ਗਉੜੀ ਮਹਲਾ ੧ ॥
Gauree, First Mehl:
 
ਚੋਆ ਚੰਦਨੁ ਅੰਕਿ ਚੜਾਵਉ ॥
ਜੇ ਮੈਂ ਅਤਰ ਅਤੇ ਚੰਦਨ ਆਪਣੇ ਸਰੀਰ ਉਤੇ ਲਾ ਲਵਾਂ,
I may anoint my limbs with sandalwood oil.
 
ਪਾਟ ਪਟੰਬਰ ਪਹਿਰਿ ਹਢਾਵਉ ॥
ਜੇ ਮੈਂ ਰੇਸ਼ਮ ਰੇਸ਼ਮੀ ਕੱਪੜੇ ਪਹਿਨ ਕੇ ਹੰਢਾਵਾਂ,
I may dress up and wear silk and satin clothes.
 
ਬਿਨੁ ਹਰਿ ਨਾਮ ਕਹਾ ਸੁਖੁ ਪਾਵਉ ॥੧॥
(ਫਿਰ ਭੀ) ਜੇ ਮੈਂ ਪਰਮਾਤਮਾ ਦੇ ਨਾਮ ਤੋਂ ਸੁੰਞਾ ਹਾਂ, ਤਾਂ ਕਿਤੇ ਭੀ ਮੈਨੂੰ ਸੁਖ ਨਹੀਂ ਮਿਲ ਸਕਦਾ ।੧।
But without the Lord's Name, where would I find peace? ||1||
 
ਕਿਆ ਪਹਿਰਉ ਕਿਆ ਓਢਿ ਦਿਖਾਵਉ ॥
ਵਧੀਆ ਵਧੀਆ ਕੱਪੜੇ ਪਹਿਨਣ ਤੇ ਪਹਿਨ ਕੇ ਦੂਜਿਆਂ ਨੂੰ ਵਿਖਾਲਣ ਦਾ ਕੀਹ ਲਾਭ ਹੈ?
So what should I wear? In what clothes should I display myself?
 
ਬਿਨੁ ਜਗਦੀਸ ਕਹਾ ਸੁਖੁ ਪਾਵਉ ॥੧॥ ਰਹਾਉ ॥
ਪਰਮਾਤਮਾ (ਦੇ ਚਰਨਾਂ ਵਿਚ ਜੁੜਨ) ਤੋਂ ਬਿਨਾ ਸੁਖ ਹੋਰ ਕਿਤੇ ਭੀ ਨਹੀਂ ਮਿਲ ਸਕਦਾ ਹੈ ।੧।ਰਹਾਉ।
Without the Lord of the Universe, how can I find peace? ||1||Pause||
 
ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ ॥
ਜੇ ਮੈਂ ਆਪਣੇ ਕੰਨਾਂ ਵਿਚ ਕੁੰਡਲ ਪਾ ਲਵਾਂ, ਗਲ ਵਿਚ ਮੋਤੀਆਂ ਦੀ ਮਾਲਾ ਪਾ ਲਵਾਂ,
I may wear ear-rings, and a pearl necklace around my neck;
 
ਲਾਲ ਨਿਹਾਲੀ ਫੂਲ ਗੁਲਾਲਾ ॥
ਮੇਰੀ ਲਾਲ ਰੰਗ ਦੀ ਤੁਲਾਈ ਉਤੇ ਗੁਲਾਲ ਫੱੁਲ (ਖਿਲਰੇ ਹੋਏ) ਹੋਣ
my bed may be adorned with red blankets, flowers and red powder;
 
ਬਿਨੁ ਜਗਦੀਸ ਕਹਾ ਸੁਖੁ ਭਾਲਾ ॥੨॥
(ਫਿਰ ਭੀ) ਪਰਮਾਤਮਾ ਦੇ ਸਿਮਰਨ ਤੋਂ ਬਿਨਾ ਮੈਂ ਕਿਤੇ ਭੀ ਸੁਖ ਨਹੀਂ ਲੱਭ ਸਕਦਾ ।੨।
but without the Lord of the Universe, where can I search for peace? ||2||
 
ਨੈਨ ਸਲੋਨੀ ਸੁੰਦਰ ਨਾਰੀ ॥
ਜੇ ਸੋਹਣੀਆਂ ਅੱਖਾਂ ਵਾਲੀ ਸੁੰਦਰ ਮੇਰੀ ਇਸਤ੍ਰੀ ਹੋਵੇ,
I may have a beautiful woman with fascinating eyes;
 
ਖੋੜ ਸੀਗਾਰ ਕਰੈ ਅਤਿ ਪਿਆਰੀ ॥
ਉਹ ਸੋਲਾਂ ਕਿਸਮਾਂ ਦੇ ਹਾਰ-ਸ਼ਿੰਗਾਰ ਕਰਦੀ ਹੋਵੇ,
she may decorate herself with the sixteen adornments, and make herself appear gorgeous.
 
ਬਿਨੁ ਜਗਦੀਸ ਭਜੇ ਨਿਤ ਖੁਆਰੀ ॥੩॥
ਤੇ ਮੈਨੂੰ ਬਹੁਤ ਪਿਆਰੀ ਲੱਗਦੀ ਹੋਵੇ; (ਫਿਰ ਭੀ) ਜਗਤ ਦੇ ਮਾਲਕ ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਸਦਾ ਖ਼ੁਆਰੀ ਹੀ ਹੁੰਦੀ ਹੈ ।੩।
But without meditating on the Lord of the Universe, there is only continual suffering. ||3||
 
ਦਰ ਘਰ ਮਹਲਾ ਸੇਜ ਸੁਖਾਲੀ ॥
ਜੇ ਮੇਰੇ ਪਾਸ ਵੱਸਣ ਲਈ ਮਹਲ-ਮਾੜੀਆਂ ਹੋਣ, ਸੁਖ ਦੇਣ ਵਾਲਾ ਮੇਰਾ ਪਲੰਘ ਹੋਵੇ,
In his hearth and home, in his palace, upon his soft and comfortable bed,
 
ਅਹਿਨਿਸਿ ਫੂਲ ਬਿਛਾਵੈ ਮਾਲੀ ॥
ਉਸ ਉਤੇ ਮਾਲੀ ਦਿਨ ਰਾਤ ਫੁੱਲ ਵਿਛਾਂਦਾ ਰਹੇ,
day and night, the flower-girls scatter flower petals;
 
ਬਿਨੁ ਹਰਿ ਨਾਮ ਸੁ ਦੇਹ ਦੁਖਾਲੀ ॥੪॥
(ਫਿਰ ਭੀ) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਹ ਸਰੀਰ ਦੁੱਖਾਂ ਦਾ ਘਰ ਹੀ ਬਣਿਆ ਰਹਿੰਦਾ ਹੈ ।੪।
but without the Lord's Name, the body is miserable. ||4||
 
ਹੈਵਰ ਗੈਵਰ ਨੇਜੇ ਵਾਜੇ ॥
ਜੇ ਮੇਰੇ ਪਾਸ ਵਧੀਆ ਘੋੜੇ ਵਧੀਆ ਹਾਥੀ ਹੋਣ, ਨੇਜ਼ਾ-ਬਰਦਾਰ ਫ਼ੌਜਾਂ ਹੋਣ,
Horses, elephants, lances, marching bands,
 
ਲਸਕਰ ਨੇਬ ਖਵਾਸੀ ਪਾਜੇ ॥
ਫ਼ੌਜੀ ਵਾਜੇ ਵੱਜਦੇ ਹੋਣ, ਲਸ਼ਕਰ ਹੋਣ, ਨਾਇਬ ਹੋਣ, ਸ਼ਾਹੀ ਨੌਕਰ ਹੋਣ, ਇਹ ਸਾਰਾ ਵਿਖਾਵਾ ਹੋਵੇ,
armies, standard bearers, royal attendants and ostentatious displays
 
ਬਿਨੁ ਜਗਦੀਸ ਝੂਠੇ ਦਿਵਾਜੇ ॥੫॥
(ਫਿਰ ਭੀ) ਜਗਤ ਦੇ ਮਾਲਕ ਪਰਮਾਤਮਾ ਦਾ ਸਿਮਰਨ ਕਰਨ ਤੋਂ ਬਿਨਾ ਇਹ (ਤਾਕਤ ਦੇ) ਵਿਖਾਵੇ ਨਾਸਵੰਤ ਹੀ ਹਨ ।੫।
- without the Lord of the Universe, these undertakings are all useless. ||5||
 
ਸਿਧੁ ਕਹਾਵਉ ਰਿਧਿ ਸਿਧਿ ਬੁਲਾਵਉ ॥
ਜੇ ਮੈਂ (ਆਪਣੇ ਆਪ ਨੂੰ) ਕਰਾਮਾਤੀ ਸਾਧੂ ਅਖਵਾ ਲਵਾਂ (ਜਦੋਂ ਚਾਹਾਂ) ਕਰਾਮਾਤੀ ਤਾਕਤਾਂ ਨੂੰ (ਆਪਣੇ ਪਾਸ) ਸੱਦ ਸਕਾਂ,
He may be called a Siddha, a man of spiritual perfection, and he may summon riches and supernatural powers;
 
ਤਾਜ ਕੁਲਹ ਸਿਰਿ ਛਤ੍ਰੁ ਬਨਾਵਉ ॥
ਮੇਰੇ ਸਿਰ ਉਤੇ ਤਾਜ ਦੀ ਟੋਪੀ ਹੋਵੇ, ਮੈਂ ਆਪਣੇ ਸਿਰ ਉਤੇ (ਸ਼ਾਹੀ) ਛਤਰ ਝੁਲਾ ਸਕਾਂ,
he may place a crown upon his head, and carry a royal umbrella;
 
ਬਿਨੁ ਜਗਦੀਸ ਕਹਾ ਸਚੁ ਪਾਵਉ ॥੬॥
(ਫਿਰ ਭੀ) ਜਗਤ ਦੇ ਮਾਲਕ ਪ੍ਰਭੂ ਦੇ ਸਿਮਰਨ ਤੋਂ ਬਿਨਾ ਸਦਾ ਟਿਕੀ ਰਹਿਣ ਵਾਲੀ (ਆਤਮਕ) ਤਾਕਤ ਕਿਤੋਂ ਨਹੀਂ ਹਾਸਲ ਕਰ ਸਕਦਾ ।੬।
but without the Lord of the Universe, where can Truth be found? ||6||
 
ਖਾਨੁ ਮਲੂਕੁ ਕਹਾਵਉ ਰਾਜਾ ॥
ਜੇ ਮੈਂ ਆਪਣੇ ਆਪ ਨੂੰ ਖ਼ਾਨ ਅਖਵਾ ਲਵਾਂ, ਬਾਦਸ਼ਾਹ ਕਹਾ ਲਵਾਂ, ਰਾਜਾ ਸਦਵਾ ਲਵਾਂ,
He may be called an emperor, a lord, and a king;
 
ਅਬੇ ਤਬੇ ਕੂੜੇ ਹੈ ਪਾਜਾ ॥
ਨੌਕਰਾਂ ਚਾਕਰਾਂ ਨੂੰ ਝਿੜਕਾਂ ਭੀ ਦੇ ਸਕਾਂ, (ਤਾਕਤ ਦਾ ਇਹ ਸਾਰਾ) ਵਿਖਾਵਾ ਨਾਸ ਹੋ ਜਾਣ ਵਾਲਾ ਹੈ ।
he may give orders - "Do this now, do this then" - but this is a false display.
 
ਬਿਨੁ ਗੁਰ ਸਬਦ ਨ ਸਵਰਸਿ ਕਾਜਾ ॥੭॥
ਗੁਰੂ ਦੇ ਸ਼ਬਦ ਦਾ ਆਸਰਾ ਲੈਣ ਤੋਂ ਬਿਨਾ ਮਨੁੱਖਾ ਜੀਵਨ ਦਾ ਮਨੋਰਥ ਸਿਰੇ ਨਹੀਂ ਚੜ੍ਹਦਾ ।੭।
Without the Word of the Guru's Shabad, his works are not accomplished. ||7||
 
ਹਉਮੈ ਮਮਤਾ ਗੁਰ ਸਬਦਿ ਵਿਸਾਰੀ ॥
ਮੈਂ ਵੱਡਾ ਬਣ ਜਾਵਾਂ ਤੇ ਮੇਰੀਆਂ ਬਹੁਤ ਮਲਕੀਅਤਾਂ ਹੋਣ—ਇਹ ਤਾਂਘ ਗੁਰੂ ਦੇ ਸ਼ਬਦ ਵਿਚ ਜੁੜਨ ਨਾਲ ਹੀ ਮਨ ਵਿਚੋਂ ਭੁੱਲਦੀ ਹੈ ।
Egotism and possessiveness are dispelled by the Word of the Guru's Shabad.
 
ਗੁਰਮਤਿ ਜਾਨਿਆ ਰਿਦੈ ਮੁਰਾਰੀ ॥
ਗੁਰੂ ਦੀ ਮਤਿ ਉਤੇ ਤੁਰਿਆਂ ਹੀ ਪਰਮਾਤਮਾ ਹਿਰਦੇ ਵਿਚ ਟਿਕਿਆ ਪਛਾਣਿਆ ਜਾ ਸਕਦਾ ਹੈ ।
With the Guru's Teachings in my heart, I have come to know the Lord.
 
ਪ੍ਰਣਵਤਿ ਨਾਨਕ ਸਰਣਿ ਤੁਮਾਰੀ ॥੮॥੧੦॥
(ਪਰ ਇਹ ਸਭ ਕੁਝ ਤਦੋਂ ਹੀ ਹੋ ਸਕਦਾ ਹੈ ਜੇ ਪਰਮਾਤਮਾ ਦੀ ਆਪਣੀ ਮਿਹਰ ਹੋਵੇ । ਇਸ ਵਾਸਤੇ) ਨਾਨਕ ਪ੍ਰਭੂ-ਦਰ ਤੇ ਬੇਨਤੀ ਕਰਦਾ ਹੈ—(ਹੇ ਪ੍ਰਭੂ!) ਮੈਂ ਤੇਰੀ ਸਰਨ ਆਇਆ ਹਾਂ ।੮।੧੦।
Prays Nanak, I seek Your Sanctuary. ||8||10||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by