ਰਾਮ ਨਾਮ ਪਰਮ ਧਾਮ ਸੁਧ ਬੁਧ ਨਿਰੀਕਾਰ ਬੇਸੁਮਾਰ ਸਰਬਰ ਕਉ ਕਾਹਿ ਜੀਉ ॥
ਹੇ ਸਤਿਗੁਰੂ! ਤੇਰਾ ਹੀ ਨਾਮ ‘ਰਾਮ’ ਹੈ, ਤੇ ਟਿਕਾਣਾ ਉੱਚਾ ਹੈ । ਤੂੰ ਸੁੱਧ ਗਿਆਨ ਵਾਲਾ ਹੈਂ, ਆਕਾਰ-ਰਹਿਤ ਹੈਂ, ਬੇਅੰਤ ਹੈਂ । ਤੇਰੇ ਬਰਾਬਰ ਦਾ ਕੌਣ ਹੈ?
You are blessed with the Lord's Name, the supreme mansion, and clear understanding. You are the Formless, Infinite Lord; who can compare to You?
ਸੁਥਰ ਚਿਤ ਭਗਤ ਹਿਤ ਭੇਖੁ ਧਰਿਓ ਹਰਨਾਖਸੁ ਹਰਿਓ ਨਖ ਬਿਦਾਰਿ ਜੀਉ ॥
ਹੇ ਗੁਰੂ! ਤੂੰ ਅਡੋਲ ਚਿੱਤ ਵਾਲਾ ਹੈਂ । (ਮੇਰੇ ਵਾਸਤੇ ਤਾਂ ਤੂੰ ਹੀ ਹੈਂ ਜਿਸ ਨੇ) ਭਗਤ (ਪ੍ਰਹਲਾਦ) ਦੀ ਖ਼ਾਤਰ (ਨਰਸਿੰਘ ਦਾ) ਰੂਪ ਧਾਰਿਆ ਸੀ, ਤੇ ਹਰਣਾਖਸ਼ ਨੂੰ ਨਹੰੁਆਂ ਨਾਲ ਚੀਰ ਕੇ ਮਾਰਿਆ ਸੀ ।
For the sake of the pure-hearted devotee Prahlaad, You took the form of the man-lion, to tear apart and destroy Harnaakhash with your claws.
ਸੰਖ ਚਕ੍ਰ ਗਦਾ ਪਦਮ ਆਪਿ ਆਪੁ ਕੀਓ ਛਦਮ ਅਪਰੰਪਰ ਪਾਰਬ੍ਰਹਮ ਲਖੈ ਕਉਨੁ ਤਾਹਿ ਜੀਉ ॥
ਹੇ ਸਤਿਗੁਰੂ! (ਮੇਰੇ ਵਾਸਤੇ ਤਾਂ ਤੂੰ ਹੀ ਉਹ ਹੈਂ ਜਿਸ ਦੇ) ਸੰਖ, ਚਕ੍ਰ, ਗਦਾ ਤੇ ਪਦਮ (ਚਿੰਨ੍ਹ ਹਨ); (ਮੇਰੇ ਵਾਸਤੇ ਤਾਂ ਤੂੰ ਹੀ ਉਹ ਹੈਂ ਜਿਸ ਨੇ) ਆਪ ਆਪਣੇ ਆਪ ਨੂੰ (ਬਾਵਨ-ਰੂਪ) ਛਲ ਬਣਾਇਆ ਸੀ । ਤੂੰ ਬੇਅੰਤ ਪਾਰਬ੍ਰਹਮ (ਦਾ ਰੂਪ) ਹੈਂ, ਤੇਰੇ ਉਸ ਰੂਪ ਨੂੰ ਕੌਣ ਪਛਾਣ ਸਕਦਾ ਹੈ?
You are the Infinite Supreme Lord God; with your symbols of power, You deceived Baliraja; who can know You?
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੨॥੭॥
ਹੇ ਗੁਰੂ । ਤੂੰ ਅਸਚਰਜ ਹੈਂ, ਤੂੰ ਅਟੱਲ ਹੈਂ, ਤੂੰ ਹੀ ਲੱਛਮੀ ਦਾ ਟਿਕਾਣਾ ਹੈਂ, ਤੂੰ ਆਦਿ ਪੁਰਖ ਹੈਂ, ਤੇ ਸਦਾ-ਥਿਰ ਹੈਂ ।੨।੭।
You are forever True, the Home of Excellence, the Primal Supreme Being. Waahay Guru, Waahay Guru, Waahay Guru, Waahay Jee-o. ||2||7||