ਪ੍ਰਭਾਤੀ ਮਹਲਾ ੧ ॥
Prabhaatee, First Mehl:
ਖਾਇਆ ਮੈਲੁ ਵਧਾਇਆ ਪੈਧੈ ਘਰ ਕੀ ਹਾਣਿ ॥
ਪ੍ਰਭੂ ਦਾ ਸਿਮਰਨ ਛੱਡ ਕੇ ਜਿਉਂ ਜਿਉਂ ਮਨੁੱਖ ਸੁਆਦਲੇ ਖਾਣੇ ਖਾਂਦਾ ਹੈ ਤਿਉਂ ਤਿਉਂ ਖਾਣ ਦੇ ਚਸਕੇ ਦੀ ਮੈਲ ਆਪਣੇ ਮਨ ਵਿਚ ਵਧਾਂਦਾ ਹੈ, (ਸੁੰਦਰ ਬਸਤ੍ਰ) ਪਹਿਨਣ ਦੇ ਰਸ ਵਿਚ ਫਸਿਆਂ ਭੀ ਮਨੁੱਖ ਦੇ ਆਤਮਕ ਜੀਵਨ ਨੂੰ ਹੀ ਘਾਟ ਪੈਂਦੀ ਹੈ ।
Eating too much, one's filth only increases; wearing fancy clothes, one's home is disgraced.
ਬਕਿ ਬਕਿ ਵਾਦੁ ਚਲਾਇਆ ਬਿਨੁ ਨਾਵੈ ਬਿਖੁ ਜਾਣਿ ॥੧॥
(ਆਪਣੇ ਆਪ ਨੂੰ ਵਡਿਆਉਣ ਦੇ) ਬੋਲ ਬੋਲ ਕੇ ਭੀ (ਦੂਜਿਆਂ ਨਾਲ) ਝਗੜਾ ਖੜਾ ਕਰ ਲੈਂਦਾ ਹੈ । (ਸੋ, ਹੇ ਭਾਈ! ਸਿਮਰਨ ਤੋਂ ਖੁੰਝ ਕੇ ਇਹੀ) ਸਮਝ ਕਿ ਮਨੁੱਖ ਜ਼ਹਿਰ (ਵਿਹਾਝਦਾ ਹੈ) ।੧।
Talking too much, one only starts arguments. Without the Name, everything is poison - know this well. ||1||
ਬਾਬਾ ਐਸਾ ਬਿਖਮ ਜਾਲਿ ਮਨੁ ਵਾਸਿਆ ॥
ਹੇ ਭਾਈ! (ਖਾਣ ਹੰਢਾਣ ਤੇ ਆਪਣੀ ਸੋਭਾ ਕਰਾਣ ਆਦਿਕ ਤੇ) ਔਖੇ ਜਾਲ ਵਿਚ ਮਨ ਅਜੇਹਾ ਫਸਦਾ ਹੈ (ਕਿ ਇਸ ਵਿਚੋਂ ਨਿਕਲਣਾ ਕਠਨ ਹੋ ਜਾਂਦਾ ਹੈ ।
O Baba, such is the treacherous trap which has caught my mind;
ਬਿਬਲੁ ਝਾਗਿ ਸਹਜਿ ਪਰਗਾਸਿਆ ॥੧॥ ਰਹਾਉ ॥
ਸੰਸਾਰ-ਸਮੁੰਦਰ ਵਿਚ ਮਾਇਆ ਦੇ ਰਸਾਂ ਦੀਆਂ ਠਿੱਲਾਂ ਪੈ ਰਹੀਆਂ ਹਨ, ਇਸ) ਝਗੂਲੇ ਪਾਣੀ ਨੂੰ ਔਖਿਆਈ ਨਾਲ ਲੰਘ ਕੇ ਹੀ ਜਦੋਂ ਟਿਕਵੀਂ ਅਵਸਥਾ ਵਿਚ ਅਪੜੀਦਾ ਹੈ ਤਦੋਂ ਮਨੁੱਖ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ।੧।ਰਹਾਉ।
riding out the waves of the storm, it will be enlightened by intuitive wisdom. ||1||Pause||
ਬਿਖੁ ਖਾਣਾ ਬਿਖੁ ਬੋਲਣਾ ਬਿਖੁ ਕੀ ਕਾਰ ਕਮਾਇ ॥
(ਮੋਹ ਦੇ ਜਾਲ ਵਿਚ ਫਸ ਕੇ) ਮਨੁੱਖ ਜੋ ਕੁਝ ਖਾਂਦਾ ਹੈ ਉਹ ਭੀ (ਆਤਮਕ ਜੀਵਨ ਲਈ) ਜ਼ਹਿਰ, ਜੋ ਕੁਝ ਬੋਲਦਾ ਹੈ ਉਹ ਭੀ ਜ਼ਹਿਰ, ਜੋ ਕੁਝ ਕਰਦਾ ਕਮਾਂਦਾ ਹੈ ਉਹ ਭੀ ਜ਼ਹਿਰ ਹੀ ਹੈ । (ਅਜੇਹੇ ਬੰਦੇ ਆਖ਼ਿਰ) ਜਮ ਰਾਜ ਦੇ ਬੂਹੇ ਤੇ ਬੱਧੇ ਹੋਏ (ਮਾਨਸਕ ਦੁੱਖਾਂ ਦੀ) ਮਾਰ ਖਾਂਦੇ ਹਨ ।
They eat poison, speak poison and do poisonous deeds.
ਜਮ ਦਰਿ ਬਾਧੇ ਮਾਰੀਅਹਿ ਛੂਟਸਿ ਸਾਚੈ ਨਾਇ ॥੨॥
(ਇਹਨਾਂ ਮਾਨਸਕ ਦੁੱਖਾਂ ਤੋਂ) ਉਹੀ ਖ਼ਲਾਸੀ ਹਾਸਲ ਕਰਦਾ ਹੈ ਜੋ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ ।੨।
Bound and gagged at Death's door, they are punished; they can be saved only through the True Name. ||2||
ਜਿਵ ਆਇਆ ਤਿਵ ਜਾਇਸੀ ਕੀਆ ਲਿਖਿ ਲੈ ਜਾਇ ॥
ਜਗਤ ਵਿਚ ਜਿਵੇਂ ਜੀਵ ਨੰਗਾ ਆਉਂਦਾ ਹੈ ਤਿਵੇਂ ਨੰਗਾ ਹੀ ਇਥੋਂ ਚਲਾ ਜਾਂਦਾ ਹੈ (ਪਰ ਮੋਹ ਦੇ ਕਰੜੇ ਜਾਲ ਵਿਚ ਫਸਿਆ ਰਹਿ ਕੇ ਇਥੋਂ) ਕੀਤੇ ਮੰਦੇ ਕਰਮਾਂ ਦੇ ਸੰਸਕਾਰ ਆਪਣੇ ਮਨ ਵਿਚ ਉੱਕਰ ਕੇ ਆਪਣੇ ਨਾਲ ਲੈ ਤੁਰਦਾ ਹੈ ।
As they come, they go. Their actions are recorded, and go along with them.
ਮਨਮੁਖਿ ਮੂਲੁ ਗਵਾਇਆ ਦਰਗਹ ਮਿਲੈ ਸਜਾਇ ॥੩॥
(ਸਾਰੀ ਉਮਰ) ਆਪਣੇ ਮਨ ਦੇ ਪਿੱਛੇ ਤੁਰ ਕੇ (ਭਲੇ ਗੁਣਾਂ ਦੀ) ਰਾਸਿ-ਪੂੰਜੀ (ਜੋ ਥੋੜੀ ਬਹੁਤ ਪੱਲੇ ਸੀ ਇਥੇ ਹੀ) ਗਵਾ ਜਾਂਦਾ ਹੈ, ਤੇ ਪਰਮਾਤਮਾ ਦੀ ਦਰਗਾਹ ਵਿਚ ਇਸ ਨੂੰ ਸਜ਼ਾ ਮਿਲਦੀ ਹੈ ।੩।
The self-willed manmukh loses his capital, and is punished in the Court of the Lord. ||3||
ਜਗੁ ਖੋਟੌ ਸਚੁ ਨਿਰਮਲੌ ਗੁਰ ਸਬਦੀਂ ਵੀਚਾਰਿ ॥
ਜਗਤ (ਦਾ ਮੋਹ) ਖੋਟਾ ਹੈ (ਭਾਵ, ਮਨੁੱਖ ਦੇ ਮਨ ਨੂੰ ਖੋਟਾ ਮੈਲਾ ਬਣਾ ਦੇਂਦਾ ਹੈ), ਪਰਮਾਤਮਾ ਦਾ ਸਦਾ-ਥਿਰ ਨਾਮ ਪਵਿਤ੍ਰ ਹੈ (ਮਨ ਨੂੰ ਭੀ ਪਵਿਤ੍ਰ ਕਰਦਾ ਹੈ), (ਇਹ ਸੱਚਾ ਨਾਮ ਗੁਰੂ ਦੇ ਸ਼ਬਦ ਵਿਚ ਸੁਰਤਿ ਜੋੜਿਆਂ ਹੀ ਪ੍ਰਾਪਤ ਹੁੰਦਾ ਹੈ ।
The world is false and polluted; only the True One is Pure. Contemplate Him through the Word of the Guru's Shabad.
ਤੇ ਨਰ ਵਿਰਲੇ ਜਾਣੀਅਹਿ ਜਿਨ ਅੰਤਰਿ ਗਿਆਨੁ ਮੁਰਾਰਿ ॥੪॥
(ਪਰ) ਅਜੇਹੇ ਬੰਦੇ ਕੋਈ ਵਿਰਲੇ ਵਿਰਲੇ ਹੀ ਲੱਭਦੇ ਹਨ ਜਿਨ੍ਹਾਂ ਨੇ ਆਪਣੇ ਹਿਰਦੇ ਵਿਚ ਪਰਮਾਤਮਾ ਨਾਲ ਜਾਣ-ਪਛਾਣ ਪਾਈ ਹੈ ।੪।
Those who have God's spiritual wisdom within, are known to be very rare. ||4||
ਅਜਰੁ ਜਰੈ ਨੀਝਰੁ ਝਰੈ ਅਮਰ ਅਨੰਦ ਸਰੂਪ ॥
(ਮਾਇਆ ਦੇ ਮੋਹ ਦੀ ਸੱਟ ਸਹਾਰਨੀ ਬੜੀ ਔਖੀ ਖੇਡ ਹੈ, ਇਹ ਸੱਟ ਆਤਮਾ ਨੂੰ ਮਾਰ ਕੇ ਰੱਖ ਦੇਂਦੀ ਹੈ, ਪਰ ਜੇਹੜਾ ਕੋਈ) ਇਸ ਨਾਹ ਸਹਾਰੀ ਜਾਣ ਵਾਲੀ ਸੱਟ ਨੂੰ ਸਹਾਰ ਲੈਂਦਾ ਹੈ (ਉਸ ਦੇ ਅੰਦਰ) ਸਦਾ ਅਟੱਲ ਤੇ ਆਨੰਦ-ਸਰੂਪ ਪਰਮਾਤਮਾ (ਦੇ ਪਿਆਰ) ਦਾ ਚਸ਼ਮਾ ਫੁੱਟ ਪੈਂਦਾ ਹੈ ।
They endure the unendurable, and the Nectar of the Lord, the Embodiment of Bliss, trickles into them continuously.
ਨਾਨਕੁ ਜਲ ਕੌ ਮੀਨੁ ਸੈ ਥੇ ਭਾਵੈ ਰਾਖਹੁ ਪ੍ਰੀਤਿ ॥੫॥੧੩॥
ਹੇ ਪ੍ਰਭੂ! ਜਿਵੇਂ ਮੱਛੀ (ਵਧੀਕ ਵਧੀਕ) ਜਲ ਨੂੰ ਤਾਂਘਦੀ ਹੈ, ਜਿਵੇਂ (ਤੇਰਾ ਦਾਸ) ਨਾਨਕ (ਤੇਰੀ ਪ੍ਰੀਤਿ ਲੋੜਦਾ ਹੈ) ਤੇਰੀ ਮੇਹਰ ਹੋਵੇ, ਤਾਂ ਤੂੰ ਆਪਣਾ ਪਿਆਰ (ਮੇਰੇ ਹਿਰਦੇ ਵਿਚ) ਟਿਕਾਈ ਰੱਖ (ਤਾ ਕਿ ਨਾਨਕ ਮਾਇਆ ਦੇ ਮੋਹ-ਜਾਲ ਵਿਚ ਫਸਣੋਂ ਬਚਿਆ ਰਹੇ) ।੫।੧੩।
O Nanak, the fish is in love with the water; if it pleases You, Lord, please enshrine such love within me. ||5||13||