ਕਾਨੜਾ ਮਹਲਾ ੫ ॥
Kaanraa, Fifth Mehl:
ਨ ਜਾਨੀ ਸੰਤਨ ਪ੍ਰਭ ਬਿਨੁ ਆਨ ॥
ਹੇ ਭਾਈ! ਸੰਤ ਜਨਾਂ ਨੇ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ (ਕਿਤੇ ਵੱਸਦਾ) ਨਹੀਂ ਜਾਣਿਆ ।
The Saints do not know any other except God.
ਊਚ ਨੀਚ ਸਭ ਪੇਖਿ ਸਮਾਨੋ ਮੁਖਿ ਬਕਨੋ ਮਨਿ ਮਾਨ ॥੧॥ ਰਹਾਉ ॥
ਸੰਤ ਜਨ ਉੱਚੇ ਨੀਵੇਂ ਸਭ ਜੀਵਾਂ ਵਿਚ (ਸਿਰਫ਼ ਪਰਮਾਤਮਾ ਨੂੰ) ਇੱਕ-ਸਮਾਨ (ਵੱਸਦਾ) ਵੇਖ ਕੇ ਮੂੰਹੋਂ (ਪਰਮਾਤਮਾ ਦਾ ਨਾਮ) ਉਚਾਰਦੇ ਹਨ ਅਤੇ (ਆਪਣੇ) ਮਨ ਵਿਚ ਉਸ ਦਾ ਧਿਆਨ ਧਰਦੇ ਹਨ ।੧।ਰਹਾਉ।
They look upon all equally, the high and the low; they speak of Him with their mouths, and honor Him in their minds. ||1||Pause||
ਘਟਿ ਘਟਿ ਪੂਰਿ ਰਹੇ ਸੁਖ ਸਾਗਰ ਭੈ ਭੰਜਨ ਮੇਰੇ ਪ੍ਰਾਨ ॥
ਹੇ ਭਾਈ! ਮੇਰੇ ਪ੍ਰਾਣਾਂ ਤੋਂ ਪਿਆਰੇ ਪ੍ਰਭੂ ਜੀ, ਸਾਰੇ ਡਰ ਦੂਰ ਕਰਨ ਵਾਲੇ ਪ੍ਰਭੂ ਜੀ, ਸਾਰੇ ਸੁਖਾਂ ਦੇ ਸਮੁੰਦਰ ਪ੍ਰਭੂ ਜੀ ਹਰੇਕ ਸਰੀਰ ਵਿਚ ਮੌਜੂਦ ਹਨ ।
He is pervading and permeating each and every heart; He is the Ocean of Peace, the Destroyer of fear. He is my praanaa - the Breath of Life.
ਮਨਹਿ ਪ੍ਰਗਾਸੁ ਭਇਓ ਭ੍ਰਮੁ ਨਾਸਿਓ ਮੰਤ੍ਰੁ ਦੀਓ ਗੁਰ ਕਾਨ ॥੧॥
ਜਿਨ੍ਹਾਂ ਦੇ ਅੰਦਰ ਪਰਮਾਤਮਾ ਗੁਰੂ ਦਾ ਸ਼ਬਦ ਪੱਕਾ ਕਰ ਦੇਂਦਾ ਹੈ, ਉਹਨਾਂ ਦੇ ਮਨ ਵਿਚ (ਆਤਮਕ ਜੀਵਨ ਦੀ ਸੂਝ ਦਾ) ਚਾਨਣ ਪੈਦਾ ਹੋ ਜਾਂਦਾ ਹੈ (ਉਹਨਾਂ ਦੇ ਅੰਦਰੋਂ) ਭਟਕਣਾ ਦੂਰ ਹੋ ਜਾਂਦੀ ਹੈ ।੧।
My mind was enlightened, and my doubt was dispelled, when the Guru whispered His Mantra into my ears. ||1||
ਕਰਤ ਰਹੇ ਕ੍ਰਤਗ੍ਯ ਕਰੁਣਾ ਮੈ ਅੰਤਰਜਾਮੀ ਗ੍ਯਿਨ ॥
ਹੇ ਭਾਈ! ਪਰਮਾਤਮਾ ਦੇ ਕੀਤੇ ਨੂੰ ਜਾਨਣ ਵਾਲੇ (ਸੰਤ ਜਨ) ਅੰਤਰਜਾਮੀ ਤਰਸ-ਰੂਪ ਪਰਮਾਤਮਾ ਦੇ ਗੁਣਾਂ ਦੀਆਂ ਗੱਲਾਂ ਕਰਦੇ ਰਹਿੰਦੇ ਹਨ ।
He is All-powerful, the Ocean of Mercy, the All-knowing Searcher of Hearts.
ਆਠ ਪਹਰ ਨਾਨਕ ਜਸੁ ਗਾਵੈ ਮਾਂਗਨ ਕਉ ਹਰਿ ਦਾਨ ॥੨॥੨॥੨੧॥
ਨਾਨਕ (ਭੀ) ਪਰਮਾਤਮਾ (ਦੇ ਨਾਮ) ਦਾ ਦਾਨ ਮੰਗਣ ਵਾਸਤੇ ਅੱਠੇ ਪਹਰ ਉਸ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ ।੨।੨।੨੧।
Twenty-four hours a day Nanak sings His Praises, and begs for the Gift of the Lord. ||2||2||21||