ਤਿਤੁ ਨਾਮਿ ਲਾਗਿ ਤੇਤੀਸ ਧਿਆਵਹਿ ਜਤੀ ਤਪੀਸੁਰ ਮਨਿ ਵਸਿਆ ॥
ਤੇਤੀ ਕ੍ਰੋੜ ਦੇਵਤੇ ਉਸ ਨਾਮ ਵਿਚ ਜੁੜ ਕੇ (ਅਕਾਲ ਪੁਰਖ ਨੂੰ) ਸਿਮਰ ਰਹੇ ਹਨ, (ਉਹੀ ਨਾਮ) ਜਤੀਆਂ ਅਤੇ ਵੱਡੇ ਵੱਡੇ ਤਪੀਆਂ ਦੇ ਮਨ ਵਿਚ ਵੱਸ ਰਿਹਾ ਹੈ ।
The three hundred thirty million angels meditate, attached to the Naam; it is enshrined within the minds of the celibates and ascetics.
ਸੋਈ ਨਾਮੁ ਸਿਮਰਿ ਗੰਗੇਵ ਪਿਤਾਮਹ ਚਰਣ ਚਿਤ ਅੰਮ੍ਰਿਤ ਰਸਿਆ ॥
ਉਸੇ ਨਾਮ ਨੂੰ ਸਿਮਰ ਕੇ ਅਕਾਲ ਪੁਰਖ ਦੇ ਚਰਣਾਂ ਵਿਚ ਜੁੜਨ ਕਰ ਕੇ ਭੀਸ਼ਮ ਪਤਾਮਾ ਦੇ ਚਿੱਤ ਵਿਚ ਨਾਮ ਅੰਮ੍ਰਿਤ ਚੋਇਆ ।
Bhisham Pitama, the son of the Ganges, meditated on that Naam; his consciousness delighted in the Ambrosial Nectar of the Lord's Feet.
ਤਿਤੁ ਨਾਮਿ ਗੁਰੂ ਗੰਭੀਰ ਗਰੂਅ ਮਤਿ ਸਤ ਕਰਿ ਸੰਗਤਿ ਉਧਰੀਆ ॥
ਉਸੇ ਨਾਮ ਵਿਚ ਲੱਗ ਕੇ, ਗੰਭੀਰ ਤੇ ਉਚੀ ਮਤਿ ਵਾਲੇ ਸਤਿਗੁਰੂ ਦੀ ਰਾਹੀਂ, ਪੂਰਨ ਸਰਧਾ ਦਾ ਸਦਕਾ, ਸੰਗਤ ਤਰ ਰਹੀ ਹੈ ।
The great and profound Guru has brought forth the Naam; accepting the teachings as true, the Holy Congregation has been saved.
ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ ॥੪॥
ਉਹੀ ਅਛੱਲ ਨਾਮ ਤੇ ਭਗਤ ਜਨਾਂ ਨੂੰ ਸੰਸਾਰ-ਸਾਗਰ ਤੋਂ ਤਾਰਨ ਵਾਲਾ ਨਾਮ ਗੁਰੂ ਅਮਰਦਾਸ ਦੇ ਹਿਰਦੇ ਵਿਚ ਪ੍ਰਗਟ ਹੋਇਆ ।੪।
That Undeceivable Naam, which carries the devotees across the world-ocean, came into Guru Amar Daas. ||4||