ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥
ਵਾਹ ਵਾਹ! ਹੇ ਪਿਆਰੇ! ਹੇ ਗੁਰੂ! ਸਦਕੇ!
Waahay Guru, Waahay Guru, Waahay Guru, Waahay Jee-o.
 
ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ ॥
ਤੇਰੇ ਕਮਲ ਵਰਗੇ ਨੇਤ੍ਰ ਹਨ, (ਮੇਰੇ ਵਾਸਤੇ ਤਾਂ ਤੂੰ ਹੀ ਹੈਂ ਜਿਸ ਨੂੰ) ਮਾਂ ਜਸੋਧਾ ਆਖਦੀ ਸੀ—‘ਹੇ ਲਾਲ (ਆ), ਦਹੀਂ ਚਾਉਲ ਖਾ ।’
You are lotus-eyed, with sweet speech, exalted and embellished with millions of companions. Mother Yashoda invited You as Krishna to eat the sweet rice.
 
ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ ॥
ਜਦੋਂ ਤੂੰ ਖੇਡ ਮਚਾਉਂਦਾ ਸੈਂ, ਤੇਰੀ ਤੜਾਗੀ ਦੀ ਛਣਕਾਰ ਦੀ ਅਵਾਜ਼ ਪੈਂਦੀ ਸੀ, ਤੇਰੇ ਅੱਤ ਸੋਹਣੇ ਮੁਖੜੇ ਨੂੰ ਵੇਖ ਕੇ (ਮਾਂ ਜਸੋਧਾ) ਤੇਰੇ ਪਿਆਰ ਵਿਚ ਮਗਨ ਹੋ ਜਾਂਦੀ ਸੀ ।
Gazing upon Your supremely beautiful form, and hearing the musical sounds of Your silver bells tinkling, she was intoxicated with delight.
 
ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ ਈਸੁ ਬੰਮ੍ਯੁ ਗ੍ਯਾਨੁ ਧ੍ਯਾਨੁ ਧਰਤ ਹੀਐ ਚਾਹਿ ਜੀਉ ॥
ਕਾਲ ਦੀ ਕਲਮ ਤੇ ਹੁਕਮ (ਗੁਰੂ ਦੇ ਹੀ) ਹੱਥ ਵਿਚ ਹਨ । ਦੱਸੋ, ਕਉਣ (ਗੁਰੂ ਦੇ ਹੁਕਮ ਨੂੰ) ਮਿਟਾ ਸਕਦਾ ਹੈ? ਸ਼ਿਵ ਤੇ ਬ੍ਰਹਮਾ (ਗੁਰੂ ਦੇ ਬਖ਼ਸ਼ੇ ਹੋਏ) ਗਿਆਨ ਤੇ ਧਿਆਨ ਨੂੰ ਆਪਣੇ ਹਿਰਦੇ ਵਿਚ ਧਾਰਨ ਕਰਨਾ ਚਾਹੁੰਦੇ ਹਨ ।
Death's pen and command are in Your hands. Tell me, who can erase it? Shiva and Brahma yearn to enshrine Your spiritual wisdom in their hearts.
 
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥੧॥੬॥
ਹੇ ਗੁਰੂ! ਤੂੰ ਅਚਰਜ ਹੈਂ, ਤੂੰ ਸਤਿ-ਸਰੂਪ ਹੈਂ, ਤੂੰ ਅਟੱਲ ਹੈਂ, ਤੂੰ ਹੀ ਲੱਛਮੀ ਟਿਕਾਣਾ ਹੈਂ, ਤੂੰ ਹੀ ਆਦਿ ਪੁਰਖੁ ਹੈਂ ਤੇ ਸਦਾ-ਥਿਰ ਹੈਂ ।੬।
You are forever True, the Home of Excellence, the Primal Supreme Being. Waahay Guru, Waahay Guru, Waahay Guru, Waahay Jee-o. ||1||6||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by