ਸਤਿਗੁਰਿ ਖੇਮਾ ਤਾਣਿਆ ਜੁਗ ਜੂਥ ਸਮਾਣੇ ॥
ਸਤਿਗੁਰੂ (ਰਾਮਦਾਸ ਜੀ) ਨੇ (ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ-ਰੂਪ) ਚੰਦੋਆ ਤਾਣਿਆ ਹੈ, ਸਾਰੇ ਜੁਗ (ਭਾਵ, ਸਾਰੇ ਜੁਗਾਂ ਦੇ ਜੀਵ) ਉਸ ਦੇ ਹੇਠ ਆ ਟਿਕੇ ਹਨ ,
The Guru has pitched the tent; under it, all the ages are gathered.
ਅਨਭਉ ਨੇਜਾ ਨਾਮੁ ਟੇਕ ਜਿਤੁ ਭਗਤ ਅਘਾਣੇ ॥
ਗਿਆਨ (ਆਪ ਦੇ ਹੱਥ ਵਿਚ) ਨੇਜਾ ਹੈ, ਅਕਾਲ ਪੁਰਖ ਦਾ ਨਾਮ (ਆਪ ਦਾ) ਆਸਰਾ ਹੈ, ਜਿਸ ਦੀ ਬਰਕਤਿ ਨਾਲ ਸਾਰੇ ਰੱਜ ਰਹੇ ਹਨ ।
He carries the spear of intuition, and takes the Support of Naam, the Name of the Lord, through which the devotees are fulfilled.
ਗੁਰੁ ਨਾਨਕੁ ਅੰਗਦੁ ਅਮਰੁ ਭਗਤ ਹਰਿ ਸੰਗਿ ਸਮਾਣੇ ॥
(ਹਰਿ-ਨਾਮ ਰੂਪ ਟੇਕ ਦੀ ਬਰਕਤਿ ਨਾਲ) ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ ਅਤੇ ਹੋਰ ਭਗਤ ਅਕਾਲ ਪੁਰਖ ਵਿਚ ਲੀਨ ਹੋਏ ਹਨ ।
Guru Nanak, Guru Angad and Guru Amar Daas, through devotional worship, have merged into the Lord.
ਇਹੁ ਰਾਜ ਜੋਗ ਗੁਰ ਰਾਮਦਾਸ ਤੁਮ੍ਹ ਹੂ ਰਸੁ ਜਾਣੇ ॥੧੨॥
ਹੇ ਗੁਰੂ ਰਾਮਦਾਸ ਜੀ! ਆਪ ਨੇ ਭੀ ਰਾਜ ਜੋਗ ਦੇ ਇਸ ਸੁਆਦ ਨੂੰ ਪਛਾਣਿਆ ਹੈ ।੧੨।
O Guru Raam Daas, You alone know the taste of this Raja Yoga. ||12||