ਕਾਨੜਾ ਮਹਲਾ ੫ ॥
Kaanraa, Fifth Mehl:
ਕਹਨ ਕਹਾਵਨ ਕਉ ਕਈ ਕੇਤੈ ॥
ਹੇ ਭਾਈ! ਅਜਿਹਾ ਕੋਈ ਵਿਰਲਾ ਸੰਤ-ਜਨ ਹੈ,
Many speak and talk about God.
ਐਸੋ ਜਨੁ ਬਿਰਲੋ ਹੈ ਸੇਵਕੁ ਜੋ ਤਤ ਜੋਗ ਕਉ ਬੇਤੈ ॥੧॥ ਰਹਾਉ ॥
ਕੋਈ ਵਿਰਲਾ ਸੇਵਕ ਹੈ, ਜਿਹੜਾ ਜਗਤ-ਦੇ-ਮੂਲ ਪਰਮਾਤਮਾ ਦੇ ਮਿਲਾਪ ਨੂੰ ਮਾਣਦਾ ਹੈ । ਜ਼ਬਾਨੀ ਆਖਣ ਅਖਵਾਣ ਵਾਲੇ ਤਾਂ ਅਨੇਕਾਂ ਹੀ ਹਨ ।੧।ਰਹਾਉ।
But one who understands the essence of Yoga - such a humble servant is very rare||1||Pause||
ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੈ ਏਕੀ ਨੇਤੈ ॥
ਹੇ ਭਾਈ! (ਜਿਹੜਾ ਕੋਈ ਵਿਰਲਾ ਸੰਤ-ਜਨ ਪ੍ਰਭੂ-ਮਿਲਾਪ ਮਾਣਦਾ ਹੈ, ਉਸ ਨੂੰ) ਕੋਈ ਦੁੱਖ ਨਹੀਂ ਪੋਹ ਸਕਦਾ, (ਉਸ ਦੇ ਅੰਦਰ ਸਦਾ) ਆਨੰਦ ਹੀ ਆਨੰਦ ਹੈ, ਉਹ ਇਕ ਪਰਮਾਤਮਾ ਨੂੰ ਹੀ (ਹਰ ਥਾਂ) ਅੱਖਾਂ ਨਾਲ ਵੇਖਦਾ ਹੈ ।
He has no pain - he is totally at peace. With his eyes, he sees only the One Lord.
ਬੁਰਾ ਨਹੀ ਸਭੁ ਭਲਾ ਹੀ ਹੈ ਰੇ ਹਾਰ ਨਹੀ ਸਭ ਜੇਤੈ ॥੧॥
ਹੇ ਭਾਈ! ਉਸ ਨੂੰ ਕੋਈ ਮਨੁੱਖ ਬੁਰਾ ਨਹੀਂ ਜਾਪਦਾ, ਹਰੇਕ ਭਲਾ ਹੀ ਦਿੱਸਦਾ ਹੈ, (ਦੁਨੀਆ ਦੇ ਵਿਕਾਰਾਂ ਦੇ ਟਾਕਰੇ ਤੇ ਉਸ ਨੂੰ) ਕਦੇ ਹਾਰ ਨਹੀਂ ਹੁੰਦੀ, ਸਦਾ ਜਿੱਤ ਹੀ ਹੁੰਦੀ ਹੈ ।੧।
No one seems evil to him - all are good. There is no defeat - he is totally victorious. ||1||
ਸੋਗੁ ਨਾਹੀ ਸਦਾ ਹਰਖੀ ਹੈ ਰੇ ਛੋਡਿ ਨਾਹੀ ਕਿਛੁ ਲੇਤੈ ॥
ਹੇ ਭਾਈ! ਜਿਹੜਾ ਕੋਈ ਵਿਰਲਾ ਮਨੁੱਖ ਪ੍ਰਭੂ-ਮਿਲਾਪ ਮਾਣਦਾ ਹੈ, ਉਸ ਨੂੰ ਕਦੇ) ਚਿੰਤਾ ਨਹੀਂ ਵਿਆਪਦੀ, (ਉਸ ਦੇ ਅੰਦਰ ਸਦਾ) ਖ਼ੁਸ਼ੀ ਹੀ ਰਹਿੰਦੀ ਹੈ, (ਇਸ ਆਤਮਕ ਆਨੰਦ ਨੂੰ) ਛੱਡ ਕੇ ਉਹ ਕੁਝ ਹੋਰ ਗ੍ਰਹਣ ਨਹੀਂ ਕਰਦਾ ।
He is never in sorrow - he is always happy; but he gives this up, and does not take anything.
ਕਹੁ ਨਾਨਕ ਜਨੁ ਹਰਿ ਹਰਿ ਹਰਿ ਹੈ ਕਤ ਆਵੈ ਕਤ ਰਮਤੈ ॥੨॥੩॥੨੨॥
ਹੇ ਨਾਨਕ! ਆਖ—ਪਰਮਾਤਮਾ ਦਾ ਜਿਹੜਾ ਇਹੋ ਜਿਹਾ ਸੇਵਕ ਬਣਦਾ ਹੈ, ਉਹ ਮੁੜ ਮੁੜ ਜੰਮਣ ਮਰਨ ਦੇ ਗੇੜ ਵਿਚ ਨਹੀਂ ਪੈਂਦਾ ।੨।੩।੨੨।
Says Nanak, the humble servant of the Lord is himself the Lord, Har, Har; he does not come and go in reincarnation. ||2||3||22||