ਪ੍ਰਭਾਤੀ ਮਹਲਾ ੧ ॥
Prabhaatee, First Mehl:
 
ਗੀਤ ਨਾਦ ਹਰਖ ਚਤੁਰਾਈ ॥
ਦੁਨੀਆ ਵਾਲੇ ਗੀਤ ਗਾਣੇ, ਦੁਨੀਆ ਵਾਲੀਆਂ ਖ਼ੁਸ਼ੀਆਂ ਤੇ ਚਤੁਰਾਈਆਂ, ਦੁਨੀਆ ਵਾਲੇ ਚਾਉ ਮਲ੍ਹਾਰ ਤੇ ਹਕੂਮਤਾਂ,
Songs, sounds, pleasures and clever tricks;
 
ਰਹਸ ਰੰਗ ਫੁਰਮਾਇਸਿ ਕਾਈ ॥
ਅਨੇਕਾਂ ਪਦਾਰਥ ਖਾਣੇ ਤੇ ਸੁੰਦਰ ਬਸਤ੍ਰ ਪਹਿਨਣੇ—(ਇਹਨਾਂ ਵਿਚੋਂ) ਕੁਝ ਭੀ ਮੇਰੇ ਚਿੱਤ ਵਿਚ ਨਹੀਂ ਭਾਉਂਦਾ ।
joy, love and the power to command;
 
ਪੈਨ੍ਹਣੁ ਖਾਣਾ ਚੀਤਿ ਨ ਪਾਈ ॥
(ਜਿਤਨਾ ਚਿਰ) ਸਿਮਰਨ ਦੀ ਰਾਹੀਂ ਮੈਂ (ਪਰਮਾਤਮਾ ਨੂੰ ਆਪਣੇ ਹਿਰਦੇ ਵਿਚ) ਵਸਾਂਦਾ ਹਾਂ,
fine clothes and food - these have no place in one's consciousness.
 
ਸਾਚੁ ਸਹਜੁ ਸੁਖੁ ਨਾਮਿ ਵਸਾਈ ॥੧॥
ਮੇਰੇ ਅੰਦਰ ਅਟੱਲ ਅਡੋਲਤਾ ਬਣੀ ਰਹਿੰਦੀ ਹੈ, ਮੇਰੇ ਅੰਦਰ ਸੁਖ ਬਣਿਆ ਰਹਿੰਦਾ ਹੈ ।੧।
True intuitive peace and poise rest in the Naam. ||1||
 
ਕਿਆ ਜਾਨਾਂ ਕਿਆ ਕਰੈ ਕਰਾਵੈ ॥
ਮੈਨੂੰ ਇਹ ਸਮਝ ਨਹੀਂ ਕਿ (ਮੇਰਾ ਸਿਰਜਣਹਾਰ ਮੇਰੇ ਵਾਸਤੇ) ਕੀਹ ਕੁਝ ਕਰ ਰਿਹਾ ਤੇ (ਮੈਥੋਂ) ਕੀ ਕਰਾ ਰਿਹਾ ਹੈ ।
What do I know about what God does?
 
ਨਾਮ ਬਿਨਾ ਤਨਿ ਕਿਛੁ ਨ ਸੁਖਾਵੈ ॥੧॥ ਰਹਾਉ ॥
। (ਪਰ ਮੈਂ ਇਹ ਸਮਝਦਾ ਹਾਂ ਕਿ) ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੁਝ ਭੀ ਮੇਰੇ ਹਿਰਦੇ ਵਿਚ ਚੰਗਾ ਨਹੀਂ ਲਗਦਾ ।੧।ਰਹਾਉ।
Without the Naam, the Name of the Lord, nothing makes my body feel good. ||1||Pause||
 
ਜੋਗ ਬਿਨੋਦ ਸ੍ਵਾਦ ਆਨੰਦਾ ॥
(ਪ੍ਰਭੂ-ਚਰਨਾਂ ਦੇ) ਸੱਚੇ ਪ੍ਰੇਮ ਦੀ ਬਰਕਤਿ ਨਾਲ ਮੇਰੀ ਮਤਿ ਵਿਚ ਗੋਬਿੰਦ ਦੀ ਭਗਤੀ ਟਿਕੀ ਹੋਈ ਹੈ,
Yoga, thrills, delicious flavors and ecstasy;
 
ਮਤਿ ਸਤ ਭਾਇ ਭਗਤਿ ਗੋਬਿੰਦਾ ॥
ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ ਹੀ ਮੇਰੀ ਆਪਣੀ ਨਿੱਤ ਦੀ ਕਾਰ ਬਣ ਗਈ ਹੈ,
wisdom, truth and love all come from devotion to the Lord of the Universe.
 
ਕੀਰਤਿ ਕਰਮ ਕਾਰ ਨਿਜ ਸੰਦਾ ॥
ਇਸੇ ਵਿਚੋਂ ਮੈਨੂੰ ਜੋਗ ਦੇ ਕੌਤਕਾਂ ਦੇ ਸੁਆਦ ਤੇ ਆਨੰਦ ਆ ਰਹੇ ਹਨ ।
My own occupation is to work to praise the Lord.
 
ਅੰਤਰਿ ਰਵਤੌ ਰਾਜ ਰਵਿੰਦਾ ॥੨॥
(ਸਾਰੇ ਜਗਤ ਵਿਚ) ਪ੍ਰਕਾਸ਼ ਕਰਨ ਵਾਲਾ ਪ੍ਰਭੂ ਮੇਰੇ ਹਿਰਦੇ ਵਿਚ ਹਰ ਵੇਲੇ ਹੁਲਾਰੇ ਦੇ ਰਿਹਾ ਹੈ ।੨।
Deep within, I dwell on the Lord of the sun and the moon. ||2||
 
ਪ੍ਰਿਉ ਪ੍ਰਿਉ ਪ੍ਰੀਤਿ ਪ੍ਰੇਮਿ ਉਰ ਧਾਰੀ ॥
ਪ੍ਰਭੂ ਦੇ ਪ੍ਰੇਮ ਵਿਚ (ਜੁੜ ਕੇ) ਮੈਂ ਉਸ ਪਿਆਰੇ ਨੂੰ ਨਿਤ ਪੁਕਾਰਦਾ ਹਾਂ, ਉਸ ਦੀ ਪ੍ਰੀਤਿ ਮੈਂ ਆਪਣੇ ਹਿਰਦੇ ਵਿਚ ਟਿਕਾਂਦਾ ਹਾਂ ।
I have lovingly enshrined the love of my Beloved within my heart.
 
ਦੀਨਾ ਨਾਥੁ ਪੀਉ ਬਨਵਾਰੀ ॥
(ਮੈਨੂੰ ਯਕੀਨ ਬਣ ਗਿਆ ਹੈ ਕਿ) ਉਹ ਦੀਨਾਂ ਦਾ ਨਾਥ ਹੈ, ਉਹ ਸਭ ਦਾ ਪਤੀ ਹੈ; ਉਹ ਜਗਤ ਦਾ ਮਾਲਕ ਹੈ ।
My Husband Lord, the Lord of the World, is the Master of the meek and the poor.
 
ਅਨਦਿਨੁ ਨਾਮੁ ਦਾਨੁ ਬ੍ਰਤਕਾਰੀ ॥
ਹਰ ਰੋਜ਼ (ਹਰ ਵੇਲੇ) ਉਸ ਦਾ ਨਾਮ ਸਿਮਰਨਾ ਤੇ ਹੋਰਨਾਂ ਨੂੰ ਸਿਮਰਨ ਲਈ ਪ੍ਰੇਰਨਾ—ਇਹ ਨੇਮ ਮੈਂ ਸਦਾ ਨਿਬਾਹ ਰਿਹਾ ਹਾਂ ।
Night and day, the Naam is my giving in charity and fasting.
 
ਤ੍ਰਿਪਤਿ ਤਰੰਗ ਤਤੁ ਬੀਚਾਰੀ ॥੩॥
ਜਿਉਂ ਜਿਉਂ ਮੈਂ ਜਗਤ ਦੇ ਮੂਲ ਪ੍ਰਭੂ (ਦੇ ਗੁਣਾਂ) ਨੂੰ ਵਿਚਾਰਦਾ ਹਾਂ; ਮਾਇਆ ਦੇ ਮੋਹ ਦੀਆਂ ਲਹਿਰਾਂ ਵਲੋਂ ਮੈਂ ਤ੍ਰਿਪਤ ਹੁੰਦਾ ਜਾ ਰਿਹਾ ਹਾਂ ।੩।
The waves have subsided, contemplating the essence of reality. ||3||
 
ਅਕਥੌ ਕਥਉ ਕਿਆ ਮੈ ਜੋਰੁ ॥
ਹੇ ਪ੍ਰਭੂ! ਤੇਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ । ਮੇਰੀ ਕੀਹ ਤਾਕਤ ਹੈ ਕਿ ਮੈਂ ਤੇਰੇ ਗੁਣ ਬਿਆਨ ਕਰਾਂ?
What power do I have to speak the Unspoken?
 
ਭਗਤਿ ਕਰੀ ਕਰਾਇਹਿ ਮੋਰ ॥
ਜਦੋਂ ਤੂੰ ਮੈਥੋਂ ਆਪਣੀ ਭਗਤੀ ਕਰਾਂਦਾ ਹੈਂ ਤਦੋਂ ਹੀ ਮੈਂ ਕਰ ਸਕਦਾ ਹਾਂ ।
I worship You with devotion; You inspire me to do so.
 
ਅੰਤਰਿ ਵਸੈ ਚੂਕੈ ਮੈ ਮੋਰ ॥
ਜਦੋਂ ਤੇਰਾ ਨਾਮ ਮੇਰੇ ਅੰਦਰ ਆ ਵੱਸਦਾ ਹੈ ਤਾਂ (ਮੇਰੇ ਅੰਦਰੋਂ) ‘ਮੈਂ ਮੇਰੀ’ ਮੁੱਕ ਜਾਂਦੀ ਹੈ (ਹਉਮੈ ਤੇ ਮਮਤਾ ਦੋਵੇਂ ਨਾਸ ਹੋ ਜਾਂਦੀਆਂ ਹਨ)
You dwell deep within; my egotism is dispelled.
 
ਕਿਸੁ ਸੇਵੀ ਦੂਜਾ ਨਹੀ ਹੋਰੁ ॥੪॥
ਤੈਥੋਂ ਬਿਨਾ ਮੈਂ ਕਿਸੇ ਹੋਰ ਦੀ ਭਗਤੀ ਨਹੀਂ ਕਰ ਸਕਦਾ, ਮੈਨੂੰ ਤੇਰੇ ਵਰਗਾ ਕੋਈ ਹੋਰ ਦਿੱਸਦਾ ਹੀ ਨਹੀਂ ।੪।
So whom should I serve? There is no other than You. ||4||
 
ਗੁਰ ਕਾ ਸਬਦੁ ਮਹਾ ਰਸੁ ਮੀਠਾ ॥
(ਤੇਰਾ ਨਾਮ-ਅੰਮ੍ਰਿਤ) ਮੈਨੂੰ ਮਿੱਠਾ ਲੱਗ ਰਿਹਾ ਹੈ ਮੈਨੂੰ ਹੋਰ ਸਾਰੇ ਰਸਾਂ ਨਾਲੋਂ ਸ਼ਿਰੋਮਣੀ ਰਸ ਜਾਪ ਰਿਹਾ ਹੈ ।
The Word of the Guru's Shabad is utterly sweet and sublime.
 
ਐਸਾ ਅੰਮ੍ਰਿਤੁ ਅੰਤਰਿ ਡੀਠਾ ॥
(ਹੇ ਪ੍ਰਭੂ! ਤੇਰੀ ਮੇਹਰ ਨਾਲ) ਤੇਰਾ ਨਾਮ-ਅੰਮ੍ਰਿਤ ਮੇਰੇ ਅੰਦਰ ਅਜੇਹਾ ਪਰਗਟ ਹੋ ਗਿਆ ਹੈ
Such is the Ambrosial Nectar I see deep within.
 
ਜਿਨਿ ਚਾਖਿਆ ਪੂਰਾ ਪਦੁ ਹੋਇ ॥
ਹੇ ਨਾਨਕ! ਜਿਸ ਮਨੁੱਖ ਨੇ ਪ੍ਰਭੂ ਦਾ ਨਾਮ-ਰਸ ਚੱਖਿਆ ਹੈ ਉਸ ਨੂੰ ਪੂਰਨ ਆਤਮਕ ਅਵਸਥਾ ਦਾ ਦਰਜਾ ਮਿਲ ਜਾਂਦਾ ਹੈ,
Those who taste this, attain the state of perfection.
 
ਨਾਨਕ ਧ੍ਰਾਪਿਓ ਤਨਿ ਸੁਖੁ ਹੋਇ ॥੫॥੧੪॥
ਉਹ ਦੁਨੀਆ ਦੇ ਪਦਾਰਥਾਂ ਵਲੋਂ ਰੱਜ ਜਾਂਦਾ ਹੈ, ਉਸ ਦੇ ਹਿਰਦੇ ਵਿਚ ਆਤਮਕ ਸੁਖ ਬਣਿਆ ਰਹਿੰਦਾ ਹੈ ।੫।੧੪।
O Nanak, they are satisfied, and their bodies are at peace. ||5||14||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by