ਮਲਾਰ ਮਹਲਾ ੫ ॥
Malaar, Fifth Mehl:
ਬਰਸੁ ਮੇਘ ਜੀ ਤਿਲੁ ਬਿਲਮੁ ਨ ਲਾਉ ॥
ਹੇ ਨਾਮ-ਜਲ ਦੇ ਭੰਡਾਰ ਸਤਿਗੁਰੂ ਜੀ! (ਮੇਰੇ ਹਿਰਦੇ ਵਿਚ ਨਾਮ-ਜਲ ਦੀ) ਵਰਖਾ ਕਰ । ਰਤਾ ਭੀ ਢਿੱਲ ਨਾਹ ਕਰ ।
Rain down, O cloud; do not delay.
ਬਰਸੁ ਪਿਆਰੇ ਮਨਹਿ ਸਧਾਰੇ ਹੋਇ ਅਨਦੁ ਸਦਾ ਮਨਿ ਚਾਉ ॥੧॥ ਰਹਾਉ ॥
ਹੇ ਪਿਆਰੇ ਗੁਰੂ! ਹੇ ਮੇਰੇ ਮਨ ਨੂੰ ਸਹਾਰਾ ਦੇਣ ਵਾਲੇ ਗੁਰੂ! (ਨਾਮ-ਜਲ ਦੀ) ਵਰਖਾ ਕਰ । (ਇਸ ਵਰਖਾ ਨਾਲ) ਮੇਰੇ ਮਨ ਵਿਚ ਸਦਾ ਖ਼ੁਸ਼ੀ ਹੁੰਦੀ ਹੈ ਸਦਾ ਆਨੰਦ ਪੈਦਾ ਹੁੰਦਾ ਹੈ ।੧।ਰਹਾਉ।
O beloved cloud, O support of the mind, you bring lasting bliss and joy to the mind. ||1||Pause||
ਹਮ ਤੇਰੀ ਧਰ ਸੁਆਮੀਆ ਮੇਰੇ ਤੂ ਕਿਉ ਮਨਹੁ ਬਿਸਾਰੇ ॥
ਮੇਰੇ ਸੁਆਮੀ ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ, ਤੂੰ ਮੈਨੂੰ ਆਪਣੇ ਮਨ ਤੋਂ ਨਾਹ ਵਿਸਾਰ
I take to Your Support, O my Lord and Master; how could You forget me?
ਇਸਤ੍ਰੀ ਰੂਪ ਚੇਰੀ ਕੀ ਨਿਆਈ ਸੋਭ ਨਹੀ ਬਿਨੁ ਭਰਤਾਰੇ ॥੧॥
ਮੈਂ ਤਾਂ ਇਸਤ੍ਰੀ ਵਾਂਗ (ਨਿਰਬਲ) ਹਾਂ, ਦਾਸੀ ਵਾਂਗ (ਕਮਜ਼ੋਰ) ਹਾਂ । (ਇਸਤਰੀ) ਪਤੀ ਤੋਂ ਬਿਨਾ ਸੋਭਾ ਨਹੀਂ ਪਾਂਦੀ, (ਦਾਸੀ) ਮਾਲਕ ਤੋਂ ਬਿਨਾ ਸੋਭਾ ਨਹੀਂ ਪਾਂਦੀ ।੧।
I am Your beautiful bride, Your servant and slave. I have no nobility without my Husband Lord. ||1||
ਬਿਨਉ ਸੁਨਿਓ ਜਬ ਠਾਕੁਰ ਮੇਰੈ ਬੇਗਿ ਆਇਓ ਕਿਰਪਾ ਧਾਰੇ ॥
ਹੇ ਨਾਨਕ! ਆਖ—(ਹੇ ਸਖੀ!) ਜਦੋਂ ਮੇਰੇ ਮਾਲਕ ਪ੍ਰਭੂ ਨੇ (ਮੇਰੀ ਇਹ) ਬੇਨਤੀ ਸੁਣੀ, ਤਾਂ ਮਿਹਰ ਕਰ ਕੇ ਉਹ ਛੇਤੀ (ਮੇਰੇ ਹਿਰਦੇ ਵਿਚ) ਆ ਵੱਸਿਆ ।
When my Lord and Master listened to my prayer, He hurried to shower me with His Mercy.
ਕਹੁ ਨਾਨਕ ਮੇਰੋ ਬਨਿਓ ਸੁਹਾਗੋ ਪਤਿ ਸੋਭਾ ਭਲੇ ਅਚਾਰੇ ॥੨॥੩॥੭॥
ਹੁਣ ਮੇਰੀ ਸੁਭਾਗਤਾ ਬਣ ਗਈ ਹੈ, ਮੈਨੂੰ ਇੱਜ਼ਤ ਮਿਲ ਗਈ ਹੈ, ਮੈਨੂੰ ਸੋਭਾ ਮਿਲ ਗਈ ਹੈ, ਮੇਰੀ ਭਲੀ ਕਰਣੀ ਹੋ ਗਈ ਹੈ ।੨।੩।੭।
Says Nanak, I have become just like my Husband Lord; I am blessed with honor, nobility and the lifestyle of goodness. ||2||3||7||