, ਜੇ ਤੇਰਾ ਨਾਮ ਸਿਮਰੀਏ ਤਾਂ ਨਰਕ ਵਿਚ ਨਹੀਂ ਪਈਦਾ ।
Your Name is the Fearless Lord; chanting Your Name, one does not have to go to hell.
ਜੇ ਮਨੁੱਖ ਸਤਿਗੁਰੂ ਦੇ ਸਨਮੁਖ ਹੈ ਉਸ ਦੇ ਅੰਦਰ ਠੰਢ ਹੈ ਤੇ ਉਹ ਮਨੋਂ ਤਨੋਂ ਨਾਮ ਵਿਚ ਲੀਨ ਰਹਿੰਦੀ ਹੈ;
Within the Gurmukh is peace and tranquility; his mind and body are absorbed in the Naam, the Name of the Lord.
ਹੇ ਭਾਈ! ਪਰਮਾਤਮਾ ਦਾ ਨਾਮ ਸਦਾ ਆਤਮਕ ਆਨੰਦ ਦੇਣ ਵਾਲਾ ਹੈ,
The Name of the Lord is forever the Giver of peace.
ਹਰਿ ਦੇ ਨਾਮ ਨਾਲ ਗੁਣਾਂ ਰੂਪੀ ਹਰੀਆਵਲੀ ਸਦਾ ਰਹਿੰਦੀ ਹੈ ਅਤੇ ਸੁਕਦੀ ਨਹੀਂ, ਭਾਵ ਗੁਣ ਹਰੇ ਰਹਿੰਦੇ ਹਨ ਅਤੇ ਮੁਰਝਾਂਦੇ ਨਹੀਂ ਅਤੇ ਨਾ ਹੀ ਅਭਾਵ ਹੁੰਦਾ ਹੈ ।
In the Lord's Name, it is forever rejuvenated; it shall never wither and dry up again. ||4||