ਨਾਮ ਕਿਤਿ ਸੰਸਾਰਿ ਕਿਰਣਿ ਰਵਿ ਸੁਰਤਰ ਸਾਖਹ ॥
(ਜਿਵੇਂ) ਸ੍ਵਰਗ ਦੇ ਰੁੱਖ (ਮੌਲਸਰੀ) ਦੀਆਂ ਸ਼ਾਖ਼ਾਂ (ਖਿੱਲਰ ਕੇ ਸੁਗੰਧੀ ਖਿਲਾਰਦੀਆਂ ਹਨ), (ਤਿਵੇਂ) ਪਰਮਾਤਮਾ ਦੇ ਨਾਮ ਦੀ ਵਡਿਆਈ-ਰੂਪ ਸੂਰਜ ਦੀ ਕਿਰਣ ਦੇ ਜਗਤ ਵਿਚ (ਪ੍ਰਕਾਸ਼ ਕਰਨ ਦੇ ਕਾਰਨ)
The Glory of the Naam shines forth, like the rays of the sun, and the branches of the Elysian Tree.
ਉਤਰਿ ਦਖਿਣਿ ਪੁਬਿ ਦੇਸਿ ਪਸ੍ਚਮਿ ਜਸੁ ਭਾਖਹ ॥
ਉੱਤਰ, ਦੱਖਣ, ਪੂਰਬ, ਪੱਛਮ ਦੇਸ ਵਿਚ (ਭਾਵ, ਸਭ ਪਾਸੀਂ) ਲੋਕ ਨਾਮ ਦਾ ਜਸ ਉਚਾਰ ਰਹੇ ਹਨ ।
In the countries of the north, south, east and west, the Praises of the Naam are chanted.
ਜਨਮੁ ਤ ਇਹੁ ਸਕਯਥੁ ਜਿਤੁ ਨਾਮੁ ਹਰਿ ਰਿਦੈ ਨਿਵਾਸੈ ॥
ਉਹੀ ਜਨਮ ਸਕਾਰਥਾ ਹੈ ਜਿਸ ਵਿਚ ਪਰਮਾਤਮਾ ਦਾ ਨਾਮ ਹਿਰਦੇ ਵਿਚ ਵੱਸੇ ।
Life is fruitful, when the Name of the Lord abides in the heart.
ਸੁਰਿ ਨਰ ਗਣ ਗੰਧਰਬ ਛਿਅ ਦਰਸਨ ਆਸਾਸੈ ॥
ਇਸ ਨਾਮ ਨੂੰ ਦੇਵਤੇ, ਮਨੁੱਖ, ਗਣ, ਗੰਧਰਬ ਤੇ ਛੇ ਹੀ ਭੇਖ ਲੋਚ ਰਹੇ ਹਨ ।
The angelic beings, heavenly heralds, celestial singers and the six Shaastras yearn for the Naam.
ਭਲਉ ਪ੍ਰਸਿਧੁ ਤੇਜੋ ਤਨੌ ਕਲ੍ਯ ਜੋੜਿ ਕਰ ਧ੍ਯਾਇਅਓ ॥
ਤੇਜ ਭਾਨ ਜੀ ਦੇ ਪੱੱੁਤ੍ਰ, ਭੱਲਿਆਂ ਦੀ ਕੁਲ ਵਿਚ ਉੱਘੇ (ਗੁਰੂ ਅਮਰਦਾਸ ਜੀ ਨੂੰ) ਕਲੵ ਕਵੀ ਹੱਥ ਜੋੜ ਕੇ ਆਰਾਧਦਾ ਹੈ (ਤੇ ਆਖਦਾ ਹੈ)
The son of Tayj Bhaan of the Bhalla dynasty is noble and famous; with his palms pressed together, KALL meditates on Him.
ਸੋਈ ਨਾਮੁ ਭਗਤ ਭਵਜਲ ਹਰਣੁ ਗੁਰ ਅਮਰਦਾਸ ਤੈ ਪਾਇਓ ॥੫॥
ਹੇ ਗੁਰੂ ਅਮਰਦਾਸ! ਭਗਤਾਂ ਦਾ ਜਨਮ-ਮਰਨ ਕੱਟਣ ਵਾਲਾ ਉਹੀ ਨਾਮ ਤੂੰ ਪਾ ਲਿਆ ਹੈ’ ।੫।
The Naam takes away the fears of the devotees about the word-ocean; Guru Amar Daas has obtained it. ||5||