ਗੁਰੁ ਜਿਨ੍ਹ ਕਉ ਸੁਪ੍ਰਸੰਨੁ ਨਾਮੁ ਹਰਿ ਰਿਦੈ ਨਿਵਾਸੈ ॥
ਜਿਨ੍ਹਾਂ ਮਨੁੱਖਾਂ ਉਤੇ ਸਤਿਗੁਰੂ ਤ੍ਰੁੱਠਦਾ ਹੈ, (ਉਹਨਾਂ ਦੇ) ਹਿਰਦੇ ਵਿਚ ਅਕਾਲ ਪੁਰਖ ਦਾ ਨਾਮ ਵਸਾਉਂਦਾ ਹੈ ।
The Lord's Name abides in the hearts of those who are pleasing to the Guru.
ਜਿਨ੍ਹ ਕਉ ਗੁਰੁ ਸੁਪ੍ਰਸੰਨੁ ਦੁਰਤੁ ਦੂਰੰਤਰਿ ਨਾਸੈ ॥
ਜਿਨ੍ਹਾਂ ਉਤੇ ਗੁਰੂ ਤ੍ਰੁਠਦਾ ਹੈ, (ਉਹਨਾਂ ਤੋਂ) ਪਾਪ ਦੂਰੋਂ ਹੀ (ਵੇਖ ਕੇ) ਭੱਜ ਜਾਂਦਾ ਹੈ ।
Sins run far away from those who are pleasing to the Guru.
ਗੁਰੁ ਜਿਨ੍ਹ ਕਉ ਸੁਪ੍ਰਸੰਨੁ ਮਾਨੁ ਅਭਿਮਾਨੁ ਨਿਵਾਰੈ ॥
ਜਿਨ੍ਹਾਂ ਉੱਤੇ ਸਤਿਗੁਰੂ ਖ਼ੁਸ਼ ਹੁੰਦਾ ਹੈ, ਉਹਨਾਂ ਮਨੁੱਖਾਂ ਦਾ ਅਹੰਕਾਰ ਦੂਰ ਕਰ ਦੇਂਦਾ ਹੈ ।
Those who are pleasing to the Guru eradicate pride and egotism from within.
ਜਿਨ੍ਹ ਕਉ ਗੁਰੁ ਸੁਪ੍ਰਸੰਨੁ ਸਬਦਿ ਲਗਿ ਭਵਜਲੁ ਤਾਰੈ ॥
ਜਿਨ੍ਹਾਂ ਉੱਤੇ ਗੁਰੂ ਮਿਹਰ ਕਰਦਾ ਹੈ, ਉਹਨਾਂ ਮਨੁੱਖਾਂ ਨੂੰ ਸ਼ਬਦ ਵਿਚ ਜੋੜ ਕੇ ਇਸ ਸੰਸਾਰ-ਸਾਗਰ ਤੋਂ ਪਾਰ ਲੰਘਾ ਦੇਂਦਾ ਹੈ ।
Those who are pleasing to the Guru are attached to the Shadad, the Word of God; they are carried across the terrifying world-ocean.
ਪਰਚਉ ਪ੍ਰਮਾਣੁ ਗੁਰ ਪਾਇਅਉ ਤਿਨ ਸਕਯਥਉ ਜਨਮੁ ਜਗਿ ॥
ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਦਾ ਪ੍ਰਮਾਣੀਕ ਉਪਦੇਸ਼ ਪ੍ਰਾਪਤ ਕੀਤਾ ਹੈ, ਉਹਨਾਂ ਦਾ ਜੰਮਣਾ ਜਗਤ ਵਿਚ ਸਫਲ ਹੋ ਗਿਆ ਹੈ ।
Those who are blessed with the wisdom of the certified Guru - blessed and fruitful is their birth into the world.
ਸ੍ਰੀ ਗੁਰੂ ਸਰਣਿ ਭਜੁ ਕਲ੍ਯ ਕਬਿ ਭੁਗਤਿ ਮੁਕਤਿ ਸਭ ਗੁਰੂ ਲਗਿ ॥੧੧॥
ਹੇ ਕਵੀ ਕਲੵਸਹਾਰ! ਸਤਿਗੁਰ ਦੀ ਸਰਨੀ ਪਉ, ਗੁਰੂ ਦੀ ਸਰਨੀ ਪਿਆਂ ਹੀ ਮੁਕਤੀ ਅਤੇ ਸਾਰੇ ਪਦਾਰਥ (ਮਿਲ ਸਕਦੇ ਹਨ) ।੧੧।
KALL the poet runs to the Sanctuary of the Great Guru; attached to the Guru, they are blessed with worldly enjoyments, liberation and everything. ||11||